ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਵਿਚ ਸਿਹਤ ਮੰਦ ਰਹਿਣ ਲਈ ਇਹ ਨਿਯਮ ਅਪਨਾਓ

ਟੱਟੀਆਂ, ਉਲਟੀਆਂ, ਪੇਚਸ ਅਤੇ ਪੀਲੀਏ ਤੋਂ ਬਚਣ ਲਈ

  • ਪੀਣ ਦਾ ਪਾਣੀ ਹਮੇਸ਼ਾ ਸਾਫ ਸੋਮਿਆਂ ਤੋਂ ਲਿਆਓ।
  • ਪਾਣੀ ਪੁਣਕੇ, ਉਬਾਲ ਕੇ – ਠੰਡਾ ਕਰਕੇ ਪੀਓ।
  • ਪੀਣ ਦਾ ਪਾਣੀ ਸਾਫ ਭਾਂਡੇ ਵਿਚ ਢਕ ਕੇ ਰੱਖੋ ਅਤੇ ਪਾਣੀ ਵਾਲੇ ਭਾਂਡੇ ਵਿਚ ਹੱਥ ਨਾ ਪਾਓ।
  • ਟੋਭਿਆਂ ਨੇੜੇ ਲੱਗੇ ਗੇੜਵੇਂ ਨਲਕਿਆਂ (ਹੈਂਡ ਪੰਪ) ਦਾ ਪਾਣੀ ਨਾ ਪੀਓ।
  • ਪਰਿਵਾਰ ਦੇ ਸਾਰੇ ਮੈਂਬਰ ਸਿਰਫ ਪਖਾਨਿਆਂ ਦੀ ਵਰਤੋਂ ਕਰਨ, ਖੁੱਲ੍ਹੇ ਮਦਾਨ ਵਿਚ ਜੰਗਲ ਪਾਣੀ ਨਾ ਜਾਣ।
  • ਪ੍ਰਤੀ ਦਿਨ ਖਾਣਾ ਖਾਣ ਤੋਂ ਪਹਿਲਾਂ, ਪਖਾਨਾ ਜਾਣ ਤੋਂ ਬਾਅਦ, ਹੱਥ  ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।
  • ਗਲੇ-ਸੜੇ, ਜਿਆਦਾ ਪੱਕੇ ਹੋਏ ਅਤੇ ਕੱਟੇ ਹੋਏ ਫਲ ਨਾ ਖਾਓ।
  • ਕੀਟਨਾਸ਼ਕਾਂ ਦੇ ਡਰੰਮਾਂ, ਡੱਬਿਆਂ ਨੂੰ ਨਹਿਰਾਂ/ਟੋਭਿਆਂ ਵਿਚ ਨਾ ਧੋਵੋ। ਇਸ ਤਰ੍ਹਾਂ ਕੀਟ-ਨਾਸ਼ਕਾਂ ਦੇ ਜਹਿਰੀਲੇ ਤੱਤ ਪਾਣੀ ਵਿਚ ਰਲਕੇ ਪਾਣੀ ਨੂੰ ਮਨੁੱਖਾਂ ਅਤੇ ਜੀਵ-ਜੰਤੂਆਂ ਲਈ ਨੁਕਸਾਨਦੇਹ ਬਣਾ ਦਿੰਦੇ ਹਨ।
  • ਸਬਜ਼ੀਆਂ ਨੂੰ ਟੋਭਿਆਂ, ਛੱਪੜਾਂ ਅਤੇ ਨਾਲਿਆਂ ਦੇ ਪਾਣੀ ਨਾਲ ਨਾ ਧੋਵੋ।

ਜੇਕਰ ਤੁਹਾਡੇ ਪਰਿਵਾਰ, ਆਂਢ-ਗੁਆਂਢ ਜਾਂ ਇਲਾਕੇ ਦੇ ਕਿਸੇ ਵਿਅਕਤੀ ਨੂੰ ਟੱਟੀਆਂ-ਉਲਟੀਆਂ ਜਾਂ ਪੇਚਿਸ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੋ।

ਪਾਣੀ ਨੂੰ ਪੀਣਯੋਗ ਬਣਾਉਣ ਲਈ ਨੇੜੇ ਦੀ ਸਿਹਤ ਸੰਸਥਾ ਜਾਂ ਮਿਊਂਸਿਪਲ ਕਮੇਟੀ/ਕਾਰਪੋਰੇਸ਼ਨ ਦੇ ਦਫਤਰ ਤੋਂ ਕਲੋਰੀਨ ਦੀਆਂ ਮੁਫ਼ਤ ਗੋਲੀਆਂ ਪ੍ਰਾਪਤ ਕਰੋ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ

 

Loading spinner