ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਕਸਰਤ ਵਧਾਉਂਦੀ ਹੈ ਭੁੱਖ

ਜ਼ਿਆਦਾਤਰ ਲੋਕਾਂ ਨੂੰ ਡਰ ਹੁੰਦਾ ਹੈ ਕਿ ਕਸਰਤ ਕਰਨ ਵਿਚ ਜਿੰਨੀ ਊਰਜਾ ਉਹ ਖਰਚ ਕਰਨਗੇ, ਓਨੀ ਹੀ ਜ਼ਿਆਦਾ ਕੈਲੋਰੀ ਉਹ ਭੁੱਖ ਵਧਣ ਕਰਕੇ ਹੋਰ ਜ਼ਿਆਦਾ ਲੈਣਗੇ। ਜਿਵੇਂ ਐਥਲੀਟ ਆਪਣੀ ਟ੍ਰੇਨਿੰਗ

ਦੌਰਾਨ ਔਸਤ ਤੋਂ ਕੁਝ ਵੱਧ ਖਾਂਦੇ ਹਨ ਪਰ ਜਿੰਨੀ ਜ਼ਿਆਦਾ ਕੈਲੋਰੀ ਉਹ ਲੈਂਦੇ ਹਨ, ਓਨੀ ਕੈਲੋਰੀ ਦੀ ਖਪਤ ਵੀ ਹੋ ਜਾਂਦੀ ਹੈ। ਯਾਦ ਰੱਖੋ ਕਿ ਰੋਜ਼ਾਨਾ ਕਸਰਤ ਕਰਨ ਨਾਲ ਵੀ ਜੇ ਤੁਹਾਡਾ ਵਜ਼ਨ ਘੱਟ ਨਹੀਂ ਹੋ ਰਿਹਾ, ਪਰ ਫਿਰ ਵੀ ਤੁਸੀਂ ਜ਼ਿਆਦਾ ਪਤਲੇ ਅਤੇ ਫਿਟ ਦਿਖਾਈ ਦਿਉਗੇ ਕਿਉਂਕਿ ਤੁਸੀਂ ਆਪਣੀਆਂ ਮਾਸ-ਪੇਸ਼ੀਆਂ ਨੂੰ ਸੁੱਡੌਲ ਬਣਾ ਲੈਂਦੇ ਹੋ ਅਤੇ ਤੁਹਾਡੇ ਸਰੀਰ ਦੀ ਚਰਬੀ ਘੱਟ ਜਾਂਦੀ ਹੈ।

ਕਸਰਤ ਕਰਨ ਦੇ ਇਕ ਘੰਟੇ ਜਾਂ ਇਸ ਤੋਂ ਜ਼ਿਆਦਾ ਕੁਝ ਸਮੇਂ ਤੱਕ ਭੋਜਨ ਕਰਨ ਦੀ ਇੱਛਾ ਵੱਧ ਜਾਂਦੀ ਹੈ। ਖਾਸ ਤੌਰ ‘ਤੇ ਉਦੋਂ ਜਦੋਂ ਤੁਸੀਂ ਕਾਫੀ ਸਖ਼ਤ ਕਸਰਤ ਕੀਤੀ ਹੋਵੇ। ਪਰ ਲੰਮੇ ਸਮੇਂ ਤੱਕ ਕਸਰਤ ਕਰਨ ਨਾਲ ਊਰਜਾ ਲੈਣ ਦੀ ਮਾਤਰਾ ਅਤੇ ਉਸਦੀ ਖਪਤ ਵਿਚ ਸੰਤੁਲਨ ਬਣ ਜਾਂਦਾ ਹੈ।

ਪਰ ਕਸਰਤ ਦਾ ਭੁੱਖ ਉੱਤੇ ਕੀ ਅਸਰ ਹੁੰਦਾ ਹੈ ਇਸਦਾ ਅੰਦਾਜ਼ਾ ਲਗਾਉਣ ਔਖਾ ਹੈ, ਕਿਉਂਕਿ ਭੁੱਖ ਨੂੰ ਕੰਟ੍ਰੋਲ ਕਰਨਾ ਇਕ ਔਖਾ ਕੰਮ ਹੈ। ਇਸ ਵਿਚ ਕਈ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ ਜਿਵੇਂ ਇੰਨਸੁਲਿਨ – ਖੂਨ ਵਿਚ ਸ਼ੂਗਰ ਦੀ ਮਾਤਰਾ ਅਤੇ ਹੋਰ ਰਸਾਇਣਾਂ ਦੇ ਨਾਲ-ਨਾਲ ਮਨੋਵਿਗਿਆਨਕ ਤੱਤ। ਇਸ ਦੇ ਨਾਲ ਹੀ ਸਰਵੇਖਣ ਦਰਸਾਉਂਦੇ ਹਨ ਕਿ ਕਈ ਹੋਰ ਗੱਲਾਂ ਜਿਵੇਂ ਕਿ ਕੀ ਉਹ ਆਦਮੀ ਮੋਟਾ ਹੈ ਜਾਂ ਨਹੀਂ?
ਆਦਮੀ ਹੈ ਜਾਂ ਔਰਤ? ਬੈਠ ਕੇ ਕੰਮ ਕਰਨ ਵਾਲਾ ਹੈ ਜਾਂ ਐਥਲੀਟ? ਕਸਰਤ ਕਰਨ ਦੀ ਮਿਆਦ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਸਰਵੇਖਣ ਵੱਖਰੇ-ਵੱਖਰੇ ਵੇਲਿਆਂ ‘ਤੇ ਜਿਵੇਂ ਕਸਰਤ ਕਰਨ ਪਿੱਛੋਂ ਭੋਜਨ ਦੀ ਮਾਤਰਾ ਦੀ ਜਾਂਚ, ਸਾਰੇ ਦਿਨ ਦੇ, ਕਈ ਦਿਨਾਂ ਅਤੇ ਹਫ਼ਤਿਆਂ ਤੱਕ ਭੋਜਨ ਦੀ ਮਾਤਰਾ ਦਾ ਅਧਿਐਨ ਕਰਦਾ ਹੈ। ਲੰਮੇ ਸਮੇਂ ਦੇ ਸਰਵੇਖਣਾਂ ਦੇ ਮੁਕਾਬਲੇ ਘੱਟ ਮਿਆਦ ਦੇ ਸਰਵੇਖਣਾਂ ਰਾਹੀਂ ਠੀਕ ਨਤੀਜਿਆਂ ‘ਤੇ ਪਹੁੰਚਣਾ ਸੰਭਵ ਨਹੀਂ ਹੁੰਦਾ।

ਜੇ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਜਾਂ ਜਿੰਨਾ ਤੁਹਾਡਾ ਵਜ਼ਨ ਹੈ, ਉਸ ਤੋਂ ਜ਼ਿਆਦਾ ਨਹੀਂ ਵਧਾਉਣਾ ਚਾਹੁੰਦੇ ਤਾਂ ਕਸਰਤ ਤੁਹਾਡਾ ਸੱਚਾ ਦੋਸਤ ਹੈ। ਕਾਫੀ ਸਾਰੇ ਸਰਵੇਖਣਾਂ ਵਿਚ ਡਾਈਟਿੰਗ (ਜਿਸ ਵਿਚ ਕੈਲੋਰੀ ਲੈਣ ਦੀ ਮਾਤਰਾ ਘੱਟ ਕੀਤੀ ਜਾਂਦੀ ਹੈ) ਅਤੇ ਕਸਰਤ ਦੀ ਤੁਲਨਾ ਕੀਤੀ ਗਈ ਅਤੇ ਦੇਖਿਆ ਗਿਆ ਕਿ ਡਾਇਟ ਦੇ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ। ਲਗਭਗ ਅੱਧਾ ਕਿਲੋ ਵਜ਼ਨ ਘੱਟ ਕਰਨ ਲਈ ਤੁਹਾਨੂੰ 3.500 ਕੈਲੋਰੀ ਖਰਚ ਕਰਨੀ ਪੈਂਦੀ ਹੈ, ਜਿਸ ਲਈ ਤੁਹਾਨੂੰ ਹਰ ਰੋਜ਼ ਚਾਰ ਜਾਂ ਪੰਜ ਮੀਲ ਦੌੜਨਾ ਪੈ ਸਕਦਾ ਹੈ। (ਫਿਰ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਵਜ਼ਨ ਕਿੰਨਾ ਹੈ ਅਤੇ ਤੁਸੀਂ ਕਿੰਨੀ ਤੇਜ਼ ਦੌੜਦੇ ਹੋ) ਜਾਂ ਫਿਰ ਇਕ ਹਫ਼ਤੇ ਤੱਕ ਤੁਹਾਨੂੰ ਰੋਜ਼ 500 ਕੈਲੋਰੀ ਆਪਣੇ ਭੋਜਨ ਵਿਚੋਂ ਘਟਾਉਣੀ ਪਵੇਗੀ। ਜ਼ਿਆਦਾਤਰ ਵਾਧੂ ਵਜ਼ਨ ਵਾਲੇ ਲੋਕਾਂ ਨੂੰ ਲੱਗਦਾ ਹੈ ਕਿ ਡਾਈਟਿੰਗ ਤੋਂ ਔਖਾ ਕੰਮ ਕਸਰਤ ਦਾ ਹੁੰਦਾ ਹੈ।

ਜੇ ਕਸਰਤ ਅਤੇ ਡਾਈਟਿੰਗ ਨੂੰ ਇਕੱਠਿਆਂ ਕੀਤਾ ਜਾਵੇ ਤਾਂ ਇਹ ਕੰਮ ਹੋਰ ਸੌਖਾ ਹੋ ਜਾਂਦਾ ਹੈ। ਜਿਵੇਂ ਜੇ ਤੁਸੀਂ ਹਰ ਰੋਜ਼ 4 ਮੀਲ ਦੌੜਦੇ ਹੋ ਅਤੇ ਆਪਣੇ ਭੋਜਨ ਵਿਚੋਂ 250 ਕੈਲੋਰੀ ਊਰਜਾ ਦੀ ਘੱਟ ਕਰ ਲੈਂਦੇ ਹੋ ਤਾਂ ਤੁਸੀਂ ਇਕ ਹਫਤੇ ਵਿਚ ਹੀ ਅੱਧਾ ਕਿਲੋ ਵਜ਼ਨ ਘਟਾ ਸਕਦੇ ਹੋ। ਕਸਰਤ ਕਰਨ ਅਤੇ ਘੱਟ ਕੈਲੋਰੀ ਵਾਲਾ ਭੋਜਨ ਕਰਨ ਨਾਲ ਤੁਸੀਂ ਨਾ ਸਿਰਫ ਜ਼ਿਆਦਾ ਕੈਲੋਰੀ ਖਰਚ ਕਰਦੇ ਹੋ, ਸਗੋਂ ਇਸ ਨਾਲ ਮੈਟਾਬੋਲਿਕ ਰੇਟ ਵਿਚ ਵੀ ਕਦੀ ਕਮੀ ਨਹੀਂ ਆਉਂਦੀ। ਜਦੋਂ ਤੁਸੀਂ ਇਕ ਵਾਰ ਆਪਣੇ ਮਨ ਚਾਹੇ ਵਜ਼ਨ ਉੱਤੇ ਪਹੁੰਚ ਜਾਂਦੇ ਹੋ ਤਾਂ ਫਿਰ ਉਸੇ ‘ਤੇ ਕਾਇਮ ਰਹਿਣ ਲਈ ਕਸਰਤ ਇਕ ਉੱਤਮ ਸਾਧਨ ਹੈ ਅਤੇ ਇਸ ਨਾਲ ਤੁਸੀਂ ਭਵਿੱਖ ਵਿਚ ਵੀ ਓਵਰਵੇਟ ਹੋਣ ਤੋਂ ਬਚੋਗੇ।

 

Loading spinner