ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ
ਲੰਬੀ ਸਬਾਤ ਵਿਚ ਕੰਧ ਹੈ ਨਹੀਂ
ਆਪਣੇ ਪਿਉ ਤੋਂ ਬਾਝਾਂ ਪੇਕੇ ਕੰਮ ਹੈ ਨਹੀਂ
ਵੇ ਕਿਤੇ ਆ ਜੀਂ ਵੀਰਾ ਕਿਤੇ ਪਾ ਜੀਂ ਫੇਰਾ
ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ
ਲੰਬੀ ਸਬਾਤ ਵਿਚ ਲਟੈਣ ਹੈ ਨਹੀਂ
ਮਾਵਾਂ ਤੋਂ ਬਾਝਾਂ ਪੇਕੇ ਲੈਣ ਹੈ ਨਹੀਂ
ਵੇ ਕਿਤੇ ਆ ਜੀਂ ਵੀਰਾ ਪੇਕੇ ਪਾ ਜੀਂ ਫੇਰਾ
ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ
ਲੰਬੀ ਸਬਾਤ ਵਿਚ ਸ਼ਤੀਰ ਹੈ ਨਹੀਂ
ਵੀਰਾਂ ਤੋਂ ਬਾਝਾਂ ਸੱਥੀਂ ਸੀਰ ਹੈ ਨਹੀਂ
ਵੇ ਕਿਤੇ ਆ ਜੀਂ ਵੀਰਾ ਪੇਕੇ ਪਾ ਜੀਂ ਫੇਰਾ
ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ
ਲੰਬੀ ਸਬਾਤ ਵਿਚ ਸ਼ਤੀਰ ਹੈ ਨਹੀਂ
ਪੁੱਤਰਾਂ ਤੋਂ ਬਾਝਾਂ ਜੱਗ ਸੀਰ ਹੈ ਨਹੀਂ
ਵੇ ਕਿਤੇ ਆ ਜੀਂ ਵੀਰਾ ਪੇਕੇ ਪਾ ਜੀਂ ਫੇਰਾ
ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ …..