ਨੀਂਦ ਅਤੇ ਸੁੰਦਰਤਾ
ਸੱਤ-ਅੱਠ ਘੰਟੇ ਦੀ ਨੀਂਦ ਤੁਹਾਨੂੰ ਤਰੋਤਾਜਾ ਕਰ ਦਿੰਦੀ ਹੈ, ਸਭ ਤੋਂ ਵੱਧ ਕੇ ਇਹ ਤੁਹਾਡੀ ਚਮੜੀ, ਵਾਲਾਂ, ਗੋਡਿਆਂ ਲਈ ਬਹੁਤ ਹੀ ਲਾਭਦਾਇਕ ਹੈ। ਕੁਦਰਤ ਵੱਲੋਂ ਹੋਰ ਬਹੁਤ ਸਾਰੀਆਂ ਦਿੱਤੀਆਂ ਚੀਜ਼ਾਂ ਵਾਂਗ ਨੀਂਦ ਵੀ ਬਿਲਕੁਲ ਮੁਫ਼ਤ ਹੈ।
ਸੁੰਦਰਤਾ ਲਈ ਇਹ ਸਭ ਤੋਂ ਸਸਤਾ ਇਲਾਜ ਹੈ ਜੋ ਕਿ ਕੋਈ ਵੀ ਕਰੀਮ ਜਾਂ ਮੇਕ-ਅੱਪ ਨਹੀਂ ਕਰ ਸਕਦਾ। ਕਦੇ ਵੀ ਅਜਿਹੀ ਭਿਆਨਕ ਸਥਿਤੀ ਵਿਚ ਨਾ ਪੁੱਜੋ ਜਿਥੇ ਤੁਸੀਂ ਆਪਣੇ-ਆਪ ਨੂੰ ਬੇਹੱਦ ਥੱਕਿਆ ਪਾਓ ਅਤੇ ਤੁਹਾਡਾ ਸਰੀਰ ਬਗਾਵਤ ਕਰਨੀ ਸ਼ੁਰੂ ਕਰ ਦੇਵੇ। ਵੱਡਿਆਂ ਲਈ ਨੀਂਦ ਦੀ ਲੋੜ ਅੱਠ ਘੰਟੇ ਹੈ, ਜਦੋਂ ਕਿ ਛੋਟੇ ਬੱਚਿਆਂ ਲਈ 16 ਘੰਟੇ। ਕਿਸ਼ੋਰ ਅਵਸਥਾ ਵਿਚ 9 ਘੰਟੇ ਸੋਣਾ ਚਾਹੀਦਾ ਹੈ ਪਰ ਇਹ ਵਿਅਕਤੀ ਤੋਂ ਵਿਅਕਤੀ ਭਿੰਨ ਹੋ ਸਕਦੀ ਹੈ।
ਰਾਤ ਵੇਲੇ ਚੰਗੀ ਨੀਂਦ ਲੈਣਾ ਸੁੰਦਰ ਸਰੀਰ ਲਈ ਉਨਾਂ ਹੀ ਜਰੂਰੀ ਹੈ ਜਿੰਨਾ ਸਹੀ ਖਾਣਾ ਅਤੇ ਕਸਰਤ ਕਰਨਾ। ਰਾਤ ਵੇਲੇ ਦੀ ਚੰਗੀ ਨੀਂਦ ਤੁਹਾਨੂੰ ਕੰਮ ਪ੍ਰਤੀ ਵਧੇਰੇ ਧਿਆਨ ਲਗਾਉਣ ਦੇ ਯੋਗ ਬਣਾਉਂਦੀ ਹੈ ਅਤੇ ਤੁਹਾਡੇ ਦਿਮਾਗ ਨੂੰ ਵਧੇਰੇ ਚੁਸਤ ਰੱਖਦੀ ਹੈ। ਉਚਿਤ ਨੀਂਦ ਤੋਂ ਬਿਨਾਂ ਤੁਸੀਂ ਬੁੱਢੇ ਦਿਖਾਈ ਦੇਵੋਗੇ। ਸੋਣ ਨਾਲ ਤੁਹਾਡੀ ਚਮੜੀ ਆਪਣੇ-ਆਪ ਤਾਜੀ ਹੋ ਜਾਂਦੀ ਹੈ। ਇਸੇ ਕਰਕੇ ਥੋੜ੍ਹੀ ਨੀਂਦ ਲੈਣ ਨਾਲ ਤੁਹਾਡੀ ਚਮੜੀ ਭੱਦੀ ਦਿਖਾਈ ਦੇ ਸਕਦੀ ਹੈ।
ਚੰਗੀ ਨੀਂਦ ਲੈਣ ਲਈ ਤੁਸੀਂ ਕੀ ਕਰ ਸਕਦੇ ਹੋ
- ਆਪਣੇ ਸੌਣ ਵਾਲੇ ਕਮਰੇ ਤੋਂ ਸ਼ੋਰ ਨੂੰ ਦੂਰ ਰੱਖੋ। ਸੌਣ ਵਾਲੇ ਕਮਰੇ ਵਿਚ ਆਵਾਜ਼ ਧੀਮੀ ਅਤੇ ਚੰਗੀ ਲੱਗਣ ਵਾਲੀ ਹੋਵੇ। ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਕੰਨਾਂ ਨੂੰ ਬੰਦ ਕਰਨ ਲਈ ਰੂੰ ਦੇ ਫੰਬੇ ਦਾ ਇਸਤੇਮਾਲ ਕਰੋ।
- ਖਿੜਕੀਆਂ ਤੇ ਹਨੇਰੇ ਕੱਪੜੇ ਦੇ ਪਰਦੇ ਲਗਾ ਕੇ ਆਪਣੇ ਕਮਰੇ ਵਿਚ ਹਨੇਰਾ ਰੱਖੋ।
- ਆਪਣੇ ਸੌਣ ਵਾਲੇ ਕਮਰੇ ਦਾ ਤਾਪਮਾਨ ਘੱਟ ਰੱਖੋ
- ਸੌਣ ਤੋਂ ਪਹਿਲਾਂ ਇਸ਼ਨਾਨ ਕਰੋ। ਅਜਿਹਾ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ।
- ਆਪਣੇ ਸੌਣ ਦਾ ਸਮਾਂ ਪਹਿਲਾਂ ਹੀ ਬੰਨ੍ਹ ਲਓ।
- ਕਦੇ ਵੀ ਭੁੱਖੇ ਜਾਂ ਭਰੇ ਪੇਟ ਨਾ ਸੌਂਵੋ। ਸੌਣ ਤੋਂ ਕਾਫੀ ਸਮਾਂ ਪਹਿਲਾਂ ਖਾਣਾ ਜਾਂ ਕੁਝ ਹੋਰ ਖਾਓ।
- ਕੋਫੀ, ਚਾਹ, ਕੋਲਾ ਜਾਂ ਚਾਕਲੇਟ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰ ਸਕਦੇ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਧਿਆਨ ਨਾਲ ਕਰੋ।
- ਕਦੇ ਵੀ ਵਾਧੂ ਨਾ ਸੌਂਵੋ। ਅਗਲੇ ਦਿਨ ਦੇ ਕੰਮ ਦੀ ਸੂਚੀ ਪਹਿਲਾਂ ਬਣਾਓ।
- ਕੁਦਰਤੀ ਅਤੇ ਸਿਰ ਨੂੰ ਆਰਾਮ ਦੇਣ ਵਾਲੇ ਸਿਰਹਾਣੇ ਹੀ ਵਰਤੋ।
- ਆਪਣੀਆਂ ਸ਼ਾਮਾਂ ਨੂੰ ਇਸ ਤਰ੍ਹਾਂ ਤਰਤੀਬ ਦਿਓ ਕਿ ਤੁਸੀਂ ਛੇਤੀ ਸੌਂ ਸਕੋ।
- ਸੌਣ ਤੋਂ ਪਹਿਲਾਂ ਆਪਣੀ ਸਫਾਈ ਲਈ ਅੱਧਾ ਘੰਟਾ ਲਗਾਉ – ਇਸ਼ਨਾਨ ਕਰੋ, ਦੰਦ ਸਾਫ ਕਰੋ, ਕੋਈ ਵੀ ਗੱਲ ਜਿਹੜੀ ਤੁਹਾਨੂੰ ਦਿਮਾਗੀ ਤੌਰ ਤੇ ਸੌਣ ਲਈ ਤਿਆਰ ਕਰੇ।
- ਲੇਟਣ ਤੋਂ ਬਾਅਦ ਆਪਣੀਆਂ ਅੱਖਾਂ ਬੰਦ ਕਰੋ ਅਤੇ ਆਪਣੇ ਸਾਹਾਂ ਵੱਲ ਧਿਆਨ ਲਗਾਓ। ਆਪਣੇ ਮਨ ਨੂੰ ਦਿਨ ਦੀਆਂ ਸੁਹਾਵਣੀਆਂ ਗੱਲਾਂ ਤੇ ਤੈਰਣ ਦਿਓ।
- ਆਪਣੇ ਸਰੀਰ ਦੇ ਪੱਠਿਆਂ ਨੂੰ ਢਿੱਲਾ ਛੱਡ ਦਿਓ। ਜੇ ਤੁਸੀਂ ਚਾਹੋ ਤਾਂ ਸਾਧਾਰਨ ਧਿਆਨ ਵਿਧੀ ਅਪਣਾ ਸਕਦੇ ਹੋ।
- ਹਮੇਸ਼ਾ ਉਸ ਵੇਲੇ ਸੌਣ ਲਈ ਜਾਵੋ ਜਦੋਂ ਤੁਹਾਨੂੰ ਨੀਂਦ ਆ ਰਹੀ ਹੋਵੇ। ਇਸ ਤਰ੍ਹਾਂ ਕਰਨ ਨਾਲ ਨੀਂਦ ਛੇਤੀ ਆਉਂਦੀ ਹੈ।
- ਜੇਕਰ ਬਿਸਤਰ ਤੇ ਜਾਣ ਦੇ 20 ਮਿੰਟ ਤੱਕ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਉੱਠ ਕੇ ਕੋਈ ਕੰਮ ਕਰੋ। ਅਜਿਹਾ ਕਰਨ ਨਾਲ ਛੇਤੀ ਨੀਂਦ ਆ ਜਾਵੇਗੀ। ਹਨੇਰੇ ਵਿਚ ਚੁੱਪ-ਚਾਪ ਬੈਠ ਕੇ ਆਰਾਮ ਦਾਇਕ ਤੇ ਧੀਮਾ ਸੰਗੀਤ ਸੁਣ ਸਕਦੇ ਹੋ।
ਉਠਣ ਤੋਂ ਬਾਅਦ ਇਕ-ਦਮ ਤੇਜ ਰੋਸ਼ਨੀ ਵਿਚ ਨਾ ਜਾਓ।