ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

17. ਐਚ.ਆਈ.ਵੀ./ਏਡਜ਼

ਸੰਸਾਰ ਵਿਚ ਕਈ ਜਟਿਲ ਰੋਗ ਹਨ ਜਿਵੇਂ ਕਿ ਦਿਲ ਦੇ ਰੋਗ, ਕੈਂਸਰ ਅਤੇ ਐਚ.ਆਈ.ਵੀ./ਏਡਜ਼ ਆਦਿ। ਅਸੀਂ ਸਾਰੇ ਹੀ ਐਚ.ਆਈ.ਵੀ./ਏਡਜ਼ ਬਾਰੇ ਤਕਰੀਬਨ ਹਰ ਰੋਜ਼ ਹੀ ਕੁਝ-ਨਾ-ਕੁਝ ਸੁਣਦੇ ਜਾਂ ਪੜ੍ਹਦੇ ਰਹਿੰਦੇ ਹਾਂ। ਐਚ.ਆਈ.ਵੀ./ਏਡਜ਼ ਇਕ ਬਹੁਤ ਹੀ ਭਿਆਨਕ ਅਤੇ ਜਾਨਲੇਵਾ ਬਿਮਾਰੀ ਹੈ। ਇਸ ਦੇ ਉਪਚਾਰ ਲਈ ਕਾਰਗਰ ਦਵਾ ਅਜੇ ਤੱਕ ਵਿਕਸਤ ਨਹੀਂ ਕੀਤੀ ਜਾ ਸਕੀ ਹੈ। ਵਿਸ਼ਵ ਦੇ ਕਈ ਦੇਸ਼ਾਂ ਵਿਚ ਤਾਂ ਇਹ ਵੱਸ ਤੋਂ ਬਾਹਰ ਹੋ ਚੁੱਕੀ ਹੈ। ਜਿਆਦਾਤਰ 20 ਤੋਂ ਲੈ ਕੇ 40 ਸਾਲ ਦੀ ਉਮਰ ਦੇ ਲੋਕ ਇਸ ਦੇ ਸ਼ਿਕਾਰ ਹੋ ਰਹੇ ਹਨ।

ਉਮਰ ਦਾ ਇਹ ਉਹ ਸੁਨਹਿਰੀ ਸਮਾਂ ਹੈ ਜਦੋਂ ਮਨੁੱਖ ਦੀ ਸਰੀਰਕ ਕਾਰਗੁਜ਼ਾਰੀ ਇਸ ਦੁਨੀਆ ਨੂੰ ਸੁੰਦਰ ਅਤੇ ਰਹਿਣ ਯੋਗ ਬਣਾਉਣ ਲਈ, ਆਪਸ ਵਿਚ ਸੁਹਿਰਦ ਵਿਹਾਰ ਲਈ, ਰੁਜ਼ਗਾਰ ਅਤੇ ਕੰਮ ਕਰਨ ਲਈ ਸਿਖਰ ਤੇ ਹੁੰਦੀ ਹੈ। ਐਚ.ਆਈ.ਵੀ./ਏਡਜ਼ ਦੀ ਬੀਮਾਰੀ ਬੜੀ ਤੇਜੀ ਨਾਲ ਫੈਲ ਰਹੀ ਹੈ, ਜਿਸ ਕਾਰਨ ਇਹ ਹਰੇਕ ਜਿੰਮੇਵਾਰ ਇਨਸਾਨ ਦੀ ਸੋਚ ਦਾ ਵਿਸ਼ਾ ਬਣ ਗਈ ਹੈ। ਇਹ ਜਰੂਰੀ ਵੀ ਹੈ ਕਿ ਅਸੀਂ ਸਾਰੇ ਇਸ ਬਾਰੇ ਜਾਗਰੂਕ ਹੋ ਜਾਈਏ। ਹਰ ਇਕ ਜਿੰਮੇਵਾਰ ਇਨਸਾਨ ਇਸ ਦੀ ਰੋਕ ਥਾਮ ਵਿਚ ਸਹਾਇਤਾ ਕਰਨ ਲਈ ਤਿਆਰ ਹੈ। ਕਈ ਲੋਕ ਐਚ.ਆਈ.ਵੀ./ਏਡਜ਼ ਦੇ ਮਰੀਜ਼ਾਂ ਦੀ ਦੇਖ ਭਾਲ, ਕਈ ਇਸ ਦੇ ਇਲਾਜ ਲਈ ਦਵਾਈਆਂ ਦੀ ਖੋਜ ਕਰਨ, ਕਈ ਇਸ ਦੇ ਬਚਾਅ ਤੋਂ ਸੁਰੱਖਿਆ ਟੀਕੇ, ਦਵਾਈਆਂ ਬਣਾਉਣ ਵਿਚ ਰੁੱਝੇ ਹੋਏ ਹਨ। ਕੁਝ ਲੋਕ ਆਮ ਵਿਅਕਤੀ ਨੂੰ ਆਪਣੀ ਤੰਦਰੁਸਤੀ ਲਈ ਜਾਣਕਾਰੀ ਦੇਣ ਦੀ ਕੋਸ਼ਿਸ਼ ਵਿਚ ਨਿਰੰਤਰ ਸੇਵਾ ਕਰ ਰਹੇ ਹਨ।

ਐਚ.ਆਈ.ਵੀ./ਏਡਜ਼ ਜਿਹੀ ਨਾਮੁਰਾਦ ਬੀਮਾਰੀ ਤੋਂ ਡਰਣ ਜਾਂ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਸਾਨੂੰ ਇਸ ਬਾਰੇ ਬਹੁਤ ਕੁਝ ਪਤਾ ਹੈ, ਭਾਵੇਂ ਸਾਡੇ ਕੋਲ ਇਸ ਲਈ ਇਲਾਜ ਨਹੀਂ ਪਰ ਸਾਨੂੰ ਇਸ ਦੇ ਹੋਣ ਦੇ ਕਾਰਣ ਪਤਾ ਹਨ।

ਸਾਨੂੰ ਪਤਾ ਹੈ ਕਿ ਐਚ.ਆਈ.ਵੀ. ਨਾਲ ਜਵਾਨੀ ਦੀ ਉਮਰ ਦੇ ਲੋਕ ਗ੍ਰਸਤ ਹੋ ਜਾਂਦੇ ਹਨ ਪਰ ਇਸ ਦਾ ਅਸਰ ਬੱਚਿਆਂ ਤੇ ਨਹੀਂ ਹੁੰਦਾ।

ਸਾਨੂੰ ਪਤਾ ਹੈ ਐਚ.ਆਈ.ਵੀ. ਸਹਿਜੇ ਹੀ ਨਹੀਂ ਹੋ ਜਾਂਦੀ, ਇਹ ਸਾਡੇ ਕਿਸੇ ਐਚ.ਆਈ.ਵੀ. ਬੀਮਾਰੀ ਤੋਂ ਗ੍ਰਸਤ ਇਨਸਾਨ ਨੂੰ ਛੁਹਣ ਜਾਂ ਜੱਫੀ ਪਾਉਣ ਨਾਲ ਨਹੀਂ ਹੋ ਜਾਂਦੀ।

ਸਾਨੂੰ ਪਤਾ ਹੈ ਕਿ ਐਚ.ਆਈ.ਵੀ. ਤੋਂ ਬਚਿਆ ਜਾ ਸਕਦਾ ਹੈ। ਜਦੋਂ ਸਾਨੂੰ ਇਸ ਬਾਰੇ ਜਾਣਕਾਰੀ ਹੋ ਜਾਂਦੀ ਹੈ ਕਿ ਇਹ ਬਿਮਾਰੀ ਕਿਵੇਂ ਲਗਦੀ ਹੈ ਅਤੇ ਜੇ ਸਾਨੂੰ ਪਤਾ ਹੋਵੇ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤਾਂ ਸਾਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਆ ਜਾਵੇਗਾ।

ਐਚ.ਆਈ.ਵੀ. ਰੋਗ ਕਿਵੇਂ ਫੈਲਦਾ ਹੈ?

ਐਚ.ਆਈ.ਵੀ. ਰੋਗ,  ਹੋਰ ਛੂਤ ਦੋ ਰੋਗਾਂ ਤੋਂ ਬਿਲਕੁਲ ਵੱਖ ਕਿਸਮ ਦਾ ਹੈ ਕਿਉਂਕਿ ਇਹ ਸਹਿਜੇ ਹੀ ਨਹੀਂ ਹੋ ਜਾਂਦਾ, ਨਾ ਤਾਂ ਇਹ ਹਵਾ ਰਾਹੀਂ  ਫੈਲਦਾ ਹੈ ਅਤੇ ਨਾ ਹੀ ਪੀੜਤ ਵਿਅਕਤੀ ਦੇ ਨਾਲ ਇਕੋ ਕਮਰੇ ਵਿਚ ਰਹਿਣ ਨਾਲ ਹੁੰਦਾ ਹੈ। ਪੀੜਤ ਵਿਅਕਤੀ ਦੇ ਕਿਸੇ ਨੂੰ ਛੁਹਣ ਜਾਂ ਮਿਲਣ (ਜਾਂ ਜੱਫੀ ਪਾਉਣ) ਨਾਲ ਨਹੀਂ ਹੁੰਦਾ। ਪੀੜਤ ਵਿਅਕਤੀ ਨਾਲ ਖਾਣਾ ਸਾਂਝਾ ਕਰਨ, ਉਸ ਨਾਲ ਸੌਣ, ਕੋਈ ਭਾਂਡਾ ਸਾਂਝਾ ਕਰਨ ਨਾਲ ਨਹੀਂ ਹੁੰਦਾ। ਪੀੜਤ ਵਿਅਕਤੀ ਦੇ ਤੰਦਰੁਸਤ ਵਿਅਕਤੀ ਕੋਲ ਖੰਘਣ, ਛਿੱਕਣ ਜਾਂ ਉਸ ਨਾਲ ਕੱਪ, ਗਲਾਸ ਸਾਂਝਾ ਕਰਨ ਨਾਲ ਵੀ ਐਚ.ਆਈ.ਵੀ. ਨਹੀਂ ਹੁੰਦਾ। ਐਚ.ਆਈ.ਵੀ. ਆਮ ਤੌਰ ਤੇ ਤਿੰਨ ਕਾਰਨਾਂ ਨਾਲ ਫੈਲ ਸਕਦਾ ਹੈ ਜਿਵੇਂ ਕਿਸੇ ਪੀੜਤ ਵਿਅਕਤੀ ਨਾਲ ਯੋਨ-ਸਬੰਧ (ਸੰਭੋਗ) ਕਰਨ ਨਾਲ।

ਕਿਸ ਤਰ੍ਹਾਂ ਦੀ ਦਵਾਈ ਜਾਂ ਨਸ਼ਾ ਜਾਂ ਖੂਨ ਲੈਣ ਲੱਗੇ, ਟੀਕੇ ਦੀ ਸੂਈ/ਸਰਿੰਜ ਪੀੜਤ ਵਿਅਕਤੀ ਨਾਲ ਸਾਂਝੀ ਕਰਨ ਨਾਲ।

ਪੀੜਤ ਔਰਤ ਵੱਲੋਂ ਆਪਣੇ ਬੱਚੇ ਨੂੰ ਗਰਭ ਦੌਰਾਨ।

ਮੇਡੀਕਲ ਸਾਇੰਸ ਵਿਚ ਲਗਾਤਾਰ ਖੋਜ ਸਦਕਾ ਡਾਕਟਰ ਐਚ.ਆਈ.ਵੀ. ਤੋਂ ਪੀੜਤ ਗਰਭਵਤੀ ਔਰਤ ਦਾ ਇਲਾਜ ਕਰਨ ਵਿਚ ਸੰਭਵ ਹੋ ਸਕੇ ਹਨ। ਕੁਝ ਨਵਜਾਤ ਸ਼ਿਸ਼ੂਆਂ ਨੂੰ ਐਚ.ਆਈ.ਵੀ. ਦੀ ਬੀਮਾਰੀ ਮਾਂ ਤੋਂ ਮਿਲਦੀ ਹੈ। ਨਵਜਾਤ ਬੱਚਿਆਂ ਨੂੰ ਐਚ.ਆਈ.ਵੀ. ਤੋਂ ਪ੍ਰਭਾਵਿਤ ਹੋਣ ਦੀ ਦਰ ਘਟਾਉਣ ਵਿਚ ਤਾਂ ਡਾਕਟਰ ਕਾਮਯਾਬ ਹੋ ਸਕੇ ਹਨ, ਪਰ ਗਰਭਵਤੀ ਮਾਵਾਂ ਨੂੰ ਨਹੀਂ। ਕੁਝ ਬੱਚਿਆਂ ਨੂੰ ਖੂਨ ਚੜ੍ਹਾਉਣ ਵੇਲੇ (ਕਿਸੇ ਆਪ੍ਰੇਸ਼ਨ ਦੌਰਾਨ ਜਾਂ ਕਿਸੇ ਖਾਸ ਬੀਮਾਰੀ ਹੋਣ ਤੇ) ਵੀ ਐਚ.ਆਈ.ਵੀ. ਹੋ ਸਕਦਾ ਹੈ। ਇਸ ਦਾ ਕਾਰਣ ਇਹ ਵੀ ਹੋ ਸਕਦਾ ਹੈ ਕਿਉਂਕਿ ਸੰਨ 1985 ਤੱਕ ਸਾਡੇ ਕੋਲ ਐਚ.ਆਈ.ਵੀ. ਟੈਸਟ ਕਰਨ ਦੇ ਤਰੀਕੇ ਵੀ ਨਹੀਂ ਸਨ ਅਤੇ ਨਾ ਹੀ ਇਸ ਬੀਮਾਰੀ ਬਾਰੇ ਸਾਡੇ ਕੋਲ ਜਿਆਦਾ ਜਾਣਕਾਰੀ ਸੀ। ਅਜੋਕੇ ਸਮੇਂ ਵਿਚ ਖੂਨ ਚੜ੍ਹਾਉਣ ਤੋਂ ਪਹਿਲਾਂ ਖੂਨ ਦਾ ਐਚ.ਆਈ.ਵੀ. ਟੈਸਟ ਕੀਤਾ ਜਾਂਦਾ ਹੈ, ਤਾਂਕਿ ਖੂਨ ਰਾਹੀਂ ਐਚ.ਆਈ.ਵੀ. ਦੀ ਬੀਮਾਰੀ ਤੋਂ ਬਚਿਆ ਜਾ ਸਕੇ।

 

Loading spinner