ਵੀਰਤਾ ਭਰੀ ਸਿਆਣਪ
ਇਕ ਸੀ ਬਾਲਕ ਬੀਬਾ ਰਾਣਾ,
ਹਿੰਮਤੀ, ਬਹਾਦਰ ਤੇ ਬੜਾ ਸਿਆਣਾ।
ਇਕ ਦਿਨ ਉਹ ਰੇਲ ਪਟੜੀ ਤੇ ਤੁਰਿਆ ਜਾਵੇ,
ਆਪਣੀ ਹੀ ਮੌਜ ਮਸਤੀ ਵਿਚ ਝੂਮਦਾ ਜਾਵੇ।
ਥੋੜ੍ਹੀ ਦੂਰ ਜਾ ਕੇ ਉਸ ਨੇ ਡਿੱਠਾ,
ਰੇਲ ਪਟੜੀ ਦਾ ਪੁਲ ਪਿਆ ਹੈ ਡਿੱਗਾ।
ਉਸ ਨੂੰ ਸਮਝ ਨ ਆਵੇ ਹੁਣ ਕੀ ਕੀਤਾ ਜਾਵੇ,
ਉਧਰ ਰੇਲ ਗੱਡੀ ਵੀ ਕੂਕਾਂ ਮਾਰਦੀ ਦੌੜੀ ਆਵੇ।
ਉਸ ਸੋਚਿਆ ਜੇ ਕੋਈ ਉਪਰਾਲਾ ਨਾ ਕੀਤਾ,
ਗੱਡੀ ਦਾ ਹੋ ਜਾਉ ਫੀਤਾ-ਫੀਤਾ।
ਉਹ ਛੇਤੀ ਨਾਲ ਗੱਡੀ ਸਾਹਮਣੇ ਆਣ ਖਲੋਤਾ,
ਉਸ ਲਾਲ ਕਮੀਜ਼ ਹਿਲਾ-ਹਿਲਾ ਇਸ਼ਾਰਾ ਕੀਤਾ।
ਗੱਡੀ ਲੱਗੀ ਉਸ ਨੇੜੇ ਆਉਣ,
ਬਾਲਕ ਕਮੀਜ਼ ਤੇਜੀ ਨਾਲ ਲੱਗਾ ਲਹਿਰਾਉਣ।
ਪੱਟੜੀ ਵਿਚਕਾਰ ਖੜ੍ਹਾ ਹੈ ਬਾਲਕ,
ਹੈ ਕੋਈ ਗੱਲ ਸੋਚਿਆ ਚਾਲਕ।
ਗੱਡੀ ਰੋਕਣ ਲਈ ਝੱਟ ਉਸ ਬਰੇਕ ਲਗਾਈ,
ਕਾਕਾ ਹੱਟ ਜਾ ਪਾਸੇ ਨਾਲੇ ਹਾਰਨ ਜਾਏ ਵਜਾਈ।
ਜਦ ਗੱਡੀ ਉਸਦੇ ਹੋਰ ਨੇੜੇ ਆਈ,
ਬਾਲਕ ਨਾ ਪਾਸੇ ਹਟਣ ਲਈ ਤੁਰੰਤ ਛਲਾਂਗ ਲਗਾਈ।
ਉਹ ਗੱਡੀ ਪੁਲ ਤੋਂ ਪਿੱਛੇ ਖੜ੍ਹ ਗਈ,
ਦੇਖੋ ਬਾਲਕ ਦੀ ਵੀਰਤਾ ਹਾਦਸੇ ਦਾ ਬਚਾ ਕਰ ਗਈ।
ਲੋਕਾਂ ਨੇ ਸਮਝਿਆ ਜਦ ਮਾਮਲਾ ਸਾਰਾ,
ਵੀਰ ਬਾਲਕ ਦਾ ਸਨਮਾਨ ਕੀਤਾ ਭਾਰਾ।
ਹਵੇਲੀਆਣਾ ਆਖੇ ਵੀਰਤਾ ਭਰੀ ਸਿਆਣਪ ਜੋ ਨੇ ਕਰਦੇ,
ਵਸ ਜਾਂਦੇ ਦਿਲਾਂ ਚ ਉਹ ਕਦੇ ਨਾ ਮਰਦੇ।
ਲਖਵਿੰਦਰ ਸਿੰਘ ਰਈਆ, ਹਵੇਲੀਆਣਾ
9876474858