- ਤੁਹਾਡੀ ਜਿੰਦਗੀ ਦਾ ਅਸਲ ਮਕਸਦ ਕੀ ਹੈ ਅਤੇ ਇਸ ਦਾ ਸਬੰਧਾਂ ਤੇ ਕੀ ਅਸਰ ਪੈਂਦਾ ਹੈ
ਸਾਡੀ ਜਿੰਦਗੀ ਵਿਚ ਸਬੰਧਾਂ ਦਾ ਕੀ ਅਸਰ ਹੁੰਦਾ ਹੈ, ਅਸੀਂ ਸਬੰਧ ਕਿਉਂ ਬਣਾਉਂਦੇ ਹਾਂ। ਇਸ ਸੰਸਾਰ ਵਿਚ ਕੇਵਲ ਵਸਤੂਆਂ ਹੀ ਨਹੀਂ ਨਹੀਂ ਹਨ ਜਿਨ੍ਹਾਂ ਦਾ ਸੁਖ ਮਾਨਣ ਲਈ ਅਸੀਂ ਜਨਮ ਲਿਆ ਹੈ, ਫਿਰ ਅਸੀਂ ਸੰਸਾਰ ਤੇ ਹੋਰ ਕਿਸ ਲਈ ਆਏ ਹਾਂ। ਇਹ ਜਾਨਣਾ ਵੀ ਲਾਜਮੀ ਹੈ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਅਸੀਂ ਕੌਣ ਹਾਂ। ਜੇਕਰ ਸਾਨੂੰ ਇਹ ਪਤਾ ਲੱਗ ਜਾਵੇ ਤਾਂ ਅਸੀਂ ਜਿੰਦਗੀ ਜਿਉਣਾ ਅਤੇ ਰਿਸ਼ਤਿਆਂ ਵਿਚ ਵਿਚਰਨਾ ਉਸੇ ਤਰਾਂ ਸ਼ੁਰੂ ਕਰ ਦੇਈਏ ਤਾਂ ਸਾਨੂੰ ਸੰਪੂਰਨਤਾ ਅਤੇ ਖੁਸ਼ੀ ਹੋਰ ਵੱਧ ਕੇ ਮਿਲੇਗੀ। ਕਿਉਂਕਿ ਅਸੀਂ ਜਿੰਦਗੀ ਦੇ ਕੁਦਰਤੀ ਵਹਾਅ ਨਾਲ ਤੁਰ ਸਕਾਂਗੇ। ਜੇਕਰ ਅਸੀਂ ਬਿਨਾਂ ਸਬੰਧਾ, ਸਵਾਰਥੀ ਹੋ ਕੇ ਤੁਰਾਂਗੇ ਤਾਂ ਅਸੀਂ ਆਪਣੀ ਜਿੰਦਗੀ ਦਾ ਮਕਸਦ ਹਾਸਲ ਨਾ ਕਰ ਸਕਾਂਗੇ ਅਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪਵੇਗਾ, ਕਿਉਂਕਿ ਅਸੀਂ ਵਹਾਅ ਦੇ ਉਲਟ ਚੱਲ ਰਹੇ ਹੋਵਾਂਗੇ।
ਇਕ ਸਬੰਧ ਤੋਂ ਇਕ ਅਰਥ ਨਿਕਲਦਾ ਹੈ ਕਿ ਅਸੀ ਨਾ ਖੁਦ ਪ੍ਰਤੀ ਅਤੇ ਨਾ ਆਪਣੇ ਸਾਥੀ ਪ੍ਰਤੀ ਈਮਾਨਦਾਰ ਹਾਂ। ਜਦ ਅਸੀਂ ਅਜਿਹੇ ਹੁੰਦੇ ਹਾਂ ਤਾਂ ਇਹ ਸੰਭਵ ਹੀ ਨਹੀਂ ਕਿ ਅਸੀਂ ਇਹ ਮਹਿਸੂਸ ਕਰੀਏ ਕਿ ਅਸੀਂ ਸਾਰਿਆਂ ਨਾਲ ਜੁੜੇ ਹੋਏ ਅਤੇ ਆਪਸੀ ਝਗੜੇ ਖਤਮ ਕਰਕੇ, ਭਾਵਨਾਤਮਕ ਤੌਰ ਤੇ ਸਾਥ ਨਿਭਾਈਏ। ਇਸ ਲਈ ਇਹ ਜਰੂਰੀ ਹੈ ਕਿ ਅਸੀਂ ਜਿੰਦਗੀ ਵਿਚ ਸਬੰਧਾਂ ਦੀ ਮਹੱਤਤਾ ਬਾਰੇ ਖੋਜ ਕਰੀਏ।
ਪਰ ਸੰਸਾਰਿਕ ਉਲਝਣਾਂ ਨੇ ਇਸ ਤੱਥ ਤੇ ਮਿੱਟੀ ਪਾ ਕੇ ਧੁੰਦਲਾ ਕਰ ਛੱਡਿਆ ਹੈ, ਅਸਲ ਵਿਚ ਅਸੀਂ ਜਾਣਦੇ ਹਾਂ ਆਪਣੇ ਧੁਰ ਅੰਦਰ, ਕਿ ਸਾਡਾ ਮੰਤਵ ਕੀ ਹੈ। ਇਹ ਤੱਥ ਸਾਡੇ ਅੰਦਰ ਜਨਮ ਵੇਲੇ ਤੋਂ ਹੀ ਸੰਚਤ ਹੈ। ਮੁਸ਼ਕਲ ਇਹ ਹੈ ਕਿ ਅਸੀਂ ਭੁੱਲ ਚੁੱਕੇ ਹਾਂ ਕਿਉਂਕਿ ਡਰ, ਉਲਝਣ ਅਤੇ ਅਨਿਸ਼ਚਿਤਤਾ ਨੇ ਧਿਆਨ ਬਦਲ ਦਿੱਤਾ ਹੈ ਜੋ ਕਿ ਸਮੇਂ ਦੇ ਨਾਲ ਜੀਵਨ ਦੇ ਵਿਕਾਸ ਦੋਰਾਨ ਹੋ ਰਹੇ ਤਜਰਬਿਆਂ ਦਾ ਸਾਮਣਾ ਕਰਦੇ ਹੋਏ, ਖੁਦ ਨੂੰ ਇਨਸਾਨ ਵਿਚ ਤਬਦੀਲ ਹੁੰਦੇ ਹੋਏ ਵੇਖਿਆ। ਪੁਰਾਣੇ ਸਬੰਧਾਂ ਵਿਚੋਂ ਸਦਮੇ ਅਤੇ ਦਿਲ ਟੁੱਟਣ ਦੀਆਂ ਘਟਨਾਵਾਂ ਦੌਰਾਨ ਅਸੀਂ ਆਪਣਾ ਆਪ ਵੀ ਭੁੱਲ ਗਏ। ਅਸੀਂ ਆਪਣੇ ਪ੍ਰਤੀ ਨਾਕਾਰਤਮਕ ਭਾਵਨਾਵਾਂ ਲੈ ਕੇ ਫਿਰ ਆਪਣੀ ਸ਼ਖਸੀਅਤ ਵਿਚੋਂ ਖੁਦ ਨੂੰ ਲੁਕੋ ਲਿਆ। ਕੁਝ ਹੋਰ ਬਣਨ ਦੀ ਕੋਸ਼ਿਸ਼ ਵਿਚ ਸਾਡਾ ਅਸਲ ਮੰਤਵ ਕਿਤੇ ਗੁਆਚ ਗਿਆ ਅਤੇ ਇਸ ਤਰਾਂ ਵਤੀਰਾ ਕਰਨ ਲੱਗੇ ਕਿ ਆਪਣੇ ਆਪ ਨੂੰ ਗੁਆ ਲੈਣ ਤੋਂ ਬਚਣ ਦੀ ਕੋਸ਼ਿਸ਼ ਕਰਨ ਲੱਗੇ।
ਆਪਣੇ ਧੁਰ ਅੰਦਰੋਂ ਅਸੀਂ ਸਾਰੇ ਇਸ ਤਰਾਂ ਬਣੇ ਹਾਂ ਕਿ ਖੁਦ ਨੂੰ ਆਲੇ-ਦੁਆਲੇ ਦੇ ਲੋਕਾਂ ਨਾਲ ਸਬੰਧਾਂ ਵਿਚ ਬੰਨ੍ਹ ਲਿਆ। ਇਸ ਤੋਂ ਜਾਹਿਰ ਹੈ ਕਿ ਸਾਡਾ ਬੁਨਿਆਦੀ ਸੁਭਾਅ ਪਿਆਰ ਕਰਨਾ ਅਤੇ ਪਿਆਰ ਲੈਣਾ ਹੈ। ਪਰੰਤੂ ਇਸ ਨੂੰ ਅਸੀਂ ਜਿੰਦਗੀ ਦਾ ਬਹੁਤ ਛੋਟਾ ਜਿਹਾ ਮੰਤਵ ਹੀ ਕਹਾਂਗੇ। ਇਹ ਉਸ ਪੱਧਰ ਤੇ ਹੈ ਕਿ ਅਸੀਂ ਖੋਜ ਕਰੀਏ ਕਿ ਸਾਨੂੰ ਕੌਣ ਪੁਕਾਰ ਰਿਹਾ ਹੈ। ਅਸੀਂ ਵਿਹਲੇ ਸਮੇਂ ਕਿਸ ਖਾਸ ਕਾਰਜ ਜਾਂ ਸ਼ੌਕ ਲਈ ਰੂਚੀ ਵਿਖਾਵਾਂਗੇ। ਆਪਣੀ ਪਿਛਲੀ ਜਿੰਦਗੀ ਤੇ ਧਿਆਨ ਨਾਲ ਨਜਰ ਮਾਰੀਏ ਕਿ ਉਹ ਕਿਹੜੇ ਖੇਤਰ ਹਨ ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਹੈ। ਕਿਹੋ ਜਿਹੇ ਕਾਰਜ ਸਾਡੀ ਪ੍ਰਤਿਭਾ ਅਤੇ ਸ਼ਖਸੀਅਤ ਦੇ ਗੁਣ ਦਰਸਾਉਂਦੇ ਹਨ ਅਤੇ ਉਹਨਾਂ ਨੂੰ ਕਰਨ ਲੱਗੇ ਅਸੀਂ ਕਿੰਨੇ ਉਤਸਾਹਿਤ ਹੁੰਦੇ ਹਾਂ। ਸਾਡੀ ਜਿੰਦਗੀ ਦਾ ਕਿਹੜਾ ਪਹਿਲੂ ਸੁਖਾਲਾ ਅਤੇ ਅਰਥਭਰਪੂਰ ਹੈ। ਇਹ ਉਹ ਸਾਰੇ ਪ੍ਰਤਖ ਪ੍ਰਮਾਣ ਹਨ ਜਿਥੇ ਸਾਡੀ ਜਿੰਦਗੀ ਦਾ ਮੰਤਵ ਲੁਕਿਆ ਹੋਇਆ ਹੈ। ਇਹ ਕੋਈ ਬਹੁਤ ਵੱਡਾ ਸਵਾਲ ਨਹੀਂ। ਅਸੀਂ ਲੱਭਣਾ ਹੈ ਕਿ ਉਹ ਕੀ ਹੈ ਜੋ ਸਾਨੂੰ ਕੁਦਰਤੀ ਸਹਿਜੇ ਤੌਰ ਤੇ ਸੁਖਾਲਾ ਅਤੇ ਆਨੰਦਮਈ ਰੱਖਦਾ ਹੈ।
ਮੈਂ ਬਹੁਤ ਖੁਸ਼ ਹੁੰਦਾ ਹਾਂ ਜਦ ਮੈਂ ਕੁਝ ਨਵਾਂ ਸਿਰਜਦਾ ਹਾ ਅਤੇ ਆਪਣੇ ਆਲੇ ਦੁਆਲੇ ਲੋਕਾਂ ਦੁਆਰਾ ਪ੍ਰਸੰਸਾ ਵੀ ਪਾਉਂਦਾ ਹਾਂ। ਮੈਂ ਖੁਸ਼ ਹੁੰਦਾ ਹਾਂ ਕਿ ਲੋਕ ਮੇਰੇ ਨਾਲ ਇੰਜ ਕਿਉਂ ਵਰਤਾਅ ਕਰਦੇ ਹਨ ਅਤੇ ਇਸ ਲਈ ਮੇਰਾ ਕੰਮ ਇਕ ਸਾਇੰਸਦਾਨ ਤੋਂ ਸਬੰਧਾਂ ਦੇ ਮਾਹਿਰ ਅਤੇ ਨਿੱਜੀ ਸਲਾਹਕਾਰ ਵੱਲ ਕਿਵੇਂ ਤੁਰ ਗਿਆ। ਮੈਂ ਖੁਆਬ ਵਿਚ ਤਸਵੀਰਾਂ ਬਣਾਉਂਦਾ, ਰੰਗ ਭਰਦਾ ਅਤੇ ਲਿਖਦਾ ਹਾਂ। ਇਸ ਵੇਲੇ ਖੁਦ ਨੂੰ ਕੁਦਰਤ ਨੂੰ ਸੌਪ ਦਿੰਦਾ ਹਾਂ ਕਿਉਂਕਿ ਇਹ ਸਭ ਮੈਨੂੰ ਸ਼ਾਂਤੀ ਅਤੇ ਖੁਸ਼ੀ ਦਿੰਦੀਆਂ ਹਨ ਅਤੇ ਮੈਨੂੰ ਨੱਕੋ-ਨੱਕ ਭਰ ਦਿੰਦੀਆਂ ਹਨ। ਮੈਂ ਇਹ ਵੀ ਜਾਣਦਾ ਹਾਂ ਕਿ ਜਦ ਮੈਂ ਸਬੰਧ ਵਿਚ ਹੁੰਦਾ ਹਾਂ ਤਾਂ ਜਿੰਦਗੀ ਸੁਖਾਲੀ ਲੰਘਦੀ ਹੈ, ਰਾਹ ਖੁੱਲ੍ਹ ਜਾਂਦੇ ਹਨ, ਮੈਂ ਵਾਧੇ ਦਾ ਅਨੁਭਵ ਕਰਦਾ ਹਾਂ ਅਤੇ ਉਸ ਵੇਲੇ ਡਰ, ਪਰੇਸ਼ਾਨੀ, ਮਾੜੀਆਂ ਸੋਚਾਂ ਅਤੇ ਬੁਰੀਆਂ ਭਾਵਨਾਵਾਂ ਘਟ ਜਾਂਦੀਆਂ ਹਨ।
ਆਪਣੀ ਜਿੰਦਗੀ ਤੇ ਵੀ ਇਕ ਨਜ਼ਰ ਮਾਰ ਕੇ ਵੇਖੋ ਅਤੇ ਵੇਖੋਗੇ ਕਿ ਤੁਸੀਂ ਆਪਣੀ ਜਿੰਦਗੀ ਦਾ ਮੰਤਵ ਲਭ ਲਵੋਗੇ। ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿਚ ਕੁਝ ਚਾਹੀਦਾ ਹੈ ਜੋ ਸਾਡੇ ਨਾਲੋ ਕਈ ਗੁਣਾ ਵੱਡਾ ਹੈ ਅਤੇ ਸਾਨੂੰ ਚੇਤਨਤਾ ਦੀ ਹੋਰ ਉਚਾਈ ਵੱਲ ਲਿਜਾਂਦਾ ਹੈ। ਇਸ ਜੀਵਨ ਵਿਚ ਕੁਝ ਹੈ ਜੋ ਕਰਨ ਅਸੀਂ ਇਥੇ ਆਏ ਹਾਂ, ਕਿਸੇ ਵਿਲੱਖਣ ਤਰੀਕੇ ਨਾਲ। ਹੁਣ ਲਭਣਾ ਤੁਸੀਂ ਹੈ ਕਿ ਉਹ ਕੀ ਹੈ ਅਤੇ ਉਸ ਅਨੁਸਾਰ ਜਿਉਣਾ ਹੈ। ਜਦ ਤੁਸੀਂ ਮੰਤਵ ਲੱਭ ਲਵੋਗੇ ਅਤੇ ਸ਼ਾਇਦ ਆਪਣੇ ਕੰਮ ਨੂੰ ਅਪਣਾ ਲਵੋਗੇ। ਮੈਨੂੰ ਵਿਸ਼ਵਾਸ਼ ਹੈ ਕਿ ਤੁਸੀ ਪਾਉਗੇ ਕਿ ਜਿੰਦਗੀ ਆਸਾਨ ਹੋ ਜਾਂਦੀ ਹੈ ਅਤੇ ਤੁਹਾਡੇ ਸਬੰਧ ਵੀ ਅਰਥ ਭਰਪੂਰ ਅਤੇ ਆਨੰਦਮਈ ਹੋ ਜਾਂਦੇ ਹਨ।