10. ਰਿਸ਼ਤੇ ਉਦਾਸੀਨ ਕਿਉਂ ਹੋ ਜਾਂਦੇ ਹਨ, ਇਨ੍ਹਾਂ ਨੂੰ ਸਜੀਵ ਕਿਵੇਂ ਬਣਾਈਏ।
ਕਈ ਵਾਰ ਅਜਿਹਾ ਵੇਲਾ ਆਉਂਦਾ ਹੈ ਕਿ ਆਪਸੀ ਸਬੰਧਾਂ ਵਿਚ ਉਦਾਸੀਨ ਹੋ ਜਾਂਦੇਂ ਹਨ ਅਤੇ ਜਿੰਦਗੀ ਨੀਰਸ ਹੋ ਜਾਂਦੀ ਹੈ। ਇਸ ਸਥਿਤੀ ਵਿਚ ਸਾਰੀ ਸਾਕਾਤਾਕਮਕ ਊਰਜਾ ਗਾਇਬ ਹੋ ਜਾਂਦੀ ਹੈ ਅਤੇ ਹੈਰਾਨੀ ਹੁੰਦੀ ਹੈ ਸਾਡਾ ਸਬੰਧ ਜੁੜ ਕਿਵੇਂ ਗਿਆ ਸੀ। ਇਸ ਉਪਰੰਤ ਵੀ ਚੰਗੀ ਗੱਲ ਇਹ ਹੈ ਕਿ ਇਹ ਊਰਜਾ ਅਤੇ ਰੂਚੀ ਦੁਬਾਰਾ ਪੈਦਾ ਕੀਤੀ ਜਾ ਸਕਦੀ ਹੈ, ਜਦ ਅਸੀਂ ਲੱਭ ਲੈਂਦੇ ਹਾਂ ਕਿ ਅਜਿਹੇ ਹਾਲਾਤ ਕਿਸ ਨੇ ਪੈਦਾ ਕੀਤੇ ਸਨ। ਜੇਕਰ ਰਿਸ਼ਤੇ ਫਿਰ ਤੋਂ ਰੂਚੀਕਰ ਹੋ ਜਾਂਦੇ ਹਨ ਤਾਂ ਇਹ ਜਿੰਦਗੀ ਨੀਰਸਤਾ ਦੂਰ ਕੀਤੀ ਜਾ ਸਕਦੀ ਹੈ।
ਅਜਿਹੇ ਹਾਲਾਤਾਂ ਵਿਚ ਅਸੀਂ ਭਾਵਨਾਵਾਂ ਨੂੰ ਨਜਰਅੰਦਾਜ ਕਰ ਦਿੰਦੇ ਹਾਂ ਅਤੇ ਇਸ ਵਿਸ਼ਵਾਸ਼ ਨਾਲ ਸਬੰਧ ਖਤਮ ਕਰ ਦਿੰਦੇ ਹਾਂ ਕਿ ਦੂਜੀ ਧਿਰ ਸਾਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਕਿਸੇ ਵੀ ਮੁਸ਼ਕਲ ਵਿਚ ਪਾ ਸਕਦੀ ਹੈ। ਇਸ ਉਪਰੰਤ ਅਸੀਂ ਆਜਾਦ ਹੁੰਦੇ ਹਾਂ ਅਤੇ ਰਿਸ਼ਤਿਆਂ ਤੋਂ ਟੁੱਟੇ ਰਹਿੰਦੇ ਹਾਂ ਅਤੇ ਆਪਣੀਆਂ ਭਾਵਨਾਵਾਂ ਤੋਂ ਵੀ ਅਲੱਗ ਹੀ ਰਹਿੰਦੇ ਹਾਂ। ਖੁਦ ਨੂੰ ਵਿਸ਼ਵਾਸ਼ ਦਿਵਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਿਸੇ ਤੇ ਨਿਰਭਰ ਹੋਏ ਬਿਨਾ, ਸਬੰਧਾਂ ਤੋਂ ਦੂਰ ਰਹਿ ਕੇ ਖੁਸ਼ ਰਹਾਂਗੇ ਅਤੇ ਕਾਮਯਾਬ ਰਹਾਂਗੇ।
ਰੋਮਾਂਟਿਕ ਰਿਸ਼ਤਿਆਂ ਵਿਚ ਇਸ ਤਰਾਂ ਵਾਪਰਦਾ ਹੈ ਉਸ ਵੇਲੇ ਸਾਡੀਆਂ ਭਾਵਨਾਵਾਂ ਬਹੁਤ ਆਹਤ ਹੋ ਚੁੱਕੀਆਂ ਹੁੰਦੀਆਂ ਹਨ। ਇਹ ਹਾਲਾਤ ਸਾਡੇ ਸਿਵਾ ਕਿਸੇ ਹੋਰ ਨੂੰ ਵਿਖਾਈ ਵੀ ਨਹੀਂ ਦਿੰਦੇ। ਇਹ ਲੁਕੀਆਂ ਹੋਈਆਂ ਭਾਵਨਾਵਾਂ ਸਾਡੇ ਅਰਧ-ਚੇਤਨ ਮਨ ਵਿਚ ਸੁਲਗਦੀਆਂ ਰਹਿੰਦੀਆਂ ਹਨ ਅਤੇ ਹੋਰ ਕਈ ਤਰਾਂ ਦੀਆਂ ਮੁਸ਼ਕਿਲਾਂ ਪੈਦਾ ਕਰਦੀਆਂ ਰਹਿੰਦੀਆਂ ਹਨ। ਜੇਕਰ ਤੁਸੀਂ ਸਬੰਧ ਵਿਚ ਹੋ ਜੋ ਕਿ ਇੰਝ ਲਗਦਾ ਹੈ ਕਿ ਸਬੰਧ ਖਤਮ ਹੋ ਗਿਆ ਹੈ। ਉਸ ਵੇਲੇ ਆਪਣੇ ਆਪ ਨੂੰ ਪੁੱਛੋ ਕਿ ਉਹ ਕਿਹੜੀ ਗੱਲ ਹੈ ਜੋ ਅਸੀਂ ਆਪਣੇ ਸਬੰਧਾਂ ਵਿਚ ਛੁਪਾਈ ਹੈ ਅਤੇ ਦੂਸਰੇ ਨੂੰ ਜਾਹਰ ਕਰਨ ਤੋਂ ਡਰਦੇ ਹਾਂ। ਕੋਈ ਨਾ ਕੋਈ ਗੁੱਝਾ ਭੇਦ ਜਰੂਰ ਹੈ, ਕੋਈ ਡਰ ਹੈ ਜਾਂ ਕੋਈ ਗੁਨਾਹ ਹੈ ਜੋ ਦੋਵਾਂ ਨੂੰ ਕਬੂਲ ਕਰਨ ਤੋਂ ਰੋਕ ਰਿਹਾ ਹੈ।
ਸਬੰਧ ਬੜੀ ਸੌਖਿਆਈ ਨਾਲ ਕਿਸੇ ਸਾਜਿਸ਼ ਵਿਚ ਬਦਲ ਸਕਦੇ ਹਨ ਜਦ ਦੋਵੇਂ ਜਣੇ ਅਣਜਾਨੇ ਵਿਚ ਮੁਸ਼ਕਲ ਨਾਲ ਨਜਿੱਠਣਾ ਨਹੀਂ ਚਾਹੁੰਦੇ ਅਤੇ ਦੁਵਿਧਾ ਵਿਚ ਪੈ ਜਾਂਦੇ ਹਨ। ਇਹ ਅਕਸਰ ਇਸ ਲਈ ਹੁੰਦਾ ਹੈ ਜਦ ਇਕ ਸਾਥੀ ਸਮਝਦਾ ਹੈ ਕਿ ਉਸਦੇ ਦੱਸਣ ਨਾਲ ਦੂਸਰੇ ਨੂੰ ਦਰਦ ਮਿਲੇਗਾ ਅਤੇ ਸਬੰਧ ਤੋੜ ਦੇਵੇਗਾ। ਇਸ ਤੋਂ ਇਵਾਵਾ ਕੁਝ ਹੋਰ ਵੀ ਹੈ ਜੋ ਆਪਣੇ ਸਾਥੀ ਨਾਲ ਸਾਂਝਾ ਨਹੀਂ ਕੀਤਾ ਗਿਆ ਅਤੇ ਇਹੀ ਉਹ ਗੱਲਾਂ ਹਨ ਜੋ ਸਬੰਧਾਂ ਰਿਸ਼ਤੇ ਵਿਚ ਅਰੂਚੀ ਪੈਦਾ ਕਰਦੀਆਂ ਹਨ।
ਵਧਦੇ ਵਧਦੇ ਇਹ ਭਾਵਨਾਤਮਕ ਅਰੂਚੀਆਂ ਸੇਜ ਤੱਕ ਪਹੁੰਚ ਜਾਂਦੀਆਂ ਹੈ ਜਿਸ ਨਾਲ ਸੇਜ-ਸਾਂਝ ਦੀ ਗੁਣਵੱਤਾ ਵਿਚ ਮਾੜਾ ਅਸਰ ਪੈਂਦਾ ਹੈ। ਜੋ ਭਾਵਨਾ ਲੁਕੋਈ ਹੁੰਦੀ ਹੈ ਉਹੀ ਮਨ ਦੀ ਡੂੰਘਾਈ ਤੱਕ ਗੁਨਾਹ ਦੀ ਭਾਵਨਾ ਪੈਦਾ ਕਰ ਦਿੰਦੀ ਹੈ ਅਤੇ ਜਿਸ ਤੋਂ ਸਰੀਰਿਕ ਸ਼ੋਸ਼ਨ ਜਿਹਾ ਗੁਨਾਹ ਵਾਪਰ ਜਾਂਦਾ ਹੈ। ਇਨ੍ਹਾਂ ਹਾਲਾਤਾਂ ਵਿਚ ਆਪਸ ਵਿਚ ਭਾਵਨਾਵਾਂ ਸਾਂਝੀਆਂ ਨਾ ਕਰਨਾ ਅਤੇ ਇਕ ਦੂਸਰੇ ਪ੍ਰਤੀ ਈਮਾਨਦਾਰ ਰਹਿਣ ਨਾਲ ਸਬੰਧਾਂ ਵਿਚ ਅਰੂਚੀ ਸਮਾਪਤ ਹੋ ਜਾਂਦੀ ਹੈ।
ਅਜਿਹੇ ਅਰੂਚੀ ਦੇ ਹਾਲਾਤ ਜਦ ਜਿੰਦਗੀ ਵਿਚ ਆਉਂਦੇ ਹਨ ਤਾਂ ਬਹੁਤ ਘਾਤਕ ਸਾਬਤ ਹੋ ਸਕਦੇ ਹਨ। ਇਹ ਸਮੇਂ ਆਪਣੇ ਦਿਲ ਨੂੰ ਖੋਲ੍ਹਣ ਦਾ ਹੋਸਲਾ ਕੀਤਾ ਜਾਵੇ ਅਤੇ ਆਪਣੇ ਸਾਥੀ ਨੂੰ ਦੱਸਿਆ ਜਾਵੇ ਕੀ ਤੁਸੀਂ ਕੀ ਅਨੁਭਵ ਕਰ ਰਹੇ ਹੋ ਅਤੇ ਕੀ ਸੋਚ ਰਹੇ ਹੋ। ਸੰਵੇਦਨਸ਼ੀਲ ਹੋ ਕੇ ਆਪਣੀਆਂ ਭਾਵਨਾਵਾਂ ਲਈ ਦੂਸਰੇ ਨੂੰ ਜਿੰਮੇਵਾਰ ਨਾ ਠਹਿਰਾ ਕੇ ਆਪਣੇ ਦਰਦ ਦਾ ਇਜ਼ਹਾਰ ਕਰੋਗੇ ਤਾਂ ਤੁਸੀਂ ਵੇਖੋਗੇ ਕਿ ਉਹ ਵੀ ਅਜਿਹੇ ਡਰ ਅਤੇ ਫਿਕਰ ਦੇ ਦੋਰ ਵਿਚੋਂ ਗੁਜ਼ਰ ਰਹੇ ਹਨ।
ਇਕ ਵਾਰ ਭਾਵਨਾਤਮਕ ਈਮਾਨਦਾਰੀ ਸਾਹਮਣੇ ਆ ਜਾਵੇ, ਤੁਸੀਂ ਦੁਬਾਰਾ ਆਪਸ ਵਿਚ ਜੁੜੋਗੇ ਅਤੇ ਪ੍ਰੇਰਣਾ, ਸਿਰਜਣਾ ਅਤੇ ਬੇਕਰਾਰੀ ਜਿਹੇ ਭਾਵ ਉਦਾਸੀਨਤਾ ਦੀ ਜਗ੍ਹਾ ਲੈ ਲੈਣਗੇ। ਇਹ ਨਵੇਂ ਭਾਵ ਤੁਹਾਨੂੰ ਭਰਪੂਰ ਜਿੰਦਗੀ ਅਤੇ ਊਰਜਾ ਦੇਣਗੇ। ਜਦ ਕਿਸੇ ਵੀ ਡਰ ਦੀ ਭਾਵਨਾ ਖੁਲ੍ਹ ਕੇ ਸਾਹਮਣੇ ਆ ਜਾਵੇਗੀ ਤਾਂ ਇਹ ਆਪਣੇ ਆਪ ਖਤਮ ਹੋ ਜਾਵੇਗੀ ਅਤੇ ਸਬੰਧ ਮੁੜ ਤੋਂ ਜੁੜ ਜਾਣਗੇ।
ਜੇਕਰ ਤੁਸੀਂ ਆਪਣੇ ਖੁਦ ਨੂੰ ਅਜਿਹੇ ਹਾਲਾਤ ਵਿਚ ਮਹਿਸੂਸ ਕਰਦੇ ਹੋ, ਇਹ ਤੁਹਾਡੇ ਲਈ ਇਕ ਲੱਛਣ ਹੈ ਕਿ ਤੁਸੀਂ ਜਿੰਦਗੀ ਵਿਚ ਅਗਲਾ ਨਵਾਂ ਕਦਮ ਪੁੱਟੋ। ਇਹ ਸਮਾਂ ਨਵਾਂ ਕਦਮ ਲੈਂਣ ਦੇ ਰਾਹ ਵਿਚ ਰੁਕਾਵਟ ਹੈ। ਇਸ ਲਈ ਆਪਣੇ ਦਿਲ ਨੂੰ ਖੋਲ੍ਹੋ ਅਤੇ ਆਪਣੇ ਸਬੰਧਾਂ ਵਿਚ ਅਗਲੇ ਕਦਮ ਨੂੰ ਜੀ ਆਇਆਂ ਕਹੋ। ਇਸ ਕਿਰਿਆ ਵਿਚ ਇਕ ਨਵਾਂ ਸੁਹਾਵਨਾ ਸਫਰ ਸ਼ੁਰੂ ਹੋ ਜਾਵੇਗਾ।