ਵਰਣ-ਬੋਧ
ਕਾਂਡ – 5 ਸ਼ਬਦ-ਜੋੜ (4)
(‘ੳ’ ਤੋਂ ‘ਵ’)
ਖਾਸ ਅੱਖਰਾਂ ਦੀ ਵਰਤੋਂ
1 ‘ੳ’ ਦੀ ਵਰਤੋਂ
(1) ਪੁਰਾਤਨ ਲਿਖਤਾਂ ਵਿੱਚ ਕੁਝ ਸ਼ਬਦਾਂ ਵਿੱਚ ‘ਉ’ ਵਰਤਣ ਦਾ ਰਿਵਾਜ ਵੇਖਣ ਵਿੱਚ ਆਉਂਦਾ ਹੈ ਪਰ ਅਜੋਕੀ ਪੰਜਾਬੀ ਵਿੱਚ ਅਜੇਹੇ ਸ਼ਬਦਾਂ ਨੂੰ ‘ਉ’ ਦੇ ਥਾਂ ਕਨੌੜਾ ਲਾ ਕੇ ਲਿਖਣ ਦਾ ਰਿਵਾਜ ਚਿਰਾਂ ਤੋਂ ਪੈ ਚੁੱਕਿਆ ਹੈ। ਇਹ ਹੈ ਵੀ ਪੰਜਾਬੀ ਸੁਭਾ ਦੇ ਉਚਾਰਨ ਦੇ ਅਨੁਸਾਰ ਪਰ ਕੁਝ ਲਿਖਣ ਵਾਲੇ ਅਜੇ ‘ਉ’ ਦੀ ਵਰਤੋਂ ਕਰਦੇ ਹਨ। ਬੋਲਣ ਵਿੱਚ ‘ਉ’ ਦੀ ਥਾਂ ‘ਔਂ’ ਹੀ ਬੋਲਿਆ ਜਾਂਦਾ ਹੈ। ਸੋ ਹੁਣ, ਇਸ ਤੱਥ ਦੀ ਰੋਸ਼ਨੀ ਵਿੱਚ ਵੀ ‘ਔਂ’ ਲਿਖਿਆ ਜਾਣਾ ਚਾਹੀਦਾ ਹੈ। ਕੁਝ ਕੁ ਅਜੇਹੇ ਸ਼ਬਦ ਹੇਠਾਂ ਦਿੰਦੇ ਹਾ
ਪੁਰਾਤਨ ਜੋੜ |
ਸ਼ੁੱਧ ਪੰਜਾਬੀ ਜੋੜ |
ਪੁਰਾਤਨ ਜੋੜ |
ਸ਼ੁੱਧ ਪੰਜਾਬੀ ਜੋੜ |
ਅਉਖ, ਅਉਖਾ |
ਔਖ, ਔਖਾ |
ਡਉਰੂ |
ਡੌਰੂ |
ਅਉਗੁਣ |
ਔਗੁਣ |
ਤਉੜੀ |
ਤੌੜੀ |
ਸਉਣਾ |
ਸੌਣਾ |
ਦਉੜ |
ਦੌੜ |
ਸਉਦਾ |
ਸੌਦਾ |
ਧਉਣ |
ਧੌਣ |
ਹਉਲਾ |
ਹੌਲਾ |
ਪਉਣ |
ਪੌਣ |
ਕਉਡਾ |
ਕੌੜਾ |
ਪਉਦਾ |
ਪੌਦਾ |
ਕਉਣ |
ਕੌਣ |
ਬਉਰਾ |
ਬੌਰਾ |
ਗਉਹਰ |
ਗੌਹਰ |
ਭਉਂਕਣਾ |
ਭੌਂਕਣਾ |
ਗਉਗਾ |
ਗੌਗਾ |
ਭਉਣਾ |
ਭੌਂਣਾ |
ਚਉਰ |
ਚੌਰ |
ਭਉਰਾ |
ਭੌਰਾ |
ਚਉੜਾ |
ਚੌੜਾ |
ਮਉਜ |
ਮੌਜ |
ਮਉਜੀ |
ਮੌਜੀ |
ਲਉਂਗ |
ਲੌਂਗ |
ਰਉਣਕ |
ਰੌਣਕ |
ਰਉਂਸ |
ਰੌਂਸ |
ਰਉਣੀ |
ਰੌਣੀ |
ਲਉਣ |
ਲੌਣ |
(2) ਕਈ ਸ਼ਬਦਾਂ ਦੇ ਅੰਤਲੇ ਕੰਨੇ, ਬਿਹਾਰੀ ਤੇ ਲਾਂ ਦੀ ਆਵਾਜ਼ ਲੰਮੇਰੀ ਹੁੰਦੀ ਹੈ ਇਸ ਨੂੰ ਪ੍ਰਗਟ ਕਰਨ ਲਈ ਕੰਨੇ ਆਦਿ ਮਗਰ ‘ਉ’ ਜਾਂ ‘ਅ’ ਲਾਉਣ ਦਾ ਰਿਵਾਜ ਹੈ ਜਿਵੇਂ ਸੁਭਾਉ – ਸੁਭਾਅ, ਚੜ੍ਹਾਉ – ਚੜ੍ਹਾਅ, ਤਾਉ – ਤਾਏ, ਦਾਉ – ਦਾਅ, ਦਬਾਉ – ਦਬਾਅ, ਜਾਉ – ਜੀਅ। ਪਰ ਅੱਜ ਕੱਲ ਅੰਤਲੇ ਕੰਨੇ ਆਦਿ ਦੀ ਅਜਿਹੀ ਲੰਮੇਰੀ ਆਵਾਜ਼ ਨੂੰ ਪ੍ਰਗਟ ਕਰਨ ਵਾਸਤੇ ਕੰਨੇ ਉਪਰ ਅਧਕ ਲਾਉਣ ਦਾ ਤੋਰਾ ਤੁਰ ਪਿਆ ਹੈ ਜੋ ਪੰਜਾਬੀ ਉਚਾਰਨ ਨੂੰ ਢੁਕਦਾ ਹੈ। ਇਸ ਲਈ ਅਜੇਹੇ ਸ਼ਬਦਾਂ ਨੂੰ ਇਓਂ ਲਿਖੋ – ਸੁਭਾੱ, ਚੜ੍ਹਾੱ, ਤਾੱ, ਦਾੱ, ਦਬਾੱ, ਦੇੱ, ਜੀੱ।
2 ‘ਸ’ ਤੇ ‘ਹ’
ਪੰਜਾਬੀ ਵਿੱਚ ਆ ਕੇ ਕਈ ਸ਼ਬਦਾਂ ਵਿਚਲਾ ‘ਸ’ ‘ਹ’ ਵਿੱਚ ਤਬਦੀਲ ਹੋ ਜਾਂਦਾ ਹੈ, ਜਿਵੇਂ ਸ੍ਵਾਸ-ਸਾਹ, ਕਪਾਸ-ਕਪਾਹ, ਘਾਸ-ਘਾਹ, ਚਾਸਨੀ-ਚਾਹਣੀ, ਤ੍ਰਾਸ, ਤੀਹ, ਨਿਸਕਲੰਕ-ਨਿਹਕਲੰਕ, ਨਿਸਚਸਲ-ਨਿਹਚਲ, ਨਿਸਚਾ-ਨਿਹਚਾ, ਨਿਸਫਲ-ਨਿਹਫਲ, ਪੀਸ-ਪੀਹ, ਫਾਸੀ-ਫਾਹੀ, ਮਾਸ (ਮਹੀਨਾ)-ਮਾਹ, ਰੋਸ-ਰੋਹ, ਵਿਸ-ਵਿਹੁ। ਇਸੇ ਤਰ੍ਹਾਂ ਉਸ ਦਾ – ਉਹਦਾ, ਉਸ ਨੂੰ- ਉਹਨੂੰ, ਉਸ ਨੇ-ਉਹਨੇ, ਇਸ ਦਾ-ਇਹਦਾ, ਇਸ ਨੂੰ- ਇਹਨੂੰ, ਇਸ ਨੇ –ਇਹਨੇ, ਕਾਸ ਦਾ- ਕਾਹਦਾ, ਕਾਸ ਨੂੰ-ਕਾਹਨੂੰ, ਕਿਸ ਦਾ-ਕਿਹਦਾ ਜਾਂ ਕੀਹਦਾ, ਕਿਸ ਨੂੰ-ਕੀਹਨੂੰ, ਕਿਸ ਨੇ-ਕੀਹਨੇ, ਜਿਸਦਾ-ਜਿਹਦਾ ਜਾਂ ਜੀਹਦਾ, ਜਿਸ ਨੇ – ਜਿਹਨੇ ਜਾਂ ਜੀਹਨੇ। ਇਸੇ ਰੂਚੀ ਅਧੀਨ ਬੋਲਚਾਲ ਵਿੱਚ ਦਿਸਦਾ, ਦਿਸਦੇ ਦਾ ਰੂਪ ਦੀਹਦਾ, ਦੀਹਦੇ ਹੋ ਜਾਂਦਾ ਹੈ।
3 ‘ਸ’, ‘ਸ਼’ ਤੇ ‘ਛ’
(1) ਇਹਨਾਂ ਅੱਖਰਾਂ ਦੀ ਵਰਤੋਂ ਵਿੱਚ ਕਈ ਥਾਈਂ ਭੁਲੇਖਾ ਪੈ ਜਾਂਦਾ ਹੈ। ਉਰਦੂ, ਹਿੰਦੀ ਵਿੱਚ ‘ਸ਼’ ਨਾਲ ਲਿਖੇ ਜਾਣ ਵਾਲੇ ਕਈ ਸ਼ਬਦ ਪੰਜਾਬੀ ਵਿੱਚ ਆ ਕੇ ਪੰਜਾਬੀ ਰੂਪ ਧਾਰ ਕੇ ‘ਸ਼’ ਦੀ ਥਾਂ ‘ਸ’ ਅਪਣਾ ਚੁੱਕੇ ਹਨ। ਅਜੇਹੇ ਸ਼ਬਦਾਂ ਨੂੰ ਪਹਿਲੇ ਗ਼ੈਰ-ਪੰਜਾਬੀ ਰੂਪ ਵਿੱਚ ਲਿਖਣਾ ਠੀਕ ਨਹੀਂ। ਅਜੇਹੇ ਕੁਝ ਸ਼ਬਦ ਹੇਠ ਲਿਖੇ ਅਨੁਸਾਰ ਹਨ
ਸ਼ੁੱਧ |
ਅਸ਼ੁੱਧ |
ਸ਼ੁੱਧ |
ਅਸ਼ੁੱਧ |
ਸੱਕਰ |
ਸ਼ੱਕਰ |
ਸੂਰਬੀਰ |
ਸ਼ੂਰਬੀਰ |
ਸਗਨ |
ਸ਼ਗਨ |
ਸੋਭਾ |
ਸ਼ੋਭਾ |
ਸੰਗਰਾਂਦ |
ਸ਼ੰਕ੍ਰਾਂਤ |
ਕੇਸ |
ਕੇਸ਼ |
ਸਰੀਕ |
ਸ਼ਰੀਕ |
ਜਸ |
ਯਸ਼ |
ਸਿੱਖਿਆ |
ਸ਼ਿਕਸ਼ਾ |
ਦੇਸ |
ਦੇਸ਼ |
ਸਿਖਰ |
ਸ਼ਿਖਰ |
ਨਿਸਚਾ |
ਨਿਸ਼ਚਾ |
ਸੀਤ |
ਸ਼ੀਤ |
ਪਸੂ |
ਪਸ਼ੂ |
ਸੀਤਲ |
ਸ਼ੀਤਲ |
ਵੇਸ |
ਵੇਸ਼ |
(2) ਹੇਠ ਲਿਖੇ ਸ਼ਬਦਾਂ ਵਿੱਚ ‘ਸ਼’ ਠੀਕ ਹੈ। ਇਸ ਦੀ ਥਾਂ ‘ਛ’ ਜਾਂ ‘ਸ’ ਲਿਖਣਾ ਠੀਕ ਨਹੀਂ
ਇਸ਼ਨਾਨ |
ਸ਼ਕਲ |
ਸ਼ਾਂਤੀ |
ਮਸ਼ਕਰੀ |
ਇਸ਼ਟ |
ਸ਼ਤਰੰਜ |
ਸ਼ੀਸ਼ਾ |
ਮਸ਼ਕੂਲਾ |
ਈਸ਼ਰ |
ਸ਼ਤਾਨ |
ਸ਼ੀਸ਼ੀ |
ਮੁਸ਼ਕ |
ਸ਼ਸਤਰ |
ਸ਼ਤੀਰ |
ਸ਼ੀਘਰ |
ਰੇਸ਼ਮ |
ਸ਼ਹਿਰ |
ਸ਼ਤੀਰੀ |
ਸ਼ੁਸ਼ੀਲ |
ਲਾਸ਼ |
ਸ਼ਹੀਦ |
ਸ਼ਤੂਤ |
ਕਾਂਸ਼ੀ |
ਵਿਸ਼ਾਲ |
ਸ਼ੱਕ |
ਸ਼ਰਮ |
ਨਿਸ਼ਾ |
ਵਿਸ਼ਵਾਸ਼ |
(3) ਅਰਥ-ਭੇਦ – ਕਈ ਸ਼ਬਦ ਅਜਿਹੇ ਹਨ ਕਿ ਉਨ੍ਹਾਂ ਵਿੱਚ ‘ਸ’ ਜਾਂ ‘ਸ਼’ ਵਰਤਣ ਨਾਲ ਅਰਥ-ਭੇਦ ਹੋ ਜਾਂਦਾ ਹੈ, ਜਿਵੇਂ ਸੱਕ-ਸ਼ੱਕ, ਸੱਕਣ-ਸ਼ੱਕਣ, ਸਰਮਾਇਆ-ਸ਼ਰਮਾਇਆ, ਸਰੀਕ-ਸ਼ਰੀਕ, ਸਰੀਰ-ਸ਼ਰੀਰ, ਸੇਰ-ਸ਼ੇਰ, ਸੌਂਕਣ-ਸ਼ੌਂਕਣ, ਦੁਸਾਲਾ-ਦੁਸ਼ਾਲਾ, ਪਸਮ-ਪਸ਼ਮ, ਲਾਸ-ਲਾਸ਼।
(4) ਹੇਠਾਂ ਲਿਖੇ ਸ਼ਬਦਾਂ ਵਿੱਚ ‘ਛ’ ਲਿਖਣਾ ਚਾਹੀਦਾ ਹੈ
ਨਾਨਕੀ-ਛੱਕ |
ਛੱਤਣਾ |
ਛਾਣਨਾ |
ਛੋਟ-ਛੋਟਾ |
ਛਕਣਾ |
ਛਤੜੀ |
ਛਿੱਤਰ |
ਛੋਡ |
ਛੱਜ |
ਛੇਦ |
ਛਿੱਲ |
ਤੁੱਛ |
ਛੱਟ |
ਛਪਣਾ |
ਛਿੱਲਣਾ |
ਦੱਛਣਾ |
ਛੱਟਣਾ |
ਛੱਪਰ |
ਛੁਹਣਾ |
ਨਛੱਤਰ |
ਛਟਾਂਕ |
ਛੱਪੜ |
ਛੁਹਲਾ |
ਮੱਛਰ |
ਛੱਡਣਾ |
ਛਪਾਈ |
ਛੁੱਟੀ |
ਰਿੱਛ |
ਛੰਡਣਾ |
ਛਾਉਣੀ |
ਛੇਕ |
ਵਿੱਛੜਨਾ |
ਛਣਕਣਾ |
ਛਾਂਗਣਾ |
ਛੇਕਲੜਾ |
ਵਿਛਾਉਣਾ |
ਛੱਤ |
ਛਾਂਟਾ |
ਛੋਕਰਾ |
ਲੱਛਣ |
ਨੋਟ – ਵੇਖੋ, ਸੱਕ, ਸ਼ੱਕ, ਛਕ ਤੇ ਛੱਕ ਚਾਰੇ ਸ਼ਬਦ ਵੱਖ-ਵੱਖ ਅਰਥਾਂ ਵਾਲੇ ਹਨ।
- ‘ਸ’ ਤੇ‘ਸੁ’
‘ਸ’ ਦੀ ਵਰਤੋਂ ਬਾਰੇ ਇੱਹ ਚੇਤਾ ਰੱਖਣਾ ਵੀ ਜ਼ਰੂਰੀ ਹੈ, ਕਿ ਕਿਸੇ ਨਾਉਂ ਆਦਿ ਦੇ ਮੁੱਢ ਵਿੱਚ ‘ਸ’ ਕਦ ਲੱਗਦਾ ਹੈ ਅਤੇ ‘ਸੁ’ ਕਦ। ਜਦ ਵਾਲਾ, ਸਹਿਤ ਜਾਂ ਬਰਾਬਰ ਦਾ ਆਦਿ ਦੇ ਅਰਥ ਪ੍ਰਗਟ ਕਰਨੇ ਹੋਣ (ਜਿਵੇਂ ਪੁੱਤਰ ਸਹਿਤ), ਤਾਂ ‘ਸ’ ਲਾਈਦਾ ਹੈ ਅਤੇ ਜਦ ਚੰਗਾ ਦੇ ਅਰਥ ਪ੍ਰਗਟ ਕਰਨੇ ਹੋਣ ਤਾਂ ‘ਸੁ’ (ਔਂਕੜ ਸਹਿਤ ‘ਸ’) ਵਰਤੀਦਾ ਹੈ ਜਿਵੇਂ
ਸ |
ਸੁ |
ਸਗੁਣ – ਗੁਣ ਸਹਿਤ |
ਸੁਗੁਣ – ਚੰਗਾ ਗੁਣ |
ਸਜਿਲਦ – ਜਿਲਦ ਸਹਿਤ |
ਸੁਜਿਲਦ – ਚੰਗੀ ਜਿਲਦ |
ਸਪੁੱਤਰ – ਪੁੱਤਰ ਵਾਲਾ |
ਸੁਪੁੱਤਰ – ਚੰਗਾ ਪੁੱਤਰ |
ਸਪੁੱਤਰੀ – ਪੁੱਤਰੀ ਵਾਲਾ |
ਸੁਪੁੱਤਰੀ – ਚੰਗੀ ਪੁੱਤਰੀ (ਧੀ) |
ਸਰੂਪ – ਰੂਪ ਸਹਿਤ |
ਸੁਰੂਪ – ਚੰਗਾ ਰੂਪ |
- ‘ਹ’ ਦੀ ਵਰਤੋਂ
(1) ਜੇ ‘ਹ’ ਤੋਂ ਪਹਿਲੇ ਅੱਖਰ ਦੀ ਆਵਾਜ਼ ਲਾਂ ਵਾਲੀ ਜਾਂ ਲਾਂ ਤੁਲ ਹੋਵੇ ਤਾਂ ਲਾਂ ਦੀ ਥਾਂ ਸਿਹਾਰੀ ਲਾਈ ਜਾਂਦੀ ਹੈ ਜਿਵੇਂ
ਸ਼ੁੱਧ |
ਅਸ਼ੁੱਧ |
ਸ਼ੁੱਧ |
ਅਸ਼ੁੱਧ |
ਸਿਹਤ |
ਸੇਹਤ |
ਮਿਹਤਰ |
ਮੇਹਤਰ |
ਸਿਹਰਾ |
ਸੇਹਰਾ |
ਮਿਹਨਤ |
ਮੇਹਨਤ |
ਕਿਹੜਾ |
ਕੇਹੜਾ |
ਮਿਹਰ |
ਮੇਹਰ |
ਚਿਹਰਾ |
ਚੇਹਰਾ |
ਮਿਹਰਬਾਨ |
ਮੇਹਰਬਾਨ |
ਜਿਹੜਾ |
ਜੇਹੜਾ |
ਵਿਹਲੜ |
ਵੇਹਲੜ |
ਜਿਹਾ |
ਜੇਹਾ |
ਵਿਹਲਾ |
ਵੇਹਲਾ |
ਮਿਹਣਾ |
ਮੇਹਣਾ |
ਵਿਹੜਾ |
ਵੇਹੜਾ |
ਪਰ ਹੇਠ ਲਿਖੇ ਜੋੜ ਸ਼ੁੱਧ ਮੰਨੇ ਗਏ ਹਨ
(2) ਜਿੱਥੇ ‘ਹ’ ਤੋਂ ਪਹਿਲੇ ਅੱਖਰ ਦੀ ਆਵਾਜ਼ ਦੁਲਾਈਆਂ ਵਾਲੀ ਹੋਵੇ, ਓਥੇ ਉਹ ਅੱਖਰ ਲਗ-ਰਹਿਤ ਲਿਖਿਆ ਜਾਂਦਾ ਹੈ ਅਤੇ ‘ਹ’ ਨੂੰ ਸਿਹਾਰੀ ਲਾਈ ਜਾਂਦੀ ਹੈ, ਜਿਵੇਂ
ਇਕਹਿਰਾ |
ਸਹਿੰਦਾ |
ਕਚਹਿਰੀ |
ਗਹਿਣਾ |
ਸਹਿਆ |
ਸ਼ਹਿਰ |
ਕਛਹਿਰਾ |
ਗਹਿਰਾ |
ਸਹਿਕਣਾ |
ਸੁਨਿਹਰੀ |
ਕਟਹਿਰਾ |
ਗਹਿਲਾ |
ਸਹਿਣਾ |
ਕਹਿੰਆਂ |
ਖਹਿਣਾ |
ਜ਼ਹਿਰ |
ਸਹਿਤ |
ਕਹਿਣਾ |
ਖਹਿੰਦਾ |
ਟਹਿਕਣਾ |
ਸ਼ਹਿਤ |
ਕਹਿੰਦਾ |
ਖਹਿਬੜਨਾ |
ਟਹਿਲ |
ਸ਼ਹਿਦ |
ਕਹਿਰ |
ਖਹਿੜਾ |
ਨਹਿਚਲਨ |
ਠਹਿਰ |
ਦਹਿਲਾ |
ਫਹਿਆ |
ਰਹਿਣਾ |
ਠਹਿਰਨਾ |
ਦੁਪਿਹਰ |
ਬਹਿਸ |
ਰਹਿਤ |
ਡਹਿਣਾ |
ਨੁਸ਼ਹਿਰਾ |
ਬਹਿਕਲ |
ਰਹਿੰਦਾ |
ਢਹਿਣਾ |
ਨਹਿਰ |
ਬਹਿਣਾ |
ਲਹਿਣਾ |
ਤਹਿ |
ਨਹਿਲਾ |
ਮਹਿਕ |
ਲਹਿੰਦਾ |
ਤਹਿਤ |
ਪਹੀਆ |
ਮਹਿੰਗਾ |
ਲਹਿਰ |
ਤਹਿਮਤ |
ਪਹਿਨਣਾ |
ਮਹਿੰਦੀ |
ਵਹਿਸ਼ੀ |
ਤਰਹਿਕਣਾ |
ਪਹਿਰ |
ਮਹਿਰ |
ਵਹਿਣਾ |
ਥਹਿਆ |
ਪਹਿਲ |
ਮਹਿਲ |
ਵਹਿਮ |
ਦਸਹਿਰਾ |
ਪਹਿਲਾਂ |
ਮਛਹਿਰੀ |
ਵਹਿੜ |
ਇਨ੍ਹਾਂ ਅਤੇ ਅਜੇਹੇ ਹੋਰ ਸ਼ਬਦਾਂ ਦੇ ਇਹ ਜੋੜ ਮੁੱਢ ਕਦੀਮਾਂ ਤੋਂ ਪ੍ਰਚਲੱਤ ਹਨ ਅਤੇ ਪੰਜਾਬੀ ਦੀ ਠੁੱਕ ਦੇ ਅਨੁਕੂਲ ਹਨ। ਇਹਨਾਂ ਸ਼ਬਦਾਂ ਨੂੰ ਕੈਹਣਾ, ਸੈਹਣਾ, ਰੈਹਣਾ, ਪੈਹਲ ਆਦਿ ਜਾਂ ਕਹਣਾ, ਸਹਣਾ, ਰਹਣਾ, ਪਹਲ ਆਦਿ ਲਿਖਣਾ ਗ਼ਲਤ ਹੈ।
(3) ਜੇ ‘ਹ’ ਤੋਂ ਪਹਿਲੇ ਅੱਖਰ ਦੀ ਆਵਾਜ਼ ਕਨੌੜੇ ਵਾਲੀ ਹੋਵੇ ਤਾਂ ਉਹ ਅੱਖਰ ਲਗ-ਰਹਿਤ ਲਿਖ ਕੇ ‘ਹ’ ਔਂਕੜ ਲਾਇਆ ਜਾਂਦਾ ਹੈ ਜਿਵੇਂ
ਚਹੁਰਾ |
ਨਹੁਰਿਆ |
ਬਹੁਲਤਾ |
ਟਹੁਰ |
ਨਨਿਅਹੁਰਾ |
ਬਹੁੜਨਾ |
ਤਰਹੁ |
ਪਹੁ |
ਮਮਿਅਹੁਰਾ |
ਥਹੁ |
ਪਤਿਅਹੁਰਾ |
ਮਹੁਰਾ |
ਦਦਿਅਹੁਰਾ |
ਬਹੁਕਰ |
ਰਹੁ |
ਨਹੁੰ |
ਬਹੁਤ |
ਵਹੁਟੀ |
ਇਹਨਾਂ ਅਤੇ ਅਜੇਹੇ ਹੋਰ ਸ਼ਬਦਾਂ ਨੂੰ ਟੌਹਰ, ਸੌਹਰਾ ਆਦਿ ਲਿਖਣਾ ਗ਼ਲਤ ਹੈ।
(4) ਜਦ ‘ਹ’ ਦੀ ਆਵਾਜ਼ ਕਿਸੇ ਹੋਰ ਅੱਖਰ ਦੇ ਨਾਲ ਰਲ਼ ਕੇ ਬੋਲਦੀ ਹੋਵੇ ਤਾਂ ਉਸ ਨੂੰ ਅੱਖਰ ਦੇ ਪੈਰੀਂ ਲਿਖਿਆ ਜਾਂਦਾ ਹੈ। ਜਿਵੇਂ
ਚੜ੍ਹਨਾ |
ਪੜ੍ਹਨਾ |
ਮੋੜ੍ਹ |
ਚੁੱਲ੍ਹਾ |
ਪੀੜ੍ਹੀ |
ਮੋੜ੍ਹੀ |
ਛਵ੍ਹੀ |
ਬੰਨ੍ਹਣਾ |
ਰਿੰਨ੍ਹਣਾ |
ਜਿੱਲ੍ਹਣ |
ਬੁੱਲ੍ਹ |
ਰੋੜ੍ਹ |
ਡੋਲ੍ਹਣਾ |
ਮਨ੍ਹੇ |
ਰੌੜ੍ਹਨਾ |
ਥੜ੍ਹਾ |
ਮਲ੍ਹਾ |
ਵਰ੍ਹਨਾ |
ਥੜ੍ਹੀ |
ਮੜ੍ਹਨਾ |
ਵਰ੍ਹਾ |
ਦਾੜ੍ਹੀ |
ਮੁੜ੍ਹਕਾ |
ਵਿਨ੍ਹਣਾ |
(5) ਅਰਥ-ਭੇਦ – ਪੰਜਾਬੀ ਵਿੱਚ ਕਈ ਅਜੇਹੇ ਸ਼ਬਦ ਹਨ ਕਿ ਉਨ੍ਹਾਂ ਵਿੱਚ ਪੈਰ ਵਾਲਾ ‘ਹ’ ਹੋਣ ਜਾਂ ਨਾ ਹੋਣ ਨਾਲ ਅਰਥ-ਭੇਦ ਹੋ ਜਾਂਦਾ ਹੈ, ਜਿਵੇਂ ਸੰਨ-ਸੰਨ੍ਹ, ਸਿਲ-ਸਿਲ੍ਹ, ਕੜ-ਕੜ੍ਹ, ਕੜੀ-ਕੜ੍ਹੀ, ਕੁੜ-ਕੁੜ੍ਹ, ਖੁੱਲਣੀ-ਖੁੱਲ੍ਹਣੀ, ਗੱਲ-ਗੱਲ੍ਹ, ਗੜ-ਗੜ੍ਹ, ਗੜੀ-ਗੜ੍ਹੀ, ਚਰ-ਚਰ੍ਹ, ਚਿੜ-ਚਿੜ੍ਹ, ਜੜ-ਜੜ੍ਹ, ਡੋਲ-ਡੋਲ੍ਹ, ਤਿੜ-ਤਿੜ੍ਹ, ਪੜਦਾ-ਪੜ੍ਹਦਾ, ਪਰੇ-ਪਰ੍ਹੇ, ਰੋੜ-ਰੋੜ੍ਹ, ਵਰ-ਵਰ੍ਹ।
(6) ਹੇਠ ਲਿਖੇ ਪੜਨਾਵਾਂ ਵਿੱਚ ‘ਨ’ ਦੇ ਪੈਰੀਂ ‘ਹ’ ਲਗਦਾ ਹੈ ਪਰ ਵਿਸ਼ੇਸ਼ਣਾਂ ਵਿੱਚ ਨਹੀਂ ਲਗਦਾ
ਪੜਨਾਉਂ – ਕਿਨ੍ਹਾਂ, ਕਿਨ੍ਹੀਂ, ਜਿਨ੍ਹਾਂ, ਜਿਨ੍ਹੀਂ
ਵਿਸ਼ੇਸ਼ਣ – ਕਿੰਨਾ, ਕਿੰਨੀ, ਜਿੰਨਾਂ, ਜਿੰਨੀ
ਨੋਟ – ਇਹ ਵੀ ਵੇਖੋ ਕਿ ਇਹਨਾਂ ਪੜਨਾਵਾਂ ਦੇ ਮਗਰ ਬਿੰਦੀ ਵਾਲਾ ਕੰਨਾ ਜਾਂ ਬਿੰਦੀ ਵਾਲੀ ਬਿਹਾਰੀ ਆਉਂਦੀ ਹੈ, ਪਰ ਵਿਸ਼ੇਸ਼ਣਾਂ ਦੇ ਅੰਤਲੇ ਕੰਨੇ ਜਾਂ ਬਿਹਾਰੀ ਉੱਪਰ ਬਿੰਦੀ ਨਹੀਂ ਲਗਦੀ। ਨਾਲੇ ਵਿਸ਼ੇਸ਼ਣਾਂ ਵਿੱਚ ‘ਨ’ ਤੋਂ ਪਹਿਲੇ ਅੱਖਰ ਤੇ ਟਿੱਪੀ ਲਗਦੀ ਹੈ ਪਰ ਪੜਨਾਵਾਂ ਵਿੱਚ ਨਹੀਂ ਲਗਦੀ।
ਖੁਹਲ, ਖੋਹਲ, ਜਿਹਲ, ਡੋਹਲ, ਫਿਹਲ ਆਦਿ ਜੋੜ ਗ਼ਲਤ ਹਨ। ਸ਼ੁੱਧ ਜੋੜ ਇਹ ਹਨ – ਖੋਲ੍ਹ, ਜੇਲ੍ਹ, ਡੋਲ੍ਹ, ਫੇਲ੍ਹ।
- ‘ਗ’ ਅਤੇ‘ਘ’
ਕਈ ਵੇਰ ਸ਼ਬਦਾਂ ਦੇ ਵਿੱਚ ਜਾਂ ਅੰਤ ਤੇ ਆਏ ‘ਗ’ ਤੇ ‘ਘ’ ਦੇ ਉਚਾਰਨ ਬਾਰੇ ਨਿਰਨਾ ਕਰਨਾ ਔਖਾ ਹੋ ਜਾਂਦਾ ਹੈ, ਅਤੇ ਇਸ ਤਰ੍ਹਾਂ ਢੇਰ ਸਾਰਾ ਟਪਲਾ ਲਗਦਾ ਹੈ। ਕੁਝ ਅਜੇਹੇ ਸ਼ਬਦਾਂ ਦੇ ਠੀਕ ਜੋੜ ਦਿੱਤੇ ਜਾਂਦੇ ਹਨ।
ਉਗਰਾਹੁਣਾ |
ਉੱਘਰਨਾ |
ਉਘੇੜਨਾ |
ਸੰਘਾ (ਮੰਜੀ ਦਾ) |
ਉਗਰਾਹੀ |
ਉੱਘੜਨਾ |
ਉਲੰਘਣਾ |
ਸੰਘਣਾ |
ਉੱਘ-ਸੁੱਘ |
ਉਘੇਰਨਾ |
ਸੰਘ (ਗਲ਼ਾ) |
ਸਿੰਘ |
ਸੁੰਘਣਾ |
ਖੰਘ |
ਤਾਂਘ |
ਬਘਿਆੜ |
ਸੁੱਘੜ |
ਖੰਘਾਰ |
ਨਿੱਘਰਨਾ |
ਬੱਘੀ |
ਸੋਘਾ |
ਖਿੰਗਰ |
ਪੰਘਰਨਾ |
ਮੋਘਾ |
ਕੰਘਾ |
ਚੁੰਘਣਾ |
ਪੀਂਘ |
ਲੰਘਣਾ |
ਅਰਥ-ਭੇਦ – ਕਈ ਸ਼ਬਦਾਂ ਵਿੱਚ ‘ਗ’ ਜਾਂ ‘ਘ’ ਵਰਤਣ ਨਾਲ ਅਰਥ ਭੇਦ ਹੋ ਜਾਂਦਾ ਹੈ, ਜਿਵੇਂ
ਉੱਗ – ਕਣਕ ਉੱਗ ਪਈ ਹੈ।
ਉੱਘ – ਕਈ ਮਹੀਨੇ ਹੋ ਗਏ ਹਨ ਉਸਦੀ ਕੋਈ ਉੱਘ-ਸੁੱਘ ਨਹੀਂ ਨਿਕਲੀ।
ਉੱਗਾ – ਅਜੇ ਕਣਕ ਦਾ ਕੋਈ ਬੂਟਾ ਨਹੀਂ ਉੱਗਾ ਹੈ।
ਉੱਘਾ – ਸਰਦਾਰ ਭਗਤ ਸਿੰਘ ਇੱਕ ਉੱਘਾ ਦੇਸ਼ ਭਗਤ ਸੀ।
ਉੱਗੀ – ਛੋਲੇ ਤਾਂ ਉੱਗ ਪਏ ਪਰ ਕਣਕ ਅਜੇ ਨਹੀਂ ਉੱਗੀ।
ਉੱਘੀ – ਰਾਣੀ ਝਾਂਸੀ ਇੱਕ ਉੱਘੀ ਸੂਰਬੀਰ ਔਰਤ ਸੀ।
ਸੰਗ – ਗੁਰਮੁਖਾਂ ਦਾ ਸੰਗ ਕਰੋ। ਚੰਗੇ ਕੰਮਾਂ ਤੋਂ ਸੰਗ ਨਹੀਂ ਆਉਣੀ ਚਾਹੀਦੀ।
ਸੰਘ – ਜੇ ਸੰਘ ਪੱਕ ਜਾਵੇ ਤਾਂ ਲੂਣ ਦੇ ਗਰਾਰੇ ਕਰਨੇ ਚਾਹੀਦੇ ਹਨ।
ਸੰਗਣਾ – ਭਲੇ ਕੰਮ ਕਰਨੋ ਸੰਗਣਾ ਨਹੀਂ ਚਾਹੀਦਾ।
ਸੰਘਣਾ – ਝੋਨਾ ਬੜਾ ਸੰਘਣਾ ਹੈ, ਇਸ ਨੂੰ ਵਿਰਲਾ ਕਰੋ।
ਸੰਗੀ – ਗੁਰਮੁਖਾਂ ਦੇ ਸੰਗੀ ਸਾਥੀ ਵੀ ਤਰ ਜਾਂਦੇ ਹਨ।
ਸੰਘੀ – ਬੱਚੇ ਦੀ ਸੰਘੀ ਪੱਕ ਗਈ ਹੈ, ਤਾਂ ਹੀ ਖੰਘਦਾ ਹੈ।
ਸੋਗੀ – ਬੰਤਾ ਸਿੰਘ ਹਾਦਸੇ ਕਾਰਨ ਮਰ ਗਿਆ, ਉਹਦੇ ਸੋਗੀ ਪਰਿਵਾਰ ਨਾਲ ਸਭ ਨੇ ਸੋਗ ਮਨਾਇਆ।
ਸੋਘੀ – ਕੁੜੀਏ, ਸੋਘੀ ਹੋ ਕੇ ਬੈਠੀਂ, ਬਿੱਲੀ ਦੁੱਧ ਨਾ ਪੀ ਜਾਵੇ।
ਚੁੰਗ – ਅੱਜ ਨਾ ਮੇਰੀ ਹੱਟੀ ਤੇ ਅਤੇ ਨਾ ਤੇਰੀ ਭੱਠੀ ਤੇ ਕੋਈ ਚੁੰਗ ਆਈ ਹੈ।
ਚੁੰਘ – ਬੱਚਾ ਆਪਣੀ ਮਾਂ ਦਾ ਦੁੱਧ ਚੁੰਘ ਰਿਹਾ ਹੈ।
ਚੋਗਾ – ਕੁੱਕੜਾਂ ਨੂੰ ਚੋਗਾ ਪਾਓ। ਫਕੀਰ ਨੇ ਕਾਲਾ ਚੋਗਾ ਪਹਿਨਿਆ ਹੋਇਆ ਹੈ।
ਚੋਘਾ – ਤੰਦੂਰ ਦੀ ਰੋਟੀ ਵਿੱਚ ਚੋਘੇ ਕੱਢ ਲਈਏ ਤਾਂ ਉਹ ਬੜੀ ਸੁਆਦ ਲੱਗਦੀ ਹੈ।
ਜੰਗ – ਜੋ ਜੰਗ ਛਿੜ ਪਈ ਤਾਂ ਦੁਨੀਆ ਤਬਾਹ ਹੋ ਜਾਵੇਗੀ। ਲੋਹੇ ਨੂੰ ਜੰਗ ਲੱਗ ਗਿਆ ਹੈ।
ਜੰਘ – ਤੁਰਦਿਆਂ ਤੁਰਦਿਆਂ ਮੇਰੀਆਂ ਜੰਘਾਂ ਵੀ ਰਹਿ ਗਈਆਂ।
ਡੁੰਗਾ – ਅਸਾਂ ਡੁੰਗੇ ਵਿੱਚ ਬਹਿ ਕੇ ਦਰਿਆ ਦੀ ਸੈਲ ਕੀਤੀ।
ਡੁੰਘਾ – ਇਹ ਦਰਿਆ ਬੜਾ ਡੂੰਘਾ ਹੈ।
ਨਿੱਗਰ – ਏਵੇਂ ਗੱਪਾਂ ਨਾ ਮਾਰੋ, ਕੋਈ ਨਿੱਗਰ ਉਸਾਰੂ ਕੰਮ ਵੀ ਕਰੋ।
ਨਿੱਘਰ – ਤੁਸੀਂ ਖਾਂਦੇ-ਪੀਂਦੇ ਨਿੱਘਰ ਰਹੇ ਹੋ, ਕੀ ਕਾਰਨ ਹੈ ?
ਬੱਗੀ – ਬੱਗੀ ਘੋੜੀ ਤੇ ਕਾਠੀ ਪਾਓ।
ਬੱਘੀ – ਅਮੀਰ ਲੋਕ ਬੱਘੀ ਵਿੱਚ ਬਹਿ ਕੇ ਹਵਾਖੋਰੀ ਕਰਦੇ ਹਨ।
ਬਾਗ਼ – ਅਸਾਂ ਅੰਗੂਰਾਂ ਤੇ ਸੇਆਂ ਦੇ ਬਾਗ਼ ਲਾਏ ਹਨ। ਕੁੜੀ ਨੇ ਦੁਪੱਟਾ ਲਾਹ ਕੇ ਬਾਗ਼ ਦੀ ਬੁੱਕਲ ਮਾਰ ਲਈ।
ਬਾਘ – ਇਸ ਜੰਗਲ ਵਿੱਚ ਬਾਘ ਰਹਿੰਦਾ ਹੈ।
ਮੋਗਾ – ਮੋਗਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ।
ਮੋਘਾ – ਜੋ ਮੋਘਾ ਠੀਕ ਲਗਦਾ ਹੋਵੇ ਤਾਂ ਪਾਣੀ ਚੰਗਾ ਕੱਢਦਾ ਹੈ।
- ‘ਙ’
ਸਿੰਙ, ਕੰਙਣ, ਕੰਙਣੀ, ਮੇਙਣ, ਲੰਙ, ਲੰਙਾ, ਵਾਙ, ਵਾਙੂ ਨੂੰ ‘ਙ’ ਦੀ ਥਾਂ ‘ਗ’ ਨਾਲ ਲਿਖਣਾ ਠੀਕ ਨਹੀਂ।
8. ‘ਜ’ ਅਤੇ‘ਝ’
ਕਈ ਵੇਰ ਸ਼ਬਦਾਂ ਦੇ ਰੂਪ ਵਿੱਚ ਜਾਂ ਅੰਤ ਤੇ ਆਏ ‘ਜ’ ਜਾਂ ‘ਝ’ ਦੇ ਉਚਾਰਨ ਬਾਰੇ ਨਿਰਨਾ ਕਰਨਾ ਔਖਾ ਹੁੰਦਾ ਹੈ ਤੇ ਇਸ ਤਰਾਂ ਢੇਰ ਸਾਰਾ ਟਪਲਾ ਲਗਦਾ ਹੈ। ਹੇਠਾਂ ਕੁਝ ਅਜੇਹੇ ਸ਼ਬਦ ਦੇਂਦੇ ਹਾਂ ਜਿੰਨ੍ਹਾਂ ਵਿੱਚ ‘ਝ’ਵਰਤਣਾ ਚਾਹੀਦਾ ਹੈ, ਪਰ ਕਈ ਵੇਰ ਭੁਲੇਖੇ ਨਾਲ ‘ਜ’ ਲਿਖਿਆ ਜਾਂਦਾ ਹੈ –
ਸੰਝ |
ਹੂੰਝਣਾ |
ਗੁਝ (ਚਰਖੇ ਦੀ) |
ਨੀਝ |
ਸਾਂਝ |
ਹੂੰਝਾ |
ਗੁੱਝਾ |
ਪੂੰਝਣਾ |
ਸਾਝਰੇ |
ਕੁਝ |
ਗੇਝ |
ਪੂੰਝਾ |
ਸਾਂਝਾ |
ਕੋਝਾ |
ਚੁੰਝ |
ਬੰਝਣਾ |
ਸਾਂਝੀਵਾਲ |
ਖਿਝਣਾ |
ਜੁਝਾਰ |
ਬਾਂਝ |
ਸੂਝ |
ਖੁੰਝਣਾ |
ਜੂਝਣਾ |
ਬੁੱਝਣਾ |
ਸੋਝੀ |
ਗਿੱਝਣ |
ਡੰਝ |
ਬੁਝ |
ਹੰਝੂ |
ਗੁਝਣਾ |
ਦੋਝੀ |
ਬੋਝ |
ਬੋਝਾ |
ਮਾਝਾ |
ਮਿਝ |
ਰੁੱਝਣਾ |
ਮੱਝ |
ਮਝੈਲ |
ਰਿੱਝਣਾ |
ਵੰਝ |
ਅਰਥ ਭੇਦ – ‘ਜ’ ਅਤੇ ‘ਝ’ ਨੂੰ ਇਕ ਦੂਜੇ ਦੀ ਥਾਂ ਵਰਤਿਆਂ ਕਈ ਵੇਰ ਅਰਥ ਭੇਦ ਹੋ ਜਾਂਦਾ ਹੈ ਜਿਵੇਂ –
ਸਿੱਜ – ਸਿੱਲ੍ਹੇ ਥਾਂ ਪਿਆ ਰਹਿਣ ਕਰਕੇ ਇਹ ਕੱਪੜਾ ਸਿੱਜ ਗਿਆ ਹੈ, ਇਸ ਨੂੰ ਧੁੱਪੇ ਰੱਖ ਕੇ ਸੁਖਾ ਲਵੋ।
ਸਿੱਝ – ਤੁਸੀਂ ਲਾਂਭੇ ਹੋ ਜਾਵੋ, ਮੈਂ ਇਹਨਾਂ ਢੀਠਾਂ ਨਾਲ ਆਪੇ ਸਿੱਝ ਲਵਾਂਗਾ।
ਸੁੱਜ – ਮੇਰੇ ਹੱਥ ਤੇ ਸ਼ਹਿਤ ਦੀ ਮੱਖੀ ਲੜ ਗਈ ਤੇ ਉਹ ਸੁੱਜ ਗਿਆ।
ਸੁੱਝ – ਮੈਨੂੰ ਵੇਲੇ ਸਿਰ ਇਸ ਮਸਲੇ ਦਾ ਹੱਲ ਸੁੱਝ ਗਿਆ ਤੇ ਸਭ ਕੰਮ ਠੀਕ ਹੋ ਗਿਆ।
ਸੁੱਜਾ – ਭੂੰਡ ਲੜਨ ਕਰਕੇ ਮੇਰਾ ਪੈਰ ਸੁੱਜਾ ਹੋਇਆ ਹੈ।
ਸੁੱਝਾ – ਤੁਹਾਨੂੰ ਇਹ ਦਾਰੂ ਪਹਿਲੇ ਕਿਉਂ ਨਾ ਸੁੱਝਾ।
ਪੰਜੀ – ਇਕ ਪੰਜੀ ਦੀ ਇੱਕ ਗੋਲੀ ਆਉਂਦੀ ਹੈ।
ਪੰਝੀ – ਵੀਹ ਤੇ ਪੰਜ ਪੰਝੀ ਹੁੰਦੇ ਹਨ।
ਪੂੰਜੀ – ਸਾਡੀ ਸਾਰੀ ਪੂੰਜੀ ਇਸ ਵਿਹਾਰ ਵਿਚ ਲੱਗ ਗਈ।
ਪੂੰਝੀ – ਤੁਸੀਂ ਇਹ ਕੁਰਸੀ ਚੰਗੀ ਤਰਾਂ ਨਹੀਂ ਪੂੰਝੀ ਇਸ ਤੇ ਅਜੇ ਵੀ ਘੱਟਾ ਪਿਆ ਹੋਇਆ ਹੈ।
ਬੱਜ – ਗੱਲ੍ਹ ਉੱਤੇ ਫੋੜੇ ਦੇ ਦਾਗ ਨੇ ਉਹਦੇ ਚਿਹਰੇ ਨੂੰ ਬੱਜ ਲਾ ਦਿੱਤੀ ਹੈ।
ਬੱਝ – ਅਸਬਾਬ ਤਾਂ ਸਾਰਾ ਬੱਝ ਗਿਆ ਹੈ, ਹੁਣ ਤੁਹਾਡੀ ਤਿਆਰੀ ਦੀ ਹੀ ਢਿੱਲ ਹੈ। ਚੋਰ ਦੋ ਸਾਲ ਲਈ ਬੱਝ ਗਿਆ।
ਬਾਜ – ਗੁਰੂ ਗੋਬਿੰਦ ਸਿੰਘ ਜੀ ਨੇ ਚਿੜੀਆਂ ਤੋਂ ਬਾਜ ਤੁੜਾ ਵਿਖਾਏ।
ਬਾਝ – ਗੁਰੂ ਬਾਝ ਗਤ ਨਹੀਂ ਸ਼ਾਹ ਬਾਝ ਪਤ ਨਹੀਂ।
ਬੁੱਜੀ – ਤੁਸੀਂ ਮੇਰੀ ਗੱਲ ਗੌਲਦੇ ਨਹੀਂ, ਕੀ ਤੁਸੀਂ ਕੰਨਾਂ ਵਿੱਚ ਬੁੱਜੀ ਲਈ ਹੋਈ ਹੈ।
ਬੁੱਝੀ – ਤੁਸੀਂ ਮੇਰੀ ਬਾਤ ਨਹੀਂ ਬੁੱਝੀ।
- ‘ਞ’
ਹੇਠ ਦਿੱਤੇ ਸ਼ਬਦਾਂ ਵਿੱਚ ‘ਞ’ ਵਰਤਣਾ ਠੀਕ ਹੈ।
ਸੁੰਞ, ਸੁੰਞਾ, ਕਾਞਣ, ਜੰਞ, ਤਰਿੰਞਣ।
ਇੰਜ, ਉਂਜ, ਕਿੰਜ ਵਿੱਚ ‘ਜ’ ਠੀਕ ਹੈ ਭਾਵੇਂ ਕਈ ‘ਞ’ ਵਰਤ ਲੈਂਦੇ ਹਨ।