- ਜੁੜਨਾ – ਇਹ ਤੁਹਾਡੇ ਸਬੰਧ ਅਤੇ ਜਿੰਦਗੀ ਕਿਵੇਂ ਖਰਾਬ ਕਰਦਾ ਹੈ, ਇਸ ਤੋਂ ਕਿਵੇਂ ਬਚੀਏ
ਇਸ ਲੇਖ ਵਿਚ ਮੈਂ ਭਾਵਨਾਤਮਕ ਤੋਰ ਤੇ ਜੁੜਨ ਬਾਰੇ ਲਿਖਾਂਗਾ ਜੋ ਕਿ ਬੜਾ ਕਾਮਨ ਜਾਲ ਹੈ ਜਿਸ ਵਿਚ ਅਸੀਂ ਫਸ ਜਾਂਦੇ ਹਾਂ ਸਬੰਧਾਂ ਵੇਲੇ ਅਤੇ ਜਿੰਦਗੀ ਦੇ। ਜੁੜਨਾ ਸਾਨੂੰ ਦੂਸਰੇ ਤੇ ਨਿਰਭਰ ਕਰ ਦਿੰਦਾ ਹੈ ਅਤੇ ਸਾਡੇ ਆਲੇ ਦੁਆਲੇ ਦੀਆਂ ਚੀਜਾਂ ਅਤੇ ਲੋਕਾਂ ਤੇ ਅਤੇ ਭੁਲਾ ਦਿੰਦਾ ਹੈ ਕਿ ਸਾਡਾ ਆਪਣਾ ਕੁਦਰਤੀ ਆਪਾ ਹੈ। ਇਸ ਨਾਲ ਅਸੰਭਵ ਹੋ ਜਾਂਦਾ ਹੈ ਸੱਚੀ ਅਤੇ ਸਦੀਵੀ ਖੁਸ਼ੀ ਪਾਉਣਾ।
ਜੁੜਨਾ ਇਕ ਵਿਸ਼ਵਾਸ਼ ਹੈ, ਕਿ ਬਾਹਰ ਕੁਝ ਹੈ ਜੋ ਸਾਨੂੰ ਖੁਸ਼ ਕਰ ਦੇਵੇਗਾ। ਇਹ ਕੁਝ ਵੀ ਹੋ ਸਕਦਾ ਹੈ, ਨੌਕਰੀ, ਵਾਧੂ ਧਨ, ਨਵਾਂ ਘਰ, ਇਕ ਮੁਕਾਬਲੇ ਵਿਚ ਜਿੱਤ ਆਦਿ। ਭਾਂਵੇ ਇਹ ਕੋਈ ਦੂਸਰਾ ਵਿਅਕਤੀ ਹੋਵੇ ਜੋ ਸਾਨੂੰ ਖੁਸ਼ ਕਰ ਸਕਦਾ ਹੋਵੇ। ਇਥੇ ਸਾਡੀ ਦੁਸਰੇ ਸਾਥੀ ਤੇ ਨਿਰਭਰਤਾ ਸ਼ੁਰੂ ਹੋ ਜਾਂਦੀ ਹੈ। ਜੁੜਨਾ ਕਿੰਝ ਵੀ ਹੋਵੇ, ਇਸ ਦੀ ਸੂਈ ਜਰੂਰਤ ਤੇ ਜਾ ਟਿਕਦੀ ਹੈ ਜੋ ਅਸੀਂ ਪੂਰੀ ਕਰਨੀ ਚਾਹੁੰਦੇ ਹਾਂ, ਜਦ ਕਾਮਯਾਬੀ ਨਹੀਂ ਮਿਲਦੀ, ਸਾਨੂੰ ਠੇਸ ਪਹੁੰਚਦੀ ਹੈ ਅਤੇ ਅਸੀਂ ਦੁਖ ਭੁਗਤਦੇ ਹਾਂ।
ਜੁੜਨ ਦੀ ਪ੍ਰਕਿਰਿਆ ਦਾ ਜਨਮ ਉਸ ਵੇਲੇ ਹੁੰਦਾ ਹੈ ਜਦ ਸਾਨੂੰ ਵਿਸ਼ਵਾਸ਼ ਹੋ ਜਾਂਦਾ ਹੈ ਕਿ ਸਾਡੇ ਕੋਲ ਕੁਝ ਕਮੀ ਹੈ। ਇਹ ਹਮੇਸ਼ਾ ਸਾਡੇ ਬਚਪਨ ਤੋਂ ਹੀ ਸ਼ੁਰੂ ਹੁੰਦਾ ਹੈ ਜਦ ਅਸੀਂ ਫੈਸਲਾ ਲੈਣਾ ਸ਼ੁਰੂ ਕਰਦੇ ਹਾਂ ਇਸ ਦੁਨੀਆ ਬਾਰੇ ਅਤੇ ਸਾਡਾ ਉਸ ਵਿਚ ਰੋਲ ਆਦਿ ਬਾਰੇ। ਮੁਸ਼ਕਲ ਇਹ ਹੁੰਦੀ ਹੈ ਕਿ ਡਰ ਕਾਰਨ, ਦਰਦ ਅਤੇ ਉਲਝਣ ਜੋ ਕਿ ਬਚਪਨ ਵਿਚ ਮਾਪਿਆਂ ਦੇ ਆਪਸੀ ਮਸਲਿਆਂ ਕਰਕੇ ਸੀ, ਅਸੀਂ ਬਹੁਤੇ ਨਾਕਾਰਾਤਮਕ ਵਿਸ਼ਵਾਸ਼ ਬਣਾ ਲੈਂਦੇ ਹਾਂ। ਇਹ ਵਿਸ਼ਵਾਸ਼ ਗਲਤ ਅਸਲ ਦਿਖਾਉਂਦੇ ਹਨ ਕਿਉਂਕਿ ਅਸਲ ਵਿਚ ਜੋ ਅਸੀਂ ਚਾਹੁੰਦੇ ਹਾਂ ਭਾਵਨਾਤਮਕ ਜਾਂ ਆਧਿਆਤਮਿਕ ਤੌਰ ਤੇ ਆਪਣੇ ਅੰਦਰੋਂ ਲਭ ਸਕਦੇ ਹਾਂ। ਪਰੰਤੂ ਅਸੀਂ ਵਹਿਮ ਚ ਰਹਿੰਦੇ ਹਾਂ ਅਤੇ ਮੰਨ ਲੈਂਦੇ ਹਾਂ ਕਿ ਸਾਨੂੰ ਕਿਸੇ ਦੀ ਲੋੜ ਹੈ ਜਾਂ ਕਿਸੇ ਚੀਜ ਦੀ ਲੋੜ ਹੈ ਜੋ ਸਾਨੂੰ ਪੂਰਾ ਕਰੇਗੀ ਅਤੇ ਖੁਸ਼ ਰਖੇਗੀ। ਸਾਡੇ ਵਹਿਮ ਦੇ ਕੇਂਦਰ ਵਿਚ ਇਕ ਵਿਸ਼ਵਾਸ਼ ਹੁੰਦਾ ਹੈ ਕਿ ਸਾਡੇ ਅਪਣੇ ਅੰਦਰ ਕਮੀ ਹੈ ਪਿਆਰ ਦੀ ਅਤੇ ਇਸ ਲਈ ਲਭਣ ਦੀ ਲੋੜ ਪੈਂਦੀ ਹੈ ਬਾਹਰੋਂ ਦੁਨੀਆ ਵਿਚੋਂ। ਇਸ ਵਿਸ਼ਵਾਸ਼ ਤੋਂ ਨਾਕਾਰਾਤਮਕ ਭਾਵਨਾਵਾਂ ਜਨਮ ਲੈਂਦੀਆਂ ਹਨ ਜੋ ਕਮੀ ਦੀ ਭਾਵਨਾ ਦਰਸਾਉਂਦੀਆਂ ਹਨ। ਅਸੀਂ ਵਿਸ਼ਵਾਸ਼ ਕਰ ਲੈਂਦੇ ਹਾਂ ਕਿ ਸਾਡੇ ਕੋਲ ਪੈਸਾ ਨਹੀਂ, ਸਿਹਤ ਨਹੀਂ, ਬੁੱਧੀ ਨਹੀਂ, ਸੁੰਦਰਤਾ ਨਹੀਂ, ਆਕਰਸ਼ਨ ਨਹੀਂ ਅਤੇ ਇਸ ਲਈ ਇਹ ਸਭ ਬਾਹਰੋਂ ਖੋਜਨਾ ਹੈ। ਇਸ ਦਾ ਅਰਥ ਹੈ ਕਿ ਅਸੀਂ ਉਹ ਸਭ ਬਾਹਰੋਂ ਲੱਭਾਂਗੇ ਤਾਂਕਿ ਖੁਦ ਨੂੰ ਭਰਪੂਰ ਕਰ ਲਈਏ।
ਜੁੜਨਾ ਬਹੁਤ ਸ਼ਕਤੀਸ਼ਾਲੀ ਹੋ ਸਕਦਾ ਹੈ ਅਤੇ ਸਾਨੂੰ ਪਕੜ ਕੇ ਰੱਖ ਸਕਦਾ ਹੈ ਖੁਸ਼ੀਆਂ ਤੋਂ ਦੂਰ ਤੱਕ ਕਿਉਂਕਿ ਇਸ ਨਾਲ ਅਸੀਂ ਆਪਣੇ ਸਰੋਤਾਂ ਨੂੰ ਰੋਕ ਲਗਾਉਂਦੇ ਹਾਂ। ਇਸ ਨਾਲ ਸਾਡੇ ਸਬੰਧ ਅਤੇ ਸਾਨੂੰ ਖਰਾਬ ਕੀਤਾ ਹੈ। ਇਸ ਲਈ ਇਹ ਜਰੂਰੀ ਹੈ ਕਿ ਇਸ ਨੂੰ ਛੱਡ ਦੇਈਏ। ਤੁਸੀਂ ਕਿਸ ਚੀਜ ਨਾਲ ਜੁੜੇ ਹੋ। ਇਹ ਲਭਣ ਲਈ ਖੁਦ ਨੂੰ ਪੁੱਛੋ ਤੁਹਾਡੇ ਅੰਦਰ ਕਿਹੜੀ ਅਜਿਹੀ ਕਮੀ ਹੈ ਜਿਦੰਗੀ ਜਾਂ ਸਬੰਧਾਂ ਵਿਚ। ਚਲੋ ਮੰਨ ਲੈਣੇ ਆਂ ਕਿ ਆਤਮ-ਵਿਸ਼ਵਾਸ ਦੀ ਕਮੀ ਹੈ। ਤੁਸੀਂ ਸਾਥੀ ਦੀ ਭਾਲ ਕੀਤੀ ਸੀ ਜੋ ਤੁਹਾਡੇ ਤੋਂ ਵਧ ਆਤਮਵਿਸ਼ਵਾਸ ਰਖਦਾ ਹੈ ਅਤੇ ਜੋ ਤੁਹਾਨੂੰ ਜਿੰਦਗੀ ਵਿਚ ਮਾੜੇ ਸਮੇਂ ਵਿਚ ਤੁਹਾਡੀ ਸਹਾਇਤਾ ਕਰੇਗਾ। ਤੁਸੀਂ ਉਸ ਤੇ ਨਿਰਭਰ ਹੋ ਗਏ ਹੋ ਅਤੇ ਉਸ ਨੂੰ ਗੁਆਉਣ ਤੋਂ ਡਰਦੇ ਹੋ। ਜਾਂ ਉਹ ਤੁਹਾਨੂੰ ਪਹਿਲਾਂ ਛੱਡ ਚੁੱਕੇ ਹਨ, ਅਤੇ ਤੁਹਾਨੂੰ ਉਹ ਮਾੜਾ ਵੇਲਾ ਯਾਦ ਆ ਜਾਂਦਾ ਹੈ। ਜੋਕਰ ਤੁਸੀਂ ਆਪਣੇ ਸਾਥੀ ਨਾਲ ਜੁੜ ਜਾਂਦੇ ਹੋ ਤੁਸੀਂ ਪੂਰੀ ਤਰਾਂ ਨਹੀਂ ਜੁੜਦੇ ਕਿਉਂਕਿ ਤੁਸੀਂ ਉਸ ਤੇ ਨਿਰਭਰ ਕਰਨ ਲਗ ਪੈਂਦੇ ਹੋ। ਸੱਚਾ ਜੁੜਨਾ ਉਸ ਵੇਲੇ ਹੀ ਹੋ ਸਕਦਾ ਹੈ ਜਦ ਬਰਾਬਰ ਸਮਝੀਏ ਆਪਣੇ ਸਾਥੀ ਨੂੰ ਅਤੇ ਉਸ ਤੋਂ ਕੁਝ ਚਾਹੀਏ ਨਾ।
ਇਸ ਅਟੈਚਮੈਂਟ ਤੋਂ ਪਿੱਛਾ ਛੁੜਾਉਣ ਲਈ ਆਪਣੇ ਵਿਸ਼ਵਾਸ ਨੂੰ ਪਛਾਣੋ ਕਿਉਕਿ ਤੁਸੀਂ ਆਤਮਵਿਸ਼ਵਾਸ ਦੀ ਕਮੀ ਹੈ ਇਹ ਇਕ ਭੁਲੇਖਾ ਹੈ। ਤੁਹਾਡੀ ਕੁਦਰਤੀ ਸਥਿਤੀ ਆਤਮ-ਵਿਸ਼ਵਾਸ਼ ਵਾਲੀ ਹੈ ਪਰੰਤੂ ਕਿਸੇ ਨੇ ਤੁਹਾਡੀ ਜਿੰਦਗੀ ਵਿਚ ਕਿਧਰੇ ਵਹਿਮ ਭਰ ਦਿਤਾ ਅਤੇ ਤੋਹਫਾ ਤੁਹਾਡੇ ਕੋਲੋ ਖੋਹ ਲਿਆ। ਤੁਸੀਂ ਲਭ ਸਕਦੇ ਹੋ ਇਹ ਕਦ ਹੋਇਆ ਸੀ ਪਰੰਤੂ ਇਹ ਮੁਸ਼ਕਲ ਨਹੀਂ ਹੈ। ਹੁਣ ਤੁਸੀਂ ਪਛਾਣੋ ਕਿ ਤੁਸੀਂ ਆਤਮ ਵਿਸ਼ਵਾਸ਼ ਦਾ ਤੋਹਫਾ ਚਾਹੁੰਦੇ ਹੋ ਜਿਸ ਨੂੰ ਅਪਨਾ ਲਵੋ ਆਪਣੇ ਲਈ ਅਤੇ ਆਪਣੇ ਆਲੇ ਦੁਆਲੇ ਲੋਕਾਂ ਲਈ। ਤੁਹਾਡੇ ਦੋਸਤ, ਪਰਿਵਾਰ ਅਤੇ ਸਾਥੀ ਜਾਣਦੇ ਹਨ ਤੁਹਾਡੇ ਕੋਲ ਤੋਹਫਾ ਹੈ ਅਤੇ ਇੰਤਜਾਰ ਵਿਚ ਹਨ ਕਿ ਤੁਸੀਂ ਇਹ ਪ੍ਰਤਿਭਾ ਵਿਖਾਓਗੇ। ਤੁਹਾਨੂੰ ਕੁਝ ਸਮਾਂ ਚਾਹੀਦਾ ਹੈ ਅਤੇ ਆਪਣੇ ਨਵੇਂ ਨੂੰ ਅਪਣਾਉ ਧਿਆਨ ਨਾਲ ਅਤੇ ਅਭਿਆਸ ਕਰੋ ਤੁਸੀਂ ਵਧੀਆ ਮਹਿਸੂਸ ਕਰੋਗੇ। ਤੁਹਾਡੇ ਸਬੰਧ ਸੁਧਰ ਜਾਣਗੇ ਅਤੇ ਤੁਹਾਡੀ ਦੂਸਰਿਆਂ ਤੇ ਨਿਰਭਰਤਾ ਅਤੇ ਜੁੜਨਾ ਵੀ ਛੱਡ ਦੇਵੋਗੇ।
ਇਕ ਅਸ਼ਚਰਜਨਕ ਖੋਜ ਮਨੋਵਿਗਿਆਨੀ ਨੇ ਕੀਤੀ ਸਾਈਕੋਲੋਜੀ ਆਫ ਵਿਜਨ ਮਾਡਲ ਵਿਚ। ਉਸ ਵਿਚ ਇਨਸਾਨੀ ਮਨ ਬਾਰੇ ਦੱਸਿਆ ਗਿਆ ਹੈ। ਉਨਾ ਚੀਜਾਂ ਬਾਰੇ ਜਿਨਾ ਨੂੰ ਅਸੀਂ ਜੁੜ ਜਾਂਦੇ ਹਾਂ ਵੀ ਤੋਹਫੇ ਹੀ ਹੁੰਦੇ ਹਨ। ਦੂਸਰੇ ਲਫਜਾਂ ਵਿਚ ਅਸੀਂ ਆਪਣੀ ਜਿੰਦਗੀ ਵਿਚ ਥੋੜਾ ਕੁਝ ਲਿਆਉਂਦੇ ਹਾਂ ਅਤੇ ਸਿਰਫ ਉਥੇ ਕੇਂਦਰਿਤ ਕਰਦੇ ਹਾਂ ਜਿਥੇ ਤਜਰਬੇਕਾਰ ਹਾਂ। ਇਸ ਦਾ ਸਾਰ ਅਸ਼ਚਰਜ ਨਾਲ ਭਰਿਆ ਹੈ ਕਿ ਸਾਨੂੰ ਲੱਭਣ ਜਾਣ ਦੀ ਲੋੜ ਨਹੀਂ ਪਿਆਰ ਲੋਕਾਂ ਵਿਚ ਜਾਂ ਹਾਲਾਤਾਂ ਵਿਚ ਸਾਡੇ ਆਲੇ ਦੁਆਲੇ। ਸਾਡੇ ਸਭਨਾ ਕੋਲ ਕੁਦਰਤੀ ਤੋਹਫਾ ਪਿਆਰ ਦਾ ਹੈ ਅਤੇ ਕਾਮਯਾਬ ਅਤੇ ਆਨੰਦਮਈ ਸਬੰਧ ਬਣਾਉਣ ਦੀ ਕਾਬਲੀਅਤ ਵੀ। ਪਰੰਤੂ ਅਸੀ ਡਰਦੇ ਹਾਂ ਇਨਹਾ ਵੱਡੇ ਤੋਹਫਿਆਂ ਤੋਂ ਅਤੇ ਇਸੇ ਲਈ ਆਸਾਨੀ ਨਾਲ ਲੋਕਾਂ ਅਤੇ ਚੀਜਾਂ ਨਾਲ ਜੁੜ ਜਾੰਦੇ ਹਾਂ। ਸਮਾ ਆ ਗਿਆ ਹੈ ਕਿ ਅਸੀਂ ਆਪਣੇ ਤੋਹਫੇ ਪਛਾਣੀਏ ਅਤੇ ਗਲਵਕੜੀ ਪਾ ਲਈਏ ਪਿਆਰ ਨੂੰ