ਹੀਰੇ (ਅਮਰਿੰਦਰ ਗਿੱਲ)
ਸੂਰਜ ਤੋਂ ਖੋਹ ਕੇ ਸੋਹਣਾ
ਟਿੱਕਾ ਇੱਕ ਬਨਾਵਾਂ ਮੈਂ
ਨਗ ਦੀ ਥਾਂ ਚੰਨ ਨੂੰ ਜੜ ਕੇ
ਹੋਰ ਸਜਾਵਾਂ ਮੈਂ
ਇੱਕ ਹਾਂ ਸੁਭਾਗਾ ਦਿਨ ਲੋੜਦਾ
ਤੇਰੇ ਮੱਥੇ ਤੇ ਲਗਾਉਣ ਲਈ
ਅੰਬਰਾਂ ਤੋਂ ਤਾਰੇ ਹੀਰੇ
ਅੰਬਰਾਂ ਤੋਂ ਤਾਰੇ ਹੀਰੇ
ਅੰਬਰਾਂ ਤੋਂ ਤਾਰੇ ਰਵਾਂ ਤੋੜਦਾ
ਤੇਰੀ ਚੁੰਨੀ ਤੇ ਸਜਾਉਣ ਲਈ
ਅੰਬਰਾਂ ਤੋਂ ਤਾਰੇ ਰਵਾਂ ਤੋੜਦਾ
ਤੇਰੀ ਚੁੰਨੀ ਤੇ ਸਜਾਉਣ ਲਈ
ਰਾਤਾਂ ਤੋਂ ਸਿਆਹੀ ਖੋਹ ਕੇ
ਸੁਰਮਾ ਮੈਂ ਪਾਵਾਂ ਤੇਰੇ
ਸੱਗੀ ਫੁੱਲ ਗੇਂਦੇ ਦਾ ਨੀ
ਮੱਥੇ ਤੇ ਲਾਵਾਂ ਤੇਰੇ
ਸੰਝਾਂ ਤੋਂ ਖੋਹ ਕੇ ਲਾਲੀ
ਗੱਲ੍ਹਾਂ ਤੇ ਲਾਵਾਂ ਤੇਰੇ
ਆਣੀ ਆਣੀ ਰਵਾਂ ਹੀਰੇ ਜੋੜਦਾ
ਤੇਰੇ ਖੁਆਬ ਪੁਗਾਉਣ ਲਈ
ਆਣੀ ਆਣੀ ਰਵਾਂ ਹੀਰੇ ਜੋੜਦਾ
ਤੇਰੇ ਖੁਆਬ ਪੁਗਾਉਣ ਲਈ
ਅੰਬਰਾਂ ਤੋਂ ਤਾਰੇ ਹੀਰੇ
ਅੰਬਰਾਂ ਤੋਂ ਤਾਰੇ ਹੀਰੇ
ਅੰਬਰਾਂ ਤੋਂ ਤਾਰੇ ਰਵਾਂ ਤੋੜਦਾ
ਤੇਰੀ ਚੁੰਨੀ ਤੇ ਸਜਾਉਣ ਲਈ
ਪਾਣੀ ਨਾਲ ਵਹਿ ਜਾਂਦਾ ਹਾਂ
ਦੀਵਿਆਂ ਨਾਲ ਜਾਗਦਾ ਰਹਿਣਾ
ਇਸ਼ਕ ਤੇਰੇ ਵਿੱਚ ਝੱਲੀਏ
ਝੱਲਾ ਮੈਂ ਜਪਦਾ ਰਹਿਣਾ
ਕਿਧਰੋਂ ਲੱਭ ਜਾਵੇਂ ਜੇ ਤੂ
ਖੁਆਬਾਂ ਵਿੱਚ ਲੱਭਦਾ ਰਹਿਣਾ
ਤੇਰੀ ਦੀਦ ਦਾ ਨਜਾਰਾ ਇੱਕ
ਥੋੜਦਾ ਨੀ ਸੁੱਤੇ ਭਾਗ ਜਗਾਉਣ
ਤੇਰੀ ਦੀਦ ਦਾ ਨਜਾਰਾ ਇੱਕ
ਥੋੜਦਾ ਸੁੱਤੇ ਭਾਗ ਜਗਾਉਣ
ਅੰਬਰਾਂ ਤੋਂ ਤਾਰੇ ਹੀਰੇ
ਅੰਬਰਾਂ ਤੋਂ ਤਾਰੇ ਹੀਰੇ
ਅੰਬਰਾਂ ਤੋਂ ਤਾਰੇ ਰਵਾਂ ਤੋੜਦਾ
ਤੇਰੀ ਚੁੰਨੀ ਤੇ ਸਜਾਉਣ ਲਈ
ਚੁੰਨੀ ਤੇ ਸਜਾਉਣ ਲਈ