ਸ਼ਬਦ-ਬੋਧ
ਕਾਂਡ – 6 ਕਿਰਿਆ – 2
ਕਾਲ
ਕਾਲ ਦਾ ਅਰਥ ਹੈ ਸਮਾਂ। ਸਮੇਂ ਦੇ ਭੇਦ ਜਾਂ ਫਰਕ ਕਰਕੇ ਕਿਰਿਆ ਜੋ ਵੱਖ-ਵੱਖ ਰੂਪ ਧਾਰਦੀ ਹੈ, ਉਹਨਾਂ ਨੂੰ ਕਿਰਿਆ ਦੇ ਕਾਲ ਕਿਹਾ ਜਾਂਦਾ ਹੈ। ਮੁਖ ਕਾਲ ਤਿੰਨ ਹਨ।
(1) ਭੂਤ ਕਾਲ, (2) ਵਰਤਮਾਨ ਕਾਲ, ਤੇ (3) ਭਵਿੱਖਤ ਕਾਲ
(1) ਭੂਤ ਕਾਲ – ‘ਭੂਤ ਕਾਲ’ ਦਾ ਅਰਥ ਹੈ ‘ਬੀਤ ਚੁੱਕਿਆ ਸਮਾਂ’। ਜਿਸ ਕਿਰਿਆ ਦਾ ਕੰਮ ਬੀਤ ਚੁੱਕੇ ਸਮੇਂ ਵਿੱਚ ਹੋਇਆ ਪ੍ਰਗਟ ਹੋਵੇ, ਉਹਨੂੰ ਭੂਤ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ‘ਅੰਗ੍ਰੇਜ਼ਾਂ ਨੇ ਸਾਡਾ ਦੇਸ ਜਿੱਤ ਲਿਆ ਸੀ। ਉਹ ਸਾਡੇ ਉਪਰ ਰਾਜ ਕਰਦੇ ਸਨ। ਭਾਰਤੀ ਦੇਸ-ਭਗਤਾਂ ਨੇ ਉਹਨਾਂ ਨੂੰ ਦੇਸੋਂ ਕੱਢ ਦਿੱਤਾ। ਅਸੀਂ ਆਜ਼ਾਦੀ ਚਾਹੁੰਦੇ ਸਾਂ ਸਾਨੂੰ ਉਹ ਮਿਲ ਗਈ।’
(2) ਵਰਤਮਾਨ ਕਾਲ – ‘ਵਰਤਮਾਨ’ ਦਾ ਅਰਥ ਹੈ ‘ਹੁਣ ਬੀਤ ਰਿਹਾ, ਹੁਣ ਲੰਘ ਰਿਹਾ, ਹੁਣ ਦਾ।’ ਜਿਸ ਕਿਰਿਆ ਦਾ ਕੰਮ ਹੁਣ ਬੀਤ ਰਹੇ, ਹੁਣ ਦੇ, ਸਮੇਂ ਵਿੱਚ ਹੁੰਦਾ ਜਾਂ ਨਿੱਤ ਹੁੰਦਾ ਪ੍ਰਗਟ ਹੋਵੇ, ਉਹਨੂੰ ਵਰਤਮਾਨ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ‘ਅਸੀਂ ਪੰਜਾਬੀ ਨੂੰ ਪਿਆਰਦੇ ਹਾਂ। ਕਈ ਭੁੱਲੜ ਲੋਕ ਆਪਣੀ ਮਾਂ-ਬੋਲੀ ਨੂੰ ਪਿੱਠ ਦੇ ਰਹੇ ਹਨ। ਜ਼ਮੀਨ ਸੂਰਜ ਉਦਾਲੇ ਭੌਂਦੀ ਹੈ।’
(3) ਭਵਿੱਖਤ ਕਾਲ – ‘ਭਵਿੱਖਤ ਕਾਲ’ ਦਾ ਅਰਥ ਹੈ ‘ਆਉਣ ਵਾਲਾ ਸਮਾਂ।’ ਜਿਸ ਕਿਰਿਆ ਦੇ ਕੰਮ ਦਾ ਹੋਣਾ ਆਉਣ ਵਾਲੇ ਸਮੇਂ ਵਿੱਚ ਪ੍ਰਗਟ ਹੋਵੇ, ਜਿਸ ਤੋਂ ਇਹ ਪਤਾ ਲੱਗੇ ਕਿ ਕੰਮ ਆਉਂ ਵਾਲੇ ਸਮੇਂ ਵਿੱਚ ਹੋਣਾ ਹੈ, ਉਸਨੂੰ ਭਵਿਖਤ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ‘ਅਸੀਂ ਦੱਬ ਕੇ ਵਾਹਵਾਂਗੇ ਤੇ ਰੱਜ ਕੇ ਖਾਵਾਂਗੇ। ਪੰਜਾਬੀ ਆਪਣੇ ਸਮਾਜ ਵਿਚੋਂ ਗ਼ਰੀਬੀ ਤੇ ਅਣਪੜ੍ਹਤਾ ਦੂਰ ਕਰਨਗੇ। ਤੂੰ ਕਦੋਂ ਜਾਵੇਂਗਾ?’
ਭੂਤ ਕਾਲ ਦੇ ਉਪ-ਰੂਪ
ਭੂਤ ਕਾਲ ਦੇ ਪੰਜ ਉਪ-ਰੂਪ ਹਨ
(1) ਅਨਿਸਚਿਤ ਜਾਂ ਸਧਾਰਨ ਭੂਤ ਕਾਲ
(2) ਪੂਰਨ ਭੂਤ ਕਾਲ
(3) ਅਪੂਰਨ ਚਾਲੂ ਭੂਤ ਕਾਲ
(4) ਪੂਰਨ ਚਾਲੂ ਭੂਤ ਕਾਲ
(5) ਸ਼ਰਤੀ ਭੂਤ ਕਾਲ
(1) ਅਨਿਸਚਿਤ ਜਾਂ ਸਧਾਰਨ ਭੂਤ ਕਾਲ – ਜਦੋਂ ਕਿਸੇ ਕਿਰਿਆ ਤੋਂ ਇਹ ਤਾਂ ਪ੍ਰਗਟ ਹੋਵੇ ਕਿ ਇਸ ਦਾ ਕੰਮ ਬੀਤ ਚੁੱਕੇ ਸਮੇਂ (ਭੂਤ ਕਾਲ) ਵਿੱਚ ਹੋਇਆ ਹੈ, ਪਰ ਇਹ ਪਤਾ ਨਾ ਲੱਗੇ ਕਿ ਉਸ ਕੰਮ ਹੋਏ ਨੂੰ ਕਿੰਨਾ ਕੁ ਸਮਾਂ ਬੀਤਿਆ ਹੈ, ਤਾਂ ਉਸ ਕਿਰਿਆ ਨੂੰ ਅਨਿਸਚਿਤ ਜਾਂ ਸਧਾਰਨ ਭੂਤ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਕਿਸਾਨ ਨੇ ਖੇਤ ਵਾਹਿਆ ਤੇ ਉਸ ਵਿੱਚ ਕਣਕ ਬੀਜੀ। ਸਾਡੀ ਟੀਮ ਨੇ ਮੈਚ ਜਿੱਤ ਲਿਆ। ਸਾਡੇ ਦੇਸ ਦੇ ਵੈਰੀ ਸਿਰ ਤੇ ਪੈਰ ਰੱਖ ਕੇ ਨੱਸ ਗਏ।
(2) ਪੂਰਨ ਭੂਤ ਕਾਲ – ਜਦੋਂ ਕਿਸੇ ਕਿਰਿਆ ਤੋਂ ਇਹ ਪਤਾ ਲੱਗੇ ਕਿ ਉਹਦਾ ਕੰਮ ਬੀਤ ਚੁੱਕੇ ਸਮੇਂ (ਭੂਤ ਕਾਲ) ਵਿੱਚ ਖ਼ਤਮ ਜਾਂ ਪੂਰਨ ਹੋ ਚੁੱਕਿਆ ਸੀ, ਉਸ ਕਿਰਿਆ ਨੂੰ ਪੂਰਨ ਭੂਤ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਅੰਗ੍ਰੇਜ਼ਾਂ ਨੇ ਸਾਡਾ ਦੇਸ ਮੱਲ ਲਿਆ ਸੀ। ਉਹ ਵਪਾਰੀ ਬਣ ਕੇ ਏਥੇ ਆਏ ਸਨ। ਅਸਾਂ ਉਨ੍ਹਾਂ ਨੂੰ ਦੇਸੋਂ ਕੱਢ ਦੇਣ ਦਾ ਇਰਾਦਾ ਧਾਰ ਲਿਆ ਸੀ। ਕੀ ਤੁਸਾਂ ਅੱਜ ਸਵੇਰੇ ਪਾਠ ਕੀਤਾ ਸੀ?।
(3) ਅਪੂਰਨ ਚਾਲੂ ਭੂਤ ਕਾਲ – ਜਦੋਂ ਕਿਸੇ ਕਿਰਿਆ ਤੋਂ ਇਹ ਪ੍ਰਗਟ ਹੋਵੇ ਕਿ ਉਹਦਾ ਕੰਮ ਬੀਤੇ ਹੋਏ ਸਮੇਂ (ਭੂਤ ਕਾਲ) ਵਿੱਚ ਪੂਰਾ ਨਹੀਂ ਸੀ ਹੋਇਆ ਸਗੋਂ ਅਜੇ ਅਪੂਰਨ ਤੇ ਚਾਲੂ (ਚੱਲ ਰਿਹਾ) ਸੀ, ਤਾਂ ਉਹਨੂੰ ਅਪੂਰਨ ਚਾਲੂ ਭੂਤ ਕਾਲ ਦੀ ਕਿਰਿਆ ਆਖਦੇ ਹਨ। ਜਿਵੇਂ – ਮੁੰਡੇ ਖੇਡ ਰਹੇ ਸਨ। ਕਿਸਾਨ ਹਲ ਵਾਹੁੰਦਾ ਸੀ। ਜਵਾਨ ਗੀਤ ਗਾਉਂਦੇ ਮੋਰਚਿਆਂ ਵੱਲ ਵਗੇ ਜਾਂਦੇ ਸਨ।
(4) ਪੂਰਨ ਚਾਲੂ ਭੂਤ ਕਾਲ – ਜਿਸ ਕਿਰਿਆ ਤੋਂ ਇਹ ਪ੍ਰਗਟ ਹੋਵੇ ਕਿ ਜਿਸ ਬੀਤ ਚੁੱਕੇ ਸਮੇਂ (ਭੂਤ ਕਾਲ) ਦੀ ਗੱਲ ਹੋ ਰਹੀ ਹੈ, ਕੰਮ ਉਸ ਤੋਂ ਪਹਿਲਾਂ ਹੁੰਦਾ ਰਿਹਾ ਸੀ, ਪਰ ਉਸ ਵੇਲੇ ਖ਼ਤਮ (ਪੂਰਨ) ਹੋ ਚੁੱਕਿਆ ਸੀ, ਉਹਨੂੰ ਪੂਰਨ ਭੂਤ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਮੈਂ ਹਰ ਰੋਜ਼ ਉਥੇ ਜਾਂਦਾ ਰਿਹਾ ਸਾਂ। ਸਾਡੀ ਫੌਜ ਚਾਰ ਦਿਨ ਲਗਾਤਾਰ ਲੜਦੀ ਰਹੀ ਸੀ ਤੇ ਵੈਰੀ ਦੇ ਹੱਲੇ ਝੱਲਦੀ ਰਹੀ ਸੀ। ਤੁਸੀਂ ਕੀ ਕਰਦੇ ਰਹੇ ਸਾਉ?।
(5) ਸ਼ਰਤੀ ਭੂਤ ਕਾਲ – ਜਿਸ ਕਿਰਿਆ ਤੋਂ ਇਹ ਪ੍ਰਗਟ ਹੋਵੇ ਕਿ ਉਹਦਾ ਕੰਮ ਬੀਤ ਚੁੱਕੇ ਸਮੇਂ (ਭੂਤ ਕਾਲ) ਵਿੱਚ ਕਿਸੇ ਸ਼ਰਤ ਦੇ ਤੌਰ ਤੇ ਹੋਣਾ ਸੀ, ਉਸ ਨੂੰ ਸ਼ਰਤੀ ਭੂਤ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਜੇ ਪੰਜਾਬੀ ਸਿਆਣੇ ਹੁੰਦੇ ਤਾਂ ਆਪੋ ਵਿੱਚ ਲੜਦੇ ਨਾ। ਜੇ ਹਿੰਦੀ ਸਿਰ-ਧੜ ਦੀ ਬਾਜੀ ਨਾ ਲਾਉਂਦੇ ਤਾਂ ਅੰਗ੍ਰੇਜ਼ ਏਥੋਂ ਕਦੇ ਨਾ ਜਾਂਦੇ। ਜੇ ਤੁਸੀਂ ਕਹਿੰਦੇ ਤਾਂ ਮੈਂ ਆ ਜਾਂਦਾ।
ਵਰਤਮਾਨ ਕਾਲ ਦੇ ਉਪ-ਰੂਪ
ਵਰਤਮਾਨ ਕਾਲ ਦੇ ਛੇ ਉਪ-ਰੂਪ ਹਨ
(1)ਅਨਿਸਚਿਤ ਜਾਂ ਸਧਾਰਨ ਵਰਤਮਾਨ ਕਾਲ
(2) ਪੂਰਨ ਵਰਤਮਾਨ ਕਾਲ
(3) ਚਾਲੂ ਵਰਤਮਾਨ ਕਾਲ
(4) ਪੂਰਨ ਚਾਲੂ ਵਰਤਮਾਨ ਕਾਲ
(5) ਹੁਕਮੀ ਵਰਤਮਾਨ ਕਾਲ
(6) ਸ਼ਰਤੀ ਵਰਤਮਾਨ ਕਾਲ
(1) ਅਨਿਸਚਿਤ ਜਾਂ ਸਧਾਰਨ ਵਰਤਮਾਨ ਕਾਲ – ਜਿਸ ਕਿਰਿਆ ਤੋਂ ਇਹ ਪ੍ਰਗਟ ਹੋਵੇ ਕਿ ਕੰਮ ਹੁਣ ਬੀਤ ਰਹੇ ਸਮੇਂ (ਵਰਤਮਾਨ ਕਾਲ) ਵਿੱਚ ਹੁੰਦਾ ਹੈ ਜਾਂ ਨਿੱਤ ਹੁੰਦਾ ਰਹਿੰਦਾ ਹੈ, ਉਸਨੂੰ ਅਨਿਸਚਿਤ ਜਾਂ ਸਧਾਰਨ ਵਰਤਮਾਨ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਅਸੀਂ ਪੜ੍ਹਦੇ ਹਾਂ। ਤੁਸੀਂ ਖੇਡਦੇ ਹੋ। ਦੇਸ ਦੀ ਖਾਤਰ ਚੌਖੀ ਕੁਰਬਾਨੀ ਕੀਤੀ ਜਾਂਦੀ ਹੈ। ਅੱਜ ਕੱਲ੍ਹ ਬਹੁਤੇ ਹਾਕਮ ਪਰਜਾ ਨੂੰ ਲੁੱਟਦੇ ਹਨ। ਜ਼ਮੀਨ ਸੂਰਜ ਉਦਾਲੇ ਭੌਂਦੀ ਹੈ। ਸੂਰਜ ਚੜ੍ਹਦੇ ਪਾਸਿਓਂ ਚੜ੍ਹਦਾ ਹੈ ਤੇ ਲਹਿੰਦੇ ਪਾਸੇ ਡੁੱਬਦਾ ਹੈ।
(2) ਪੂਰਨ ਵਰਤਮਾਨ ਕਾਲ – ਜਿਸ ਕਿਰਿਆ ਤੋਂ ਇਹ ਪ੍ਰਗਟ ਹੋਵੇ ਕਿ ਕੰਮ ਹੁਣੇ ਹੀ ਪੂਰਨ ਜਾਂ ਮੁਕੰਮਲ ਹੋਇਆ ਹੈ, ਇਸ ਵੇਲੇ ਖ਼ਤਮ (ਪੂਰਨ) ਹੋ ਚੁੱਕਿਆ ਹੈ, ਉਹਨੂੰ ਪੂਰਨ ਵਰਤਮਾਨ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਹੁਣ ਦੇਸ ਦੀ ਉੱਨਤੀ ਦਾ ਸਮਾਂ ਆ ਗਿਆ ਹੈ। ਸਾਡੇ ਭੈੜੇ ਦਿਨ ਲੰਘ ਚੁੱਕੇ ਹਨ। ਅਸਾਂ ਰਲ ਮਿਲ ਕੇ ਰਹਿਣ ਦੀ ਜਾਚ ਸਿੱਖ ਲਈ ਹੈ। ਫੁੱਟ ਤੋਂ ਪੈਦਾ ਹੋਈ ਕਾਫੀ ਸਾਰੀ ਮੁਸੀਬਤ ਝੱਲੀ ਜਾ ਚੁੱਕੀ ਹੈ। ਸਾਡੀ ਪਰਾਧੀਨਤਾ ਹੁਣ ਮੁੱਕ ਗਈ ਹੈ।
(3) ਚਾਲੂ ਵਰਤਮਾਨ ਕਾਲ – ਜਿਸ ਕਿਰਿਆ ਤੋਂ ਇਹ ਪ੍ਰਗਟ ਹੋਵੇ ਕਿ ਉਹਦਾ ਕੰਮ ਹੁਣ ਬੀਤ ਰਹੇ ਸਮੇਂ (ਵਰਤਮਾਨ ਕਾਲ) ਵਿੱਚ ਹੋ ਰਿਹਾ ਹੈ, ਅਜੇ ਖ਼ਤਮ ਨਹੀਂ ਹੋਇਆ ਸਗੋਂ ਚੱਲ ਰਿਹਾ (ਚਾਲੂ) ਹੈ। ਉਹਨੂੰ ਚਾਲੂ ਵਰਤਮਾਨ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਪਿੰਡਾਂ ਦਾ ਸੁਧਾਰ ਦਬਾ-ਦਬ ਹੋ ਰਿਹਾ ਹੈ। ਲੋਕ ਭਲਾਈ ਦੇ ਅਨੇਕਾਂ ਮਨਸੂਬੇ ਬਣਾਏ ਜਾ ਰਹੇ ਹਨ। ਬੰਜਰਾਂ ਤੇ ਰੇਤਲਿਆਂ ਇਲਾਕਿਆਂ ਵਿੱਚ ਨਹਿਰਾਂ ਚੱਲ ਰਹੀਆਂ ਹਨ। ਤੁਸੀਂ ਕੀ ਕਰ ਰਹੇ ਹੋ?
(4) ਪੂਰਨ ਚਾਲੂ ਵਰਤਮਾਨ ਕਾਲ – ਜਿਸ ਕਿਰਿਆ ਤੋਂ ਇਹ ਪ੍ਰਗਟ ਹੋਵੇ ਕਿ ਉਹਦਾ ਕੰਮ ਬੀਤ ਚੁੱਕੇ ਸਮੇਂ ਵਿੱਚ ਆਰੰਭ ਹੋ ਕੇ ਹੁਣ ਤੀਕ ਹੁੰਦਾ ਜਾਂ ਚਾਲੂ ਰਿਹਾ, ਪਰ ਇਸ ਵੇਲੇ ਪੂਰਨ ਹੋ ਚੁੱਕਿਆ ਜਾਂ ਹੋਣੋਂ ਹਟ ਚੁੱਕਿਆ ਹੈ, ਉਹਨੂੰ ਪੂਰਨ ਚਾਲੂ ਵਰਤਮਾਨ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਅਸੀਂ ਢੇਰ ਚਿਰ ਆਪੋ ਵਿੱਚ ਲੜਦੇ ਰਹੇ ਹਾਂ। ਆਜ਼ਾਦੀ ਦੀ ਖਾਤਰ ਜਾਨਾਂ ਵਾਰੀਦੀਆਂ ਰਹੀਆਂ ਹਨ। ਦੇਸ-ਭਗਤ ਚੌਖੇ ਕਸ਼ਟ ਉਠਾਉਂਦੇ ਰਹੇ ਹਨ। ਤੁਸੀਂ ਹੁਣ ਤੀਕ ਕੀ ਕਰਦੇ ਰਹੇ ਹੋ?
(5) ਹੁਕਮੀ ਵਰਤਮਾਨ ਕਾਲ – ਜਿਸ ਕਿਰਿਆ ਤੋਂ ਇਹ ਪਤਾ ਲੱਗੇ ਕਿ ਬੀਤ ਰਹੇ ਸਮੇਂ (ਵਰਤਮਾਨ ਕਾਲ) ਵਿੱਚ ਕੰਮ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਾਂ ਬੇਨਤੀ ਜਾਂ ਇੱਛਾ ਕੀਤੀ ਗਈ ਹੈ, ਉਹਨੂੰ ਹੁਕਮੀ ਵਰਤਮਾਨ ਕਾਲ ਦੀ ਕਿਰਿਆ ਆਖਦੇ ਹਨ। ਜਿਵੇਂ – ਤੁਸੀਂ ਰਲ-ਮਿਲ ਕੇ ਰਹੋ ਤੇ ਮੌਜ ਮਾਣੋ। ਤੂੰ ਤਕੜਾ ਹੋ ਕੇ ਮਿਹਨਤ ਕਰ ਅਤੇ ਪਾਸ ਹੋਣ ਦੀ ਪੱਕੀ ਆਸ ਰੱਖ। ਬੀਬੀਆਂ ਕੱਤਣ ਤੇ ਬਾਬੂ ਨਲੀਆਂ ਵੱਟਣ। ਹਲ਼ ਵਗੇ ਤੇ ਬਹਾਰ ਲੱਗੇ। ਉਹ ਰੁੱਸੇ ਤੇ ਮੈਂ ਹੱਸਾਂ, ਫੇਰ ਅਸੀਂ ਉਸ ਨੂੰ ਮਨਾਈਏ ਤੇ ਰਲ਼ ਕੇ ਖੇਡਣ ਜਾਈਏ।
(6) ਸ਼ਰਤੀ ਵਰਤਮਾਨ ਕਾਲ – ਜਿਸ ਕਿਰਿਆ ਤੋਂ ਇਹ ਪ੍ਰਗਟ ਹੋਵੇ ਕਿ ਹੁਣ ਦੇ (ਬੀਤ ਰਹੇ ਜਾਂ ਵਰਤਮਾਨ) ਸਮੇਂ ਵਿੱਚ ਸ਼ਰਤ ਦੇ ਤੌਰ ਤੇ ਕੰਮ ਕਰਨ ਜਾਂ ਕੀਤੇ ਜਾਣ ਦੀ ਸੂਚਨਾ ਹੈ, ਉਹਨੂੰ ਸ਼ਰਤੀ ਵਰਤਮਾਨ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਜੇ ਤੁਸੀਂ ਕਹੋ ਤਾਂ ਅਸੀਂ ਜਾਈਏ। ਜੇ ਵਿਆਹ ਹੋਵੇ ਤਾਂ ਵਾਜੇ ਵੱਜਣ। ਜੇ ਸਾਡੇ ਸੂਰਮੇ ਗੱਜਣ, ਤਾਂ ਵੈਰੀ ਡਰਦੇ ਭੱਜਣ।
ਭਵਿੱਖਤ ਕਾਲ ਦੇ ਉਪ-ਰੂਪ
ਭਵਿਖਤ ਕਾਲ ਦੇ ਚਾਰ ਉਪ-ਰੂਪ ਹਨ
(1) ਅਨਿਸਚਿਤ ਜਾਂ ਸਧਾਰਨ ਭਵਿਖਤ ਕਾਲ
(2) ਪੂਰਨ ਭਵਿਖਤ ਕਾਲ
(3) ਚਾਲੂ ਭਵਿਖਤ ਕਾਲ
(4) ਸੰਭਾਵੀ ਭਵਿਖਤ ਕਾਲ
(1) ਅਨਿਸਚਿਤ ਜਾਂ ਸਧਾਰਨ ਭਵਿਖਤ ਕਾਲ – ਜਿਸ ਕਿਰਿਆ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ (ਭਵਿਖਤ ਕਾਲ) ਵਿੱਚ ਹੋਣਾ ਹੈ, ਪਰ ਪਤਾ ਨਹੀਂ ਕਿ ਕਦੋਂ ਉਹਨੂੰ ਅਨਿਸਚਿਤ ਜਾਂ ਸਧਾਰਨ ਭਵਿਖਤ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਹੌਂਸਲਾ ਕਰੋ, ਭਲੇ ਦਿਨ ਆਉਣਗੇ। ਅਸੀਂ ਸੁਖ-ਚੈਨ ਨਾਲ ਵੱਸਾਂਗੇ ਤੇ ਵੱਸਣ ਦਿਆਂਗੇ। ਜੇ ਤੁਸੀਂ ਬੁਰੇ ਦਾ ਵੀ ਭਲਾ ਕਰੋਗੇ ਤਾਂ ਰੱਬ ਤੁਹਾਨੂੰ ਭਾਗ ਲਾਵੇਗਾ। ਬੱਚਾ, ਜੇ ਤੂੰ ਮਿਹਨਤ ਕਰੇਂਗਾ, ਤਾਂ ਪਾਸ ਹੋ ਜਾਵੇਂਗਾ।
(2) ਪੂਰਨ ਭਵਿਖਤ ਕਾਲ – ਜਿਸ ਕਿਰਿਆ ਤੋਂ ਇਹ ਪਤਾ ਲੱਗੇ ਕਿ ਜਿਸ ਆਉਣ ਵਾਲੇ ਸਮੇਂ (ਭਵਿਖਤ ਕਾਲ) ਦੀ ਗੱਲ ਕਰ ਰਹੇ ਹਾਂ, ਕੰਮ ਓਦੋਂ ਤੱਕ ਮੁਕੰਮਲ (ਪੂਰਨ) ਹੋ ਚੁੱਕਿਆ ਹੋਵੇਗਾ, ਉਹਨੂੰ ਪੂਰਨ ਭਵਿਖਤ ਕਾਲ ਦੀ ਕਿਰਿਆ ਆਖਦੇ ਹਨ। ਜਿਵੇਂ – ਅਸੀਂ ਘਰ ਪੁੱਜ ਚੁੱਕੇ ਹੋਵਾਂਗੇ। ਸਕੂਲ ਬੰਦ ਹੋ ਚੁੱਕਿਆ ਹੋਵੇਗਾ। ਖੇਡ ਖ਼ਤਮ ਹੋ ਚੁੱਕੀ ਹੋਵੇਗੀ।
(3) ਚਾਲੂ ਭਵਿਖਤ ਕਾਲ – ਜਿਸ ਕਿਰਿਆ ਤੋਂ ਇਹ ਪ੍ਰਗਟ ਹੋਵੇ ਕਿ ਜਿਸ ਆਉਣ ਵਾਲੇ ਸਮੇਂ (ਭਵਿਖਤ ਕਾਲ) ਦੀ ਗੱਲ ਕਰ ਰਹੋ ਹਾਂ, ਕੰਮ ਉਸ ਵੇਲੇ ਹੋ ਰਿਹਾ ਜਾਂ ਚਾਲੂ ਹੋਵੇਗਾ, ਉਹਨੂੰ ਭਵਿਖਤ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਛੇਤੀ ਹੀ ਸਾਡੇ ਦੁੱਖ ਦੂਰ ਹੋ ਰਹੇ ਹੋਣਗੇ। ਨਵਾਂ ਤੇ ਨਰੋਆ ਸਮਾਜ ਉੱਸਰ ਰਿਹਾ ਹੋਵੇਗਾ। ਨਹਿਰਾਂ ਦੀ ਬਰਕਤ ਨਾਲ ਖੇਤਾਂ ਵਿੱਚ ਫਸਲਾਂ ਲਹਿਰਾ ਰਹੀਆਂ ਹੋਣਗੀਆਂ। ਲੋਕਾਂ ਦੀ ਚੰਗੀ ਕਿਸਮਤ ਘੜੀ ਜਾਂਦੀ ਹੋਵੇਗੀ। ਤੁਸੀਂ ਨੱਚਦੇ ਹੋਵੋਗੇ ਤੇ ਅਸੀਂ ਗਿੱਧਾ ਪਾਉਂਦੇ ਹੋਵਾਂਗੇ।
(4) ਸੰਭਾਵੀ ਭਵਿਖਤ ਕਾਲ – ਜਿਸ ਕਿਰਿਆ ਤੋਂ ਇਹ ਪਤਾ ਲੱਗੇ ਕਿ ਆਉਣ ਵਾਲੇ ਸਮੇਂ (ਭਵਿਖਤ ਕਾਲ) ਵਿੱਚ ਕੰਮ ਦੀ ਸੰਭਾਵਨਾ, ਇੱਛਾ, ਆਗਿਆ ਜਾਂ ਆਸ ਪ੍ਰਗਟ ਕੀਤੀ ਗਈ ਹੈ, ਉਹਨੂੰ ਸੰਭਾਵੀ ਭਵਿਖਤ ਕਾਲ ਦੀ ਕਿਰਿਆ ਕਹਿੰਦੇ ਹਨ। ਜਿਵੇਂ – ਮੇਰੇ ਪਹੁੰਚਣ ਤੋਂ ਪਹਿਲਾਂ ਇਹ ਕੰਮ ਮੁਕੰਮਲ ਕੀਤਾ ਜਾਵੇ। ਦਸ ਵਜੇ ਤੋਂ ਪਹਿਲਾਂ ਪਰਸ਼ਾਦ ਤਿਆਰ ਹੋ ਗਿਆ ਹੋਵੇ। ਤੂੰ ਪੜ੍ਹੀ ਤੇ ਉਹ ਖੇਡਦਾ ਰਿਹਾ। ਤੂੰ ਰਾਤੀਂ ਸੁਵੱਖਤੇ ਸੌਂ ਜਾਵੀਂ।
ਰੂਪ-ਸਾਧਨਾ
ਲਿੰਗ, ਵਚਨ ਤੇ ਪੁਰਖ ਦੇ ਭੇਦ ਕਰਕੇ ਜਿਹੜੇ ਰੂਪ ਕੋਈ ਕਿਰਿਆ ਧਾਰਨ ਕਰਦੀ ਹੈ, ਉਹਨਾਂ ਸਾਰਿਆਂ ਦੇ ਦੱਸਣ ਨੂੰ ਉਸ ਕਿਰਿਆ ਦੀ ਰੂਪ-ਸਾਧਨਾ ਕਰਨੀ ਕਹਿੰਦੇ ਹਨ।
ਹੇਠਾਂ ਅਕਰਮਿਕ, ਸਕਰਮਿਕ ਤੇ ਸੰਸਰਗੀ ਕਿਰਿਆ ਦੀ ਰੂਪ-ਸਾਧਨਾ ਕਰ ਕੇ ਦੱਸੀ ਜਾਂਦੀ ਹੈ।
ਅਕਰਮਿਕ ਧਾਤੂ ‘ਜਾ’ ਤੋਂ ਬਣੀਆਂ ਕਿਰਿਆਂ
(1) ਅਨਿਸਚਿਤ ਭੂਤ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਗਿਆ |
ਅਸੀਂ ਗਏ |
ਪੁਲਿੰਗ |
ਦੂਜਾ |
ਤੂੰ ਗਿਆ |
ਤੁਸੀਂ ਗਏ |
ਪੁਲਿੰਗ |
ਤੀਜਾ |
ਉਹ ਗਿਆ |
ਉਹ ਗਏ |
ਪੁਲਿੰਗ |
ਤੀਜਾ |
ਮੁੰਡਾ ਗਿਆ |
ਮੁੰਡੇ ਗਏ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਗਈ |
ਅਸੀਂ ਗਈਆਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਗਈ |
ਤੁਸੀਂ ਗਈਆਂ |
ਇਸਤ੍ਰੀ ਲਿੰਗ |
ਤੀਜਾ |
ਉਹ ਗਈ |
ਉਹ ਗਈਆਂ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਗਈ |
ਕੁੜੀਆਂ ਗਈਆਂ |
(2) ਪੂਰਨ ਭੂਤ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਗਿਆ ਸਾਂ |
ਅਸੀਂ ਗਏ ਸਾਂ |
ਪੁਲਿੰਗ |
ਦੂਜਾ |
ਤੂੰ ਗਿਆ ਸੈਂ |
ਤੁਸਾਂ ਗਏ ਸਾਉ |
ਪੁਲਿੰਗ |
ਤੀਜਾ |
ਉਹ ਗਿਆ ਸੀ |
ਉਹ ਗਏ ਸਨ |
ਪੁਲਿੰਗ |
ਤੀਜਾ |
ਮੁੰਡਾ ਗਿਆ ਸੀ |
ਮੁੰਡੇ ਗਏ ਸਨ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਗਈ ਸਾਂ |
ਅਸੀਂ ਗਈਆਂ ਸਾਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਗਈ ਸੈਂ |
ਤੁਸੀਂ ਗਈਆਂ ਸਾਉ |
ਇਸਤ੍ਰੀ ਲਿੰਗ |
ਤੀਜਾ |
ਉਹ ਗਈ ਸੀ |
ਉਹ ਗਈਆਂ ਸਨ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਗਈ ਸੀ |
ਕੁੜੀਆਂ ਗਈਆਂ ਸਨ |
(3) ਅਪੂਰਨ ਚਾਲੂ ਭੂਤ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਜਾ ਰਿਹਾ ਸਾਂ |
ਅਸੀਂ ਜਾ ਰਹੇ ਸਾਂ |
ਪੁਲਿੰਗ |
ਦੂਜਾ |
ਤੂੰ ਜਾ ਰਿਹਾ ਸੈਂ |
ਤੁਸੀਂ ਜਾ ਰਹੇ ਸਾਉ |
ਪੁਲਿੰਗ |
ਤੀਜਾ |
ਉਹ ਜਾ ਰਿਹਾ ਸੀ |
ਉਹ ਜਾ ਰਹੇ ਸਨ |
ਪੁਲਿੰਗ |
ਤੀਜਾ |
ਮੁੰਡਾ ਜਾ ਰਿਹਾ ਸੀ |
ਮੁੰਡੇ ਜਾ ਰਹੇ ਸਨ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਜਾ ਰਹੀ ਸਾਂ |
ਅਸੀਂ ਜਾ ਰਹੀਆਂ ਸਾਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਜਾ ਰਹੀ ਸੈਂ |
ਤੁਸੀਂ ਜਾ ਰਹੀਆਂ ਸਾਉ |
ਇਸਤ੍ਰੀ ਲਿੰਗ |
ਤੀਜਾ |
ਉਹ ਜਾ ਰਹੀ ਸੀ |
ਉਹ ਜਾ ਰਹੀਆਂ ਸਨ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਜਾ ਰਹੀ ਸੀ |
ਕੁੜੀਆਂ ਜਾ ਰਹੀਆਂ ਸਨ |
ਨੋਟ – ‘ਜਾ ਰਿਹਾ’, ‘ਜਾ ਰਹੇ’, ‘ਜਾ ਰਹੀ’ ਤੇ ‘ਜਾ ਰਹੀਆਂ’ ਦੀ ਥਾਂ ‘ਜਾਂਦਾ’, ‘ਜਾਂਦੇ’, ‘ਜਾਂਦੀ’, ‘ਜਾਂਦੀਆਂ’ ਵੀ ਲਿਖ ਸਕੀਦਾ ਹੈ। (4) ਪੂਰਨ ਚਾਲੂ ਭੂਤ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਜਾਂਦਾ ਰਿਹਾ ਸਾਂ |
ਅਸੀਂ ਜਾਂਦੇ ਰਹੇ ਸਾਂ |
ਪੁਲਿੰਗ |
ਦੂਜਾ |
ਤੂੰ ਜਾਂਦਾ ਰਿਹਾ ਸੈਂ |
ਤੁਸੀਂ ਜਾਂਦੇ ਰਹੇ ਸਾਉ |
ਪੁਲਿੰਗ |
ਤੀਜਾ |
ਉਹ ਜਾਂਦਾ ਰਿਹਾ ਸੀ |
ਉਹ ਜਾਂਦੇ ਰਹੇ ਸਨ |
ਪੁਲਿੰਗ |
ਤੀਜਾ |
ਮੁੰਡਾ ਜਾਂਦਾ ਰਿਹਾ ਸੀ |
ਮੁੰਡੇ ਜਾਂਦੇ ਰਹੇ ਸਨ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਜਾਂਦੀ ਰਹੀ ਸਾਂ |
ਅਸੀਂ ਜਾਂਦੀਆਂ ਰਹੀਆਂ ਸਾਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਜਾਂਦੀ ਰਹੀ ਸੈਂ |
ਤੁਸੀਂ ਜਾਂਦੀਆਂ ਰਹੀਆਂ ਸਾਉ |
ਇਸਤ੍ਰੀ ਲਿੰਗ |
ਤੀਜਾ |
ਉਹ ਜਾਂਦੀ ਰਹੀ ਸੀ |
ਉਹ ਜਾਂਦੀਆਂ ਰਹੀਆਂ ਸਨ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਜਾਂਦੀ ਰਹੀ ਸੀ |
ਕੁੜੀਆਂ ਜਾਂਦੀਆਂ ਰਹੀਆਂ ਸਨ |
(5) ਸ਼ਰਤੀ ਭੂਤ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਜੇ ਮੈਂ ਜਾਂਦਾ |
ਜੇ ਅਸੀਂ ਜਾਂਦੇ |
ਪੁਲਿੰਗ |
ਦੂਜਾ |
ਜੇ ਤੂੰ ਜਾਂਦਾ (ਜਾਂਦੋਂ) |
ਜੇ ਤੁਸੀਂ ਜਾਂਦੇ |
ਪੁਲਿੰਗ |
ਤੀਜਾ |
ਜੇ ਉਹ ਜਾਂਦਾ |
ਜੇ ਉਹ ਜਾਂਦੇ |
ਪੁਲਿੰਗ |
ਤੀਜਾ |
ਜੇ ਮੁੰਡਾ ਜਾਂਦਾ |
ਜੇ ਮੁੰਡੇ ਜਾਂਦੇ |
ਇਸਤ੍ਰੀ ਲਿੰਗ |
ਪਹਿਲਾ |
ਜੇ ਮੈਂ ਜਾਂਦੀ |
ਜੇ ਅਸੀਂ ਜਾਂਦੀਆਂ |
ਇਸਤ੍ਰੀ ਲਿੰਗ |
ਦੂਜਾ |
ਜੇ ਤੂੰ ਜਾਂਦੀ |
ਜੇ ਤੁਸੀਂ ਜਾਂਦੀਆਂ |
ਇਸਤ੍ਰੀ ਲਿੰਗ |
ਤੀਜਾ |
ਜੇ ਉਹ ਜਾਂਦੀ |
ਜੇ ਉਹ ਜਾਂਦੀਆਂ |
ਇਸਤ੍ਰੀ ਲਿੰਗ |
ਤੀਜਾ |
ਜੇ ਕੁੜੀ ਜਾਂਦੀ |
ਜੇ ਕੁੜੀਆਂ ਜਾਂਦੀਆਂ |
(6) ਅਨਿਸਚਿਤ ਵਰਤਮਾਨ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਜਾਂਦਾ ਹਾਂ |
ਅਸੀਂ ਜਾਂਦੇ ਹਾਂ |
ਪੁਲਿੰਗ |
ਦੂਜਾ |
ਤੂੰ ਜਾਂਦਾ ਹੈਂ |
ਤੁਸੀਂ ਜਾਂਦੇ ਹੋ |
ਪੁਲਿੰਗ |
ਤੀਜਾ |
ਉਹ ਜਾਂਦਾ ਹੈ |
ਉਹ ਜਾਂਦੇ ਹਨ |
ਪੁਲਿੰਗ |
ਤੀਜਾ |
ਮੁੰਡਾ ਜਾਂਦਾ ਹੈ |
ਮੁੰਡੇ ਜਾਂਦੇ ਹਨ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਜਾਂਦੀ ਹਾਂ |
ਅਸੀਂ ਜਾਂਦੀਆਂ ਹਾਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਜਾਂਦੀ ਹੈਂ |
ਤੁਸੀਂ ਜਾਂਦੀਆਂ ਹੋ |
ਇਸਤ੍ਰੀ ਲਿੰਗ |
ਤੀਜਾ |
ਉਹ ਜਾਂਦੀ ਹੈ |
ਉਹ ਜਾਂਦੀਆਂ ਹਨ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਜਾਂਦੀ ਹੈ |
ਕੁੜੀਆਂ ਜਾਂਦੀਆਂ ਹਨ |
(7) ਪੂਰਨ ਵਰਤਮਾਨ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਜਾ ਚੁੱਕਿਆ ਹਾਂ |
ਅਸੀਂ ਜਾ ਚੁੱਕੇ ਹਾਂ |
ਪੁਲਿੰਗ |
ਦੂਜਾ |
ਤੂੰ ਜਾ ਚੁੱਕਿਆ ਹੈਂ |
ਤੁਸੀਂ ਜਾ ਚੁੱਕੇ ਹੋ |
ਪੁਲਿੰਗ |
ਤੀਜਾ |
ਉਹ ਜਾ ਚੁੱਕਿਆ ਹੈ |
ਉਹ ਜਾ ਚੁੱਕੇ ਹਨ |
ਪੁਲਿੰਗ |
ਤੀਜਾ |
ਮੁੰਡਾ ਜਾ ਚੁੱਕਿਆ ਹੈ |
ਮੁੰਡਾ ਜਾ ਚੁੱਕਿਆ ਹੈ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਜਾ ਚੁੱਕੀ ਹਾਂ |
ਅਸੀਂ ਜਾ ਚੁੱਕੀਆਂ ਹਾਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਜਾ ਚੁੱਕੀ ਹੈਂ |
ਤੁਸੀਂ ਜਾ ਚੁੱਕੀਆਂ ਹੋ |
ਇਸਤ੍ਰੀ ਲਿੰਗ |
ਤੀਜਾ |
ਉਹ ਜਾ ਚੁੱਕੀ ਹੈ |
ਉਹ ਜਾ ਚੁੱਕੀਆਂ ਹਨ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਜਾ ਚੁੱਕੀ ਹੈ |
ਕੁੜੀਆਂ ਜਾ ਚੁੱਕੀਆਂ ਹਨ |
(8) ਚਾਲੂ ਵਰਤਮਾਨ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਜਾ ਰਿਹਾ ਹਾਂ |
ਅਸੀਂ ਜਾ ਰਹੇ ਹਾਂ |
ਪੁਲਿੰਗ |
ਦੂਜਾ |
ਤੂੰ ਜਾ ਰਿਹਾ ਹੈਂ |
ਤੁਸੀਂ ਜਾ ਰਹੇ ਹੋ |
ਪੁਲਿੰਗ |
ਤੀਜਾ |
ਉਹ ਜਾ ਰਿਹਾ ਹੈ |
ਉਹ ਜਾ ਰਹੇ ਹਨ |
ਪੁਲਿੰਗ |
ਤੀਜਾ |
ਮੁੰਡਾ ਜਾ ਰਿਹਾ ਹੈ |
ਮੁੰਡੇ ਜਾ ਰਹੇ ਹਨ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਜਾ ਰਹੀ ਹਾਂ |
ਅਸੀਂ ਜਾ ਰਹੀਆਂ ਹਾਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਜਾ ਰਹੀ ਹੈਂ |
ਤੁਸੀਂ ਜਾ ਰਹੀਆਂ ਹੋ |
ਇਸਤ੍ਰੀ ਲਿੰਗ |
ਤੀਜਾ |
ਉਹ ਜਾ ਰਹੀ ਹੈ |
ਉਹ ਜਾ ਰਹੀਆਂ ਹਨ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਜਾ ਰਹੀ ਹੈ |
ਕੁੜੀਆਂ ਜਾ ਰਹੀਆਂ ਹਨ |
(9) ਪੂਰਨ ਚਾਲੂ ਵਰਤਮਾਨ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਜਾਂਦਾ ਰਿਹਾ ਹਾਂ |
ਅਸੀਂ ਜਾਂਦੇ ਰਹੇ ਹਾਂ |
ਪੁਲਿੰਗ |
ਦੂਜਾ |
ਤੂੰ ਜਾਂਦਾ ਰਿਹਾ ਹੈਂ |
ਤੁਸੀਂ ਜਾਂਦੇ ਰਹੇ ਹੋ |
ਪੁਲਿੰਗ |
ਤੀਜਾ |
ਉਹ ਜਾਂਦਾ ਰਿਹਾ ਹੈ |
ਉਹ ਜਾਂਦੇ ਰਹੇ ਹਨ |
ਪੁਲਿੰਗ |
ਤੀਜਾ |
ਮੁੰਡਾ ਜਾਂਦਾ ਰਿਹਾ ਹੈ |
ਮੁੰਡੇ ਜਾਂਦੇ ਰਹੇ ਹਨ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਜਾਂਦੀ ਰਹੀ ਹਾਂ |
ਅਸੀਂ ਜਾਂਦੀਆਂ ਰਹੀਆਂ ਹਾਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਜਾਂਦੀ ਰਹੀ ਹੈ |
ਤੁਸੀਂ ਜਾਂਦੀਆਂ ਰਹੀਆਂ ਹੋ |
ਇਸਤ੍ਰੀ ਲਿੰਗ |
ਤੀਜਾ |
ਉਹ ਜਾਂਦੀ ਰਹੀ ਹੈ |
ਉਹ ਜਾਂਦੀਆਂ ਰਹੀਆਂ ਹਨ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਜਾਂਦੀ ਰਹੀ ਹੈ |
ਕੁੜੀਆਂ ਜਾਂਦੀਆਂ ਰਹੀਆਂ ਹਨ |
(10) ਹੁਕਮੀ ਵਰਤਮਾਨ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਦੋਵੇਂ ਲਿੰਗ |
ਪਹਿਲਾ |
ਮੈਂ ਜਾਵਾਂ |
ਅਸੀਂ ਜਾਈਏ |
ਦੋਵੇਂ ਲਿੰਗ |
ਦੂਜਾ |
ਤੂੰ ਜਾ (ਜਾਈਂ, ਜਾਵੀਂ) |
ਤੁਸੀਂ ਜਾਓ (ਜਾਇਓ) |
ਦੋਵੇਂ ਲਿੰਗ |
ਤੀਜਾ |
ਉਹ ਜਾਵੇ |
ਉਹ ਜਾਣ |
ਦੋਵੇਂ ਲਿੰਗ |
ਤੀਜਾ |
ਮੁੰਡਾ (ਕੁੜੀ) ਜਾਵੇ |
ਮੁੰਡੇ (ਕੁੜੀਆਂ) ਜਾਣ |
(11) ਸ਼ਰਤੀ ਵਰਤਮਾਨ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਦੋਵੇਂ ਲਿੰਗ |
ਪਹਿਲਾ |
ਜੇ ਮੈਂ ਜਾਵਾਂ |
ਜੇ ਅਸੀਂ ਜਾਈਏ |
ਦੋਵੇਂ ਲਿੰਗ |
ਦੂਜਾ |
ਜੇ ਤੂੰ ਜਾਵੇਂ |
ਜੇ ਤੁਸੀਂ ਜਾਓ |
ਦੋਵੇਂ ਲਿੰਗ |
ਤੀਜਾ |
ਜੇ ਉਹ ਜਾਵੇ |
ਜੇ ਉਹ ਜਾਣ |
ਦੋਵੇਂ ਲਿੰਗ |
ਤੀਜਾ |
ਜੇ ਮੁੰਡਾ (ਕੁੜੀ) ਜਾਵੇ |
ਜੇ ਮੁੰਡੇ (ਕੁੜੀਆਂ) ਜਾਣ |
(12) ਅਨਿਸਚਿਤ ਭਵਿਖਤ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਜਾਵਾਂਗਾ |
ਅਸੀਂ ਜਾਵਾਂਗੇ |
ਪੁਲਿੰਗ |
ਦੂਜਾ |
ਤੂੰ ਜਾਵੇਂਗਾ |
ਤੁਸੀਂ ਜਾਓਗੇ |
ਪੁਲਿੰਗ |
ਤੀਜਾ |
ਉਹ ਜਾਵੇਗਾ |
ਉਹ ਜਾਣਗੇ |
ਪੁਲਿੰਗ |
ਤੀਜਾ |
ਮੁੰਡਾ ਜਾਵੇਗਾ |
ਮੁਡੇ ਜਾਣਗੇ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਜਾਵਾਂਗੀ |
ਅਸੀਂ ਜਾਵਾਂਗੀਆਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਜਾਵੇਂਗੀ |
ਤੁਸੀਂ ਜਾਓਗੀਆਂ |
ਇਸਤ੍ਰੀ ਲਿੰਗ |
ਤੀਜਾ |
ਉਹ ਜਾਵੇਗੀ |
ਉਹ ਜਾਣਗੀਆਂ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਜਾਵੇਗੀ |
ਕੁੜੀਆਂ ਜਾਣਗੀਆਂ |
(13) ਪੂਰਨ ਭਵਿਖਤ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਜਾ ਚੁੱਕਾਂਗਾ |
ਅਸੀਂ ਜਾ ਚੁੱਕਾਂਗੇ |
ਪੁਲਿੰਗ |
ਦੂਜਾ |
ਤੂੰ ਜਾ ਚੁੱਕੇਂਗਾ |
ਤੁਸੀਂ ਜਾ ਚੁੱਕੋਗੇ |
ਪੁਲਿੰਗ |
ਤੀਜਾ |
ਉਹ ਜਾ ਚੁੱਕੇਗਾ |
ਉਹ ਜਾ ਚੁੱਕਣਗੇ |
ਪੁਲਿੰਗ |
ਤੀਜਾ |
ਮੁੰਡਾ ਜਾ ਚੁੱਕੇਗਾ |
ਮੁੰਡੇ ਜਾ ਚੁੱਕਣਗੇ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਜਾ ਚੁੱਕਾਂਗੀ |
ਅਸੀਂ ਜਾ ਚੁੱਕਾਂਗੀਆਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਜਾ ਚੁੱਕੇਂਗੀ |
ਤੁਸੀਂ ਜਾ ਚੁੱਕੋਗੀਆਂ |
ਇਸਤ੍ਰੀ ਲਿੰਗ |
ਤੀਜਾ |
ਉਹ ਜਾ ਚੁੱਕੇਗੀ |
ਉਹ ਜਾ ਚੁੱਕਣਗੀਆਂ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਜਾ ਚੁੱਕੇਗੀ |
ਕੁੜੀਆਂ ਜਾ ਚੁਕਣਗੀਆਂ |
ਨੋਟ – ਜਾ ਚੁੱਕਾਂਗਾ, ਜਾ ਚੁੱਕਾਂਗੇ, ਜਾ ਚੁੱਕੇਗਾਂ, ਜਾ ਚੁੱਕੋਗੇ ਆਦਿ ਦੀ ਥਾਂ ਜਾ ਚੁੱਕਿਆ ਹੋਵਾਂਗਾ, ਜਾ ਚੁੱਕੇ ਹੋਵਾਂਗੇ, ਜਾ ਚੁੱਕਿਆ ਹੋਵੇਂਗਾ ਜਾ ਚੁੱਕੇ ਹੋਵੋਗੇ ਆਦਿ ਵੀ ਲਿਖ ਸਕਦੇ ਹਾਂ। (14) ਚਾਲੂ ਭਵਿਖਤ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਜਾਂਦਾ ਹੋਵਾਂਗਾ |
ਅਸੀਂ ਜਾਂਦੇ ਹੋਵਾਂਗੇ |
ਪੁਲਿੰਗ |
ਦੂਜਾ |
ਤੂੰ ਜਾਂਦਾ ਹੋਵੇਂਗਾ |
ਤੁਸੀਂ ਜਾਂਦੇ ਹੋਵੋਗੇ |
ਪੁਲਿੰਗ |
ਤੀਜਾ |
ਉਹ ਜਾਂਦਾ ਹੋਵੇਗਾ |
ਉਹ ਜਾਂਦੇ ਹੋਣਗੇ |
ਪੁਲਿੰਗ |
ਤੀਜਾ |
ਮੁੰਡਾ ਜਾਂਦਾ ਹੋਵੇਗਾ |
ਮੁੰਡੇ ਜਾਂਦੇ ਹੋਣਗੇ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਜਾਂਦੀ ਹੋਵਾਂਗੀ |
ਅਸੀਂ ਜਾਂਦੀਆਂ ਹੋਵਾਂਗੀਆਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਜਾਂਦੀ ਹੋਵੇਗੀ |
ਤੁਸੀਂ ਜਾਂਦੀਆਂ ਹੋਵੋਗੀਆਂ |
ਇਸਤ੍ਰੀ ਲਿੰਗ |
ਤੀਜਾ |
ਉਹ ਜਾਂਦੀ ਹੋਵੇਗੀ |
ਉਹ ਜਾਂਦੀਆਂ ਹੋਣਗੀਆਂ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਜਾਂਦੀ ਹੋਵੇਗੀ |
ਕੁੜੀਆਂ ਜਾਂਦੀਆਂ ਹੋਣਗੀਆਂ |
ਨੋਟ – ਜਾਂਦਾ ਹੋਵਾਂਗਾ, ਜਾਂਦੇ ਹੋਵਾਂਗੇ, ਜਾਂਦਾ ਹੋਵੇਂਗਾ ਆਦਿ ਦੀ ਥਾਂ ਜਾ ਰਿਹਾ ਹੋਵਾਂਗਾ, ਜਾ ਰਹੇ ਹੋਵਾਂਗੇ, ਜਾ ਰਿਹਾ ਹੋਵੇਂਗਾ ਆਦਿ ਵੀ ਲਿਖ ਸਕੀਦਾ ਹੈ। (15) ਸੰਭਾਵੀ ਭਵਿਖਤ ਕਾਲ
ਲਿੰਗ |
ਪੁਰਖ |
ਇਕ-ਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਜਾਂਦਾ ਹੋਵਾਂ |
ਅਸੀਂ ਜਾਂਦੇ ਹੋਈਏ |
ਪੁਲਿੰਗ |
ਦੂਜਾ |
ਤੂੰ ਜਾਂਦਾ ਹੋਵੇਂ |
ਤੁਸੀਂ ਜਾਂਦੇ ਹੋਵੋ |
ਪੁਲਿੰਗ |
ਤੀਜਾ |
ਉਹ ਜਾਂਦਾ ਹੋਵੇ |
ਉਹ ਜਾਂਦੇ ਹੋਣ |
ਪੁਲਿੰਗ |
ਤੀਜਾ |
ਮੁੰਡਾ ਜਾਂਦਾ ਹੋਵੇ |
ਮੁੰਡੇ ਜਾਂਦੇ ਹੋਣ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਜਾਂਦੀ ਹੋਵਾਂ |
ਅਸੀਂ ਜਾਂਦੀਆਂ ਹੋਈਏ |
ਇਸਤ੍ਰੀ ਲਿੰਗ |
ਦੂਜਾ |
ਤੂੰ ਜਾਂਦੀ ਹੋਵੇਂ |
ਤੁਸੀਂ ਜਾਂਦੀਆਂ ਹੋਵੇ |
ਇਸਤ੍ਰੀ ਲਿੰਗ |
ਤੀਜਾ |
ਉਹ ਜਾਂਦੀ ਹੋਵੇ |
ਉਹ ਜਾਂਦੀਆਂ ਹੋਣ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਜਾਂਦੀ ਹੋਵੇ |
ਕੁੜੀਆਂ ਜਾਂਦੀਆਂ ਹੋਣ |
ਨੋਟ – ਜਾਂਦਾ ਹੋਵਾਂ, ਜਾਂਦੇ ਹੋਈਏ ਆਦਿ ਦੀ ਥਾਂ ਜਾ ਰਿਹਾ ਹੋਵਾਂ, ਜਾ ਰਹੇ ਹੋਈਏ ਆਦਿ ਵੀ ਲਿਖ ਸਕੀਦਾ ਹੈ। ਕਰਤਰੀ ਵਾਚ ਧਾਤੂ ‘ਲਿਖ’ ਤੋਂ (1) ਅਨਿਸਚਿਤ ਭੂਤ ਕਾਲ
(ੳ) ਕਰਤਾ ਦੋਵੇਂ ਲਿੰਗ |
ਕਰਮ ਪੁਲਿੰਗ |
|
ਇਕ-ਵਚਨ |
ਬਹੁਵਚਨ |
|
ਮੈਂ, ਅਸਾਂ, ਤੂੰ, ਤੁਸਾਂ, ਉਹਨੇ, ਉਹਨਾਂ ਨੇ, ਮੁੰਡੇ ਨੇ, ਮੁੰਡਿਆਂ ਨੇ, ਕੁੜੀ ਨੇ, ਕੁੜੀਆਂ ਨੇ |
ਖਤ ਲਿਖਿਆ |
ਖਤ ਲਿਖੇ |
(ਅ) ਕਰਤਾ ਦੋਵੇਂ ਲਿੰਗ |
ਕਰਮ ਇਸਤ੍ਰੀ ਲਿੰਗ |
|
ਇਕ-ਵਚਨ |
ਬਹੁਵਚਨ |
|
ਮੈਂ, ਅਸਾਂ, ਤੂੰ, ਤੁਸਾਂ, ਉਹਨੇ, ਉਹਨਾਂ ਨੇ, ਮੁੰਡੇ ਨੇ, ਮੁੰਡਿਆਂ ਨੇ, ਕੁੜੀ ਨੇ, ਕੁੜੀਆਂ ਨੇ |
ਚਿੱਠੀ ਲਿਖੀ |
ਚਿੱਠੀਆਂ ਲਿਖੀਆਂ |
(2) ਪੂਰਨ ਭੂਤ ਕਾਲ
(ੳ) ਕਰਤਾ ਦੋਵੇਂ ਲਿੰਗ |
ਕਰਮ ਪੁਲਿੰਗ |
|
ਇਕ-ਵਚਨ |
ਬਹੁਵਚਨ |
|
ਮੈਂ, ਅਸਾਂ, ਤੂੰ, ਤੁਸਾਂ, ਉਹਨੇ, ਉਹਨਾਂ ਨੇ, ਮੁੰਡੇ ਨੇ, ਮੁੰਡਿਆਂ ਨੇ, ਕੁੜੀ ਨੇ, ਕੁੜੀਆਂ ਨੇ |
ਖਤ ਲਿਖਿਆ ਸੀ |
ਖਤ ਲਿਖੇ ਸਨ |
(ਅ) ਕਰਤਾ ਦੋਵੇਂ ਲਿੰਗ |
ਕਰਮ ਇਸਤ੍ਰੀ ਲਿੰਗ |
|
ਇਕ-ਵਚਨ |
ਬਹੁਵਚਨ |
|
ਮੈਂ, ਅਸਾਂ, ਤੂੰ, ਤੁਸਾਂ, ਉਹਨੇ, ਉਹਨਾਂ ਨੇ, ਮੁੰਡੇ ਨੇ, ਮੁੰਡਿਆਂ ਨੇ, ਕੁੜੀ ਨੇ, ਕੁੜੀਆਂ ਨੇ |
ਚਿੱਠੀ ਲਿਖੀ ਸੀ |
ਚਿੱਠੀਆਂ ਲਿਖੀਆਂ ਸਨ |
(3) ਸ਼ਰਤੀ ਭੂਤ ਕਾਲ
ਕਰਤਾ ਦੋਵੇਂ ਲਿੰਗ |
ਕਰਮ ਇਕ-ਵਚਨ |
ਕਰਮ ਬਹੁਵਚਨ |
ਲਿੰਗ |
ਜੇ ਮੈਂ, ਜੇ ਅਸਾਂ, ਜੇ ਤੂੰ, ਜੇ ਤੁਸਾਂ, ਜੇ ਉਹਨੇ, ਜੇ ਉਹਨਾਂ ਨੇ, ਜੇ ਮੁੰਡੇ ਨੇ, ਜੇ ਮੁੰਡਿਆਂ ਨੇ, ਜੇ ਕੁੜੀ ਨੇ, ਜੇ ਕੁੜੀਆਂ ਨੇ |
ਖਤ ਲਿਖਿਆ ਹੁੰਦਾ ਚਿੱਠੀ ਲਿਖੀ ਹੁੰਦੀ |
ਖਤ ਲਿਖੇ ਹੁੰਦੇ ਚਿੱਠੀਆਂ ਲਿਖੀਆਂ ਹੁੰਦੀਆਂ |
ਪੁਲਿੰਗ ਇਸਤ੍ਰੀ ਲਿੰਗ |
(4) ਪੂਰਨ ਵਰਤਮਾਨ ਕਾਲ
ਕਰਤਾ ਦੋਵੇਂ ਲਿੰਗ |
ਕਰਮ ਇਕ-ਵਚਨ |
ਕਰਮ ਬਹੁਵਚਨ |
ਲਿੰਗ |
ਮੈਂ, ਅਸਾਂ, ਤੂੰ, ਤੁਸਾਂ, ਉਹਨੇ, ਉਹਨਾਂ ਨੇ, ਮੁੰਡੇ ਨੇ, ਮੁੰਡਿਆਂ ਨੇ, ਕੁੜੀ ਨੇ, ਕੁੜੀਆਂ ਨੇ |
ਖਤ ਲਿਖ ਲਿਆ ਹੈ ਚਿੱਠੀ ਲਿਖ ਲਈ ਹੈ |
ਖਤ ਲਿਖ ਲਏ ਹਨ ਚਿੱਠੀਆਂ ਲਿਖ ਲਈਆਂ ਹਨ |
ਪੁਲਿੰਗ ਇਸਤ੍ਰੀ ਲਿੰਗ |
ਨੋਟ – ਸਕਰਮਿਕ ਕਿਰਿਆ ਦੇ ਬਾਕੀ ਦੇ ਕਾਲਾਂ – ਅਪੂਰਨ ਚਾਲੂ ਭੂਤ ਕਾਲ, ਪੂਰਨ ਚਾਲੂ ਭੂਤ ਕਾਲ, ਅਨਿਸਚਿਤ ਵਰਤਮਾਨ ਕਾਲ, ਚਾਲੂ ਵਰਤਮਾਨ ਕਾਲ, ਪੂਰਨ ਚਾਲੂ ਵਰਤਮਾਨ ਕਾਲ, ਹੁਕਮੀ ਵਰਤਮਾਨ ਕਾਲ,ਸ਼ਰਤੀ ਵਰਤਮਾਨ ਕਾਲ, ਅਨਿਸਚਿਤ ਭਵਿਖਤ ਕਾਲ, ਚਾਲੂ ਭਵਿਖਤ ਕਾਲ, ਪੂਰਨ ਭਵਿਖਤ ਕਾਲ ਤੇ ਸੰਭਾਵੀ ਭਵਿਖਤ ਕਾਲ ਦੀ ਰੂਪ-ਸਾਧਨਾ ਵੀ ਸਕਰਮਿਕ ਕਿਰਿਆਂ ਦੇ ਇਹਨਾਂ ਕਾਲਾਂ ਵਾਕੁਰ ਹੀ ਹੁੰਦੀ ਹੈ।
(1) ਅਪੂਰਨ ਚਾਲੂ ਭੂਤ ਕਾਲ – ਮੈਂ ਖਤ (ਚਿੱਠੀ, ਚਿੱਠੀਆਂ) ਲਿਖਦਾ ਸਾਂ, ਅਸੀਂ ਖਤ (ਚਿੱਠੀ, ਚਿੱਠੀਆਂ) ਲਿਖਦੇ ਸਾਂ, ਤੂੰ ਖਤ (ਚਿੱਠੀ, ਚਿੱਠੀਆਂ) ਲਿਖਦਾ ਸੈਂ, ਤੁਸੀਂ ਖਤ (ਚਿੱਠੀ, ਚਿੱਠੀਆਂ) ਲਿਖਦੇ ਸਾਉ, ਉਹ ਖਤ (ਚਿੱਠੀ, ਚਿੱਠੀਆਂ) ਲਿਖਦਾ, ਲਿਖਦੇ ਸਨ, ਲਿਖਦੀ ਸੀ, ਲਿਖਦੀਆਂ ਸਨ।
(2) ਪੂਰਨ ਚਾਲੂ ਭੂਤ ਕਾਲ – ਮੈਂ ਖਤ (ਚਿੱਠੀ, ਚਿੱਠੀਆਂ) ਲਿਖਦਾ ਰਿਹਾ ਸਾਂ, ਅਸੀਂ ਖਤ (ਚਿੱਠੀ, ਚਿੱਠੀਆਂ) ਲਿਖਦੇ ਰਹੇ ਸਾਂ, ਤੂੰ ਖਤ(ਚਿੱਠੀ, ਚਿੱਠੀਆਂ) ਲਿਖਦਾ ਰਿਹਾ ਸੈਂ….
(3) ਅਨਿਸਚਿਤ ਵਰਤਮਾਨ ਕਾਲ – ਮੈਂ ਖਤ (ਚਿੱਠੀ, ਚਿੱਠੀਆਂ) ਲਿਖਦਾ ਹਾਂ, ਅਸੀਂ ਖਤ (ਚਿੱਠੀ, ਚਿੱਠੀਆਂ) ਲਿਖਦੇ ਹਾਂ, ਤੂੰ ਖਤ (ਚਿੱਠੀ, ਚਿੱਠੀਆਂ) ਲਿਖਦਾ ਹੈਂ…
(4) ਚਾਲੂ ਵਰਤਮਾਨ ਕਾਲ – ਮੈਂ ਖਤ (ਚਿੱਠੀ, ਚਿੱਠੀਆਂ) ਲਿਖ ਰਿਹਾ ਹਾਂ, ਅਸੀਂ ਖਤ (ਚਿੱਠੀ, ਚਿੱਠੀਆਂ) ਲਿਖ ਰਹੇ ਹਾਂ, ਤੁਸੀਂ ਖਤ (ਚਿੱਠੀ, ਚਿੱਠੀਆਂ) ਲਿਖ ਰਹੇ ਹੋ….
(5) ਪੂਰਨ ਚਾਲੂ ਵਰਤਮਾਨ ਕਾਲ – ਮੈਂ ਖਤ (ਚਿੱਠੀ, ਚਿੱਠੀਆਂ) ਲਿਖਦਾ ਰਿਹਾ ਹਾਂ, ਅਸੀਂ ਖਤ (ਚਿੱਠੀ, ਚਿੱਠੀਆਂ) ਲਿਖਦੇ ਰਹੇ ਹਾਂ, ਤੂੰ ਖਤ (ਚਿੱਠੀ, ਚਿੱਠੀਆਂ) ਲਿਖਦੇ ਰਿਹਾ ਹੈਂ …
(6) ਹੁਕਮੀ ਵਰਤਮਾਨ ਕਾਲ – ਮੈਂ ਖਤ (ਚਿੱਠੀ, ਚਿੱਠੀਆਂ) ਲਿਖਾਂ, ਅਸੀਂ ਖਤ (ਚਿੱਠੀ, ਚਿੱਠੀਆਂ) ਲਿਖੀਏ, ਤੂੰ ਖਤ (ਚਿੱਠੀ, ਚਿੱਠੀਆਂ) ਲਿਖ …
(7) ਸ਼ਰਤੀ ਵਰਤਮਾਨ ਕਾਲ – ਜੇ ਮੈਂ ਖਤ (ਚਿੱਠੀ, ਚਿੱਠੀਆਂ) ਲਿਖਾਂ, ਜੇ ਅਸੀਂ ਖਤ (ਚਿੱਠੀ, ਚਿੱਠੀਆਂ) ਲਿਖੀਏ, ਜੇ ਤੂੰ ਖਤ (ਚਿੱਠੀ, ਚਿੱਠੀਆਂ) ਲਿਖੇਂ…
(8) ਅਨਿਸਚਿਤ ਭਵਿਖਤ ਕਾਲ – ਮੈਂ ਖਤ (ਚਿੱਠੀ, ਚਿੱਠੀਆਂ) ਲਿਖਾਂਗਾ, ਅਸੀਂ ਖਤ (ਚਿੱਠੀ, ਚਿੱਠੀਆਂ) ਲਿਖਾਂਗੇ, ਤੂੰ ਖਤ (ਚਿੱਠੀ, ਚਿੱਠੀਆਂ) ਲਿਖੇਂਗਾ…
(9) ਚਾਲੂ ਭਵਿਖਤ ਕਾਲ – ਮੈਂ ਖਤ (ਚਿੱਠੀ, ਚਿੱਠੀਆਂ) ਲਿਖਦਾ ਹੋਵਾਂਗਾ, ਅਸੀਂ ਖਤ (ਚਿੱਠੀ, ਚਿੱਠੀਆਂ) ਲਿਖਦੇ ਹੋਵਾਂਗੇ, ਤੂੰ ਖਤ (ਚਿੱਠੀ, ਚਿੱਠੀਆਂ) ਲਿਖਦਾ ਹੋਵੇਂਗਾ…
(10) ਪੂਰਨ ਭਵਿਖਤ ਕਾਲ – ਮੈਂ ਖਤ (ਚਿੱਠੀ, ਚਿੱਠੀਆਂ) ਲਿਖ ਲਵਾਂਗਾ, ਅਸੀਂ ਖਤ (ਚਿੱਠੀ, ਚਿੱਠੀਆਂ) ਲਿਖ ਲਵਾਂਗੇ, ਤੂੰ ਖਤ (ਚਿੱਠੀ, ਚਿੱਠੀਆਂ) ਲਿਖ ਲਵੇਂਗਾ…
(11) ਸੰਭਾਵੀ ਭਵਿਖਤ ਕਾਲ – ਮੈਂ ਖਤ (ਚਿੱਠੀ, ਚਿੱਠੀਆਂ) ਲਿਖਦਾ ਹੋਵਾਂ, ਅਸੀਂ ਖਤ (ਚਿੱਠੀ, ਚਿੱਠੀਆਂ) ਲਿਖਦੇ ਹੋਈਏ, ਤੁਸੀਂ ਖਤ (ਚਿੱਠੀ, ਚਿੱਠੀਆਂ) ਲਿਖਦੇ ਹੋਵੋ.. ਕਰਮਵਾਚ ਧਾਤੂ ‘ਵੇਖਿਆ ਜਾ’ ਤੋਂ (1) ਅਨਿਸਚਿਤ ਭੂਤ ਕਾਲ
ਲਿੰਗ |
ਪੁਰਖ |
ਇਕਵਚਨ |
ਬਹੁਵਚਨ |
ਪੁਲਿੰਗ |
ਪਹਿਲਾ |
ਮੈਂ ਵੇਖਿਆ ਗਿਆ |
ਅਸੀਂ ਵੇਖੇ ਗਏ |
ਪੁਲਿੰਗ |
ਦੂਜਾ |
ਤੂੰ ਵੇਖਿਆ ਗਿਆ |
ਤੁਸੀਂ ਵੇਖੇ ਗਏ |
ਪੁਲਿੰਗ |
ਤੀਜਾ |
ਉਹ ਵੇਖਿਆ ਗਿਆ |
ਉਹ ਵੇਖੇ ਗਏ |
ਪੁਲਿੰਗ |
ਤੀਜਾ |
ਮੁੰਡਾ ਵੇਖਿਆ ਗਿਆ |
ਮੁੰਡੇ ਵੇਖੇ ਗਏ |
ਇਸਤ੍ਰੀ ਲਿੰਗ |
ਪਹਿਲਾ |
ਮੈਂ ਵੇਖੀ ਗਈ |
ਅਸੀਂ ਵੇਖੀਆਂ ਗਈਆਂ |
ਇਸਤ੍ਰੀ ਲਿੰਗ |
ਦੂਜਾ |
ਤੂੰ ਵੇਖੀ ਗਈ |
ਤੁਸੀਂ ਵੇਖੀਆਂ ਗਈਆਂ |
ਇਸਤ੍ਰੀ ਲਿੰਗ |
ਤੀਜਾ |
ਉਹ ਵੇਖੀ ਗਈ |
ਉਹ ਵੇਖੀਆਂ ਗਈਆਂ |
ਇਸਤ੍ਰੀ ਲਿੰਗ |
ਤੀਜਾ |
ਕੁੜੀ ਵੇਖੀ ਗਈ |
ਕੁੜੀਆਂ ਵੇਖੀਆਂ ਗਈਆਂ |
ਇਸੇ ਤਰ੍ਹਾਂ (2) ਪੂਰਨ ਭੂਤਕਾਲ
ਪੁਲਿੰਗ – ਮੈਂ ਵੇਖਿਆ ਗਿਆ ਸਾਂ, ਅਸੀਂ ਵੇਖੇ ਗਏ ਸਾਂ, ਤੁੰ ਵੇਖਿਆ ਗਿਆ ਸੈਂ, ਤੁਸੀਂ ਵੇਖੇ ਗਏ ਸਾਉ, ਉਹ (ਮੁੰਡਾ) ਵੇਖਿਆ ਗਿਆ ਸੀ, ਉਹ (ਮੁੰਡੇ) ਵੇਖੇ ਗਏ ਸਨ।
ਇਸਤ੍ਰੀ ਲਿੰਗ – ਮੈਂ ਵੇਖੀ ਗਈ ਸਾਂ, ਅਸੀਂ ਵੇਖੀਆਂ ਗਈਆਂ ਸਾਂ, ਤੂੰ ਵੇਖੀ ਗਈ ਸੈਂ, ਤੁਸੀਂ ਵੇਖੀਆਂ ਗਈਆਂ ਸਾਉ, ਉਹ (ਕੁੜੀ) ਵੇਖੀ ਗਈ ਸੀ, ਉਹ (ਕੁੜੀਆਂ) ਵੇਖੀਆਂ ਗਈਆਂ ਸਨ।
(3) ਅਪੂਰਨ ਚਾਲੂ ਭੂਤ ਕਾਲ
ਪੁਲਿੰਗ – ਮੈਂ ਵੇਖਿਆ ਜਾ ਰਿਹਾ ਸਾਂ, ਅਸੀਂ ਵੇਖੇ ਜਾ ਰਹੇ ਸਾਂ, ਤੂੰ ਵੇਖਿਆ ਜਾ ਰਿਹਾ ਸੈਂ, ਤੁਸੀਂ ਵੇਖੇ ਜਾ ਰਹੇ ਸਾਉ, ਉਹ (ਮੁੰਡਾ) ਵੇਖਿਆ ਜਾ ਰਿਹਾ ਸੀ, ਉਹ (ਮੁੰਡੇ) ਵੇਖੇ ਜਾ ਰਹੇ ਸਨ।
ਇਸਤ੍ਰੀ ਲਿੰਗ – ਮੈਂ ਵੇਖੀ ਜਾ ਰਹੀ ਸਾਂ, ਅਸੀਂ ਵੇਖੀਆਂ ਜਾ ਰਹੀਆਂ ਸਾਂ, ਤੂੰ ਵੇਖੀ ਜਾ ਰਹੀ ਸੈਂ, ਤੁਸੀਂ ਵੇਖੀਆਂ ਜਾ ਰਹੀਆਂ ਸਾਉ, ਉਹ (ਕੁੜੀ) ਵੇਖੀ ਜਾ ਰਹੀ ਸੀ, ਉਹ (ਕੁੜੀਆਂ) ਵੇਖੀਆਂ ਜਾ ਰਹੀਆਂ ਸਨ।
(4) ਪੂਰਨ ਚਾਲੂ ਭੂਤ ਕਾਲ
ਪੁਲਿੰਗ – ਮੈਂ ਵੇਖਿਆ ਜਾਂਦਾ ਰਿਹਾ ਸਾਂ, ਅਸੀਂ ਵੇਖੇ ਜਾਂਦੇ ਰਹੇ ਸਾਂ, ਤੂੰ ਵੇਖਿਆ ਜਾਂਦਾ ਰਿਹਾ ਸੈਂ, ਤੁਸੀਂ ਵੇਖੇ ਜਾਂਦੇ ਰਹੇ ਸਾਉ, ਉਹ (ਮੁੰਡਾ) ਵੇਖਿਆ ਜਾਂਦਾ ਰਿਹਾ ਸੀ, ਉਹ (ਮੁੰਡੇ) ਵੇਖੇ ਜਾਂਦੇ ਰਹੇ ਸਨ।
ਇਸਤ੍ਰੀ ਲਿੰਗ – ਮੈਂ ਵੇਖੀ ਜਾਂਦੀ ਰਹੀ ਸਾਂ, ਅਸੀਂ ਵੇਖੀਆਂ ਜਾਂਦੀਆਂ ਰਹੀਆਂ ਸਾਂ, ਤੂੰ ਵੇਖੀ ਜਾਂਦੀ ਰਹੀ ਸੈਂ, ਤੁਸੀਂ ਵੇਖੀਆਂ ਜਾਂਦੀਆਂ ਰਹੀਆਂ ਸਾਉ, ਉਹ (ਕੁੜੀ) ਵੇਖੀ ਜਾਂਦੀ ਰਹੀ ਸੀ, ਉਹ (ਕੁੜੀਆਂ) ਵੇਖੀਆਂ ਜਾਂਦੀਆਂ ਰਹੀਆਂ ਸਨ।
(5) ਸ਼ਰਤੀ ਭੂਤ ਕਾਲ
ਜੇ ਮੈਂ ਵੇਖਿਆ ਜਾਂਦਾ, ਜੇ ਅਸੀਂ ਵੇਖੇ ਜਾਂਦੇ, ਜੇ ਤੂੰ ਵੇਖਿਆ ਜਾਂਦਾ (ਜਾਂਦੋਂ)…
(6) ਅਨਿਸਚਿਤ ਵਰਤਮਾਨ ਕਾਲ
ਜੇ ਮੈਂ ਵੇਖਿਆ ਜਾਂਦਾ ਹਾਂ, ਅਸੀਂ ਵੇਖੇ ਜਾਂਦੇ ਹਾਂ, ਤੂੰ ਵੇਖਿਆ ਜਾਂਦਾ ਹੈਂ….
(7) ਪੂਰਨ ਵਰਤਮਾਨ ਕਾਲ
ਮੈਂ ਵੇਖਿਆ ਗਿਆ ਹਾਂ, ਅਸੀਂ ਵੇਖੇ ਗਏ ਹਾਂ, ਤੂੰ ਵੇਖਿਆ ਗਿਆ ਹੈਂ…
(8) ਚਾਲੂ ਵਰਤਮਾਨ ਕਾਲ
ਮੈਂ ਵੇਖਿਆ ਜਾ ਰਿਹਾ ਹਾਂ, ਅਸੀਂ ਵੇਖੇ ਜਾ ਰਹੇ ਹਾਂ, ਤੂੰ ਵੇਖਿਆ ਜਾ ਰਿਹਾ ਹੈਂ…
(9) ਪੂਰਨ ਚਾਲੂ ਵਰਤਮਾਨ ਕਾਲ
ਮੈਂ ਵੇਖਿਆ ਜਾਂਦਾ ਰਿਹਾ ਹਾਂ, ਅਸੀਂ ਵੇਖੇ ਜਾਂਦੇ ਰਹੇ ਹਾਂ, ਤੂੰ ਵੇਖਿਆ ਜਾਂਦਾ ਰਿਹਾ ਹੈਂ..
(10) ਹੁਕਮੀ ਵਰਤਮਾਨ ਕਾਲ
ਮੈਂ ਵੇਖਿਆ ਜਾਵਾਂ, ਅਸੀਂ ਵੇਖੇ ਜਾਈਏ, ਤੂੰ ਵੇਖਿਆ ਜਾਵੀਂ (ਜਾਵੇਂ)..
(11) ਸ਼ਰਤੀ ਵਰਤਮਾਨ ਕਾਲ
ਜੇ ਮੈਂ ਵੇਖਿਆ ਜਾਵਾਂ, ਜੇ ਅਸੀਂ ਵੇਖੇ ਜਾਈਏ, ਜੇ ਤੂੰ ਵੇਖਿਆ ਜਾਵੇਂ…
(12) ਅਨਿਸਚਿਤ ਭਵਿਖਤ ਕਾਲ
ਮੈਂ ਵੇਖਿਆ ਜਾਵਾਂਗਾ, ਅਸੀਂ ਵੇਖੇ ਜਾਵਾਂਗੇ, ਤੂੰ ਵੇਖਿਆ ਜਾਵੇਂਗਾ…
(13) ਪੂਰਨ ਭਵਿਖਤ ਕਾਲ
ਮੈਂ ਵੇਖਿਆ ਜਾ ਚੁੱਕਿਆ ਹੋਵਾਂਗਾ, ਅਸੀਂ ਵੇਖੇ ਜਾ ਚੁੱਕੇ ਹੋਵਾਂਗੇ, ਤੂੰ ਵੇਖਿਆ ਜਾ ਚੁੱਕਿਆ ਹੋਵੇਂਗਾ…
(14) ਚਾਲੂ ਭਵਿਖਤ ਕਾਲ
ਮੈਂ ਵੇਖਿਆ ਜਾ ਚੁੱਕਿਆ ਹੋਵਾਂਗਾ, ਅਸੀਂ ਵੇਖੇ ਜਾ ਚੁੱਕੇ ਹੋਵਾਂਗੇ, ਤੂੰ ਵੇਖਿਆ ਜਾ ਚੁੱਕਾ ਹੋਵੇਂਗਾ…
(15) ਸੰਭਾਵੀ ਭਵਿਖਤ ਕਾਲ
ਮੈਂ ਵੇਖਿਆ ਜਾਂਦਾ ਹੋਵਾਂ, ਅਸੀਂ ਵੇਖੇ ਜਾਂਦੇ ਹੋਈਏ, ਤੂੰ ਵੇਖਿਆ ਜਾਂਦਾ ਹੋਵੇਂ…
ਸੰਸਰਗੀ ਕਿਰਿਆ ‘ਹੈ’ ਤੇ ‘ਸੀ’ ਦੀ ਰੂਪ ਸਾਧਨਾ
ਪੁਰਖ |
ਇਕਵਚਨ |
ਬਹੁਵਚਨ |
ਹੈ |
||
ਪਹਿਲਾ |
ਮੈਂ ਹਾਂ |
ਅਸੀਂ ਹਾਂ |
ਦੂਜਾ |
ਤੂੰ ਹੈਂ |
ਤੁਸੀਂ ਹੋ |
ਤੀਜਾ |
ਉਹ ਹੈ |
ਉਹ ਹਨ |
ਤੀਜਾ |
ਮੁੰਡਾ(ਕੁੜੀ) ਹੈ |
ਮੁੰਡੇ (ਕੁੜੀਆਂ) ਹਨ |
ਸੀ |
||
ਪਹਿਲਾ |
ਮੈਂ ਸਾਂ |
ਅਸੀਂ ਸਾਂ |
ਦੂਜਾ |
ਤੂੰ ਸੈਂ |
ਤੁਸੀਂ ਸਾਉ |
ਤੀਜਾ |
ਉਹ ਸੀ |
ਉਹ ਸਨ |
ਤੀਜਾ |
ਮੁੰਡਾ (ਕੁੜੀ) ਸੀ |
ਮੁੰਡੇ (ਕੁੜੀਆਂ) ਸਨ |