ਸੈਕਸ ਤੋਂ ਬੇਮੁੱਖ ਕਰ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਔਰਤਾਂ ਦੀ ਜ਼ਿੰਦਗੀ ਵਿਚ ਇਕ ਵੱਡਾ ਮੋੜ ਲਿਆ ਸਕਦਾ ਹੈ। ਕੁਝ ਮਾਮਲਿਆਂ ਵਿਚ ਉਨ੍ਹਾਂ ਨੂੰ ਸੈਕਸ ਪ੍ਰਤੀ ਬੇਮੁੱਖ ਵੀ ਕਰ ਸਕਦਾ ਹੈ। ਅਮਰੀਕਾ ਦੇ ਖੋਜਕਾਰਾਂ ਨੇ ਦੱਸਿਆ ਕਿ ਮਰਦਾਂ ਨੂੰ ਬੜੇ ਚਿਰ ਤੋਂ ਇਹ ਸ਼ਿਕਾਇਤ ਰਹੀ ਹੈ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਨ ਵਾਲੀ ਦਵਾਈ ਹਮੇਸ਼ਾ ਉਨ੍ਹਾਂ ਦੇ ਸੈਕਸ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਪਰ ਹੁਣ ਪਤਾ ਲੱਗਾ ਹੈ ਕਿ ਔਰਤਾਂ ਦਾ ਵੀ ਇਸ ਵਿਚ ਸੈਕਸ ਪ੍ਰਤੀ ਉਤਸ਼ਾਹ ਠੰਡਾ ਪੈ ਸਕਦਾ ਹੈ। ਬੈਸੇਟ ਹੈਲਥ ਕੇਅਰ ਸੈਂਟਰ ਦੇ ਡਾਕਟਰ ਨੇ ਦੱਸਿਆ ਕਿ ਮਰਦਾਂ ਨਾਲ ਇਸ ਸਬੰਧ ਵਿਚ ਹੋਣ ਵਾਲੀਆਂ ਸ਼ਿਕਾਇਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਪਰ ਇਸ ਤੋਂ ਪਹਿਲਾਂ ਇਸ ਬਾਰੇ ਕੋਈ ਜਾਂਚ ਨਹੀਂ ਕੀਤੀ ਗਈ ਸੀ ਕਿ ਇਨ੍ਹਾਂ ਦਵਾਈਆਂ ਨਾਲ ਔਰਤਾਂ ਵੀ ਪ੍ਰਭਾਵਿਤ ਹੁੰਦੀਆਂ ਹਨ ਜਾਂ ਨਹੀਂ।