- ਸਬੰਧਾਂ ਦੇ ਝਗੜਿਆਂ ਤੋਂ ਕਿਵੇਂ ਬਚਿਆ ਜਾਵੇ
ਆਮ ਤੌਰ ਤੇ ਪਰੇਸ਼ਾਨੀਆਂ ਅਤੇ ਅਧੂਰੀਆਂ ਇਛਾਵਾਂ, ਝਗੜੇ ਦਾ ਕਾਰਨ ਬਣਦੀਆਂ ਹਨ, ਜਿਸ ਨਾਲ ਸਬੰਧਾਂ ਵਿਚ ਤਨਾਅ ਬਣ ਜਾਂਦਾ ਹੈ। ਇਹ ਸਭ ਸਾਡੀਆਂ ਕੁਝ ਬੁਨਿਆਦੀ ਲੋੜਾਂ ਅਤੇ ਅਸੁਰੱਖਿਆ ਦੀਆਂ ਭਾਵਨਾਵਾਂ ਤੋਂ ਸ਼ੁਰੂ ਹੁੰਦਾ ਹੈ।
ਸਬੰਧਾਂ ਵਿਚ ਕਿਸੇ ਵੀ ਬਹਿਸ ਵਿਚ ਪੈਣ ਦੇ ਕਾਰਨ ਨੂੰ ਸਮਝਣ ਦਾ ਸਹੀ ਤਰੀਕਾ ਇਹ ਹੈ ਕਿ ਆਪਣੀਆਂ ਜਰੂਰਤਾਂ ਨੂੰ ਪਛਾਣਿਆ ਜਾਵੇ। ਇਕ ਮਨੋਵਿਗਿਆਨੀ ਐਬਰਾਹਮ ਮੈਸਲੋ ਅਨੁਸਾਰ ਇਨਸਾਨੀ ਲੋੜਾਂ ਦੀ ਇਕ ਤਰਤੀਬ ਹੈ ਜੋ ਕਿ ਵਿਹਾਰਿਕ ਭੋਤਿਕ ਲੋੜਾਂ ਨਾਲ ਸਬੰਧਤ ਹੈ। ਸਾਡੀਆਂ ਭਾਵਨਾਤਮਕ ਜਰੂਰਤਾਂ ਦੀ ਮੁਸ਼ਕਲ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਪੈਦਾ ਕਰਦੇ ਹਾਂ। ਜਦ ਅਸੀ ਜਵਾਨੀ ਦੀ ਉਮਰ ਵਿਚ ਹੁੰਦੇ ਹਾਂ ਤਾਂ ਮਾਪਿਆਂ ਨਾਲ ਤਕਰਾਰ ਹੁੰਦੀ ਹੈ। ਅਸੀਂ ਕਈ ਤਜਰਬੇ ਕੀਤੇ ਹਨ ਜਦੋਂ ਆਪਣੀਆਂ ਜਰੂਰਤਾਂ ਪੂਰੀਆਂ ਨਾ ਹੋਈਆਂ ਤਾਂ ਗੁੱਸੇ ਕਾਰਨ ਸਬੰਧ ਵਿਗਾੜਣ ਜਿਹਾ ਗੁਨਾਹ ਕੀਤਾ। ਤਿਉਹਾਰਾਂ ਸਮੇਂ ਪਿਛਲੀਆਂ ਯਾਦਾਂ ਮੁੜ ਤੋਂ ਤਾਜਾ ਹੋ ਜਾਂਦੀਆਂ ਹਨ ਅਸੀ ਬੁਰਾ ਵਿਛੜੇ ਸਾਥੀਆਂ ਦੀ ਕਮੀ ਮਹਿਸੂਸ ਕਰਦੇ ਹਾਂ। ਸਬੰਧਾਂ ਵਿਚ ਤਕਰਾਰ ਹੋਣ ਤੇ ਕਈ ਆਪਣੀਆਂ ਮੰਗਾਂ ਮਨਵਾ ਲੈਂਦੇ ਹਨ ਅਤੇ ਜੋ ਲੜਨਾ ਨਹੀਂ ਚਾਹੁੰਦੇ, ਉਹ ਆਪਣਾ ਨਾਲ ਗੁੱਸਾ ਅਤੇ ਗੁਨਾਹ ਦੀ ਭਾਵਨਾ ਨਾਲ ਲੈ ਕੇ ਪਿਛਾਂਹ ਹਟ ਜਾਂਦੇ ਹਨ।
ਜਿਸ ਵਕਤ ਇਕ ਸਾਥੀ ਦੂਸਰੇ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਕਾਮਯਾਬ ਨਹੀਂ ਹੁੰਦਾ ਤਾਂ ਬਹਿਸਾਂ ਅਤੇ ਝਗੜੇ ਸ਼ੁਰੂ ਹੋ ਜਾਂਦੇ ਹਨ ਹਨ। ਅਸਲ ਵਿਚ ਦੋਹਾਂ ਦੀ ਜਰੂਰਤ ਇਕੋ ਜਿਹੀ ਹੀ ਹੁੰਦੀ ਹੈ। ਫਿਰ ਉਹ ਕਿਹੜੀ ਲੋੜ ਹੈ, ਜੋ ਪੂਰੀ ਨਹੀਂ ਹੋ ਰਹੀ। ਜੇਕਰ ਕਾਰਨ ਮਿਲ ਜਾਵੇ ਤਾਂ ਝਗੜਾ ਖਤਮ ਹੋ ਜਾਂਦੀ ਹੈ, ਲੜਣ ਵਾਲੀਆਂ ਧਿਰਾਂ ਅਖੀਰ ਸਮਝ ਜਾਂਦੀਆਂ ਹਨ ਕਿ ਉਹ ਇਕੋ ਜਰੂਰਤ ਲਈ ਲੜ ਰਹੇ ਸਨ। ਇਸ ਨਾਲ ਇਹ ਸਮਝ ਪੈ ਜਾਂਦੀ ਹੈ ਕਿ ਬਹਿਸ ਅਤੇ ਝਗੜਾ ਬੇ-ਫਜੂਲ ਹੀ ਸਨ। ਜੇਕਰ ਇਕ ਧਿਰ ਬਹਿਸ ਵਿਚ ਜਿੱਤ ਵੀ ਜਾਂਵੇ ਤਾਂ ਦੂਸਰੀ ਧਿਰ ਆਪਣੀ ਹਾਰ ਕਾਰਨ ਨਿਰਾਸ਼ ਹੋ ਜਾਂਦੀ ਹੈ। ਜਿੱਤਣ ਵਾਲਾ ਦੂਸਰੇ ਸਾਥੀ ਦੀ ਹਾਰ ਕਾਰਨ ਅਤੇ ਹਾਰਨ ਵਾਲਾ ਸਾਥੀ ਆਪਣੀ ਹਾਰ ਕਾਰਨ ਆਪਣੇ ਅੰਦਰ ਗੁਨਾਹ ਦੀ ਭਾਵਨਾ ਪੈਦਾ ਕਰ ਲੈਂਦੇ ਹਨ।
ਸਿਆਣਪ ਨਾਲ ਭਾਵਨਾ ਨੂੰ ਮੁੱਖ ਰੱਖ ਕੇ ਕੀਤਾ ਗਿਆ ਫੈਸਲਾ ਸਬੰਧਾਂ ਨੂੰ ਸੁਧਾਰਨ ਵਿਚ ਸਹਾਈ ਹੁੰਦਾ ਹੈ। ਇਹ ਲੱਭਣ ਲਈ ਕਿ ਦੂਸਰੇ ਦੀਆਂ ਲੋੜਾਂ ਕੀ ਸਨ, ਆਪਣੇ ਆਪ ਨੂੰ ਸਮਝਣਾ ਜਰੂਰੀ ਹੈ ਕਿ ਮੈਨੂੰ ਉਸ ਤੋਂ ਕੀ ਚਾਹੀਦਾ ਹੈ। ਜੇਕਰ ਤੁਸੀਂ ਬਿਨਾ ਕਿਸੇ ਸ਼ਰਤ ਦੇ ਸਮਝੋਤਾ ਕਰ ਲਵੋਗੇ, ਬਹਿਸ ਖਤਮ ਹੋ ਜਾਵੇਗੀ ਅਤੇ ਜਿੰਦਗੀ ਖੁਸ਼ਹਾਲ ਹੋ ਜਾਵੇਗੀ। ਜੇਕਰ ਦੂਜਾ ਸਾਥੀ ਨਹੀਂ ਮੰਨ ਰਿਹਾ ਤਾਂ ਤੁਸੀ ਲੱਭਣ ਦੀ ਕੋਸ਼ਿਸ਼ ਕਰੋ, ਪਿਆਰ ਨਾਲ ਪੁੱਛੋ ਕਿ ਉਨ੍ਹਾਂ ਨੂੰ ਤੁਹਾਡੇ ਕੋਲੋਂ ਕੀ ਚਾਹੀਦਾ ਹੈ।
ਸਾਰੀਆਂ ਜਰੂਰਤਾਂ ਭਾਵਨਾ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ਅਤੇ ਬਹੁਤੀ ਵੇਰ ਸਦੀਵੀ-ਸੱਚੇ ਪਿਆਰ ਦੀ ਘਾਟ ਨਾਲ। ਪਿਆਰ ਦੇਣਾ ਅਤੇ ਫਿਰ ਉਨਾ ਹੀ ਪ੍ਰਾਪਤ ਕਰਨਾ ਖੁਸ਼ੀ ਦੀ ਕੁੰਜੀ ਹੈ। ਜਦ ਅਸੀਂ ਇਹ ਪਾ ਲਵਾਂਗੇ, ਤਾਂ ਅਸੀਂ ਉਸ ਖੁਸ਼ੀ ਅਤੇ ਸ਼ਾਂਤੀ ਦਾ ਤਜਰਬਾ ਕਰ ਲੈਂਦੇ ਹਾਂ ਜੋ ਕੁਦਰਤੀ ਤੌਰ ਤੇ ਆਉਂਦੀ ਹੈ।