ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਮੁਹਾਵਰੇਦਾਰ ਵਾਕੰਸ਼

(ੳ)

ਉਸਤਰਿਆਂ ਦੀ ਮਾਲਾ – ਉਖਿਆਈ ਵਾਲਾ ਕੰਮ ਜਾਂ ਪਦਵੀ। (ਮੁੱਖ ਮੰਤਰੀ ਦੀ ਪਦਵੀ ਤਾਂ ਉਸਤਰਿਆਂ ਦੀ ਮਾਲਾ ਹੈ, ਦਿਨ ਰਾਤ ਵਖਤ ਪਾ ਛਡਦੀ ਹੈ।)

ਉਹੜ-ਪੁਹੜ – ਮਾੜਾ ਮੋਟਾ ਇਲਾਜ।

ਉੱਕੜ-ਦੁੱਕੜ – ਵਿਰਲਾ ਵਿਰਲਾ।

ਉੱਕਾ-ਪੁੱਕਾ – ਸਾਰੇ ਦਾ ਸਾਰਾ।

ਉਚਾਵਾਂ ਚੁਲ੍ਹਾ – ਇਕ ਥਾਂ ਟਿਕ ਕੇ ਨਾ ਰਹਿਣ ਵਾਲਾ ਬੰਦਾ। (ਗੋਪੀ ਦਾ ਕੋਈ ਖਾਸ ਟਿਕਾਣਾ ਨਹੀਂ, ਉਹ ਤਾਂ ਉਚਾਵਾਂ ਚੁੱਲ੍ਹਾ ਹੈ, ਅੱਜ ਏਥੇ, ਭਲਕੇ ਔਥੇ, ਤੇ ਪਰਸੋਂ ਪਤਾ ਨਹੀਂ ਕਿਥੇ।)

ਉੱਨੀ-ਇੱਕੀ (ਉੱਨੀ-ਵੀਹ) ਦਾ ਫਰਕ – ਬਹੁਤ ਥੋੜ੍ਹਾ ਫਰਕ। (ਇਹ ਦੋਵੇਂ ਜਵਾਨ ਇੱਕੋ ਜਿੱਡੇ ਹੀ ਹਨ, ਕਿਤੇ ਉੱਨੀ-ਇੱਕੀ ਦਾ ਫਰਕ ਭਾਵੇਂ ਹੋਵੇ)

ਉਰਲਾ-ਪਰਲਾ – ਨਿੱਕਾ – ਮੋਟਾ, ਫੁਟਕਲ।

ਉਰਾ-ਪਰਾ – ਟਾਲ ਮਟੋਲ ਬਹਾਨੇ। (ਮੇਰੀ ਬਣਦੀ ਰਕਮ ਹੁਣੇ ਢੇਰੀ ਕਰ, ਉਰਾ-ਪਰੇ ਕਰੇਂਗਾ, ਤਾਂ ਛਿੱਤਰ ਤਿਆਰ ਈ।)

ਊਲ-ਜਲੂਲ – ਬਕਵਾਸ, ਬੇਸ਼ਰਮੀ ਭਰੇ ਬਚਨ।

ਓਡਾ-ਕੇਡਾ – ਜਿੱਡਾ ਸੀ ਓਡਾ ਹੀ, ਜਿੰਨਾ ਸੀ ਉੱਨਾ ਹੀ।

(ਅ)

ਅਸਮਾਨੀ ਗੋਲਾ – ਅਚਨਚੇਤ ਆ ਪਈ ਕੁਦਰਤੀ ਬਿਪਤਾ।

ਅਕਲ ਦਾ ਅੰਨ੍ਹਾ – ਅਕਲ ਦਾ ਸੂਰਾ, ਅਕਲ ਦਾ ਕੋਟ।

ਅਕਲ ਦਾ ਵੈਰੀ – ਮੂਰਖ, ਬੇਅਕਲ।

ਅੱਖ ਦਾ ਫੇਰ – ਬਹੁਤ ਥੋੜ੍ਹਾ ਸਮਾਂ।

ਅੱਗ ਦਾ ਗੋਲਾ (ਭਾਂਬੜ) – ਬਹੁਤ ਕਰੋਧੀ।

ਅੱਗ ਦੇ ਭਾ – ਬਹੁਤ ਮਹਿੰਗਾ।

ਅੱਗ ਪਾਣੀ ਦਾ ਵੈਰ – ਸੁਭਾਅ ਵਿਚ ਰਚਿਆ ਤੇ ਕੁਦਰਤੀ ਵੈਰ, ਨਾ ਮਿਟਣ ਵਾਲੀ ਦੁਸ਼ਮਣੀ।

ਅਗਲਾ ਪੋਚ – ਹੁਣ ਦੇ ਨੌਜਵਾਨ ਜੋ ਸਮਾਂ ਪਾ ਕੇ ਸਿਆਣੇ ਹੋਣ ਵਾਲੇ ਹਨ।

ਅਗਲੇ ਵਾਰੇ ਦਾ – ਬਹੁਤ ਪੁਰਾਣਾ।

ਅਟਕਲ ਪੱਚੂ – ਅਟਾ-ਸਟਾ, ਅੰਦਾਜਾ।
ਅੰਨ੍ਹੀ ਖੱਟੀ
 – ਫਜ਼ੂਲ ਜਾਂ ਬੇਹਿਸਾਬੀ ਆਮਦਨ।
ਅੰਨ੍ਹੇਵਾਹ
 – ਬਿਨਾ ਸੋਚੇ ਵਿਚਾਰੇ।
ਅਲਫ਼-ਨੰਗਾ
 – ਬਿਲਕੁਲ ਨੰਗਾ।
ਅਲੋਕਾਰ ਦਾ
 – ਅਨੋਖਾ
ਆਟੇ ਦਾ ਦੀਵਾ
 – ਬਹੁਤ ਕਮਜ਼ੋਰ
ਆਟੇ ਵਿਚ ਲੂਣ
 – ਬਹੁਤ ਥੋੜ੍ਹਾ। (ਸਾਰੇ ਭਾਰਤ ਦੀ ਵਸੋਂ ਵਿਚ ਸਿੱਖ ਮਸਾਂ ਆਟੇ ਵਿਚ ਲੂਣ ਹੀ ਹਨ)
ਆਪ ਮੁਹਾਰੇ
, ਆ ਮੁਹਾਰੇ – ਕਿਸੇ ਦੀ ਸਲਾਹ ਲੈਣ ਤੋਂ ਬਿਨਾਂ।
(ੲ)

ਇੱਕੜ-ਦੁੱਕੜ
 – ਇੱਕ-ਇੱਕ, ਦੋ-ਦੋ ਕਰ ਕੇ।
ਇੱਕ-ਮਿੱਕ
, ਇੱਕ ਮੁੱਠ – ਪੂਰਨ ਏਕਤਾ ਤੇ ਪ੍ਰੇਮ ਵਾਲੇ।
ਇੱਕੋ ਢਿੱਡ ਦੇ
 – ਇੱਕੋ ਮਾਂ ਦੀ ਔਲਾਦ।
ਇੱਟ-ਕੁੱਤੇ (ਇੱਟ-ਘੜੇ) ਦਾ ਵੈਰ
 – ਸੁਭਾਵਕ ਤੇ ਡੂੰਘਾ ਵੈਰ।
ਇੱਟ ਖਡ਼ਿੱਕਾ
 – ਲੜਾਈ, ਝਗੜਾ, ਫਸਾਦ।
ਈਦ ਦਾ ਚੰਦ
 – ਜਿਸ ਦੀ ਬਹੁਤ ਚਾਹ ਨਾਲ ਉਡੀਕ ਕੀਤੀ ਜਾਵੇ ਤੇ ਜੋ ਕਦੀ ਕਦਾਈਂ ਚਿਰਾਂ ਪਿਛੋਂ ਮਿਲੇ।
(ਸ)
ਸਹਿਜ ਸੁੱਭਾ (ਸੁਭਾਅ)
 – ਸੌਖੇ ਹੀ, ਸੁਭਾਵਿਕ ਹੀ।
ਸੱਗਾ ਰਿੱਤਾ
 – ਨੇੜੇ ਦਾ ਤੇ ਆਦਰ ਭਾੱ ਦਾ ਹੱਕਦਾਰ ਸਨਬੰਧੀ
ਸੱਤਰ੍ਹਿਆ ਬਹੱਤਰ੍ਹਿਆ
 – ਬਹੁਤ ਬੁੱਢਾ, ਬੁਢੇਪੇ ਕਰਕੇ ਜਿਸ ਦੀ ਅਕਲ ਟਿਕਾਣੇ ਨਾ ਰਹੀ ਹੋਵੇ।
ਸੱਥਰ ਦਾ ਚੋਰ
 – ਆਪਣੇ ਹੀ ਸਾਥੀਆਂ ਦੀ ਚੋਰੀ ਕਰਨ ਵਾਲਾ।
ਸ਼ਰਮੋਂ ਕੁਸ਼ਰਮੀ
 – ਆਪਣੀ ਮਰਜ਼ੀ ਤੋਂ ਬਿਨਾਂ, ਲੱਜਿਆ ਦੇ ਵੱਸ ਹੋ ਕੇ।
ਸਾਨ੍ਹਾਂ (ਸੰਢਿਆਂ) ਦਾ ਭੇੜ
 – ਵੱਡਿਆਂ (ਡਾਢਿਆਂ) ਬੰਦਿਆਂ ਦੀ ਲੜਾਈ।
ਸਿਆਪੇ ਦੀ ਨੈਣ
 – ਕਲ੍ਹਾ ਦਾ ਮੂਲ, ਦੋਹਂ ਧਿਰਾਂ ਵਿਚ ਵਰ ਪਾਉਣ ਵਾਲਾ।
ਸਿਰ ਸੜਿਆ
 – ਜੋ ਇਕ ਕੰਮ ਨੂੰ ਕਰੀ ਹੀ ਜਾਵੇ ਤੇ ਅੱਕੇ, ਥੱਕੇ ਨਾ।
ਸਿਰ ਕੱਢ
 – ਪ੍ਰਸਿੱਧ।
ਸਿਰ ਨਾ ਪੈਰ
 – ਜਿਸ ਗੱਲ ਦਾ ਕੁਝ ਥਹੁ ਪਤਾ ਨਾ ਲੱਗੇ।
ਸਿਰ ਪਰਨੇ
 – ਸਿਰ ਦੇ ਭਾਰ।
ਸਿਰ ਮੱਥੇ ਤੇ
 – ਬੜੀ ਖੁਸ਼ੀ ਨਾਲ।
ਸੁੱਖੀਂ ਲੱਧਾ
 – ਛਿੰਦਾ – ਸੁੱਖ – ਸੁੱਖ ਕੇ ਲੱਭਾ ਹੋਇਆ।
(ਹ)

ਹੱਕਾ ਬੱਕਾ
 – ਹੈਰਾਨ ਪਰੇਸ਼ਾਨ।
ਹੱਟਾ ਕੱਟਾ
 – ਮੋਟਾ ਤਾਜ਼ਾ, ਰਿਸ਼ਟ ਪੁਸ਼ਟ।
ਹੱਡਾਂ ਦਾ ਸੁੱਚਾ
 – ਨਰੋਆ, ਸਰੀਰਕ ਕੱਜ ਤੋਂ ਰਹਿਤ।
ਹੱਡਾਂ ਦਾ ਸਾੜ
 – ਦੁਖੀ ਕਰਨ ਵਾਲਾ, ਜਿਸ ਬਾਰੇ ਚਿੰਤਾ ਲੱਗੀ ਰਹੇ।
ਹੱਡਾਂ ਪੈਰਾਂ ਦਾ ਖੁੱਲ੍ਹਾ
 – ਉੱਚਾ ਲੰਮਾ ਜਵਾਨ।
ਹੱਡੀਆਂ ਦੀ ਮੁੱਠ
 – ਬਹੁਤ ਹੀ ਲਿੱਸਾ।
ਹੱਥ ਠੋਕਾ
 – ਵੇਲੇ ਕੁਵੇਲੇ ਕੰਮ ਆਉਣ ਵਾਲਾ।
ਹੱਥ ਦਾ ਸੁੱਚਾ
 – ਕੰਮ ਵਿਚ ਸੁਚੱਜਾ।
ਹੱਥ-ਹੁਦਾਰ
 – ਲਿਖ ਲਿਖਾ ਤੋਂ ਬਿਨਾਂ ਥੋੜ੍ਹੇ ਚਿਰ ਲਈ ਹੁਦਾਰ ਦਿੱਤੀ, ਲਈ ਰਕਮ।
ਹੱਥਾਂ ਦੀ ਮੈਲ
 – ਹੱਥਾਂ ਨਾਲ ਕਮਾਈ ਜਾ ਸਕਣ ਵਾਲੀ ਸ਼ੈ, ਧਨ।
ਹਨੇਰ ਖਾਤਾ
 – ਜਿਸ ਵਿਹਾਰ ਦਾ ਕੋਈ ਹਿਸਾਬ ਕਿਤਾਬ ਨਾ ਹੋਵੇ, ਜਿਸ ਵਿਚ ਬੇਈਮਾਨੀ ਵਰਤੀ ਜਾਂਦੀ ਹੋਵੇ।
ਹਰ ਮਸਾਲੇ ਪਿਪਲਾ ਮੂਲ
 – ਹਰ ਕੰਮ ਨੂੰ ਹੱਥ ਪਾਉਣ ਵਾਲਾ ਤੇ ਹਰ ਥਾਂ ਸਿਰ ਡਾਹੁਣ ਵਾਲਾ।
ਹੜ੍ਹਬਾਂ ਦਾ ਭੇਡ
 – ਵਾਧੂ ਨਕੰਮਾ ਝਗੜਾ।
ਹਿੱਕ ਦਾ ਧੱਕਾ
 – ਜ਼ੋਰਾਵਰੀ, ਜਬਰ।
ਹਿੱਕ ਦੇ ਜ਼ੋਰ (ਤਾਣ)
 – ਆਪਣੇ ਬਲ ਨਾਲ।
(ਕ)

ਕਹਿਣ ਦੀਆਂ ਗੱਲਾਂ
 – ਲਾਰੇ, ਇਕਰਾਰ ਜੋ ਪੂਰੇ ਨਹੀਂ ਕੀਤੇ ਜਾਣੇ।
ਕੰਨਾਂ ਦਾ ਕੱਚਾ
 – ਹਰ ਕਿਸੇ ਦੀ ਗੱਲ ਉੱਤੇ ਇਤਬਾਰ ਕਰ ਲੈਣ ਵਾਲਾ।
ਕੰਮ-ਕੋਸ
, ਕੰਮ ਚੋਰ – ਜੋ ਜੀ ਲਾ ਕੇ ਕੰਮ ਨਾ ਕਰੇ।
ਕਲਮ ਦਾ ਧਨੀ
 – ਬੜਾ ਸਫਲ ਲਿਖਾਰੀ।
ਕਾਠ ਦਾ ਉੱਲੂ
 – ਮੂਰਖ।
ਕਾਠ ਦੀ ਹਾਂਡੀ
 – ਝੂਠ, ਫਰੇਬ, ਦਗਾ, ਛੇਤੀ ਖਤਮ ਹੋ ਜਾਣ ਵਾਲਾ ਵਿਖਾਵਾ।
ਕਿਸਮਤ ਦਾ ਧਨੀ (ਜਾਂ ਬਲੀ)
 – ਭੈੜੀ ਕਿਸਮਤ ਵਾਲਾ, ਮੰਦਭਾਗਾ।
ਕਿਸਮਤ ਦੇ ਕੜਛੇ
 – ਚੰਗੇ ਭਾਗਾਂ ਦੇ ਕਾਰਨ ਖੁਲ੍ਹੇ ਡੁਲ੍ਹੇ ਮਿਲੇ ਗੱਫੇ।
(ਖ, ਗ, ਘ)

ਖਰਗੀਨ ਦੀ ਭਰਤੀ
 – ਨਕੰਮੇ ਬੰਦਿਆਂ ਦਾ ਇਕੱਠ।
ਗੱਦੋਂ ਖੁਰਕੀ
 – ਗੌਂ ਗਰਜ਼ ਦੀ ਖਾਤਰ ਕੀਤੀ ਟਹਿਲ ਖੁਸ਼ਾਮਦ।
ਗੋਦੜੀ ਵਿਚ ਲਾਲ
 – ਗੁੱਝਾ ਗੁਣਵਾਨ ਬੰਦਾ, ਵੇਖਣ ਨੂੰ ਸਿੱਧਾ-ਸਾਦਾ ਪਰ ਯੋਗਤਾ ਵਿਚ ਬਹੁਤ ਉੱਚਾ।
ਗੋਬਰ ਗਣੇਸ਼
 – ਮੋਟਾ ਮੂਰਖ ਬੰਦਾ।
ਘੜੀ ਦਾ ਪਰਾਹੁਣਾ
, ਘੜੀਆਂ ਪਲਾਂ ਤੇ, ਦਮ ਦਾ ਪਰਾਹੁਣਾ, ਅਖੀਰਲੇ ਦਮਾਂ ਤੇ – ਮਰਨਾਊ, ਮਰਨ ਕਿਨਾਰੇ।
ਘੜੇ ਜਿੱਡਾ ਮੋਤੀ
 – ਬਹੁਤ ਉੱਘਾ, ਚੰਗਾ ਆਦਮੀ।
ਘੜੇ ਦੀ ਮੱਛੀ
 – ਜੋ ਹਰ ਵੇਲੇ ਹੱਥਾਂ ਹੇਠ ਹੋਵੇ ਤੇ ਜਦ ਜੀ ਕਰੇ ਵਰਤਿਆ ਜਾ ਸਕੇ, ਛੇਤੀ ਕਾਬੂ ਆ ਸਕਣ ਵਾਲਾ ਬੰਦਾ, ਵੱਸ ਵਿਚ।
ਘੇਗਲ ਕੰਨਾ
 – ਘੇਸਲਾ, ਸੁਣ ਕੇ ਘੇਸਲ ਮਾਰ ਛੱਡਣ ਵਾਲਾ।

(ਚ, ਛ, ਜ)
ਚੰਡਾਲ ਚੌਂਕੜੀ
, ਲੁੱਚ ਮੰਡਲੀ –ਭੈੜੇ ਤੇ ਲੁੱਚੇ ਬੰਦਿਆਂ ਦੀ ਟੋਲੀ।
ਚਹੁੰ ਚੋਰਾਂ ਦੀ ਮਾਰ
 – ਬਹੁਤ ਵਧੇਰੇ ਕੁੱਟ ਮਾਰ।
ਚੱਤੇ ਪਹਿਰ
 – ਹਰ ਵੇਲੇ।
ਚਾਪੜ ਚੁੱਲ੍ਹਾ
 – ਮੋਟਾ, ਬੇਸ਼ਕਲ ਬੰਦਾ।
ਚਾਰ ਅੱਖਰ
 – ਥੋੜ੍ਹੀ ਜਿਹੀ ਪੜ੍ਹਾਈ।
ਚਿੜੀਆਂ ਦਾ ਦੁੱਧ
 – ਅਣਹੋਣੀ ਸ਼ੈ।
ਚੌੜ ਚਾਨਣ
 – ਅਵਾਰਾ, ਨਿਕੰਮਾ ਮਨੁੱਖ।
ਛੋਹਰ ਛਿੰਨਾ
 – ਹੋਛਾ।
ਜਬਾਨੀ ਜਮ੍ਹਾਂ ਖਰਚ
 – ਫੋਕੀਆਂ ਗੱਲਾਂ।
ਜਿਗਰ ਦਾ ਟੋਟਾ
 – ਪੁੱਤਰ।
ਜੁੱਤੀ ਦਾ ਯਾਰ
 – ਜੋ ਮਾਰ ਖਾ ਕੇ ਜਾਂ ਮਾਰ ਕੇ ਡਰ ਕਰ ਕੇ ਕੰਮ ਕਰੇ।

(ਡ, ਢ, ਤ)

ਡੱਡ ਮੱਛ
 – ਚੰਗੀ ਮਾੜੀ ਸਭ ਸ਼ੈ, ਵੱਡੇ ਛੋਟੇ ਸਭ ਬੰਦੇ।
ਡਾਵਾਂ-ਡੋਲ
 – ਉਦਾਸ, ਥਿੜਕਿਆ ਹੋਇਆ।
ਢਲਦਾ ਪਰਛਾਵਾਂ
 – ਜੋ ਸਦਾ ਇੱਕ-ਰੱਸ ਨਾ ਰਹੇ, ਜੋ ਵਧਦਾ ਘਟਦਾ ਰਹੇ।
ਤਰਲੋ ਮੱਛੀ
 – ਪਾਣੀਓਂ ਬਾਹਰ ਕੱਢੀ ਮੱਛੀ ਵਾਂਙ ਤੜਫ ਰਿਹਾ।
ਤਾਰਿਆਂ ਦੀ ਛਾਵੇਂ
 – ਤੜਕੇ, ਬਹੁਤ ਸਵੇਰੇ।
ਤੇਲੀਆ ਬੁੱਧ
 – ਸਿਆਣਾ ਬੰਦਾ, ਤੇਜ ਸਮਝ।

(ਦ, ਧ, ਨ)

ਦਸਾਂ ਨਹੁੰਆਂ ਦੀ ਕਮਾਈ
 – ਹਕ ਹਲਾਲ ਦੀ ਕਮਾਈ।
ਦਮ ਦਾ ਪਰਾਹੁਣਾ
 – ਮਰਨਾਉ।
ਦਮਾਂ ਦਾ ਗਾੜ੍ਹਾ
 – ਧੀਰਜ ਜੇਹੇ ਵਾਲਾ ਬੰਦਾ, ਜੋ ਛੇਤੀ ਥੱਕੇ, ਅੱਕੇ ਨਾ।
ਦਿਲ ਦਾ ਦਰਿਆ
 – ਬੜਾ ਸਖੀ, ਖੁਲ੍ਹ ਦਿਲਾ।
ਦੁੱਧ ਦਾ ਉਬਾਲ
 – ਥੋੜ੍ਹ-ਚਿਰਾ ਜੋਸ਼।
ਦੋ ਪੁੜ ਮਿਲਦੇ
 – ਤਰਕਾਲਾਂ ਵੇਲੇ, ਸੂਰਜ ਅਸਤਣ ਸਮੇਂ।
ਦੌਲਾ ਮੌਲਾ
 – ਲਾਪਰਵਾਹ।
ਧੁਖ-ਧੁਖੀ
 – ਚਿੰਤਾ, ਘਬਰਾਹਟ।
ਨਗਾਰੇ ਦੀ ਚੋਟ ਨਾਲ
 – ਗੱਜ ਵੱਜ ਕੇ, ਸਭ ਦੇ ਰੂਬਰੂ।
ਨਮਦਾ ਬੁੱਧ
 – ਥੋੜ੍ਹੀ ਅਕਲ ਵਾਲਾ, ਮੋਟੀ ਸਮਝ।
ਨਾਢੂ ਸਰਾਫ
, ਨਾਢੂ ਖਾਂ – ਆਕੜ ਖਾਂ, ਹੰਕਾਰੀ।
(ਪ, ਫ, ਬ)
ਪਾਣੀ ਦਾ ਬੁਲਬੁਲਾ
 – ਛੇਤੀ ਨਾਸ ਹੋ ਜਾਣ ਜਾਂ ਮਿਟ-ਮੁੱਕ ਜਾਣ ਵਾਲਾ।
ਪਿਤਾ ਪੁਰਖੀ
 – ਵੱਡ ਵਡੇਰਿਆਂ ਦੇ ਸਮੇਂ ਤੋਂ ਤੁਰੀ ਆਉਂਦੀ ਰੀਤ ਰਸਮ।
ਫਸਲੀ ਬਟੇਰਾ
 – ਜੋ ਆਪਣੀ ਗਰਜ਼ ਵੇਲੇ ਆ ਮੂੰਹ ਵਿਖਾਵੇ ਤੇ ਕੰਮ ਹੋ ਜਾਣ ਤੇ ਖਿਸਕੂੰ ਹੋ ਜਾਵੇ।
ਫਿੱਟਣੀਆਂ (ਫਿੱਟੜੀਆਂ) ਦਾ ਫੇਟ
 – ਲੜਾਈ ਕਰਾਉਣ ਵਾਲਾ, ਲਾਊ ਮਾਊ।
ਫੇਰਵਾਂ ਚੁੱਲ੍ਹਾ
 – ਸਦਾ ਹੀ ਧੜਾ ਜਾਂ ਖਿਆਲ ਬਦਲਦਾ ਰਹਿਣ ਵਾਲਾ।
ਬਗਲਾ ਭਗਤ
 – ਪਖੰਡੀ, ਵੇਖਣ ਨੂੰ ਬੜਾ ਭਲਾ ਪੁਰਸ਼ ਪਰ ਵਿਚੋਂ ਲੁੱਚਾ।
ਬੁੱਧੂ ਲਾਣਾ
 – ਮੂਰਖਾਂ ਦੀ ਟੋਲੀ, ਮੂਰਖ ਲੋਕ।
(ਭ, ਮ)

ਭੰਗ (ਭੋਹ) ਦੇ ਭਾੜੇ
 – ਅਜਾਈਂ ਵਿਅਰਥ, ਬਹੁਤ ਸਸਤਾ।
ਭਾੜੇ ਦਾ ਟੱਟੂ
 – ਉਜਰਤ ਲੈ ਕੇ ਕੰਮ ਕਰਨ ਵਾਲਾ, ਜੋ ਖੇਚਲ ਦਾ ਮੁੱਲ ਲਏ ਬਿਨਾਂ ਕੁਝ ਨਾ ਕਰੇ।
ਭੂੰਡਾਂ ਦੀ ਖੱਖਰ
 – ਬਹੁਤ ਲੜਾਕਾ, ਕੁਪੱਤਾ ਬੰਦਾ, ਬਹੁਤ ਲੜਾਕੇ ਕੱਪਤੇ ਬੰਦੇ।
ਭੇਡ ਚਾਲ
 – ਬਿਨਾਂ ਸੋਚੇ-ਵਿਚਾਰੇ ਕੀਤੀ ਰੀਸ।
ਮਾਤਾ ਦਾ ਮਾਲ
 – ਨਿਕੰਮਾ ਸ਼ੈ, ਬਹੁਤ ਕਮਜ਼ੋਰ ਆਦਮੀ।
ਮਿੱਟੀ ਦਾ ਮਾਧੋ
 – ਮੂਰਖ।
ਮਿੱਟੀ ਦੇ ਮੁੱਲ
 – ਬਹੁਤ ਸਸਤਾ।
ਮਿੱਠੀ ਛੁਰੀ
 – ਉੱਪਰੋਂ ਮਿੱਤਰ ਪਰ ਵਿਚੋਂ ਪੱਕਾ ਵੈਰੀ।
ਮੁੱਛ ਦਾ ਵਾਲ
 – ਸਦਾ ਨਾਲ ਰਹਿਣ ਵਾਲਾ ਇਤਬਾਰੀ ਬੰਦਾ।
ਮੂੰਹ ਦਾ ਮਿੱਠਾ
 – ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ।
ਮੂੰਹ ਫੱਟ
 – ਬਿਨਾ ਸੋਚੇ ਵਿਚਾਰੇ ਮਨ-ਆਈ ਗੱਲ ਕਹਿ ਦੇਣ ਵਾਲਾ।
ਮੂੰਹ ਮੀਟੀ ਪਰਾਕੜੀ
 – ਬਹੁਤ ਹੀ ਘੱਟ ਬੋਲਣ ਵਾਲਾ।
ਮੋਮ ਦਾ ਨੱਕ
 – ਜੋ ਕਿਸੇ ਗੱਲ ਤੇ ਪੱਕਾ ਜਾਂ ਕਾਇਮ ਨਾ ਰਹੇ।
(ਰ, ਲ, ਵ)

ਰੰਨ ਮੁਰੀਦ
 – ਵਹਿਟੀ ਦੇ ਅਧੀਨ।
ਰਾਤ ਦਾ ਜੰਮ
 – ਚੋਰੀ ਦਾ ਮਾਲ।
ਰਾਮ ਕਹਾਣੀ
 – ਦੁੱਖ ਭਰੀ ਲੰਮੀ ਵਾਰਤਾ।
ਲਹੂ (ਖੂਨ) ਦਾ ਤਿਹਾਇਆ
 – ਜਾਨੀ ਦੁਸ਼ਮਣ, ਜਾਨ ਦਾ ਵੈਰੀ।
ਲਗਰ (ਪੋਰੀ) ਵਰਗਾ ਜਵਾਨ
 – ਪਤਲਾ, ਲੰਮਾ ਤੇ ਸੋਹਣਾ ਜਵਾਨ।
ਲੰਗੋਟੀਆ ਯਾਰ
 – ਛੋਟੀ ਉਮਰ ਦਾ ਬਣਿਆ ਮਿੱਤਰ।
ਲੰਡਾ (ਚਿੜਾ) ਛੜਾ
 – ਜਿਸ ਦਾ ਟੱਬਰ ਨਾ ਹੋਵੇ, ਇੱਕਲਾ-ਕਾਰਾ।
ਲੰਡੀ ਬੁੱਚੀ
 – ਨੀਵੇਂ ਦਰਜੇ ਦੇ ਲੋਕ।
ਲਾਈ ਲੱਗ
 – ਬਿਨਾਂ ਸੋਚੇ ਵਿਚਾਰੇ ਹੋਰਨਾਂ ਦੇ ਕਹੇ ਤੇ ਤੁਰਨ ਵਾਲਾ।
ਲਪੌੜ ਸੰਖ
, ਗਪੌੜ ਸੰਖ – ਗੱਪਾਂ ਤੇ ਫੜ੍ਹਾਂ ਮਾਰਨ ਵਾਲਾ।
ਲਾਰੇ ਹੱਥਾ
 – ਝੂਠੇ ਇਕਰਾਰ ਕਰਨ ਵਾਲਾ।
ਲਾਲ ਬੁਝੱਕੜ
 – ਜੋ ਆਪਣੇ ਆਪ ਨੂੰ ਬਹੁਤ ਸਿਆਣਾ ਸਮਝੇ।
ਵਾਹ ਲੱਗਦਿਆਂ
 – ਜਿਥੋਂ ਤੀਕ ਹੋ ਸਕੇ।
ਵਾਹੋ ਦਾਹੀ
 – ਬਹੁਤ ਛੇਤੀ-ਛੇਤੀ ਤੇ ਅਟਕਣ ਤੋਂ ਬਿਨਾਂ।

 

Loading spinner