14.ਸੰਭੋਗ ਜਾਂ ਯੋਨ ਸੰਪਰਕ
ਜਦੋਂ ਦੋ ਵਿਅਕਤੀ (ਇਕ ਮਰਦ ਅਤੇ ਇਕ ਔਰਤ) ਜਵਾਨ ਹੋ ਜਾਂਦੇ ਹਨ। ਇਕ ਦੂਜੇ ਨੂੰ ਪਸੰਦ ਕਰਦੇ ਹਨ ਅਤੇ ਪਿਆਰ ਕਰਨ ਲੱਗ ਜਾਂਦੇ ਹਨ ਤਾਂ ਕੁਝ ਲੋਕ ਇਸ ਨੂੰ ਜੀਵਨ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਸਮਝ ਲੈਂਦੇ ਹਨ। ਇਸ ਵੇਲੇ ਉਹ ਇਕ ਦੂਜੇ ਪ੍ਰਤੀ ਭਾਵਨਾਤਮਕ ਖਿੱਚ ਵਿਖਾਉਂਦੇ ਹਨ ਅਤੇ ਮਹਿਸੂਸ ਵੀ ਕਰਦੇ ਹਨ। ਇਸ ਦੇ ਨਤੀਜੇ ਵਜੋਂ ਉਹ ਸਰੀਰਕ ਛੋਹ ਦਾ ਅਨੰਦ ਲੈਣ ਲਈ ਜਾਂ ਬੱਚਾ ਪੈਦਾ ਕਰਨ ਦਾ ਫੈਸਲਾ ਕਰ ਲੈਂਦੇ ਹਨ। ਇਹ ਫੈਸਲਾ ਬਿਲਕੁਲ ਨਿਜੀ ਅਤੇ ਖਾਸ ਹੁੰਦਾ ਹੈ। ਵੈਸੇ ਤਾਂ ਅਜਿਹੇ ਫੈਸਲੇ ਜਿੰਮੇਵਾਰ ਨਾਗਰਿਕਾਂ ਨੂੰ ਲੈਣੇ ਸੋਭਦੇ ਹਨ। ਪਰ ਕਈ ਵਾਰ ਭਾਵਨਾ ਵਿਚ ਵਹਿ ਕੇ ਅਜਿਹੇ ਫੈਸਲੇ ਗਲਤ ਵੀ ਹੋ ਸਕਦੇ ਹਨ। ਇਸ ਲਈ ਸੈਕਸ (ਸੰਭੋਗ ਜਾਂ ਯੋਨ ਸੰਪਰਕ ਬਣਾਉਣ) ਦਾ ਇੰਤਜ਼ਾਰ ਕਰੋ ਜਦ ਤੱਕ ਤੁਸੀਂ ਇਕ ਜਿੰਮੇਵਾਰ ਨਾਗਰਿਕ ਨਹੀਂ ਬਣ ਜਾਂਦੇ।
ਯੋਨ ਸੰਪਰਕ ਵਿਚ ਇਹ ਜਰੂਰੀ ਨਹੀਂ ਕਿ ਇਕ ਮਰਦ ਅਤੇ ਇਕ ਔਰਤ ਹੀ ਹੋਣ ਇਸ ਮਾਮਲੇ ਵਿਚ ਦੋਵੇਂ ਮਰਦ ਜਾਂ ਦੋਵੇਂ ਔਰਤਾਂ ਜਾਂ ਫਿਰ ਦੋ ਤੋਂ ਵੱਧ ਮਰਦ ਜਾਂ ਔਰਤਾਂ ਹੋ ਸਕਦੇ ਹਨ ਅਜਿਹੇ ਮਾਮਲੇ ਵਿਚ ਜਿਆਦਾਤਰ ਅਪ੍ਰਾਕ੍ਰਿਤਕ ਸਬੰਧ ਬਣਦੇ ਹਨ। ਇਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਕਈ ਹੋਰ ਬੀਮਾਰੀਆਂ ਦਾ ਜਨਮ ਹੁੰਦਾ ਹੈ।