ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਕੀ ਤੁਸੀਂ ਆਪਣੇ ਘਰ ਵਿਚ ਮੱਛਰ ਪੈਦਾ ਕਰ ਰਹੇ ਹੋ?

ਆਪਣੇ ਘਰ ਅਤੇ ਆਲੇ-ਦੁਆਲੇ ਵਿਚ ਮੱਛਰਾਂ ਦੀ ਪੈਦਾਇਸ਼ ਨੂੰ ਰੋਕੋ
ਇਹ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਫੈਲਾਉਂਦੇ ਹਨ।
ਆਪਣੇ ਘਰ ਦੇ ਅੰਦਰ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਜਮ੍ਹਾ ਨਾ ਹੋਣ ਦਿਓ। ਅਜਿਹੇ ਸੜਕੀ ਟੋਏ, ਖਾਈਆਂ ਭਰ ਦਿਓ ਜਿਥੇ ਪਾਣੀ ਜਮ੍ਹਾ ਹੁੰਦਾ ਹੈ। ਜੰਕ/ਗ਼ੈਰ ਵਰਤੋਂ-ਯੋਗ ਸਮੱਗਰੀ ਹਟਾਓ/ਨਸ਼ਟ ਕਰੋ।

  • ਸਾਰੇ ਪਾਣੀ ਵਾਲੇ ਭਾਂਡੇ, ਟੈਂਕੀਆਂ ਨੂੰ ਢੱਕਣ ਨਾਲ ਚੰਗੀ ਤਰ੍ਹਾਂ ਬੰਦ ਕਰੋ। ਖਾਲੀ ਅਤੇ ਸੁੱਕੇ ਏਅਰ ਕੂਲਰ, ਡਰੰਮ, ਫੁਲਦਾਨਾਂ, ਗਮਲਿਆਂ, ਬਰਡ ਬਾਥਜ਼,ਆਦਿ ਹਰੇਕ ਹਫ਼ਤੇ ਸਫ਼ਾਈ ਕਰੋ।
  • ਗਮਬੁਸੀਆ ਮੱਛੀ ਨੂੰ ਖੂਹਾਂ, ਛੱਪੜਾਂ, ਪਾਣੀ ਦੇ ਵੱਡੇ ਤਲਾਬਾਂ ਵਿਚ ਛੱਡੋ। ਇਹ ਮੱਛਰਾਂ ਦਾ ਲਾਰਵਾ ਖਾਂਦੀਆਂ ਹਨ।
  • ਸੌਣ ਸਮੇਂ ਮੱਛਰ-ਮਾਰ ਦਵਾਈਆਂ ਛਿੜਕੋ, ਮੱਛਰਦਾਨੀਆਂ ਦਾ ਇਸਤੇਮਾਲ ਕਰੋ।
  • ਅਜਿਹੇ ਵਸਤਰ ਪਹਿਨੋ ਜੋ ਤੁਹਾਡੇ ਸਰੀਰ ਨੂੰ ਪੂਰੀ ਤਰ੍ਹਾਂ ਢਕਦੇ ਹੋਣ।

ਆਓ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਨਾਲ ਲੜੀਏ
ਰਾਸ਼ਟਰੀ ਰੋਗ ਵਾਹਕ ਬਿਮਾਰੀ ਕੰਟ੍ਰੋਲ ਪਰੋਗਰਾਮ, ਡਾਇਰੈਕਟਰੇਟ ਜਨਰਲ, ਸਿਹਤ ਸੇਵਾਵਾਂ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਦੁਆਰਾ ਜਾਰੀ।

ਰਾਸ਼ਟਰੀ ਪੇਂਡੂ ਸਿਹਤ ਮਿਸ਼ਨ, ਭਾਰਤ ਸਰਕਾਰ

 

Loading spinner