ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਸਬੰਧਾਂ ਵਿਚ ਵਿਸ਼ਵਾਸ਼ ਕਿਵੇਂ ਬਨਾਇਆ ਜਾਵੇ

ਹਰ ਇਨਸਾਨ ਇਹ ਜਾਣਨਾ ਚਾਹੁੰਦਾ ਹੈ ਕਿ ਰਿਸ਼ਤੇ ਜਾਂ ਸਬੰਧ ਬਣਾਉਣ ਲੱਗਿਆਂ ਦੂਸਰੇ ਇਨਸਾਨ ਤੇ ਵਿਸ਼ਵਾਸ਼ ਕਿਵੇਂ ਕੀਤਾ ਜਾਵੇ ਜਾਂ ਦੂਸਰੇ ਇਨਸਾਨ ਦਾ ਵਿਸ਼ਵਾਸ਼ ਜਿੱਤਿਆ ਕਿਵੇਂ ਜਾਵੇ। ਕਈ ਵਾਰ ਅਸੀਂ ਆਪਣੇ ਸਾਥੀ ਤੋਂ ਨਕਾਰੇ ਜਾਣ ਦਾ ਭੈਅ ਰੱਖਦੇ ਹਾਂ। ਇਸ ਲੇਖ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਸਾਡੇ ਅੰਦਰ ਨਕਾਰੇ ਜਾਣ ਦਾ ਭੈਅ ਉਪਜਦਾ ਹੀ ਕਿਉਂ ਹੈ ਅਤੇ ਅਸੀਂ ਕਿਸ ਤਰ੍ਹਾਂ, ਇਸ ਭੈਅ ਦਾ ਮੁਕਾਬਲਾ ਕਰਕੇ ਆਪਣਾ ਵਿਸ਼ਵਾਸ਼ ਕਾਇਮ ਕਰਵਾਇਆ ਜਾ ਸਕਦਾ ਹੈ। ਇਸ ਮਸਲੇ ਨੂੰ ਦੋ – ਧੋਖਾ ਦੇਣ ਵਾਲੇ ਸਾਥੀ ਅਤੇ ਧੋਖਾ ਖਾਣ ਵਾਲੇ ਦੇ ਪਹਲੂਆਂ ਤੋਂ ਵੇਖਿਆ ਜਾ ਸਕਦਾ ਹੈ।

ਅਸੀਂ ਉਸ ਵੇਲੇ ਕਿਸੇ ਤੋਂ ਕਿਨਾਰਾ (ਛੱਡ ਜਾਣਾ ਜਾਂ ਧੋਖਾ ਦੇਣਾ) ਕਾਰ ਲੈਂਦੇ ਹਾਂ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਰਿਸ਼ਤੇ ਰਾਹੀਂ ਸਾਡੀਆਂ ਜਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਹਨ। ਜੇਕਰ ਸਾਡਾ ਇਹ ਰਿਸ਼ਤਾ ਪਿਆਰ ਤੋਂ ਸ਼ੁਰੂ ਹੋਇਆ ਹੈ ਅਤੇ ਸ਼ੁਰੂ ਵਿਚ ਸਾਡੀਆਂ ਜਰੂਰਤਾਂ ਪੂਰੀਆਂ ਹੋਈਆਂ ਵੀ ਹਨ, ਫਿਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਦੋਵਾਂ ਨੇ ਪਿਆਰ ਦੇਣ ਅਤੇ ਲੈਣ ਦੀ ਮਾਤਰਾ ਵਿਚ ਕਮੀ ਕੀਤੀ ਹੈ ਅਤੇ ਫਿਰ ਤਕਰਾਰ (ਲੜਾਈ-ਝਗੜਾ) ਸ਼ੁਰੂ ਹੋ ਗਿਆ ਅਤੇ ਆਪਸੀ ਦੂਰੀਆਂ ਵਧਣ ਲੱਗ ਪਈਆਂ। ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਸਬੰਧਾਂ ਵਿਚ ਕੁਝ ਕਮੀ ਮਹਿਸੂਸ ਹੋ ਰਹੀ ਹੈ ਜਿਸ ਨੂੰ ਪੂਰਾ ਕਰਨ ਲਈ ਨਵੇਂ ਸਾਥੀ ਦੀ ਭਾਲ ਸ਼ੁਰੂ ਹੋ ਜਾਂਦੀ। ਉਸ ਉਪਰੰਤ ਫਿਰ ਤੋਂ ਇਕ ਨਵਾਂ ਸਬੰਧ ਸ਼ੁਰੂ ਹੋ ਜਾਂਦਾ ਹੈ ਅਤੇ ਅਸੀਂ ਕਿਸੇ ਹੋਰ ਵਿਅਕਤੀ ਬਾਰੇ ਸੁਪਨੇ ਲੈਣੇ ਸ਼ੁਰੂ ਕਰ ਦਿੰਦੇ ਹਾਂ। ਇਸ ਲਈ ਦੁਬਾਰਾ ਉਹੀ ਗੁਣ, ਉਹੋ ਜਿਹੀਆਂ ਭਾਵਨਾਵਾਂ ਦੀ ਤਲਾਸ਼ ਸ਼ੁਰੂ ਹੋ ਜਾਂਦੀ ਹੈ ਜਿਹੜੀਆਂ ਕਿ ਪਹਿਲੇ ਪਿਆਰ ਵਿਚ ਪੈਣ ਵੇਲੇ ਪੈਦਾ ਹੋਈਆਂ ਸਨ। ਇਸ ਸਾਰੇ ਕਾਰਜ ਵਿਚ ਉਤਨੀ ਹੀ ਮਿਹਨਤ ਮੁੜ ਤੋਂ ਕਰਨੀ ਪੈਂਦੀ ਹੈ।  ਕਿਉਂ ਨਾ ਕੋਸ਼ਿਸ਼ ਕਰਕੇ ਈਮਾਨਦਾਰੀ ਨਾਲ ਇਕ-ਦੂਸਰੇ ਨੂੰ ਆਪਣੇ ਰਿਸ਼ਤੇ ਵਿਚ ਮਹਿਸੂਸ ਕੀਤੀਆਂ ਜਾ ਰਹੀਆਂ ਕਮੀਆਂ ਬਾਰੇ ਦੱਸੀਏ ਅਤੇ ਫਿਰ ਉਨ੍ਹਾਂ ਕਮੀਆਂ ਦੀ ਭਰਪਾਈ ਕਰੀਏ, ਪਰੰਤੂ ਬਦਕਿਸਮਤੀ ਨਾਲ ਇਹ ਸੰਭਵ ਨਹੀਂ ਹੁੰਦਾ।

ਕਈ ਵਾਰ ਨਕਾਰੇ ਨਾ ਜਾਏ ਜਾਣ ਤੇ ਵੀ ਡਰ ਲੱਗਿਆ ਰਹਿੰਦਾ ਹੈ ਕਿ ਸਾਡਾ ਸਾਥੀ ਕਿਸੇ ਵੇਲੇ ਵੀ ਸਾਡੇ ਨਾਲ ਬੇਰੁਖੀ ਜਾਂ ਨਫਰਤ ਭਰਿਆ ਵਰਤਾਅ ਕਰ ਸਕਦਾ ਹੈ। ਫਿਰ ਅਸੀਂ ਅਜਿਹੀਆਂ ਭਾਵਨਾਵਾਂ ਨਾਲ ਕਿਵੇਂ ਨਜਿੱਠਿਆ ਜਾਵੇ। ਸਾਨੂੰ ਆਪਣੇ ਸਾਥੀ ਦੀ ਸੋਚ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੀ ਖੁਦ ਦੀ ਜਾਂਚ ਕਰਨੀ ਲੋੜੀਂਦੀ ਹੈ। ਤੁਹਾਨੂੰ ਅਸ਼ਚਰਜ ਹੋਵੇਗਾ ਕਿ ਸਾਡੇ ਅੰਦਰ ਇਹ ਡਰ ਇਸ ਲਈ ਪੈਦਾ ਹੋਇਆ ਹੈ ਕਿਉਂਕਿ ਅਸੀਂ ਖੁਦ ਆਪਣੇ ਆਪ ਤੇ ਵਿਸ਼ਵਾਸ਼ ਨਹੀਂ ਕਰਦੇ। ਸ਼ੁਰੂ ਵਿਚ ਅਸੀਂ ਖੁਦ ਨੂੰ ਖੁਸ਼ਹਾਲ ਸਮਝਦੇ ਹਾਂ ਪਰ ਇਹ ਵੀ ਸੱਚ ਹੈ ਕਿ ਉਹ ਹਰ ਚੀਜ ਜਿਸ ਤੋਂ ਸਾਨੂੰ ਡਰ ਲਗਦਾ ਹੈ ਸਾਡੇ ਸਾਹਮਣੇ ਆ ਖਲੋਂਦੀ ਹੈ। ਜੇਕਰ ਸਾਡੀ ਜਿੰਦਗੀ ਵਿਚ ਨਕਾਰੇ ਜਾਣ ਜਾਂ ਡਰ ਦੀ ਭਾਵਨਾ ਵਾਰ-ਵਾਰ ਆਉਂਦੀ ਹੈ ਤਾਂ ਉਸ ਦਾ ਅਰਥ ਇਹ ਹੈ ਕਿ ਸਾਡੇ ਅੰਦਰ ਇਹ ਡਰ ਪਿਛਲੇ ਤਜਰਬਿਆਂ ਤੇ (ਜਾਂ ਅਸੀਂ ਖੁਦ ਹੋਰਾਂ ਨੂੰ ਨਕਾਰਣ ਦੀ ਭਾਵਨਾ) ਆਧਾਰਤ ਹੈ ਅਤੇ ਇਹ ਸਾਡਾ ਇਸ ਭਾਵਨਾ ਬਾਰੇ ਅਰਧ-ਚੇਤਨ ਅਵਸਥਾ (ਭਰਾਂਤੀ) ਵਿਚ ਪੱਕਾ ਵਿਸ਼ਵਾਸ਼ ਬਣ ਚੁੱਕਿਆ ਹੈ।

ਜਦੋਂ ਅਜਿਹਾ ਵਿਸ਼ਵਾਸ਼ ਸਾਡੇ ਅੰਦਰ ਬਣ ਜਾਵੇ ਤਾਂ ਅਸੀਂ ਕਿਸੇ ਤੇ ਵੀ ਵਿਸ਼ਵਾਸ਼ ਨਹੀਂ ਕਰਦੇ। ਬਹੁਤੀ ਵੇਰ ਇਹ ਇਸ ਲਈ ਹੁੰਦਾ ਹੈ ਕਿਉਂਕਿ ਸਾਨੂੰ ਪਿਛਲੇ ਸਮੇਂ ਦੇ ਕਿਸੇ ਵਲੋਂ ਨਕਾਰੇ ਜਾਣ ਦੇ ਤਜਰਬਾ ਰਿਹਾ ਹੈ। ਹੋ ਸਕਦਾ ਹੈ ਕਿ ਕਿਸੇ ਕਾਰਨਵਸ਼ ਕਿਸੇ ਨੇ ਸਾਨੂੰ ਨਕਾਰਿਆ ਨਾ ਵੀ (ਜਾਂ ਕੁਝ ਸਮਾਂ ਦੂਰੀ ਬਣੀ ਰਹੀ) ਹੋਵੇ, ਪਰੰਤੂ ਸਾਨੂੰ ਉਸ ਵੇਲੇ ਖੁਦ ਨੂੰ ਨਕਾਰੇ ਜਾਣ ਦਾ ਦਰਦ ਜਾਂ ਭਾਵਨਾਤਮਕ ਤੌਰ ਤੇ ਬਿਲਕੁਲ ਅਲਗ ਹੋ ਜਾਣ ਦਾ ਅਹਿਸਾਸ ਹੋਇਆ ਹੋਵੇ। ਜਿਵੇਂ ਜਿਵੇਂ ਅਸੀਂ ਆਪਣੇ ਅੰਦਰ ਖੋਜ ਕਰਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਕਿਸੇ ਦੂਜੇ ਪ੍ਰਤੀ ਬਦਲੇ ਦੀ ਭਾਵਨਾ ਜਾਂ ਨਾਕਾਰਾਤਮਕ ਵਿਚਾਰ ਜੋ ਕਿ ਸਾਡੇ ਅੰਦਰ ਆਇਆ ਹੈ, ਉਸ ਦਾ ਪ੍ਰਤੀਬਿੰਬ ਦਾ ਹੀ ਸਾਡਾ ਵਿਸ਼ਵਾਸ਼ ਬਣ ਗਿਆ ਹੈ। ਇਸ ਲਈ ਜੇਕਰ ਅਸੀਂ ਵਿਸ਼ਵਾਸ ਕਰੀਏ ਕਿ ਸਾਨੂੰ ਕਿਸੇ ਨੇ ਨਕਾਰ ਦਿੱਤਾ ਹੈ ਤਾਂ ਅਸੀਂ ਖੁਦ ਨੂੰ ਗੁਨਾਹਗਾਰ ਸਮਝਦੇ ਹਾਂ ਕਿਉਂਕਿ ਅਸੀਂ ਖੁਦ (ਆਪਣੀ ਸੋਚ ਵਿੱਚ) ਕਿਸੇ ਨੂੰ ਨਕਾਰਿਆ ਹੈ।

ਕਈ ਵਾਰ ਆਧਿਆਤਮਕ ਪੱਖੋਂ ਵੀ, ਜਿੰਦਗੀ ਦੇ ਕੌੜੇ ਤਜਰਬਿਆਂ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚ ਜਾਂਦੇ ਹਾਂ ਕਿ ਕਿ ਪਰਮਾਤਮਾ ਹੈ ਹੀ ਨਹੀਂ ਜਾਂ ਫਿਰ ਅਗਰ ਉਹ ਹੈ ਵੀ ਤਾਂ ਉਸ ਨੇ ਸਾਨੂੰ ਭੁਲਾ ਛੱਡਿਆ ਹੈ। ਫਿਰ ਇਹ ਨਾਪਸੰਦੀ ਦੀ ਧਾਰਨਾ ਦੀ ਝਲਕ ਸਾਡੇ ਦੁਸਰਿਆਂ ਨਾਲ ਰਿਸ਼ਤਿਆਂ ਵਿਚ ਨਜਰ ਆਉਂਦੀ ਹੈ। ਇਕ ਵਾਰ ਫਿਰ ਇਹ ਆਧਿਆਤਮ ਨਾਪਸੰਦੀਦਾ ਦਾ ਅਚੇਤਨ ਵਿਸ਼ਵਾਸ਼ ਹੀ ਸਾਡੀ ਆਪਣੀ ਆਤਮਾ ਨਾਲ ਸਬੰਧ ਬਾਰੇ ਸਾਡੇ ਗੁਨਾਹ (ਪਰਮਾਤਮਾ ਨਾਲ ਨਾਰਾਜਗੀ ਤੋਂ ਉਤਪੰਨ ਹੋ ਕੇ) ਦਾ ਇਕ ਪ੍ਰਤੀਬਿੰਬ ਸਿਰਜਦਾ ਹੈ। ਭਾਵੇਂ ਅਸੀਂ ਆਪਣੇ ਵਿਚਾਰਾਂ ਵਿਚ ਨਾਸਤਕ ਹੀ ਹੋਈਏ, ਫਿਰ ਭੀ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਕੁਦਰਤੀ ਖੁਸ਼ੀਆਂ ਤੋਂ ਮਹਿਰੂਮ ਰੱਖ ਰਹੇ ਹਾਂ ਅਤੇ ਅਚੇਤਨਤਾ ਵਿਚ ਖੁਦ ਹੀ ਸਾਰੇ ਤੋਹਫਿਆਂ, ਆਸ਼ੀਰਵਾਦਾਂ ਨੂੰ ਭੁੱਲਾ ਬੈਠੇ ਹਾਂ।

ਇਸ ਲਈ ਅਜਿਹੇ ਦੁਖਮਈ ਸਮੇਂ ਵਿਚੋਂ ਲੰਘਣ ਵੇਲੇ ਇਹ ਸਮਝ ਲਈਏ ਕਿ ਅਸੀਂ ਦੂਸਰਿਆਂ ਪ੍ਰਤੀ ਨਾਕਾਰਾਤਮਕ ਭਾਵਨਾ ਵਾਲੇ ਆਪਣੇ ਸੁਭਾਅ ਨੂੰ ਪਛਾਣ ਲਈਏ, ਜੋ ਕਿ ਸਾਡੇ ਅੰਦਰ ਆਪਣੀਆਂ (ਖੁਦ ਦੀਆਂ) ਲੋੜਾਂ ਪੂਰੀਆਂ ਕਰ ਸਕਣ ਦੇ ਅਵਿਸ਼ਵਾਸ਼ ਕਾਰਨ ਬਣਿਆ ਹੈ ਜਾਂ ਫਿਰ ਇੰਝ ਕਹਿ ਲਈਏ ਕਿ ਖੁਦ ਆਪਣੇ ਆਪ ਨੂੰ ਪ੍ਰੇਮ ਕਰਨ ਦੀ ਨਾਕਾਬਲੀਅਤ ਤੋਂ ਬਣਿਆ ਹੈ। ਇਸ ਨਾਕਾਰਾਤਮਕ ਸੁਭਾਅ ਤੋ ਨਿਜਾਤ ਪਾਉਣ ਲਈ ਅਸੀਂ ਖੁਦ ਨੂੰ ਅਤੇ ਆਪਣੇ ਸਾਥੀਆਂ (ਖਾਸ ਤੌਰ ਆਪਣੇ ਸਾਥੀ) ਨੂੰ ਮੁਆਫ ਕਰ ਦੇਈਏ ਅਤੇ ਸਾਰੇ ਆਤਮਿਕ ਅਤੇ ਸੰਸਾਰਿਕ ਸਬੰਧ  ਨਾਲ ਦੁਬਾਰਾ ਤੋਂ ਜੁੜ ਜਾਈਏ।

ਦੂਸਰਿਆਂ ਵਲੋਂ ਸਾਨੂੰ ਨਾਕਾਰੇ ਜਾਣ ਦੇ ਭੈਅ ਵੇਲੇ, ਸਾਡੀ ਖੁਦ ਦੀ ਅਰਥਪੂਰਨ ਪੜਚੋਲ (ਆਪਣੀ ਅਵਸਥਾ ਬਾਰੇ) ਸਾਨੂੰ ਫਾਇਦਾ ਪਹੁੰਚ ਸਕਦਾ ਹੈ। ਇਹ ਇਕ ਅਜਿਹਾ ਜਰੂਰੀ ਤੱਥ ਹੈ ਜਿਸ ਬਾਰੇ ਕਿ ਅਸੀਂ ਕਦੇ ਨਹੀਂ ਸੋਚਿਆ ਅਤੇ ਇਸੇ ਨੇ ਸਾਡੇ ਰਿਸ਼ਤਿਆਂ ਵਿਚਲੇ ਆਪਸੀ ਵਿਸ਼ਵਾਸ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਡਰ ਨੂੰ ਖਤਮ ਕਰਨ ਲਈ ਹਿੰਮਤ ਦੀ ਲੋੜ ਹੈ ਅਤੇ ਇਹੋ ਹੀ ਇਕ ਰਾਹ ਹੈ ਜਿਸ ਨਾਲ ਕਿ ਅਸੀਂ ਰਿਸ਼ਤਿਆਂ ਨੂੰ ਦੁਬਾਰਾ ਤੋਂ ਜਿਉਂਦਾ ਕਰ ਸਕਦੇ ਹਾਂ, ਜੋ ਕਿ ਈਮਾਨਦਾਰੀ ਅਤੇ ਵਿਸ਼ਵਾਸ ਤੇ ਆਧਾਰਿਤ ਹੋਵੇਗਾ।

ਜੇਕਰ ਰਿਸ਼ਤਿਆਂ ਦਾ ਅੰਤ ਵੀ ਹੋ ਚੁੱਕਾ ਹੈ, ਤਾਂ ਤੁਸੀਂ ਆਪਣੀਆਂ ਨਾਕਾਰੇਜਾਣ ਦੀਆਂ ਸੰਵੇਦਨਸ਼ੀਲ ਭਾਵਨਾਵਾਂ ਨੂੰ ਮੁਆਫੀ ਰਾਹੀਂ ਤੰਦਰੁਸਤ ਕਰ ਸਕਦੇ ਹੋ, ਤਾਂਕਿ ਅਗਾਂਹ ਤੋਂ ਇਸ ਦਾ ਅਸਰ ਤੁਹਾਡੇ ਭਵਿੱਖ ਦੇ ਰਿਸ਼ਤੇ-ਸਬੰਧਾਂ ਵਿਚ ਨਾ ਪਵੇ।

Loading spinner