- ਸ਼ਾਦੀ, ਵਫਾਦਾਰੀ ਅਤੇ ਪਿਆਰ
ਸ਼ਾਦੀ ਦਾ ਬੰਧਨ, ਦੋ ਪਰਿਵਾਰਾਂ ਨੂੰ ਨਜਦੀਕ ਲਿਆਉਦਾਂ ਹੈ। ਇਸ ਉਪਰੰਤ ਕੇਵਲ ਘਰ ਬਸਾਉਣਾ, ਬੱਚਿਆਂ ਦਾ ਪਾਲਣ-ਪੋਸ਼ਨ ਪਾਲਣਾ ਆਦਿ ਹੀ ਨਹੀਂ, ਪਰੰਤੂ ਡੂੰਘਾਈ ਵਿਚ ਕੁਝ ਹੋਰ ਵੀ ਹੈ ਜੋ ਮਹਿਸੂਸ ਕਰਨਾ ਪੈਂਦਾ ਹੈ। ਕਈ ਵਾਰ ਵਿਅਕਤੀ ਦਿਲ ਦੀ ਜਗ੍ਹਾ ਦਿਮਾਗ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਪਹਿਲੇ ਵਿਆਹ ਦਾ ਨਾਕਾਮ ਹੋਣ ਤੇ ਫਿਰ ਤੋਂ ਉਨ੍ਹਾਂ ਹਾਲਾਤਾਂ ਦੇ ਪੈਦਾ ਹੋਣ ਤੋਂ ਡਰਨ ਲੱਗ ਜਾਂਦਾ ਹੈ। ਆਪਣੇ ਮਨ ਦੇ ਕਿਸੇ ਕੋਨੇ ਦੀ ਡੂੰਘਾਈ ਵਿਚ ਉਹੀ ਫਿਕਰ ਬਣਿਆ ਰਹਿੰਦਾ ਹੈ ਕਿ ਪਿਆਰ ਦੀਆਂ ਭਾਵਨਾਵਾਂ ਕਾਇਮ ਰਹਿਣਗੀਆਂ ਵੀ ਜਾਂ ਨਹੀਂ।
ਅਜਿਹੇ ਡਰਾਵਨੇ ਹਾਲਾਤ ਵਿਚ ਆਪਣਾ ਡਰ ਅਤੇ ਅਜਿਹੀਆਂ ਹੀ ਭਾਵਨਾਵਾਂ ਬਾਹਰ ਲਿਆਂਦੀਆਂ ਜਾਣ। ਜੇਕਰ ਇਹ ਡਰ ਮਨ ਅੰਦਰ ਲੁਕਿਆ ਰਹੇਗਾ ਤਾਂ ਸਾਰੀਆਂ ਖੁਸ਼ੀਆਂ ਨੂੰ ਖਾ ਜਾਵੇਗਾ। ਇਸ ਦਾ ਅਸਰ ਸਬੰਧਾਂ ਦੀ ਗੁਣਵੱਤਾ ਤੇ ਵੀ ਪਾਵੇਗਾ। ਇਨ੍ਹਾਂ ਭਾਵਨਾਵਾਂ ਨੂੰ ਆਪਣੇ ਅੰਦਰ ਲੁਕਾ ਕੇ ਵੀ ਆਪਣੇ ਸਾਥੀ ਪ੍ਰਤੀ ਵਫਾਦਾਰ ਰਿਹਾ ਜਾ ਸਕਦਾ ਹੈ।
ਸਾਡੇ ਸਾਥੀ ਕੋਲ ਉਹ ਸਭ ਕੁਝ ਹੈ ਜੋ ਕੁਝ ਦੂਸਰਾ ਸਾਥੀ ਆਪਣੇ ਖਿਆਲਾਂ ਵਿਚ ਆਪਣੇ ਸਾਥੀ ਬਾਰੇ ਲੋਚਦਾ ਹੈ। ਆਪਸ ਵਿਚ ਆਪਣੀਆਂ ਇੱਛਾਵਾਂ ਅਤੇ ਆਧਿਆਤਮ ਵਿਕਾਸ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਣ। ਆਪਣੇ ਡਰ ਅਤੇ ਜਰੂਰਤਾਂ ਬਾਰੇ ਇਕ ਦੂਸਰੇ ਨਾਲ ਬਿਨਾ ਹਿਚਕਿਚਾਹਟ ਗੱਲਬਾਤ ਕੀਤੀ ਜਾਵੇ। ਇਹ ਮਨੋਵਿਗਿਆਨ ਤੋਂ ਪਰੇ ਦੀਆਂ ਗੱਲਾਂ ਹਨ ਅਤੇ ਇਹੀ ਹੋਣਾ ਚਾਹੀਦਾ ਹੈ ਪਿਆਰ ਵਿਚ।
ਅਸੀਂ ਇਹ ਵੇਖਣਾ ਹੈ ਕਿ ਆਪਣੇ ਸਾਥੀ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਹਨ ਭਾਂਵੇਂ ਔਖਾ ਵੀ ਹੁੰਦਾ ਹੈ, ਜਦ ਉਹ ਆਪਣੀ ਅਸੁਰੱਖਿਆ ਜਾਂ ਡਰ ਬਾਰੇ ਬਿਆਨ ਕਰੇ। ਇਹ ਸਭ ਕੁਝ ਅਸੀਂ ਦੂਸਰੇ ਸਾਥੀ ਦੇ ਪਿਆਰ ਦੀ ਖਾਤਰ ਕਰਨਾ ਹੁੰਦਾ ਹੈ। ਕਿਉਂਕਿ ਉਸ ਨੂੰ ਇਸ ਵੇਲੇ ਤੁਹਾਡੇ ਪਿਆਰ ਅਤੇ ਸੱਚੇ ਪਿਆਰ ਦੀਆਂ ਭਾਵਨਾਵਾਂ ਤੇ ਵਿਸ਼ਵਾਸ਼ ਹੈ। ਇਕ ਸਬੰਧ ਵੰਗਾਰਦਾ ਹੈ ਕਿ ਅਸੀਂ ਆਪਣੇ ਸਾਥੀ ਪ੍ਰਤੀ ਵਫਾਦਾਰ ਰਹਾਂਗੇ ਹਰ ਵੇਲੇ। ਇਸ ਦਾ ਅਰਥ ਹੈ ਕਿ ਅਸੀਂ ਆਪਣੇ ਸਬੰਧ ਪ੍ਰਤੀ ਜਵਾਬਦੇਹ ਰਹਾਂਗੇ।
ਹਰ ਵਿਅਕਤੀ ਇਹ ਸੋਚਦਾ ਹੈ ਕਿ ਪਿਆਰ ਪਾਉਣਾ ਹੈ, ਜਾਂ ਕਿਸੇ ਹੋਰ ਨੇ ਸਾਨੂੰ ਦੇਣਾ ਹੈ। ਅਸਲ ਵਿਚ ਪਿਆਰ ਉਹ ਹੈ ਜੋ ਮੈ ਹਾਂ। ਇਹ ਤਾਂ ਹੀ ਮੁਮਕਿਨ ਹੈ ਜੇਕਰ ਅਸੀਂ ਸਾਰੀਆਂ ਰੁਕਾਵਟਾਂ ਤੋਂ ਛੁਟਕਾਰਾ ਪਾ ਲਈਏ ਜੋ ਪਿਆਰ ਦੇ ਮਿਲਣ ਦੇ ਰਾਹ ਵਿਚ ਆਉਂਦੀਆਂ ਹਨ। ਅਸੀਂ ਆਪਣੇ ਸਾਥੀ ਦੇ ਨਜਦੀਕ ਆਉਂਦੇ ਹਾਂ ਤਾਕਿ ਮਲਹਮ ਅਤੇ ਆਰਾਮ ਦੀ ਯਾਤਰਾ ਸ਼ੁਰੂ ਕਰ ਸਕੀਏ।