ਨਸ਼ੇ ਵਾਲੀਆਂ ਵਸਤਾਂ ਲੈਣ ਬਾਰੇ ਕੁਝ ਆਮ ਪ੍ਰਚਲਤ ਮਿੱਥ ਅਤੇ ਸੱਚਾਈਆਂ (ਡਾ. ਭਾਰਤ ਭੂਸ਼ਣ ਜਿੰਦਲ, ਐਮ. ਡੀ.)
ਮਿਥਿਆ – ਇਕ ਵਾਰ ਸ਼ੌਂਕੀਆ ਸ਼ੁਰੂ ਕਰ ਕੇ ਛੱਡਿਆ ਜਾ ਸਕਦਾ ਹੈ।
ਸੱਚਾਈ – ਜਿਆਦਾਤਰ ਨਸ਼ੇੜੀ ਸ਼ੌਂਕੀਆ ਹੀ ਨਸ਼ਾ ਸ਼ੁਰੂ ਕਰਦੇ ਹਨ, ਪਰ ਨਸ਼ਾ ਛੁੜਾਉਣ ਕਾਫੀ ਮੁਸ਼ਕਲ ਕੰਮ ਹੈ।
ਮਿਥਿਆ – ਇਹ ਸਿਰਜਣ ਸ਼ਕਤੀ ਵਧਾਉਂਦਾ ਹੈ।
ਸੱਚਾਈ – ਨਸ਼ਾਖੋਰ ਦੀ ਸੂਝ-ਬੂਝ ਅਤੇ ਵਿਚਾਰਾਂ ਵਿੱਚ ਸਪੱਸ਼ਟਤਾ ਅਤੇ ਕੰਮ ਕਾਰ ਵਿਚ ਇਕ ਸੁਰਤਾ ਖਤਮ ਹੋ ਜਾਂਦੀ ਹੈ।
ਮਿਥਿਆ – ਨਸ਼ਿਆਂ ਨਾਲ ਵਿਚਾਰ ਸ਼ਕਤੀ ਤਿੱਖੀ ਹੁੰਦੀ ਹੈ, ਇਕਾਗਰਤਾ ਵਧਦੀ ਹੈ, ਅਤੇ ਸੰਭੋਗ ਵਿਚ ਸੁੱਖ ਪ੍ਰਾਪਤ ਹੁੰਦਾ ਹੈ।
ਸੱਚਾਈ – ਵਕਤੀ ਤੌਰ ਤੇ ਇਸ ਨਾਲ ਕੁਝ ਹੱਲਾਸ਼ੇਰੀ ਮਿਲ ਸਕਦੀ ਹੈ, ਪਰ ਅੰਤ ਵਿੱਚ ਇਸ ਨਾਲ ਸਧਾਰਨ ਕਾਰਜ ਸ਼ਕਤੀ ਤੇ ਬਹੁਤ ਬੁਰਾ ਅਸਰ ਪੈਂਦਾ ਹੈ।
ਡਾ. ਭਾਰਤ ਭੂਸ਼ਣ ਜਿੰਦਲ, ਐਮ. ਡੀ. (9815064904) ਸਰਕਾਰੀ ਹਸਪਤਾਲ