ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਪਿਆਰ ਅਤੇ ਦੀਵਾਨਗੀ

ਨਰਿੰਦਰ ਸਿੰਘ ਕਪੂਰ

ਪ੍ਰੇਮੀ ਆਪਣੇ ਆਪ ਨੂੰ ਮਾਨਵ ਜਾਤੀ ਦਾ ਡੀਲਕਸ ਮਾਡਲ ਸਮਝਦੇ ਹਨ।

ਉਨ੍ਹਾਂ ਨੂੰ ਆਪਣੇ ਸਫਲ ਹੋਣ ਦਾ ਮਾਣ ਤਾਂ ਹੁੰਦਾ ਹੀ ਹੈ, ਇਸ ਦੇ ਨਾਲ ਹੀ ਉਹ ਇਹ ਵੀ ਅਨੁਭਵ ਕਰਨ ਲੱਗ ਪੈਂਦੇ ਹਨ ਕਿ ਇਸ ਸੰਸਾਰ ਵਿਚ ਕੁਝ ਵੀ ਅਸੰਭਵ ਨਹੀਂ।

ਪ੍ਰੇਮੀਆਂ ਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਆਦਤ ਪੈ ਜਾਂਦੀ ਹੈ ਤੇ ਉਹ ਹਰ ਸਮੇਂ ਮਿਲਣ ਮਿਲਾਉਣ ਦੇ ਮਨਸੂਬੇ ਬਣਾਉਣ ਵਿਚ ਰੁੱਝੇ ਰਹਿੰਦੇ ਹਨ। ਪ੍ਰੇਮੀ ਇਹ ਅਨੁਭਵ ਕਰਦੇ ਹਨ ਕਿ ਉਹ ਆਪਣੇ ਪੈਰਾਂ ਉੱਪਰ ਖੜ੍ਹੇ ਹੋਣ ਦੇ ਸਮਰਥ ਹੋ ਗਏ ਹਨ ਅਤੇ ਨਤੀਜੇ ਵਜੋਂ ਭਾਵੁਕ ਖੇਤਰ ਵਿਚ ਮਾਪਿਆਂ ਉੱਤੇ ਉਨ੍ਹਾਂ ਦੀ ਨਿਰਭਰਤਾ ਘਟਣ ਲਗ ਪੈਂਦੀ ਹੈ।

ਅਸਲ ਵਿਚ ਪ੍ਰੇਮ ਕੀਤਾ ਆਪਣੇ ਆਪ ਨੂੰ ਹੀ ਜਾਂਦਾ ਹੈ ਪਰ ਇਹ ਕੀਤਾ ਦੂਜੇ ਰਾਹੀਂ ਜਾਂਦਾ ਹੈ। ਇਕ ਦੂਜੇ ਨੂੰ ਪ੍ਰੇਮੀ ਸ਼ੀਸ਼ੇ ਵਾਂਗ ਆਪਣੇ ਆਪ ਨੂੰ ਵੇਖਣ ਲਈ ਵਰਤਦੇ ਹਨ ਅਤੇ ਦੋਵੇਂ ਇਕ ਦੂਜੇ ਤੋਂ ਆਪਣੀ ਮਹਿਮਾ ਸੁਣਨੀ ਚਾਹੁੰਦੇ ਹਨ।

ਸੱਚ ਤਾਂ ਇਹ ਹੈ ਕਿ ਬਹੁਤੀਆਂ ਹਾਲਤਾਂ ਚ ਪਿਆਰ ਜਿਹੀ ਕੋਈ ਚੀਜ਼ ਨਹੀਂ ਹੁੰਦੀ ਸਗੋਂ ਇਕ ਪ੍ਰਕਾਰ ਦੀ ਦੀਵਾਨਗੀ ਦਾ ਦੌਰਾ ਪੈਂਦਾ ਹੈ ਤੇ ਆਪਣੀ ਸੀਮਤ ਸੂਝ-ਬੂਝ ਕਾਰਨ ਦੋਵੇਂ ਧਿਰਾਂ ਇਸ ਨੀਮ-ਬੇਹੋਸ਼ੀ ਵਾਲੀ ਸਥਿਤੀ ਨੂੰ ਪ੍ਰੇਮ ਜਾਂ ਪਿਆਰ ਜਾਂ ਇਸ਼ਕ ਜਾਂ ਮੁਹੱਬਤ ਦਾ ਨਾਂ ਦੇਣ ਲਗ ਪੈਂਦੇ ਹਨ।

ਦੀਵਾਨਗੀ ਵਿਚ ਦੋਹਾਂ ਧਿਰਾਂ ਚ ਇਕ ਦੂਜੇ ਨੂੰ ਪ੍ਰਾਪਤ ਕਰਨ ਦੇ ਭਾਂਬੜ ਬਲ ਪੈਂਦੇ ਹਨ ਜਦੋਂ ਕਿ ਪਿਆਰ ਵਿਚ ਦੋਸਤੀ ਵਾਲੀ ਮਿਠਾਸ ਤੇ ਸਰਦੀਆਂ ਦੀ ਧੁੱਪ ਵਾਲਾ ਨਿੱਘ ਹੁੰਦਾ ਹੈ ਪਰ ਦੀਵਾਨਗੀ ਵਿਚ ਅਸੁਰੱਖਿਆ ਦੀ ਤਿੱਖੀ ਪੀੜਾ ਹੁੰਦੀ ਹੈ।

ਪ੍ਰੇਮੀ ਦੀਵਾਨਗੀ ਦੀ ਅਵਸਥਾ ਵਿਚ ਜੁਸ਼ੀਲੇ ਜਿਗਿਆਸੂ ਤਾਂ ਹੁੰਦੇ ਹੀ ਹਨ ਪਰ ਉਹ ਪ੍ਰਸੰਨ ਨਹੀਂ ਹੁੰਦੇ। ਦੀਵਾਨੇ ਬਹੁਤ ਸਾਰੇ ਸ਼ੰਕਿਆਂ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਦੇ ਮਨ ਵਿਚ ਦੂਜੀ ਧਿਰ ਸਬੰਧੀ ਕਈ ਪ੍ਰਸ਼ਨ ਉਪਜਦੇ ਹਨ, ਜਿਨ੍ਹਾਂ ਦੇ ਉਨ੍ਹਾਂ ਕੋਲ ਉੱਤਰ ਨਹੀਂ ਹੁੰਦੇ ਤੇ ਖੇਡ ਦੇ ਵਿਗੜ ਜਾਣ ਦੇ ਡਰ ਕਾਰਨ ਦੂਜੀ ਧਿਰ ਤੋਂ ਬਹੁਤੇ ਪ੍ਰਸ਼ਨ ਪੁੱਛਣ ਤੋਂ ਸੰਕੋਚ ਹੀ ਕੀਤਾ ਜਾਂਦਾ ਹੈ।

ਦੂਜੇ ਪਾਸੇ ਸੱਚਾ ਪਿਆਰ ਬਿਨ-ਬੋਲੇ ਇਕ ਦੂਜੇ ਨੂੰ ਸਮਝਣ ਦਾ ਹੁਨਰ ਹੈ ਤੇ ਦੂਜੀ ਧਿਰ ਦੀਆਂ ਘਾਟਾਂ ਨੂੰ ਖਿੜੇ ਮੱਥੇ ਸਵੀਕਾਰ ਕਰਨ ਦਾ ਕਮਾਲ ਹੈ।

ਪਿਆਰ ਵਿਚ ਪ੍ਰਸ਼ਨਾਂ-ਭਰੀ ਗੱਲਬਾਤ ਦੀ ਥਾਂ ਵਿਸ਼ਵਾਸ ਭਰੇ ਵਾਕ ਬੋਲੇ ਜਾਂਦੇ ਹਨ ਜਿਨ੍ਹਾਂ ਕਾਰਨ ਦੋਵੇਂ ਧਿਰਾਂ ਮਜ਼ਬੂਤ ਹੁੰਦੀਆਂ ਜਾਂਦੀਆਂ ਹਨ। ਦੀਵਾਨਗੀ ਵਿਚ ਗੈਰ-ਹਾਜ਼ਰੀ ਦੀ ਸਥਿਤੀ ਵਿਚ ਦੋਵੇਂ ਧਿਰਾਂ ਲੁਛਦੀਆਂ ਤੇ ਵਿਲਕਦੀਆਂ ਹਨ ਪਰ ਪਿਆਰ ਵਿਚ ਦੂਰੀ ਦੇ ਬਾਵਜੂਦ ਇਕ ਦੂਜੇ ਨੂੰ ਨਿੱਘ ਭਰੀ ਧਰਵਾਸ ਹੁੰਦੀ ਹੈ। ਇਕ ਧਿਰ ਕਿਧਰੇ ਵੀ ਹੋਵੇ ਦੂਜੀ ਧਿਰ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹ ਮੇਰਾ ਹੈ, ਉਹ ਮੇਰੀ ਹੈ। ਪਿਆਰ ਵਿਚ ਇਹ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਬਿਨਾਂ ਉਸ ਦਾ ਦਿਲ ਲਗਣਾ ਹੀ ਨਹੀਂ, ਪਰ ਦੀਵਾਨਗੀ ਵਿਚ ਇਹ ਸ਼ੱਕ ਹੁੰਦਾ ਹੈ ਕਿ ‘ਕਿਧਰੇ ਉਹ ਕਿਸੇ ਹੋਰ ਨਾਲ ਤਾਂ ਨਹੀਂ?’ ਪਿਆਰ ਚ ਉਡੀਕ ਕਰਨ ਦੀ ਅਥਾਹ ਸਮਰਥਾ ਹੁੰਦੀ ਹੈ ਜਦੋਂ ਕਿ ਦੀਵਾਨਗੀ ਜਾਂ ਦਿਲ-ਲਗੀ ਵਿਚ ਕਾਹਲ ਹੁੰਦੀ ਹੈ।

ਪਿਆਰ ਵਿਚ ਆਪਣੇ ਆਪ ਨੂੰ ਚੁੱਪ-ਚੁਪੀਤੇ ਲੁਟਾਉਣ ਦਾ ਸ਼ਾਹਾਨਾ ਕਿਰਦਾਰ ਹੁੰਦਾ ਹੈ ਤੇ ਦਿਲ-ਲਗੀ ਵਿਚ ਦੂਜੇ ਨੂੰ ਲੁੱਟ ਲੈਣ ਦੀ ਸਾਜ਼ਸ਼ ਹੁੰਦੀ ਹੈ। ਦਿਲ-ਲਗੀ ਇਕ ਚਲਿੱਤਰ ਭਰੀ ਚਾਲ ਹੁੰਦੀ ਹੈ ਜਦੋਂ ਕਿ ਪਿਆਰ ਸਬਰ, ਸੰਤੋਖ, ਸਿਦਕ, ਸਿਰੜ, ਸਹਿਜ ਅਤੇ ਸੁਭਾਵਕਤਾ ਦੀ ਸ਼ਾਂਤ ਕਵਿਤਾ ਹੈ। ਦੀਵਾਨਿਆਂ ਦੀ ਆਵਾਜ ਵਿਚ ਤੜਪ ਹੁੰਦੀ ਹੈ ਜਦੋਂ ਕਿ ਪ੍ਰੇਮੀਆਂ ਦੀ ਆਵਾਜ ਗੂੰਜ ਭਰੀ ਹੁੰਦੀ ਹੈ।

ਦੀਵਾਨੇ ਭੋਗੀ ਹੁੰਦੇ ਹਨ ਪ੍ਰੇਮੀ ਤਿਆਗੀ ਹੁੰਦੇ ਹਨ। ਦੀਵਾਨਗੀ ਕੱਚੀ ਅੰਬੀ ਦਾ ਸੁਆਦ ਹੈ ਜਦੋਂ ਕਿ ਪ੍ਰੇਮ ਦੋਹਾਂ ਧਿਰਾਂ ਦੇ ਪੱਕਣ ਤੇ ਰਸਣ ਦਾ ਸਹਿਜ-ਸੁਭਾਵਕ ਅਮਲ ਹੈ।

ਪਿਆਰ ਦੋਸਤੀ ਦੇ ਪੱਕਣ ਦਾ ਨਾਂ ਹੈ। ਇਹ ਆਪ-ਮੁਹਾਰੇ ਵਿਆਹ ਵਲ ਵਿਕਾਸ ਕਰਦਾ ਹੈ ਜਦੋਂ ਕਿ ਦੀਵਾਨਗੀ ਫਸਣ ਜਾਂ ਫਸਾਉਣ ਦੀ ਜਿਦ ਹੈ ਅਤੇ ਮੱਲੋਜੋਰੀ ਵਿਆਹ ਵੱਲ ਖਿੱਚਣ ਧਰੂਹਣ ਦੀ ਅੜੀ ਹੈ। ਪਿਆਰ ਵਿਚ ਦੂਜੀ ਧਿਰ ਦੀਆਂ ਮਜ਼ਬੂਰੀਆਂ ਨੂੰ ਸਮਝਿਆ ਜਾਂਦਾ ਹੈ ਜਦੋਂ ਕਿ ਦੀਵਾਨਗੀ ਵਿਚ ਦੂਜੀ ਧਿਰ ਉਤੇ ਤੋਹਮਤਾਂ ਲਾਈਆਂ ਜਾਂਦੀਆਂ ਹਨ ਜਿਨ੍ਹਾਂ ਕਾਰਨ ਰਿਸ਼ਤਾ ਵਿਗੜਦਾ ਹੈ।

ਦੀਵਾਨਗੀ ਦਾ ਬੁਖ਼ਾਰ ਉਤਰ ਜਾਣ ਪਿੱਛੋਂ ਦੋਵੇਂ ਧਿਰਾਂ ਆਪਣੇ ਕੀਤੇ ਉਤੇ ਪਛਤਾਉਂਦੀਆਂ ਹਨ ਪਰ ਪਿਆਰ ਵਿਚ ਕਦੀ ਪਛਤਾਵਾ ਨਹੀਂ ਹੁੰਦਾ।

ਪਿਆਰ ਵਿਚ ਤਾਂ ਸਾਡੀ ਸੋਚ ਉਡਾਰੀਆਂ ਲਾਉਂਦੀ ਹੈ। ਪ੍ਰੇਮੀ ਉੱਚਾ-ਉੱਚਾ ਸੋਚਦੇ ਹਨ ਮਿੱਠਾ ਮਿੱਠਾ ਬੋਲਦੇ ਹਨ। ਪ੍ਰੇਮੀ ਅਗਰਬੱਤੀ ਦੀ ਸੁਗੰਧ ਵਾਂਗ ਖਿੱਲਰ ਜਾਂਦੇ ਹਨ, ਸ਼ਹਿਨਾਈ ਦੀ ਗੂੰਜ ਬਣ ਜਾਂਦੇ ਹਨ। ਪ੍ਰੇਮੀਆਂ ਬਾਰੇ ਹੀ ਕਿਹਾ ਜਾਂਦਾ ਹੈ, ‘ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ’।

ਪ੍ਰੇਮੀ ਦੇਖ ਕੇ ਅਣਡਿੱਠ ਕਰਦੇ ਹਨ। ਉਨ੍ਹਾਂ ਦੇ ਹੱਥੀਂ ਕਈਆਂ ਦੀਆਂ ਪਾਟੀਆਂ ਕਿਸਮਤਾਂ ਸੀਤੀਆਂ ਜਾਂਦੀਆਂ ਹਨ, ਕਈਆਂ ਦੇ ਵਿਗੜੇ ਨਸੀਬ ਸੰਵਰਦੇ ਹਨ। ਪਿਆਰ ਨਾਲ ਮਨੁੱਖੀ ਸ਼ਖਸੀਅਤ ਵਿਚੋਂ ਖੋਟ ਨਿਕਲ ਜਾਂਦੀ ਹੈ ਅਤੇ ਸਾਧਾਰਣ ਜਿਹੇ ਮਨੁੱਖ ਵੀ ਪਿਆਰ ਦੀ ਜਾਗ ਨਾਲ ਆਦਰਸ਼-ਮਨੁੱਖ ਬਣ ਜਾਂਦੇ ਹਨ। ਦੀਵਾਨਗੀ ਅੰਨ੍ਹੀ ਹੁੰਦੀ ਹੈ ਜਦੋਂ ਕਿ ਪਿਆਰ ਅੰਨ੍ਹਿਆਂ ਨੂੰ ਵੀ ਸੁਜਾਖਾ ਬਣਾ ਦਿੰਦਾ ਹੈ।

ਸੱਚੇ ਅਰਥਾਂ ਵਿਚ ਖ਼ੁਸ਼ਹਾਲ ਮੁਲਕ ਜਾਂ ਘਰ ਉਹ ਹੁੰਦਾ ਹੈ ਜਿਸ ਬਾਰੇ ਇਤਿਹਾਸਕਾਰਾਂ ਜਾਂ ਗੁਆਂਢੀਆਂ ਕੋਲ ਕਹਿਣ ਲਈ ਕੁਝ ਵੀ ਨਾ ਹੋਵੇ। ਅਜਿਹੀ ਸਥਿਤੀ ਵਿਚ ਅਸੀਂ ਆਪ-ਮੁਹਾਰੇ ਪ੍ਰਸੰਸਾ ਵਾਲੇ ਵਾਕ ਬੋਲਣ ਲੱਗ ਪੈਂਦੇ ਹਾਂ। ਉਪਰੋਕਤ ਪਿਆਰ ਅਤੇ ਦੀਵਾਨਗੀ ਵਿਚਲੇ ਵਖਰੇਵੇਂ ਦੇ ਉਲੇਖ ਦਾ ਉਦੇਸ਼ ਇਹ ਸਿੱਧ ਕਰਨਾ ਹੈ ਕਿ ਬਹੁਤੀਆਂ ਹਾਲਤਾਂ ਵਿਚ ਅਸੀਂ ਦੀਵਾਨਗੀ ਨੂੰ ਹੀ ਪ੍ਰੇਮ ਅਤੇ ਦੀਵਾਨਿਆਂ ਨੂੰ ਹੀ ਪ੍ਰੇਮੀ ਕਹਿਣ ਦਾ ਭੁਲੇਖਾ ਖਾ ਲੈਂਦੇ ਹਾਂ।

ਬਹੁਤੇ ਵਿਅਕਤੀ ਅਨੁਭਵਾਂ ਦੇ ਕਬਾੜੀ ਬਾਜ਼ਾਰ ਵਿਚ ਹੀ ਸਾਰੀ ਉਮਰ ਗੁਜ਼ਾਰ ਦਿੰਦੇ ਹਨ ਤੇ ਉਹ ਸਰੀਰਕ ਭੁੱਖ ਸ਼ਾਂਤ ਕਰਨ ਵਿਚ ਹੀ ਲੱਗੇ ਰਹਿੰਦੇ ਹਨ। ਕਿਉਂਕਿ ਬਹੁਤੇ ਵਿਅਕਤੀਆਂ ਨੂੰ ਪਿਆਰ ਦਾ ਅਨੁਭਵ ਹੀ ਨਹੀਂ ਹੋਇਆ ਹੁੰਦਾ। ਉਹ ਦੀਵਾਨਗੀ ਨੂੰ ਹੀ ਪ੍ਰੇਮ ਸਮਝ ਲੈਂਦੇ ਹਨ। ਅਜਿਹੇ ਦੀਵਾਨੇ-ਪ੍ਰੇਮੀ ਆਮ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਅਸਲੀਅਤ ਇਹ ਹੈ ਕਿ ਅਜਿਹੇ ਪ੍ਰੇਮੀ ਦਿਨ ਵਿਚ ਹੀ ਅੱਧ-ਸੁੱਤੀ ਅਵਸਥਾ ਵਿਚ ਵਿਚਰਦੇ ਹਨ ਅਰਥਾਤ ਉਹ ਰਾਤ ਵਾਲੀ ਨੀਂਦਰ ਨੂੰ ਦਿਨ ਵਿਚ ਪੂਰਿਆਂ ਕਰ ਲੈਂਦੇ ਹਨ। ਅਜਿਹੇ ਪ੍ਰੇਮੀ ਆਪਣੀ ਸਰੀਰਕ ਕਿਰਿਆ ਨੂੰ ਇਸ ਹੱਦ ਤੱਕ ਘਟਾ ਲੈਂਦੇ ਹਨ ਕਿ ਉਨ੍ਹਾਂ ਦੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਥਕਾਵਟ ਹੋਈ ਹੀ ਨਹੀਂ ਹੁੰਦੀ। ਤੁਸੀਂ ਆਪ ਸੋਚੋ ਕਿ ਕੰਮ ਨਾ ਕਰਨ ਵਾਲੇ ਤੇ ਦਿਨ ਵਿਚ ਹੀ ਸੁੱਤੇ ਰਹਿਣ ਵਾਲੇ ਵਿਹਲੇ ਵਿਅਕਤੀਆਂ ਨੂੰ ਰਾਤ ਨੂੰ ਨੀਂਦਰ ਕਿਵੇਂ ਆ ਸਕਦੀ ਹੈ। ਹੈਰਾਨੀ ਦੀ ਗੱਲ ਨਹੀਂ ਕਿ ਪ੍ਰੇਮੀ ਦਿਨੇ ਹੀ ਸੁਪਨੇ ਵੇਖਦੇ ਰਹਿੰਦੇ ਹਨ।

ਇਵੇਂ ਹੀ ਪ੍ਰੇਮੀਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਨੂੰ ਭੁੱਖ ਨਹੀਂ ਲਗਦੀ ਅਸਲੀਅਤ ਇਹ ਹੈ ਕਿ ਉਹ ਕੋਈ ਸਰੀਰਕ ਕਿਰਿਆ ਤਾਂ ਕਰਦੇ ਨਹੀਂ ਤੇ ਨਾ ਹੀ ਉਨ੍ਹਾਂ ਦਾ ਦਿਮਾਗ ਕਿਸੇ ਸਮੱਸਿਆ ਬਾਰੇ ਸੋਚਦਾ ਹੈ। ਸਰੀਰ ਜਾਂ ਦਿਮਾਗ ਥੱਕਦਾ ਨਹੀਂ ਇਸੇ ਕਰਕੇ ਘੱਟ ਖੁਰਾਕ ਨਾਲ ਗੁਜ਼ਾਰਾ ਹੋ ਜਾਂਦਾ ਹੈ। ਸਾਨੂੰ ਭੁੱਖ ਲੱਗੇਗੀ ਹੀ ਤਾਂ ਜੇ ਅਸੀਂ ਕੋਈ ਕੰਮ ਕਰੀਏ। ਦੀਵਾਨੇ-ਪ੍ਰੇਮੀ ਆਪਣੀ ਦੀਵਾਨਗੀ ਦੇ ਪਰਦੇ ਥੱਲੇ ਆਪਣੇ ਵਿਹਲੇਪਣ ਨੂੰ ਛੁਪਾਉਂਦੇ ਹਨ। ਇਵੇਂ ਹੀ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਦਿਲ ਕਿਧਰੇ ਨਹੀਂ ਲਗਦਾ। ਕਾਰਨ ਇਹ ਹੈ ਕਿ ਦੀਵਾਨਗੀ ਇਕ ਮਨੋਵਿਗਿਆਨਕ ਰੋਗ ਹੈ ਤੇ ਰੋਗੀਆਂ ਦੇ ਦਿਲ ਕਿਧਰੇ ਨਹੀਂ ਲਗਦੇ ਹੁੰਦੇ। ਇਸ ਰੋਗ ਕਾਰਨ ਹੀ ਪ੍ਰੇਮੀ ਅੰਤਾਂ ਦੀ ਇਕੱਲਤਾ ਅਨੁਭਵ ਕਰਦੇ ਹਨ। ਪਾਗਲ ਦਾ ਕੋਈ ਸੰਗੀ-ਸਾਥੀ ਨਹੀਂ ਹੋ ਸਕਦਾ। ਕਦੀ ਤੁਸੀਂ ਦੋ ਪਾਗਲਾਂ ਨੂੰ ਇਕੱਠੇ ਜਾਂਦੇ ਵੇਖਿਆ ਹੈ?

ਦੀਵਾਨਗੀ ਨੀਮ-ਪਾਗਲਪੁਣੇ ਦੀ ਅਵਸਥਾ ਹੈ ਜਦੋਂ ਕਿ ਪਿਆਰ ਵਿਚ ਭੁੱਖ ਵੀ ਲਗਦੀ ਹੈ, ਵਧੇਰੇ ਕੰਮ ਕਰਨ ਦਾ ਜੋਸ਼ ਉਪਜਦਾ ਹੈ, ਦੂਜੀ ਧਿਰ ਨੂੰ ਕੁਝ ਕਰ ਕੇ ਦਿਖਾਉਣ ਦੀ ਇੱਛਾ ਉਪਜਦੀ ਹੈ, ਸਾਰਾ ਸੰਸਾਰ ਸੋਹਣਾ ਲਗਦਾ ਹੈ।

ਕਹਿੰਦੇ ਹਨ ਕਿ ਪ੍ਰੇਮੀਆਂ ਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਆਦਤ ਪੈ ਜਾਂਦੀ ਹੈ। ਇਸ ਆਦਤ ਦੇ ਵੀ ਕਈ ਕਾਰਨ ਹਨ। ਦੀਵਾਨੇ ਪ੍ਰੇਮੀ ਅਸਲ ਵਿਚ ਆਪਣੇ ਆਪ ਨੂੰ ਹੀ ਪਿਆਰਦੇ ਹਨ ਤੇ ਸਭ ਪ੍ਰਕਾਰ ਦੀ ਵਿਰੋਧਤਾ ਤੋਂ ਡਰਦੇ ਹਨ। ਇਸੇ ਲਈ ਉਹ ਆਪਣੇ ਆਪ ਨਾਲ ਗੱਲਾਂ ਕਰ ਕੇ ਗੱਲਬਾਤ ਵਿਚ ਆਪਣੇ ਜਿੱਤ ਜਾਣ ਦਾ ਭੁਲੇਖਾ ਪਾਉਂਦੇ ਹਨ।

ਪ੍ਰੇਮ ਕਰਨ ਲਈ ਹਰ ਪ੍ਰਕਾਰ ਦੀ ਉਦਾਹਰਣ ਵਿਚ ਦੋ ਧਿਰਾਂ ਦਾ ਹੋਣਾ ਲਾਜ਼ਮੀ ਹੈ ਪਰ ਦੀਵਾਨਗੀ ਵਿਚ ਰਿਸ਼ਤਾ ਉਦੋਂ ਰੋਚਕ ਬਣਦਾ ਹੈ ਜਦੋਂ ਕੋਈ ਤੀਜੀ ਧਿਰ ਵੀ ਉਤਪੰਨ ਹੋ ਜਾਵੇ। ਦੀਵਾਨਗੀ ਵਿਚ ਤੀਜੀ ਧਿਰ ਉਪਜ ਪੈਣਾ ਲਗਭਗ ਲਾਜ਼ਮੀ ਹੈ। ਇਹ ਤੀਜੀ ਧਿਰ ਪਹਿਲੀਆਂ ਦੋ ਧਿਰਾਂ ਵਿਚੋਂ ਕਿਸੇ ਇਕ ਧਿਰ ਵਿਚ ਸਾੜਾ ਜਾਂ ਈਰਖਾ ਉਪਜਾਉਂਦੀ ਹੈ। ਸਾੜੇ ਅਤੇ ਈਰਖਾ ਦੇ ਵੀ ਠੋਸ ਆਧਾਰ ਹੁੰਦੇ ਹਨ। ਜੇ ਪ੍ਰੇਮਿਕਾ ਦਾ ਕਿਸੇ ਹੋਰ ਪੁਰਸ਼ ਵੱਲ ਰੁਝਾਣ ਹੋ ਜਾਵੇ ਤਾਂ ਦੀਵਾਨਾ-ਪ੍ਰੇਮੀ ਕੌਡਾ ਰਾਖਸ਼ ਬਣ ਜਾਂਦਾ ਹੈ।

ਦੀਵਾਨਗੀ ਵਿਚ ਦੋਹਾਂ ਧਿਰਾਂ ਨੇ ਆਪਣੀਆਂ ਯੋਗਤਾਵਾਂ ਨੂੰ ਵਧਾ ਚੜ੍ਹਾ ਕੇ ਦੱਸਿਆ ਹੁੰਦਾ ਹੈ। ਡਰ ਹੁੰਦਾ ਹੈ ਕਿ ਤੀਜੀ ਧਿਰ ਆਪਣੀਆਂ ਯੋਗਤਾਵਾਂ ਨੂੰ ਹੋਰ ਵਧੇਰੇ ਚੜ੍ਹਾ ਕੇ ਦੱਸ ਕੇ ਪ੍ਰੇਮਿਕਾ ਨੂੰ ਭਰਮਾਉਣ ਵਿਚ ਸਫਲ ਹੋ ਜਾਵੇਗੀ। ਇਸ ਦੇ ਨਾਲ ਹੀ ਦੀਵਾਨਗੀ ਵਿਚ ਦੋਵੇਂ ਧਿਰਾਂ ਦੀ ਭਰਮ ਨਵਿਰਤੀ ਵੀ ਹੋਣੀ ਆਰੰਭ ਹੋ ਜਾਂਦੀ ਹੈ। ਦੋਵੇਂ ਧਿਰਾਂ ਹੀਲੇ-ਬਹੀਲੇ ਇਕ ਦੂਜੇ ਨੂੰ ਛੱਡਣ ਤੇ ਕਿਸੇ ਹੋਰ ਨੂੰ ਭਰਮਾਉਣ ਦੇ ਰਾਹ ਲੱਭਣ ਲਗ ਪੈਂਦੀਆਂ ਹਨ। ਜਿਹੜੀ ਧਿਰ ਪਹਿਲਾਂ ਕਾਮਯਾਬ ਹੋ ਜਾਵੇ ਉਸ ਉਤੇ ਬੇਵਫ਼ਾਈ ਦਾ ਇਲਜ਼ਾਮ ਲਗ ਜਾਂਦਾ ਹੈ ਤੇ ਨਾਕਾਮਯਾਬ ਧਿਰ ਆਪਣੇ ਅਯੋਗ ਹੋਣ ਦਾ ਸੋਗ ਮਨਾਉਂਦੀ ਹੈ, ਜਿਸ ਨੂੰ ਆਮ ਕਰਕੇ ਉਦਾਸੀ ਕਿਹਾ ਜਾਂਦਾ ਹੈ। ਇਸ ਅਵਸਥਾ ਵਿਚ ਸਾਧਾਰਣ ਸਾਹ ਹੌਕੇ ਬਣ ਜਾਂਦੇ ਹਨ, ਰੰਗ ਫਿੱਕੇ ਪ੍ਰਤੀਤ ਹੁੰਦੇ ਹਨ, ਗੱਡੀ ਲੰਘਣ ਪਿੱਛੋਂ ਪਲੇਟਫਾਰਮ ਵਾਲੀ ਹਾਲਤ ਹੁੰਦੀ ਹੈ ਤੇ ਸੋਗੀ ਗੀਤ-ਸੰਗੀਤ ਨਾਲ ਮੋਹ ਵਧਦਾ ਹੈ।

ਦੀਵਾਨਗੀ ਵਿਚ ਦੋਵੇਂ ਧਿਰਾਂ ਇਕ ਦੂਜੇ ਨੂੰ ਪਿਆਰ ਦੇਣ ਦੀ ਥਾਂ ਲੈਣ ਦਾ ਦੰਗਲ ਰਚਾਉਂਦੀਆਂ ਹਨ। ਇਹ ਇਕ ਭਾਵੁਕ ਸਾਂਝੇਦਾਰੀ ਹੁੰਦੀ ਹੈ ਤੇ ਇਸ ਦਾ ਟੁੱਟਣਾ ਲਾਜ਼ਮੀ ਹੈ ਕਿਉਂਕਿ ਸਾਂਝੇਦਾਰੀਆਂ ਦੀ ਬੁਨਿਆਦ ਵਿਚ ਸੁਹਿਰਦਤਾ ਦੀ ਥਾਂ ਸੁਆਰਥ ਹੁੰਦਾ ਹੈ।

ਪਿਆਰ ਦਾ ਰਾਹ ਕਦੇ ਵੀ ਸਿੱਧਾ ਨਹੀਂ ਹੁੰਦਾ। ਇਸ ਉੱਤੇ ਚਲਣ ਲਈ ਅੰਤਾਂ ਦੀ ਮਿਹਨਤ ਤੇ ਸਦੀਵੀ ਸਿਰੜ ਦੀ ਲੋੜ ਹੁੰਦੀ ਹੈ। ਪ੍ਰੇਮ ਵਿਚ ਦੋਹਾਂ ਧਿਰਾਂ ਦਾ ਨਿਰੰਤਰ ਵਿਕਾਸ ਪਹਿਲੀ ਲੋੜ ਹੈ। ਇਹ ਵਿਕਾਸ ਬੜੀ ਸਖ਼ਤ ਮਿਹਨਤ ਵਿਚੋਂ ਉਪਜਦਾ ਹੈ। ਜਦੋਂ ਦੋ ਮਿਹਨਤੀ ਤੇ ਸਿਦਕੀ ਪ੍ਰੇਮੀ ਵਿਆਹ ਸਬੰਧਾਂ ਵਿਚ ਬੰਨ੍ਹੇ ਜਾਣ ਤਾਂ ਸਾਰਾ ਸਮਾਜ ਲਾਭ ਉਠਾਉਂਦਾ ਹੈ ਪਰ ਜਦੋਂ ਦੋ ਦੀਵਾਨੇ ਵਿਆਹ ਵਿਚ ਜਕੜੇ ਜਾਣ ਤਾਂ ਉਨ੍ਹਾਂ ਦੀਆਂ ਰਾਤਾਂ ਭਾਵੇਂ ਰੰਗੀਨ ਹੋਣ ਪਰ ਉਨ੍ਹਾਂ ਦੇ ਦਿਨ ਬੜੇ ਫਿੱਕੇ ਹੁੰਦੇ ਹਨ। ਪਿਆਰ ਅਤੇ ਵਿਆਹ ਜੇ ਮੰਨ ਲਿਆ ਜਾਵੇ ਕਿ ਕਿਸੇ ਨਾਲ ਪਿਆਰ ਆਪ-ਮੁਹਾਰੇ ਹੋ ਜਾਂਦਾ ਹੈ ਤਾਂ ਇਹ ਵੀ ਮੰਨਣਾ ਪਵੇਗਾ ਕਿ ਇਹ ਟੁੱਟ ਵੀ ਆਪ ਮੁਹਾਰੇ ਜਾਂਦਾ ਹੈ। ਸਮਾਜਿਕ ਅਤੇ ਆਰਥਿਕ ਤਬਦੀਲੀਆਂ ਕਾਰਨ ਪਿਆਰ ਦਾ ਸੰਕਲਪ ਵੀ ਬਦਲ ਗਿਆ ਹੈ। ਸਾਰੀਆਂ ਪ੍ਰਸਿੱਧ ਕਹਾਣੀਆਂ ਅਸਫਲ ਪਿਆਰ ਦੀਆਂ ਕਹਾਣੀਆਂ ਹਨ। ਜੋ ਹੀਰ ਦਾ ਰਾਂਝੇ ਨਾਲ ਜਾਂ ਸੱਸੀ ਦਾ ਪੁੰਨੂ ਨਾਲ ਜਾਂ ਸੋਹਣੀ ਦਾ ਮਹੀਂਵਾਲ ਨਾਲ ਵਿਆਹ ਹੋ ਜਾਂਦਾ ਜਾਂ ਉਹ ਪਿਆਰ ਵਿਚ ਸਫਲ ਹੋ ਜਾਂਦੇ ਤਾਂ ਅੱਜ ਕੋਈ ਵੀ ਉਨ੍ਹਾਂ ਦੇ ਨਾਂ ਤੋਂ ਵਾਕਫ ਨਾਂ ਹੁੰਦਾ। ਸਪਸ਼ਟ ਹੈ ਕਿ ਅਸਫਲਤਾ ਜਾਂ ਦੁਖਾਂਤ ਪਿਆਰ ਦੀ ਅੰਤਲੀ ਹੋਣੀ ਹੈ। ਪਿਆਰ ਵਿਚ ਸਫਲ ਹੋਣਾ ਵੀ ਕਿਸੇ ਵੀ ਪੱਖ ਤੋਂ ਸੁਖਦਾਈ ਅਨੁਭਵ ਨਹੀਂ ਹੈ। ਪਿਆਰ ਨੂੰ ਸਦੀਵੀ ਬਣਾਉਣ ਲਈ ਪ੍ਰੇਮੀ ਵਿਆਹ ਲਈ ਤਾਂਘਦੇ ਹਨ, ਪਰ ਵਿਆਹ ਦੀ ਦਹਿਲੀਜ਼ ਟਪਦਿਆਂ ਹੀ ਉਨ੍ਹਾਂ ਦਾ ਯਥਾਰਥ ਨਾਲ ਸਾਹਮਣਾ ਹੁੰਦਾ ਹੈ ਤੇ ਉਨ੍ਹਾਂ ਦਾ ਕਿਆਸਿਆ ਹੋਇਆ ਸੁਪਨ-ਦੇਸ-ਰੇਤ-ਛਲ ਬਣ ਕੇ ਰਹਿ ਜਾਂਦਾ ਹੈ।

ਪ੍ਰੇਮੀ ਆਪਣੇ ਆਪ ਨੂੰ ਮਾਨਵ ਜਾਤੀ ਦਾ ਡੀਲਕਸ ਮਾਡਲ ਸਮਝਦੇ ਹਨ।

ਉਨ੍ਹਾਂ ਨੂੰ ਆਪਣੇ ਸਫਲ ਹੋਣ ਦਾ ਮਾਣ ਤਾਂ ਹੁੰਦਾ ਹੀ ਹੈ, ਇਸ ਦੇ ਨਾਲ ਹੀ ਉਹ ਇਹ ਵੀ ਅਨੁਭਵ ਕਰਨ ਲੱਗ ਪੈਂਦੇ ਹਨ ਕਿ ਇਸ ਸੰਸਾਰ ਵਿਚ ਕੁਝ ਵੀ ਅਸੰਭਵ ਨਹੀਂ।

ਪ੍ਰੇਮੀਆਂ ਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਆਦਤ ਪੈ ਜਾਂਦੀ ਹੈ ਤੇ ਉਹ ਹਰ ਸਮੇਂ ਮਿਲਣ ਮਿਲਾਉਣ ਦੇ ਮਨਸੂਬੇ ਬਣਾਉਣ ਵਿਚ ਰੁੱਝੇ ਰਹਿੰਦੇ ਹਨ। ਪ੍ਰੇਮੀ ਇਹ ਅਨੁਭਵ ਕਰਦੇ ਹਨ ਕਿ ਉਹ ਆਪਣੇ ਪੈਰਾਂ ਉੱਪਰ ਖੜ੍ਹੇ ਹੋਣ ਦੇ ਸਮਰਥ ਹੋ ਗਏ ਹਨ ਅਤੇ ਨਤੀਜੇ ਵਜੋਂ ਭਾਵੁਕ ਖੇਤਰ ਵਿਚ ਮਾਪਿਆਂ ਉੱਤੇ ਉਨ੍ਹਾਂ ਦੀ ਨਿਰਭਰਤਾ ਘਟਣ ਲਗ ਪੈਂਦੀ ਹੈ।

ਅਸਲ ਵਿਚ ਪ੍ਰੇਮ ਕੀਤਾ ਆਪਣੇ ਆਪ ਨੂੰ ਹੀ ਜਾਂਦਾ ਹੈ ਪਰ ਇਹ ਕੀਤਾ ਦੂਜੇ ਰਾਹੀਂ ਜਾਂਦਾ ਹੈ। ਇਕ ਦੂਜੇ ਨੂੰ ਪ੍ਰੇਮੀ ਸ਼ੀਸ਼ੇ ਵਾਂਗ ਆਪਣੇ ਆਪ ਨੂੰ ਵੇਖਣ ਲਈ ਵਰਤਦੇ ਹਨ ਅਤੇ ਦੋਵੇਂ ਇਕ ਦੂਜੇ ਤੋਂ ਆਪਣੀ ਮਹਿਮਾ ਸੁਣਨੀ ਚਾਹੁੰਦੇ ਹਨ।

ਸੱਚ ਤਾਂ ਇਹ ਹੈ ਕਿ ਬਹੁਤੀਆਂ ਹਾਲਤਾਂ ਚ ਪਿਆਰ ਜਿਹੀ ਕੋਈ ਚੀਜ਼ ਨਹੀਂ ਹੁੰਦੀ ਸਗੋਂ ਇਕ ਪ੍ਰਕਾਰ ਦੀ ਦੀਵਾਨਗੀ ਦਾ ਦੌਰਾ ਪੈਂਦਾ ਹੈ ਤੇ ਆਪਣੀ ਸੀਮਤ ਸੂਝ-ਬੂਝ ਕਾਰਨ ਦੋਵੇਂ ਧਿਰਾਂ ਇਸ ਨੀਮ-ਬੇਹੋਸ਼ੀ ਵਾਲੀ ਸਥਿਤੀ ਨੂੰ ਪ੍ਰੇਮ ਜਾਂ ਪਿਆਰ ਜਾਂ ਇਸ਼ਕ ਜਾਂ ਮੁਹੱਬਤ ਦਾ ਨਾਂ ਦੇਣ ਲਗ ਪੈਂਦੇ ਹਨ।

ਦੀਵਾਨਗੀ ਵਿਚ ਦੋਹਾਂ ਧਿਰਾਂ ਚ ਇਕ ਦੂਜੇ ਨੂੰ ਪ੍ਰਾਪਤ ਕਰਨ ਦੇ ਭਾਂਬੜ ਬਲ ਪੈਂਦੇ ਹਨ ਜਦੋਂ ਕਿ ਪਿਆਰ ਵਿਚ ਦੋਸਤੀ ਵਾਲੀ ਮਿਠਾਸ ਤੇ ਸਰਦੀਆਂ ਦੀ ਧੁੱਪ ਵਾਲਾ ਨਿੱਘ ਹੁੰਦਾ ਹੈ ਪਰ ਦੀਵਾਨਗੀ ਵਿਚ ਅਸੁਰੱਖਿਆ ਦੀ ਤਿੱਖੀ ਪੀੜਾ ਹੁੰਦੀ ਹੈ।

ਪ੍ਰੇਮੀ ਦੀਵਾਨਗੀ ਦੀ ਅਵਸਥਾ ਵਿਚ ਜੁਸ਼ੀਲੇ ਜਿਗਿਆਸੂ ਤਾਂ ਹੁੰਦੇ ਹੀ ਹਨ ਪਰ ਉਹ ਪ੍ਰਸੰਨ ਨਹੀਂ ਹੁੰਦੇ। ਦੀਵਾਨੇ ਬਹੁਤ ਸਾਰੇ ਸ਼ੰਕਿਆਂ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਦੇ ਮਨ ਵਿਚ ਦੂਜੀ ਧਿਰ ਸਬੰਧੀ ਕਈ ਪ੍ਰਸ਼ਨ ਉਪਜਦੇ ਹਨ, ਜਿਨ੍ਹਾਂ ਦੇ ਉਨ੍ਹਾਂ ਕੋਲ ਉੱਤਰ ਨਹੀਂ ਹੁੰਦੇ ਤੇ ਖੇਡ ਦੇ ਵਿਗੜ ਜਾਣ ਦੇ ਡਰ ਕਾਰਨ ਦੂਜੀ ਧਿਰ ਤੋਂ ਬਹੁਤੇ ਪ੍ਰਸ਼ਨ ਪੁੱਛਣ ਤੋਂ ਸੰਕੋਚ ਹੀ ਕੀਤਾ ਜਾਂਦਾ ਹੈ।

ਦੂਜੇ ਪਾਸੇ ਸੱਚਾ ਪਿਆਰ ਬਿਨ-ਬੋਲੇ ਇਕ ਦੂਜੇ ਨੂੰ ਸਮਝਣ ਦਾ ਹੁਨਰ ਹੈ ਤੇ ਦੂਜੀ ਧਿਰ ਦੀਆਂ ਘਾਟਾਂ ਨੂੰ ਖਿੜੇ ਮੱਥੇ ਸਵੀਕਾਰ ਕਰਨ ਦਾ ਕਮਾਲ ਹੈ।

ਪਿਆਰ ਵਿਚ ਪ੍ਰਸ਼ਨਾਂ-ਭਰੀ ਗੱਲਬਾਤ ਦੀ ਥਾਂ ਵਿਸ਼ਵਾਸ ਭਰੇ ਵਾਕ ਬੋਲੇ ਜਾਂਦੇ ਹਨ ਜਿਨ੍ਹਾਂ ਕਾਰਨ ਦੋਵੇਂ ਧਿਰਾਂ ਮਜ਼ਬੂਤ ਹੁੰਦੀਆਂ ਜਾਂਦੀਆਂ ਹਨ। ਦੀਵਾਨਗੀ ਵਿਚ ਗੈਰ-ਹਾਜ਼ਰੀ ਦੀ ਸਥਿਤੀ ਵਿਚ ਦੋਵੇਂ ਧਿਰਾਂ ਲੁਛਦੀਆਂ ਤੇ ਵਿਲਕਦੀਆਂ ਹਨ ਪਰ ਪਿਆਰ ਵਿਚ ਦੂਰੀ ਦੇ ਬਾਵਜੂਦ ਇਕ ਦੂਜੇ ਨੂੰ ਨਿੱਘ ਭਰੀ ਧਰਵਾਸ ਹੁੰਦੀ ਹੈ। ਇਕ ਧਿਰ ਕਿਧਰੇ ਵੀ ਹੋਵੇ ਦੂਜੀ ਧਿਰ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹ ਮੇਰਾ ਹੈ, ਉਹ ਮੇਰੀ ਹੈ।

ਪਿਆਰ ਵਿਚ ਇਹ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਬਿਨਾਂ ਉਸ ਦਾ ਦਿਲ ਲਗਣਾ ਹੀ ਨਹੀਂ, ਪਰ ਦੀਵਾਨਗੀ ਵਿਚ ਇਹ ਸ਼ੱਕ ਹੁੰਦਾ ਹੈ ਕਿ ‘ਕਿਧਰੇ ਉਹ ਕਿਸੇ ਹੋਰ ਨਾਲ ਤਾਂ ਨਹੀਂ?’ ਪਿਆਰ ਚ ਉਡੀਕ ਕਰਨ ਦੀ ਅਥਾਹ ਸਮਰਥਾ ਹੁੰਦੀ ਹੈ ਜਦੋਂ ਕਿ ਦੀਵਾਨਗੀ ਜਾਂ ਦਿਲ-ਲਗੀ ਵਿਚ ਕਾਹਲ ਹੁੰਦੀ ਹੈ।

ਪਿਆਰ ਵਿਚ ਆਪਣੇ ਆਪ ਨੂੰ ਚੁੱਪ-ਚੁਪੀਤੇ ਲੁਟਾਉਣ ਦਾ ਸ਼ਾਹਾਨਾ ਕਿਰਦਾਰ ਹੁੰਦਾ ਹੈ ਤੇ ਦਿਲ-ਲਗੀ ਵਿਚ ਦੂਜੇ ਨੂੰ ਲੁੱਟ ਲੈਣ ਦੀ ਸਾਜ਼ਸ਼ ਹੁੰਦੀ ਹੈ। ਦਿਲ-ਲਗੀ ਇਕ ਚਲਿੱਤਰ ਭਰੀ ਚਾਲ ਹੁੰਦੀ ਹੈ ਜਦੋਂ ਕਿ ਪਿਆਰ ਸਬਰ, ਸੰਤੋਖ, ਸਿਦਕ, ਸਿਰੜ, ਸਹਿਜ ਅਤੇ ਸੁਭਾਵਕਤਾ ਦੀ ਸ਼ਾਂਤ ਕਵਿਤਾ ਹੈ। ਦੀਵਾਨਿਆਂ ਦੀ ਆਵਾਜ ਵਿਚ ਤੜਪ ਹੁੰਦੀ ਹੈ ਜਦੋਂ ਕਿ ਪ੍ਰੇਮੀਆਂ ਦੀ ਆਵਾਜ ਗੂੰਜ ਭਰੀ ਹੁੰਦੀ ਹੈ।

ਦੀਵਾਨੇ ਭੋਗੀ ਹੁੰਦੇ ਹਨ ਪ੍ਰੇਮੀ ਤਿਆਗੀ ਹੁੰਦੇ ਹਨ। ਦੀਵਾਨਗੀ ਕੱਚੀ ਅੰਬੀ ਦਾ ਸੁਆਦ ਹੈ ਜਦੋਂ ਕਿ ਪ੍ਰੇਮ ਦੋਹਾਂ ਧਿਰਾਂ ਦੇ ਪੱਕਣ ਤੇ ਰਸਣ ਦਾ ਸਹਿਜ-ਸੁਭਾਵਕ ਅਮਲ ਹੈ।

ਪਿਆਰ ਦੋਸਤੀ ਦੇ ਪੱਕਣ ਦਾ ਨਾਂ ਹੈ। ਇਹ ਆਪ-ਮੁਹਾਰੇ ਵਿਆਹ ਵਲ ਵਿਕਾਸ ਕਰਦਾ ਹੈ ਜਦੋਂ ਕਿ ਦੀਵਾਨਗੀ ਫਸਣ ਜਾਂ ਫਸਾਉਣ ਦੀ ਜਿਦ ਹੈ ਅਤੇ ਮੱਲੋਜੋਰੀ ਵਿਆਹ ਵੱਲ ਖਿੱਚਣ ਧਰੂਹਣ ਦੀ ਅੜੀ ਹੈ। ਪਿਆਰ ਵਿਚ ਦੂਜੀ ਧਿਰ ਦੀਆਂ ਮਜ਼ਬੂਰੀਆਂ ਨੂੰ ਸਮਝਿਆ ਜਾਂਦਾ ਹੈ ਜਦੋਂ ਕਿ ਦੀਵਾਨਗੀ ਵਿਚ ਦੂਜੀ ਧਿਰ ਉਤੇ ਤੋਹਮਤਾਂ ਲਾਈਆਂ ਜਾਂਦੀਆਂ ਹਨ ਜਿਨ੍ਹਾਂ ਕਾਰਨ ਰਿਸ਼ਤਾ ਵਿਗੜਦਾ ਹੈ।

ਦੀਵਾਨਗੀ ਦਾ ਬੁਖ਼ਾਰ ਉਤਰ ਜਾਣ ਪਿੱਛੋਂ ਦੋਵੇਂ ਧਿਰਾਂ ਆਪਣੇ ਕੀਤੇ ਉਤੇ ਪਛਤਾਉਂਦੀਆਂ ਹਨ ਪਰ ਪਿਆਰ ਵਿਚ ਕਦੀ ਪਛਤਾਵਾ ਨਹੀਂ ਹੁੰਦਾ।

ਪਿਆਰ ਵਿਚ ਤਾਂ ਸਾਡੀ ਸੋਚ ਉਡਾਰੀਆਂ ਲਾਉਂਦੀ ਹੈ। ਪ੍ਰੇਮੀ ਉੱਚਾ-ਉੱਚਾ ਸੋਚਦੇ ਹਨ ਮਿੱਠਾ ਮਿੱਠਾ ਬੋਲਦੇ ਹਨ। ਪ੍ਰੇਮੀ ਅਗਰਬੱਤੀ ਦੀ ਸੁਗੰਧ ਵਾਂਗ ਖਿੱਲਰ ਜਾਂਦੇ ਹਨ, ਸ਼ਹਿਨਾਈ ਦੀ ਗੂੰਜ ਬਣ ਜਾਂਦੇ ਹਨ। ਪ੍ਰੇਮੀਆਂ ਬਾਰੇ ਹੀ ਕਿਹਾ ਜਾਂਦਾ ਹੈ, ‘ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।‘

ਪ੍ਰੇਮੀ ਦੇਖ ਕੇ ਅਣਡਿੱਠ ਕਰਦੇ ਹਨ। ਉਨ੍ਹਾਂ ਦੇ ਹੱਥੀਂ ਕਈਆਂ ਦੀਆਂ ਪਾਟੀਆਂ ਕਿਸਮਤਾਂ ਸੀਤੀਆਂ ਜਾਂਦੀਆਂ ਹਨ, ਕਈਆਂ ਦੇ ਵਿਗੜੇ ਨਸੀਬ ਸੰਵਰਦੇ ਹਨ। ਪਿਆਰ ਨਾਲ ਮਨੁੱਖੀ ਸ਼ਖਸੀਅਤ ਵਿਚੋਂ ਖੋਟ ਨਿਕਲ ਜਾਂਦੀ ਹੈ ਅਤੇ ਸਾਧਾਰਣ ਜਿਹੇ ਮਨੁੱਖ ਵੀ ਪਿਆਰ ਦੀ ਜਾਗ ਨਾਲ ਆਦਰਸ਼-ਮਨੁੱਖ ਬਣ ਜਾਂਦੇ ਹਨ। ਦੀਵਾਨਗੀ ਅੰਨ੍ਹੀ ਹੁੰਦੀ ਹੈ ਜਦੋਂ ਕਿ ਪਿਆਰ ਅੰਨ੍ਹਿਆਂ ਨੂੰ ਵੀ ਸੁਜਾਖਾ ਬਣਾ ਦਿੰਦਾ ਹੈ।

ਸੱਚੇ ਅਰਥਾਂ ਵਿਚ ਖ਼ੁਸ਼ਹਾਲ ਮੁਲਕ ਜਾਂ ਘਰ ਉਹ ਹੁੰਦਾ ਹੈ ਜਿਸ ਬਾਰੇ ਇਤਿਹਾਸਕਾਰਾਂ ਜਾਂ ਗੁਆਂਢੀਆਂ ਕੋਲ ਕਹਿਣ ਲਈ ਕੁਝ ਵੀ ਨਾ ਹੋਵੇ। ਅਜਿਹੀ ਸਥਿਤੀ ਵਿਚ ਅਸੀਂ ਆਪ-ਮੁਹਾਰੇ ਪ੍ਰਸੰਸਾ ਵਾਲੇ ਵਾਕ ਬੋਲਣ ਲੱਗ ਪੈਂਦੇ ਹਾਂ। ਉਪਰੋਕਤ ਪਿਆਰ ਅਤੇ ਦੀਵਾਨਗੀ ਵਿਚਲੇ ਵਖਰੇਵੇਂ ਦੇ ਉਲੇਖ ਦਾ ਉਦੇਸ਼ ਇਹ ਸਿੱਧ ਕਰਨਾ ਹੈ ਕਿ ਬਹੁਤੀਆਂ ਹਾਲਤਾਂ ਵਿਚ ਅਸੀਂ ਦੀਵਾਨਗੀ ਨੂੰ ਹੀ ਪ੍ਰੇਮ ਅਤੇ ਦੀਵਾਨਿਆਂ ਨੂੰ ਹੀ ਪ੍ਰੇਮੀ ਕਹਿਣ ਦਾ ਭੁਲੇਖਾ ਖਾ ਲੈਂਦੇ ਹਾਂ।

ਬਹੁਤੇ ਵਿਅਕਤੀ ਅਨੁਭਵਾਂ ਦੇ ਕਬਾੜੀ ਬਾਜ਼ਾਰ ਵਿਚ ਹੀ ਸਾਰੀ ਉਮਰ ਗੁਜ਼ਾਰ ਦਿੰਦੇ ਹਨ ਤੇ ਉਹ ਸਰੀਰਕ ਭੁੱਖ ਸ਼ਾਂਤ ਕਰਨ ਵਿਚ ਹੀ ਲੱਗੇ ਰਹਿੰਦੇ ਹਨ। ਕਿਉਂਕਿ ਬਹੁਤੇ ਵਿਅਕਤੀਆਂ ਨੂੰ ਪਿਆਰ ਦਾ ਅਨੁਭਵ ਹੀ ਨਹੀਂ ਹੋਇਆ ਹੁੰਦਾ। ਉਹ ਦੀਵਾਨਗੀ ਨੂੰ ਹੀ ਪ੍ਰੇਮ ਸਮਝ ਲੈਂਦੇ ਹਨ। ਅਜਿਹੇ ਦੀਵਾਨੇ-ਪ੍ਰੇਮੀ ਆਮ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਅਸਲੀਅਤ ਇਹ ਹੈ ਕਿ ਅਜਿਹੇ ਪ੍ਰੇਮੀ ਦਿਨ ਵਿਚ ਹੀ ਅੱਧ-ਸੁੱਤੀ ਅਵਸਥਾ ਵਿਚ ਵਿਚਰਦੇ ਹਨ ਅਰਥਾਤ ਉਹ ਰਾਤ ਵਾਲੀ ਨੀਂਦਰ ਨੂੰ ਦਿਨ ਵਿਚ ਪੂਰਿਆਂ ਕਰ ਲੈਂਦੇ ਹਨ। ਅਜਿਹੇ ਪ੍ਰੇਮੀ ਆਪਣੀ ਸਰੀਰਕ ਕਿਰਿਆ ਨੂੰ ਇਸ ਹੱਦ ਤੱਕ ਘਟਾ ਲੈਂਦੇ ਹਨ ਕਿ ਉਨ੍ਹਾਂ ਦੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਥਕਾਵਟ ਹੋਈ ਹੀ ਨਹੀਂ ਹੁੰਦੀ। ਤੁਸੀਂ ਆਪ ਸੋਚੋ ਕਿ ਕੰਮ ਨਾ ਕਰਨ ਵਾਲੇ ਤੇ ਦਿਨ ਵਿਚ ਹੀ ਸੁੱਤੇ ਰਹਿਣ ਵਾਲੇ ਵਿਹਲੇ ਵਿਅਕਤੀਆਂ ਨੂੰ ਰਾਤ ਨੂੰ ਨੀਂਦਰ ਕਿਵੇਂ ਆ ਸਕਦੀ ਹੈ। ਹੈਰਾਨੀ ਦੀ ਗੱਲ ਨਹੀਂ ਕਿ ਪ੍ਰੇਮੀ ਦਿਨੇ ਹੀ ਸੁਪਨੇ ਵੇਖਦੇ ਰਹਿੰਦੇ ਹਨ।

ਇਵੇਂ ਹੀ ਪ੍ਰੇਮੀਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਨੂੰ ਭੁੱਖ ਨਹੀਂ ਲਗਦੀ ਅਸਲੀਅਤ ਇਹ ਹੈ ਕਿ ਉਹ ਕੋਈ ਸਰੀਰਕ ਕਿਰਿਆ ਤਾਂ ਕਰਦੇ ਨਹੀਂ ਤੇ ਨਾ ਹੀ ਉਨ੍ਹਾਂ ਦਾ ਦਿਮਾਗ ਕਿਸੇ ਸਮੱਸਿਆ ਬਾਰੇ ਸੋਚਦਾ ਹੈ। ਸਰੀਰ ਜਾਂ ਦਿਮਾਗ ਥੱਕਦਾ ਨਹੀਂ ਇਸੇ ਕਰਕੇ ਘੱਟ ਖੁਰਾਕ ਨਾਲ ਗੁਜ਼ਾਰਾ ਹੋ ਜਾਂਦਾ ਹੈ। ਸਾਨੂੰ ਭੁੱਖ ਲੱਗੇਗੀ ਹੀ ਤਾਂ ਜੇ ਅਸੀਂ ਕੋਈ ਕੰਮ ਕਰੀਏ। ਦੀਵਾਨੇ-ਪ੍ਰੇਮੀ ਆਪਣੀ ਦੀਵਾਨਗੀ ਦੇ ਪਰਦੇ ਥੱਲੇ ਆਪਣੇ ਵਿਹਲੇਪਣ ਨੂੰ ਛੁਪਾਉਂਦੇ ਹਨ। ਇਵੇਂ ਹੀ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਦਿਲ ਕਿਧਰੇ ਨਹੀਂ ਲਗਦਾ। ਕਾਰਨ ਇਹ ਹੈ ਕਿ ਦੀਵਾਨਗੀ ਇਕ ਮਨੋਵਿਗਿਆਨਕ ਰੋਗ ਹੈ ਤੇ ਰੋਗੀਆਂ ਦੇ ਦਿਲ ਕਿਧਰੇ ਨਹੀਂ ਲਗਦੇ ਹੁੰਦੇ। ਇਸ ਰੋਗ ਕਾਰਨ ਹੀ ਪ੍ਰੇਮੀ ਅੰਤਾਂ ਦੀ ਇਕੱਲਤਾ ਅਨੁਭਵ ਕਰਦੇ ਹਨ। ਪਾਗਲ ਦਾ ਕੋਈ ਸੰਗੀ-ਸਾਥੀ ਨਹੀਂ ਹੋ ਸਕਦਾ। ਕਦੀ ਤੁਸੀਂ ਦੋ ਪਾਗਲਾਂ ਨੂੰ ਇਕੱਠੇ ਜਾਂਦੇ ਵੇਖਿਆ ਹੈ?
ਦੀਵਾਨਗੀ ਨੀਮ-ਪਾਗਲਪੁਣੇ ਦੀ ਅਵਸਥਾ ਹੈ ਜਦੋਂ ਕਿ ਪਿਆਰ ਵਿਚ ਭੁੱਖ ਵੀ ਲਗਦੀ ਹੈ, ਵਧੇਰੇ ਕੰਮ ਕਰਨ ਦਾ ਜੋਸ਼ ਉਪਜਦਾ ਹੈ, ਦੂਜੀ ਧਿਰ ਨੂੰ ਕੁਝ ਕਰ ਕੇ ਦਿਖਾਉਣ ਦੀ ਇੱਛਾ ਉਪਜਦੀ ਹੈ, ਸਾਰਾ ਸੰਸਾਰ ਸੋਹਣਾ ਲਗਦਾ ਹੈ।

ਕਹਿੰਦੇ ਹਨ ਕਿ ਪ੍ਰੇਮੀਆਂ ਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਆਦਤ ਪੈ ਜਾਂਦੀ ਹੈ। ਇਸ ਆਦਤ ਦੇ ਵੀ ਕਈ ਕਾਰਨ ਹਨ। ਦੀਵਾਨੇ ਪ੍ਰੇਮੀ ਅਸਲ ਵਿਚ ਆਪਣੇ ਆਪ ਨੂੰ ਹੀ ਪਿਆਰਦੇ ਹਨ ਤੇ ਸਭ ਪ੍ਰਕਾਰ ਦੀ ਵਿਰੋਧਤਾ ਤੋਂ ਡਰਦੇ ਹਨ। ਇਸੇ ਲਈ ਉਹ ਆਪਣੇ ਆਪ ਨਾਲ ਗੱਲਾਂ ਕਰ ਕੇ ਗੱਲਬਾਤ ਵਿਚ ਆਪਣੇ ਜਿੱਤ ਜਾਣ ਦਾ ਭੁਲੇਖਾ ਪਾਉਂਦੇ ਹਨ।

ਪ੍ਰੇਮ ਕਰਨ ਲਈ ਹਰ ਪ੍ਰਕਾਰ ਦੀ ਉਦਾਹਰਣ ਵਿਚ ਦੋ ਧਿਰਾਂ ਦਾ ਹੋਣਾ ਲਾਜ਼ਮੀ ਹੈ ਪਰ ਦੀਵਾਨਗੀ ਵਿਚ ਰਿਸ਼ਤਾ ਉਦੋਂ ਰੋਚਕ ਬਣਦਾ ਹੈ ਜਦੋਂ ਕੋਈ ਤੀਜੀ ਧਿਰ ਵੀ ਉਤਪੰਨ ਹੋ ਜਾਵੇ। ਦੀਵਾਨਗੀ ਵਿਚ ਤੀਜੀ ਧਿਰ ਉਪਜ ਪੈਣਾ ਲਗਭਗ ਲਾਜ਼ਮੀ ਹੈ। ਇਹ ਤੀਜੀ ਧਿਰ ਪਹਿਲੀਆਂ ਦੋ ਧਿਰਾਂ ਵਿਚੋਂ ਕਿਸੇ ਇਕ ਧਿਰ ਵਿਚ ਸਾੜਾ ਜਾਂ ਈਰਖਾ ਉਪਜਾਉਂਦੀ ਹੈ। ਸਾੜੇ ਅਤੇ ਈਰਖਾ ਦੇ ਵੀ ਠੋਸ ਆਧਾਰ ਹੁੰਦੇ ਹਨ। ਜੇ ਪ੍ਰੇਮਿਕਾ ਦਾ ਕਿਸੇ ਹੋਰ ਪੁਰਸ਼ ਵੱਲ ਰੁਝਾਣ ਹੋ ਜਾਵੇ ਤਾਂ ਦੀਵਾਨਾ-ਪ੍ਰੇਮੀ ਕੌਡਾ ਰਾਖਸ਼ ਬਣ ਜਾਂਦਾ ਹੈ।

ਦੀਵਾਨਗੀ ਵਿਚ ਦੋਹਾਂ ਧਿਰਾਂ ਨੇ ਆਪਣੀਆਂ ਯੋਗਤਾਵਾਂ ਨੂੰ ਵਧਾ ਚੜ੍ਹਾ ਕੇ ਦੱਸਿਆ ਹੁੰਦਾ ਹੈ। ਡਰ ਹੁੰਦਾ ਹੈ ਕਿ ਤੀਜੀ ਧਿਰ ਆਪਣੀਆਂ ਯੋਗਤਾਵਾਂ ਨੂੰ ਹੋਰ ਵਧੇਰੇ ਚੜ੍ਹਾ ਕੇ ਦੱਸ ਕੇ ਪ੍ਰੇਮਿਕਾ ਨੂੰ ਭਰਮਾਉਣ ਵਿਚ ਸਫਲ ਹੋ ਜਾਵੇਗੀ। ਇਸ ਦੇ ਨਾਲ ਹੀ ਦੀਵਾਨਗੀ ਵਿਚ ਦੋਵੇਂ ਧਿਰਾਂ ਦੀ ਭਰਮ ਨਵਿਰਤੀ ਵੀ ਹੋਣੀ ਆਰੰਭ ਹੋ ਜਾਂਦੀ ਹੈ। ਦੋਵੇਂ ਧਿਰਾਂ ਹੀਲੇ-ਬਹੀਲੇ ਇਕ ਦੂਜੇ ਨੂੰ ਛੱਡਣ ਤੇ ਕਿਸੇ ਹੋਰ ਨੂੰ ਭਰਮਾਉਣ ਦੇ ਰਾਹ ਲੱਭਣ ਲਗ ਪੈਂਦੀਆਂ ਹਨ। ਜਿਹੜੀ ਧਿਰ ਪਹਿਲਾਂ ਕਾਮਯਾਬ ਹੋ ਜਾਵੇ ਉਸ ਉਤੇ ਬੇਵਫ਼ਾਈ ਦਾ ਇਲਜ਼ਾਮ ਲਗ ਜਾਂਦਾ ਹੈ ਤੇ ਨਾਕਾਮਯਾਬ ਧਿਰ ਆਪਣੇ ਅਯੋਗ ਹੋਣ ਦਾ ਸੋਗ ਮਨਾਉਂਦੀ ਹੈ, ਜਿਸ ਨੂੰ ਆਮ ਕਰਕੇ ਉਦਾਸੀ ਕਿਹਾ ਜਾਂਦਾ ਹੈ। ਇਸ ਅਵਸਥਾ ਵਿਚ ਸਾਧਾਰਣ ਸਾਹ ਹੌਕੇ ਬਣ ਜਾਂਦੇ ਹਨ, ਰੰਗ ਫਿੱਕੇ ਪ੍ਰਤੀਤ ਹੁੰਦੇ ਹਨ, ਗੱਡੀ ਲੰਘਣ ਪਿੱਛੋਂ ਪਲੇਟਫਾਰਮ ਵਾਲੀ ਹਾਲਤ ਹੁੰਦੀ ਹੈ ਤੇ ਸੋਗੀ ਗੀਤ-ਸੰਗੀਤ ਨਾਲ ਮੋਹ ਵਧਦਾ ਹੈ।

ਦੀਵਾਨਗੀ ਵਿਚ ਦੋਵੇਂ ਧਿਰਾਂ ਇਕ ਦੂਜੇ ਨੂੰ ਪਿਆਰ ਦੇਣ ਦੀ ਥਾਂ ਲੈਣ ਦਾ ਦੰਗਲ ਰਚਾਉਂਦੀਆਂ ਹਨ। ਇਹ ਇਕ ਭਾਵੁਕ ਸਾਂਝੇਦਾਰੀ ਹੁੰਦੀ ਹੈ ਤੇ ਇਸ ਦਾ ਟੁੱਟਣਾ ਲਾਜ਼ਮੀ ਹੈ ਕਿਉਂਕਿ ਸਾਂਝੇਦਾਰੀਆਂ ਦੀ ਬੁਨਿਆਦ ਵਿਚ ਸੁਹਿਰਦਤਾ ਦੀ ਥਾਂ ਸੁਆਰਥ ਹੁੰਦਾ ਹੈ।

ਪਿਆਰ ਦਾ ਰਾਹ ਕਦੇ ਵੀ ਸਿੱਧਾ ਨਹੀਂ ਹੁੰਦਾ। ਇਸ ਉੱਤੇ ਚਲਣ ਲਈ ਅੰਤਾਂ ਦੀ ਮਿਹਨਤ ਤੇ ਸਦੀਵੀ ਸਿਰੜ ਦੀ ਲੋੜ ਹੁੰਦੀ ਹੈ। ਪ੍ਰੇਮ ਵਿਚ ਦੋਹਾਂ ਧਿਰਾਂ ਦਾ ਨਿਰੰਤਰ ਵਿਕਾਸ ਪਹਿਲੀ ਲੋੜ ਹੈ। ਇਹ ਵਿਕਾਸ ਬੜੀ ਸਖ਼ਤ ਮਿਹਨਤ ਵਿਚੋਂ ਉਪਜਦਾ ਹੈ। ਜਦੋਂ ਦੋ ਮਿਹਨਤੀ ਤੇ ਸਿਦਕੀ ਪ੍ਰੇਮੀ ਵਿਆਹ ਸਬੰਧਾਂ ਵਿਚ ਬੰਨ੍ਹੇ ਜਾਣ ਤਾਂ ਸਾਰਾ ਸਮਾਜ ਲਾਭ ਉਠਾਉਂਦਾ ਹੈ ਪਰ ਜਦੋਂ ਦੋ ਦੀਵਾਨੇ ਵਿਆਹ ਵਿਚ ਜਕੜੇ ਜਾਣ ਤਾਂ ਉਨ੍ਹਾਂ ਦੀਆਂ ਰਾਤਾਂ ਭਾਵੇਂ ਰੰਗੀਨ ਹੋਣ ਪਰ ਉਨ੍ਹਾਂ ਦੇ ਦਿਨ ਬੜੇ ਫਿੱਕੇ ਹੁੰਦੇ ਹਨ।

Loading spinner