ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਉਹ ਗੱਲਾਂ ਜੋ ਅਸੀਂ ਆਪਣੇ ਸਾਥੀ ਨਾਲ ਨਹੀਂ ਸਾਂਝੀਆਂ ਕਰਦੇ ਅਤੇ ਜਿਸ ਨਾਲ ਸਬੰਧ ਵਿਗੜ ਜਾਂਦੇ ਹਨ

ਆਪਸੀ ਸਬੰਧਾਂ ਵਿਚ ਆਪਸੀ ਗੱਲਬਾਤ, ਵਿਚਾਰ-ਵਟਾਂਦਰਾ, ਸ਼ਿਕਾਇਤ-ਪ੍ਰਸ਼ੰਸਾ ਆਦਿ ਦੀ ਬਹੁਤ ਮਹੱਤਵਪੂਰਨ  ਭੂਮਿਕਾ ਹੈ। ਕਿਸੇ ਖਾਸ ਵੇਲੇ, ਕੇਵਲ ਆਪਣੀ ਗੱਲਬਾਤ ਕਰਨ ਦਾ ਵਤੀਰਾ ਹੀ ਰਿਸ਼ਤੇ ਖਰਾਬ ਨਹੀਂ ਕਰਦਾ ਪਰੰਤੂ ਇਸ ਲਈ ਚੁੱਪ ਰਹਿਣਾ ਵੀ ਉਨਾਂ ਹੀ ਖਤਰਨਾਕ ਹੈ। ਜਿਹੜੀਆਂ ਗੱਲਾਂ ਅਸੀਂ ਦਿਲ ਵਿਚ ਛੁਪਾ ਲੈਂਦੇ ਹਾਂ ਰਿਸ਼ਤੇ ਖਤਮ ਕਰ ਦਿੰਦੀਆਂ ਹਨ।

ਇਹ ਵੀ ਸਹੀ ਹੈ ਕਿ ਕੋਰੇ ਝੂਠ, ਸਬੰਧਾਂ ਵਿਚ ਮੁਸ਼ਕਲਾਂ ਦਾ ਕਾਰਨ ਬਣਦੇ ਹਨ ਕਿਉਂਕਿ ਇਨ੍ਹਾਂ ਨੂੰ ਪਕੜਨਾ ਸੌਖਾ ਹੁੰਦਾ ਹੈ। ਇਹ ਇਕ ਸ਼ਕਤੀਸ਼ਾਲੀ ਸੋਚ ਅਤੇ ਅੰਦਰੂਨੀ ਭਾਵਨਾ ਹੈ ਜਿਸ ਨੂੰ ਅਸੀ ਜਾਣ ਬੁੱਝ ਕੇ ਲੁਕੋਂਦੇ ਹਾਂ, ਜੋ ਸਾਡੇ ਸਬੰਧਾਂ ਨੂੰ ਖਾ ਜਾਂਦੀ ਹੈ।

ਅਸੀਂ ਆਪਣੇ ਅਰਧਚੇਤਨ ਮਨ ਵਿਚ ਡਰ, ਅਸੁਰੱਖਿਆ ਦੀਆਂ ਭਾਵਨਾ ਅਤੇ ਆਪਣੇ ਪ੍ਰਤੀ ਨਾਕਾਰਾਤਮਕ ਵਿਸ਼ਵਾਸ਼ ਨਾਲ ਭਰੇ ਵਿਚਾਰ ਵਸਾਈ ਬੈਠੇ ਹਾਂ। ਇਸ ਦੇ ਇਲਾਵਾ ਹੋਰ ਵੀ ਜਿਵੇਂ ਉਦਾਸੀ, ਗੁਨਾਹ, ਠੇਸ, ਖੁਦ ਨੂੰ ਘਟ ਆਂਕਨਾ, ਨਫਰਤ, ਘਿਰਣਾ ਅਤੇ ਗੁੱਸਾ ਆਦਿ। ਅਸੀਂ ਇਨ੍ਹਾਂ ਦਾ ਹੱਲ ਖੁਦ ਕਰ ਸਕਦੇ ਹਾਂ ਅਤੇ ਆਪਣੀਆਂ ਨਾਕਾਰਾਤਮਕ ਭਾਵਨਾਵਾਂ ਪ੍ਰਤੀ ਸੁਚੇਤ ਹੋ ਗਏ ਹਾਂ। ਇਨ੍ਹਾਂ ਦਾ ਦਰਦ ਵੀ ਸਮਝ ਸਕਦੇ ਹਾਂ। ਇਨਹਾਂ ਭਾਵਨਾਵਾਂ ਨੂੰ ਪਸੰਦ ਨਾ ਕਰਦੇ ਹੋਏ ਵੀ ਅੰਦਰੇ ਦਬਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਸੀਂ ਆਪਣੇ ਅੰਦਰ ਵਸੀਆਂ ਮਾੜੀਆਂ ਭਾਵਨਾਵਾਂ ਵੀ ਹੱਲ ਕਰਨ ਲਈ ਆਪਣੇ ਸਾਥੀ ਨਾਲ ਸਾਂਝੀਆਂ ਕਰਨ ਦੀ ਹਿੰਮਤ ਨਹੀਂ ਕਰਦੇ, ਕਿਉਂਕਿ ਉਹ ਬਹੁਤ ਜਿਆਦਾ ਨਾਕਾਰਾਤਮਕ ਹੁੰਦੀਆਂ ਹਨ। ਸਾਨੂੰ ਡਰ ਲਗਦਾ ਹੈ ਕਿ ਅਜਿਹੀਆਂ ਭਾਵਨਾਵਾਂ ਜਾਂ ਸੋਚ ਸਾਂਝੀ ਕਰਨ ਨਾਲ, ਉਹ ਸਾਡੇ ਬਾਰੇ ਗਲਤ ਸੋਚ ਸਕਦੇ ਹਨ। ਉਹ ਸਿਰਫ ਮੇਰੀ ਪਰਖ ਹੀ ਨਹੀਂ ਕਰਣਗੇ ਸਗੋਂ ਡਰ ਹੈ ਕਿ ਉਹ ਠੁਕਰਾ ਹੀ ਨਾ ਦੇਣ ਅਤੇ ਛੱਡ ਕੇ ਨਾ ਚਲੇ ਜਾਣ।

ਇਹ ਖੁਦ ਨੂੰ ਪਾਰਦਰਸ਼ੀ ਹੋਣ ਤੇਂ ਰੋਕਣ ਦਾ ਮਤਲਬ ਹੈ ਕਿ ਅਸੀਂ ਖੁਦ ਆਪਣੀਆਂ ਨਜਰਾਂ ਵਿਚ ਸਹੀ ਨਹੀਂ ਹਾਂ। ਖੁਦ ਨੂੰ ਚੰਗੇ ਸਾਥੀ ਸਾਬਿਤ ਕਰਨ ਲਈ ਬਹੁਤ ਮਿਹਨਤ ਕਰਨੀ ਪਵੇਗੀ। ਅਸੀਂ ਵਿਖਾ ਸਕਦੇ ਹਾਂ ਕਿ ਸਾਨੂੰ ਪਾਰਦਰਸ਼ਦਿਤਾ ਦਿਖਾਉਣ ਤੋਂ ਕੋਈ ਡਰ ਨਹੀਂ ਅਤੇ ਨਾ ਅੰਦਰ ਕੋਈ ਨਾਕਾਰਾਤਮਕ ਭਾਵਨਾ ਹੈ। ਇਸ ਤਰਾਂ ਅਸੀ ਭਰੋਸੇਯੋਗ ਦਿਖਾਂਗੇ ਅਤੇ ਕੁਝ ਚਿਰ ਲਈ ਖੁਦ ਨੂੰ ਤਸੱਲੀ ਦੇ ਸਕਾਂਗੇ। ਪਰੰਤੂ ਇਮਾਨਦਾਰੀ ਦੀ ਘਾਟ ਹੋਣ ਕਰਕੇ ਸਾਡੇ ਸਬੰਧਾਂ ਤੇ ਮਾੜਾ ਅਸਰ ਪੈ ਸਕਦਾ ਹੈ। ਸਾਨੂੰ ਆਪਣੀਆਂ ਅਸੁਰੱਖਿਆ ਅਤੇ ਡਰ ਮਹਿਸੂਸ ਕਰਨ ਦੀਆਂ ਭਾਵਨਾਵਾਂ ਰੋਕਣੀਆਂ ਪੈਣਗੀਆਂ। ਆਪਣੇ ਅੰਦਰ ਇੱਕਲੇ ਹੋ ਜਾਣ ਦੈ ਭੈਅ ਵੀ ਦਿਖੇਗਾ। ਹੋ ਸਕਦਾ ਹੈ ਇਸ ਵੇਲੇ ਦੋ ਭਾਵਨਾਤਮਕ ਤੌਰ ਤੇ ਸੰਜੀਦਾ ਇਨਸਾਨ ਇਕ ਦੂਜੇ ਤੋਂ ਦੂਰ ਹੋ ਜਾਣਗੇ ਅਤੇ ਪਿਆਰ ਘਟ ਜਾਵੇਗਾ। ਕੁਝ ਸਮੇਂ ਲਈ ਬੋਲਚਾਲ ਬੰਦ ਵੀ ਹੋ ਸਕਦੀ ਹੈ ਜਦ ਤਕ ਵੱਡਾ ਝਗੜਾ ਨਾ ਹੋ ਜਾਵੇ।

ਇਨਹਾਂ ਹਾਲਾਤਾਂ ਵਿਚ ਸਬੰਧਾਂ ਦੇ ਟੁੱਟਣ ਦੇ ਰਸਤੇ ਚਲਦਿਆਂ, ਸਾਡੀ ਆਪਣੀ ਭਾਵਨਾ ਬਾਰੇ ਜਾਣਕਾਰੀ ਸਾਂਝਿਆਂ ਕਰਨ ਦੀ ਇੱਛਾ ਵਧ ਜਾਂਦੀ ਹੈ। ਜਿਸ ਨਾਲ, ਆਪਣੇ ਸਾਥੀ ਨੂੰ ਅਤੇ ਆਪਣੇ ਆਪ ਨੂੰ ਹੋਰ ਜਾਣਨ ਲੱਗ ਪੈਂਦੇ ਹਾਂ। ਇਸ ਤਰਾਂ ਦੇ ਸਬੰਧਾਂ ਵਿਚ ਕਾਮਯਾਬੀ ਲਈ, ਇਮਾਨਦਾਰੀ ਨਿਭਾਉਣੀ ਬਹੁਤ ਜਰੂਰੀ ਹੈ। ਅਰਥਾਤ ਅਸੀਂ ਇਕ ਦੂਜੇ ਨੂੰ ਸਭ ਕੁਝ ਦੱਸ ਦਿੰਦੇ ਹਾਂ ਜਿਵੇਂ ਆਪਣੇ ਡਰ, ਚਿੰਤਾ, ਆਪਣੇ ਅਸਫਲ ਰਹਿਣ ਦਾ ਖੁਦ ਤੇ ਵਿਸ਼ਵਾਸ਼, ਜਰੂਰਤਾਂ ਅਤੇ ਜੋ ਕੁਝ ਵੀ ਸਾਡੇ ਮਨ ਵਿਚ ਆਉਂਦਾ ਹੈ। ਆਪਣੇ ਆਪ ਨੂੰ ਖੋਲ੍ਹਣਾ ਅਤੇ ਈਮਾਨਦਾਰ ਹੋਣਾ ਆਪਣੇ ਪ੍ਰਤੀ ਇਕ ਦਿਲ-ਖਿੱਚਣ ਵਾਲਾ ਗੁਣ ਹੈ, ਕਿਉਕਿ ਇਸ ਦਾ ਸਾਫ ਮਤਲਬ ਇਹ ਹੈ ਕਿ ਅਸੀਂ ਸੱਚੇ ਹਾਂ। ਇਸਦੇ ਨਾਲ ਅਸੀਂ ਹੋਰ ਆਕਰਸ਼ਕ ਗੁਣ ਨਾਲ ਰਲਾ ਸਕਦੇ ਹਾਂ ਜੋ ਅਸੀਂ ਆਪਣੇ ਬਾਰੇ ਜਾਣਦੇ ਹਾਂ ਜਿਵੇਂ ਕਿ ਸਾਰੇ ਕੁਦਰਤੀ ਸੁਭਾਅ ਦੇ ਤੋਹਫੇ, ਕਾਬਲੀਅਤਾਂ, ਜਨੂੰਨ ਅਤੇ ਸਿਰਜਣਾਤਮਕ ਕਿਰਿਆਵਾਂ ਆਦਿ। ਇਹ ਸਭ ਕਰਨ ਲਈ ਅਭਿਆਸ ਦੀ ਲੋੜ ਪੈਂਦੀ ਹੈ। ਇਸ ਲਈ ਸੰਵੇਦਨਸ਼ੀਲ ਤਰੀਕਾ ਅਪਣਾਉਣਾ ਪਵੇਗਾ। ਜਿਵੇਂ ਹੀ ਤੁਸੀਂ ਸ਼ੁਰੂ ਕਰ ਲੈਂਦੇ ਹੋ ਅਤੇ ਆਤਮ-ਵਿਸ਼ਵਾਸ ਵਧਣ ਲਗਦਾ ਹੈ। ਇਹ ਸਭ ਕਰਨਾ ਤੁਹਾਨੂੰ ਸੁਖਾਲਾ ਲੱਗੇਗਾ। ਈਮਾਨਦਾਰੀ ਆਦਤ ਬਣ ਜਾਵੇਗੀ ਅਤੇ ਜਿਸ ਨੂੰ ਦੋਵੇਂ ਸਾਥੀ ਪਸੰਦ ਕਰਣਗੇ।

ਜਦ ਤਕ ਤੁਸੀਂ ਆਪਣੇ ਪ੍ਰਤੀ ਜਾਗ੍ਰਤ ਨਹੀਂ ਹੋਵੋਗੇ, ਤੁਸੀ ਆਪਣੇ ਬਾਰੇ ਹੀ ਅਣਪਛਾਤੇ ਰਹੋਗੇ। ਜੇਕਰ ਤੁਸੀਂ ਆਪਣੇ ਸਾਥੀ ਨਾਲ ਆਪਣੀ ਸੋਚ ਭਾਵਨਾਵਾਂ ਸਾਂਝੀਆਂ ਕਰੋਗੇ, ਤੁਸੀਂ ਇਕ ਦੂਜੇ ਨੂੰ ਭਲੀ ਭਾਂਤੀ ਜਾਣ ਜਾਉਗੇ। ਆਪਣੇ ਵਿਕਾਸ ਲਈ ਇਹ ਬੜਾ ਫੁਰਤੀਲਾ ਅਤੇ ਅਸਰਦਾਰ ਤਰੀਕਾ ਹੈ ਅਤੇ ਆਨੰਦਮਈ ਵੀ ਹੈ। ਸੰਪੂਰਨ ਖੁੱਲ੍ਹ ਦਿਲੀ ਅਤੇ ਇਮਾਦਾਰੀ ਵਾਲਾ ਵਰਤਾਅ ਸੇਜ-ਸਾਂਝ ਵਿਚ ਸਹੀ ਅਸਰ ਵਿਖਾਉਂਦਾ ਹੈ। ਇਕ ਦੂਜੇ ਨੂੰ ਦੱਸ ਦਿਓ ਤੁਸੀਂ ਕਿਸ ਤਰਾਂ ਦਾ ਪਿਆਰ ਲੋਚਦੇ ਹੋ। ਇਸਦੇ ਨਾਲ ਹੀ ਆਪਣੇ ਸਾਥੀ ਦੀ ਪਸੰਦ ਬਾਰੇ ਵੀ ਜਾਣਕਾਰੀ ਪ੍ਰਾਪਤ ਕਰੋ ਤਾਂਕਿ ਰਲ ਕੇ ਚੱਲ ਸਕੋ।

ਇਮਾਨਦਾਰ ਨਾਲ ਦਿਲੋਂ ਕੀਤੀ ਗੱਲਬਾਤ ਚੰਗੇ ਸਬੰਧਾਂ ਦੀ ਕੁੰਜੀ ਹੈ। ਜਦ ਅਸੀਂ ਆਪਣੇ ਨਾਲ ਇਮਾਨਦਾਰ ਹੁੰਦੇ ਹਾਂ ਅਤੇ ਆਪਣੇ ਬਾਰੇ ਪੂਰੀ ਜਾਣਕਾਰੀ ਰੱਖਦੇ ਹਾਂ ਅਤੇ ਆਪਣੇ ਸਾਥੀ ਨਾਲ ਹਰ ਗੱਲ ਸਾਂਝੀ ਕਰ ਲਵਾਂਗੇ। ਇਸ ਤਰਾਂ ਕਰਨ ਨਾਲ ਉਹ ਵੀ ਆਪਣਾ ਸੱਚ ਸਾਨੂੰ ਦੱਸ ਦੇਣਗੇ। ਇਹ ਸੱਚ ਦੋ ਜਣਿਆਂ ਵਿਚ ਪਿਆਰ ਵਧਾਉਂਦਾ ਹੈ ਅਤੇ ਫਿਰ ਪਿਆਰ ਆਪਣੇ ਆਪ ਫੁਰਨ ਲੱਗ ਪੈਂਦਾ ਹੈ। ਆਪਣੇ ਸਾਥੀ ਨੂੰ ਦੱਸਣਾ ਨਾ ਭੁੱਲੋ ਤੁਸੀਂ ਕਿਤਨਾ ਪਿਆਰ ਕਰਦੇ ਹੋ

Loading spinner