13.ਮਾਹਵਾਰੀ
ਇਹ ਸਭ ਕੁਦਰਤ ਨੇ ਨਿਸ਼ਚਿਤ ਕਰ ਛੱਡਿਆ ਹੈ ਕਿ ਔਰਤ ਦਾ ਸਰੀਰ ਗਰਭ ਧਾਰਨ ਕਰਨ ਲਈ ਕਦੋਂ ਤਿਆਰ ਹੋਵੇਗਾ। ਜਿਸ ਵੇਲੇ ਇੱਕ ਔਰਤ ਦੇ ਸਰੀਰ ਅੰਦਰ ਇੱਕ ਅੰਡਾ ਵਿਕਸਤ ਹੋਣਾ ਸ਼ੁਰੂ ਹੋ ਜਾਂਦਾ ਹੈ, ਬੱਚੇਦਾਨੀ ਅੰਦਰ ਵਾਲੇ ਪਾਸੇ ਮੋਟੀ ਅਤੇ ਨਰਮ (ਗੱਦੇਦਾਰ) ਚਮੜੀ ਦੀ ਤਹਿ ਬਨਣੀ ਸ਼ੁਰੂ ਹੋ ਜਾਂਦੀ ਹੈ। ਅੰਡਕੋਸ਼ਾਂ ਵੱਲੋਂ ਅੰਡਾ ਵਿਕਸਤ ਹੋਣ ਮਗਰੋਂ ਗਰਭ ਨਲੀਆਂ ਵੱਲ ਆ ਜਾਂਦਾ ਹੈ ਅਤੇ ਸ਼ਕਰਾਣੂ ਨਾਲ ਆਪਣੇ ਮੇਲ ਦਾ ਇੰਤਜ਼ਾਰ ਕਰਦਾ ਹੈ, ਜੇਕਰ ਸ਼ਕਰਾਣੂ ਦਾ ਅੰਡੇ ਨਾਲ ਸੁਮੇਲ ਨਾ ਹੋ ਸਕੇ ਤਾਂ ਅੰਡਾ ਖੁਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਦੋ-ਕੁ ਹਫ਼ਤਿਆਂ ਅੰਦਰ ਬੱਚੇਦਾਨੀ ਅੰਦਰਲੀ ਮੋਟੀ ਅਤੇ ਨਰਮ ਚਮੜੀ ਅਤੇ ਅੰਡਾ ਮਾਸ ਅਤੇ ਖੂਨ ਦੇ ਟੁਕੜਿਆਂ ਦੇ ਰੂਪ ਵਿਚ ਖੁਰ ਕੇ ਇਸਤਰੀ ਦੀ ਯੋਨੀ ਰਾਹੀਂ ਬਾਹਰ ਆ ਜਾਂਦੇ ਹਨ। ਫਿਰ ਇੱਕ ਹੋਰ ਅੰਡਾ ਵਿਕਸਤ ਦੂਸਰੇ ਅੰਡਕੋਸ਼ ਵਿੱਚ ਵਿਕਸਤ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਪ੍ਰਕਿਰਿਆ ਲਗਾਤਾਰ 50 ਤੋਂ 60 ਸਾਲ ਦੀ ਉਮਰ ਤੱਕ ਚਲਦੀ ਰਹਿ ਸਕਦੀ ਹੈ।