ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਅਸੀਂ ਆਪਣੇ ਸਾਥੀ ਦਾ ਵਿਹਾਰ ਕਿਵੇਂ ਬਦਲ ਸਕਦੇ ਹਾਂ

ਮੇਰੇ ਸਬੰਧਾਂ ਦੇ ਕੋਚਿੰਗ ਦੇ ਕੰਮ ਵਿਚ ਮੈਨੂੰ ਮੇਰੇ ਕਲਾਇੰਟ ਅਕਸਰ ਪੁੱਛਦੇ ਹਨ ਕਿ ਉਹ ਆਪਣੇ ਸਾਥੀ ਦਾ ਵਤੀਰਾ ਕਿਵੇਂ ਬਦਲਣ। ਮੈਂ ਮੰਨਦਾ ਹਾਂ ਕਿ ਮੈਂ ਵੀ ਬਹੁਤ ਵਾਰ ਲੋਕਾਂ ਨੂੰ ਬਦਲਣਾ ਚਾਹੁੰਦਾ ਹਾਂ ਜੋ ਮੇਰੇ ਨਜਦੀਕ ਹਨ ਜਦ ਉਨ੍ਹਾਂ ਦਾ ਵਤੀਰੇ ਵਿਚ ਸਾਕਾਰਾਤਮਕਤਾ ਘਟ ਹੁੰਦੀ ਹੈ। ਇੰਜ ਲਗਦਾ ਹੈ ਕਿ ਇਹੀ ਰਸਤਾ ਹੈ ਜਿਸ ਕਰਕੇ ਅਸੀਂ ਖੁਸ਼ ਰਹਿ ਸਕਦੇ ਹਾਂ ਜਿਨਾਂ ਨਾਲ ਸਾਡੇ ਸਬੰਧ ਹਨ ਉਹ ਪਿਆਰ ਭਰਿਆ ਵਤੀਰਾ ਰੱਖਣ ਅਤੇ ਜਦ ਇੰਜ ਨਹੀ ਹੁੰਦਾ ਤਾਂ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਰਹਿੰਦਾ ਸਿਵਾਏ ਭੁਗਤਣ ਦੇ। ਫਿਰ ਭੀ ਮੈਂ ਹਮੇਸ਼ਾ ਆਪਣੇ ਕਲਾਇਂਟ ਨੂੰ ਕਹਿੰਦਾ ਹਾਂ ਕਿ ਕਈ ਸਾਲਾਂ ਦੇ ਤਜਰਬੇ ਅਨੁਸਾਰ ਕਿ ਸਬੰਧਾਂ ਨੇ ਮੈਨੂੰ ਸਿਖਾਇਆ ਹੈ ਕਿ ਜੇਕਰ ਤੁਸੀਂ ਆਪਣੇ ਸਾਥੀ ਦੇ ਵਤੀਰੇ ਨੂੰ ਬਦਲਣਾ ਚਾਹੁੰਦੇ ਹੋ ਤਾਂ ਖੁਦ ਨੂੰ ਵੀ ਬਦਲਣਾ ਸਿੱਖੋ।

ਮੇਰੇ ਕਲਾਇੰਟ ਜਿਆਦਾਤਰ ਇਸ ਜਵਾਬ ਤੋਂ ਨਿਰਾਸ਼ ਹੋ ਜਾਂਦੇ ਹਨ, ਪਰੰਤੂ ਮੈਂ ਸਮਝਦਾ ਹਾਂ ਕਿ ਈਮਾਨਦਾਰ ਹੋਣਾ ਜਿਆਦਾ ਜਰੂਰੀ ਹੈ। ਇਸ ਲੇਖ ਵਿਚ ਮੈਂ ਦੱਸਾਂਗਾ ਕਿ ਕੋਇਰਸਨ ਜਾਂ ਕੰਟਰੋਲ ਕੀ ਕੋਸ਼ਿਸ਼ ਵਿਚ ਅਸੀਂ ਨਾਕਾਮ ਹੋ ਜਾਂਦੇ ਹਾਂ ਲੰਬੇ ਸਮੇਂ ਦੌਰਾਨ, ਪਰੰਤੂ ਹਾਲਾਤ ਠੀਕ ਕਰਨ ਦੀ ਇੱਛਾ ਅਤੇ ਖੁਦ ਨੂੰ ਪਿਆਰ ਕਰਨਾ ਸਮਝਣਾ ਸਬੰਧਾਂ ਵਿਚ ਤਬਦੀਲੀ ਦੀ ਕੁੰਜੀ ਹੈ।

ਸਭ ਤੋਂ ਪਹਿਲੀ ਚੀਜ ਜਿਸ ਦਾ ਖਿਆਲ ਰੱਖਣਾ ਜਰੂਰੀ ਹੈ ਉਹ ਇਹ ਕਿ ਤੁਸੀਂ ਆਪਣੇ ਸਾਥੀ ਵਿਚ ਤਬਦੀਲੀ ਚਾਹੁੰਦੇ ਹੀ ਕਿਉਂ ਹੋ। ਹੋ ਸਕਦਾ ਹੈ ਉਨ੍ਹਾਂ ਦਾ ਵਤੀਰਾ ਮਾੜਾ ਹੋਵੇ ਅਤੇ ਤੁਹਾਨੂੰ ਦਰਦ ਦਿੰਦਾ ਹੋਵੇ, ਇਸ ਲਈ ਇਹ ਜਰੂਰੀ ਹੋ ਜਾਂਦਾ ਹੈ ਤੁਸੀਂ ਇਸ ਨੂੰ ਰੋਕਣਾ ਚਾਹੁੰਦੇ ਹੋਵੋ। ਇਸ ਦੁਨੀਆ ਵਿਚ ਜਿਥੇ ਭਾਵਨਾਵਾਂ ਅਤੇ ਲਾਜਿਕ ਦੀ ਕੋਈ ਕੀਮਤ ਨਹੀਂ, ਇਸਦੀ ਤੁਕ ਬਣਦੀ ਹੈ ਕਿ ਗਲਤੀਆਂ ਦੱਸੀਆਂ ਜਾਣ, ਉਨ੍ਹਾਂ ਨੂੰ ਅਹਿਸਾਸ ਕਰਵਾਓ ਕਿ ਬਦਲਣ ਦੀ ਲੋੜ ਹੈ ਅਤੇ ਸਮਝਾਉ ਕਿ ਇਸ ਤਰਾਂ ਰਲ ਕੇ ਨਾ ਚੱਲਣ ਤੇ ਮੁਸ਼ਕਲਾਂ ਵਧ ਜਾਣਗੀਆਂ। ਪਰ ਮੁਸ਼ਕਲ ਇਹ ਹੈ ਕਿ ਇਨਸਾਨ ਭਾਵਨਾਵਾਂ ਨਾਲ ਭਰਿਆ ਪਿਆ ਹੈ ਅਤੇ ਇਹੀ ਸੱਚ ਹੈ ਲਾਜਿਕ ਦੀ ਜਗ੍ਹਾ ਕਿ ਉਨ੍ਹਾਂ ਦੇ ਵਤੀਰੇ ਨੂੰ ਕੰਟਰੋਲ ਕੀਤਾ ਜਾਵੇ ਅਤੇ ਸਟਰੈਸ ਨੂੰ ਰਿਐਕਟ। ਇਥੇ ਕੁਝ ਹੋਰ ਵੀ ਬਹੁਤ ਜਰੂਰੀ ਹੈ ਜੋ ਯਾਦ ਰੱਖਿਆ ਜਾਵੇ ਮਾੜੇ ਵਤੀਰੇ ਲਈ। ਜੇਕਰ ਤੁਹਾਡਾ ਸਾਥੀ ਨਾਕਾਰਾਤਮਕ ਵਤੀਰਾ ਅਪਣਾ ਰਿਹਾ ਹੈ ਇਸ ਦਾ ਮਤਲਬ ਹੈ ਕਿ ਉਹ ਖੁਦ ਨੂੰ ਚੋਟ ਪਹੁੰਚਾ ਰਿਹਾ ਹੈ।

ਇਹ ਚਾਂਸ ਵੀ ਹੋ ਸਕਦਾ ਹੈ ਕਿ ਤੁਹਾਡਾ ਸਾਥੀ ਇਸ ਤੋ ਅਗਿਆਨ ਹੀ ਹੋਵੇ ਅਤੇ ਇਸ ਗੱਲ ਤੋ ਭੀ ਕਿ ਤੁਸੀਂ ਕਿਧਰੇ ਉਸਦੇ ਵਤੀਰੇ ਤੋਂ ਆਹਤ ਹੋ ਰਹੇ ਹੋ। ਫਿਰ ਭੀ ਉਨ੍ਹਾਂ ਦੇ ਧੁਰ ਅੰਦਰ ਇਕ ਠੇਸ ਹੁੰਦੀ ਹੈ ਜੋ ਦਰਦ ਦਿੰਦੀ ਹੈ ਜਿਸ ਦਾ ਉਹ ਸਾਮਣਾ ਕਰ ਰਹੇ ਹੁੰਦੇ ਹਨ। ਉਹ ਡਰਦੇ ਹਨ ਕਿ ਜੇਕਰ ਉਨ੍ਹਾਂ ਦੀਆਂ ਭਾਵਨਾਵਾਂ ਬਾਹਰ ਆ ਗਈਆਂ ਤਾਂ ਦਰਦ ਉਨ੍ਹਾਂ ਨੂੰ ਨਿਗਲ ਜਾਵੇਗਾ ਅਤੇ ਉਹ ਭੱਦੇ ਨਜਰ ਆਉਣਗੇ ਅਤੇ ਪਿਆਰ ਦੇ ਕਾਬਲ ਨਹੀਂ ਰਹਿਣਗੇ। ਇਸ ਦਰਦ ਨੂੰ ਦਬਾਉਣ ਲਈ ਉਹ ਆਪਣੇ ਦਿਲ ਨੂੰ ਲੁਕੋ ਰੱਖਦੇ ਹਨ, ਆਪਣੇ ਆਪ ਤੋਂ ਵਿਛੜ ਜਾਂਦੇ ਹਨ ਅਜੇ ਇੰਜ ਵਤੀਰਾ ਰੱਖਦੇ ਹਨ ਕਿ ਤੁਹਾਨੂੰ ਠੇਸ ਪਹੁੰਚਦੀ ਹੈ।

ਜੇਕਰ ਤੁਸੀਂ ਵੇਖਦੇ ਹੋ, ਜਾਂ ਆਪਣੇ ਸਾਥੀ ਨੂੰ ਸਜਾ ਦਿੰਦੇ ਹੋ ਜਦ ਉਹ ਮਾੜਾ ਵਤੀਰਾ ਰੱਖਦੇ ਹਨ( ਇਹ ਵਿਛੋੜੇ ਦਾ ਕਾਰਨ ਬਣ ਸਕਦਾ ਹੈ) ਇਸ ਨਾਲ ਹੋਰ ਵੀ ਮਾੜਾ ਅਸਰ ਪੈਂਦਾ ਹੈ। ਉਹ ਪਹਿਲਾਂ ਹੀ ਅੰਦਰੋਂ ਦੁਖੀ ਅਸਰ ਵਿਖਾ ਰਹੇ ਹੁੰਦੇ ਹਨ ਅਤੇ ਤੁਹਾਡਾ ਫੈਸਲਾ ਦੇਣਾ ਇਸ ਨੂੰ ਹੋਰ ਮਾੜਾ ਕਰ ਦਿੰਦਾ ਹੈ। ਭਾਵੇਂ ਇਹ ਮੁਸ਼ਕਲ ਹੈ ਕਿ ਵਤੀਰਾ ਨਾ ਵੇਖੀਏ ਜਾਂ ਕਿਸੇ ਨੂੰ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕਰੀਏ ਜੋ ਬੁਰਾ ਵਿਹਾਰ ਕਰ ਰਹੇ ਹਨ ਕਿਉਂਕਿ ਇਸ ਨਾਲ ਤੁਸੀਂ ਬਹੁਤ ਸਾਰੀਆਂ ਜਾਂ ਸਾਰੀਆਂ ਹੀ ਪਿਆਰ ਦੀਆਂ ਭਾਵਨਾਵਾਂ ਗਵਾ ਬਹਿੰਦੇ ਹੋ। ਇਸ ਬਾਰੇ ਸੋਚੋ। ਜਦ ਤੁਹਾਡਾ ਸਾਥੀ ਇੰਜ ਵਿਹਾਰ ਕਰਦਾ ਹੈ ਤੁਹਾਡੇ ਮਨ ਵਿਚ ਉਸ ਵੇਲੇ ਕਿੰਨਾ ਪਿਆਰ ਆਉਂਦਾ ਹੈ, ਸ਼ਾਇਦ ਬਹੁਤ ਥੋੜਾ – ਇਹ ਜਰੂਰ ਹੈ ਕਿ ਤੁਸੀਂ ਪਰੇਸ਼ਾਨੀ ਮਹਿਸੂਸ ਕਰਦੇ ਹੋ, ਨਿਰਾਸ਼ ਹੋ ਜਾਂਦੇ ਹੋ, ਗੁੱਸਾ ਆਉਂਦਾ ਹੈ ਅਤੇ ਨਫਰਤ ਭੀ ਜੇਕਰ ਉਨ੍ਹਾਂ ਦਾ ਵਤੀਰਾ ਨਹੀਂ ਬਦਲਦਾ। ਮੁਸ਼ਕਲ ਇਹ ਹੈ ਕਿ ਤੁਹਾਡਾ ਸਾਥੀ ਤੁਹਾਡਾ ਫੈਸਲਾ ਸਮਝ ਜਾਂਦਾ ਹੈ (ਬਿਨਾ ਬੋਲਿਆਂ) ਅਤੇ ਇਸ ਨਾਲ ਉਹ ਇੰਜ ਹੋਰ ਵੀ ਮਾੜਾ ਵਤੀਰਾ ਕਰਦੇ ਹਨ – ਤੁਸੀਂ ਦੋਵੇਂ ਮਾੜੇ ਸਮੇਂ ਦੇ ਚੱਕਰ ਵਿਚ ਉਲਝ ਜਾਂਦੇ ਹੋ। ਇਕੋ ਤਰੀਕਾ ਹੈ ਇਸ ਨੂੰ ਸਮਝਣ ਦਾ..

ਨਾਕਾਰਾਤਮਕ ਵਤੀਰਾ ਹਮੇਸ਼ਾ ਇਕ ਵਿਸ਼ਵਾਸ਼ ਨਾਲ ਬਣ ਜਾਂਦਾ ਹੈ ਕਿ ਪਿਆਰ ਨਹੀਂ ਹੈ।

ਜਦ ਤੁਸੀ ਮਾੜਾ ਵਿਹਾਰ ਬਾਰੇ ਸਮਝੋਗੇ ਇਸ ਤਰਾਂ ਤੁਸੀਂ ਇਕਦਮ ਵੇਖੋਗੇ ਕਿ ਤੁਸੀਂ ਸਬੰਧਾਂ ਵਿਚ ਸਾਕਾਰਾਤਮਕ ਰੂਪ ਲਿਆ ਸਕਦੇ ਹੋ। ਇਸ ਇਕ ਤਰਾਂ ਨਾਲ ਪਿਆਰ ਵਾਪਸ ਲੈ ਆਉਣ ਦੀ ਵਿਧੀ ਹੈ, ਜਿਸ ਦੀ ਸ਼ਕਤੀ ਤੁਹਾਡੇ ਕੋਲ ਹੀ ਹੈ। ਇਸੇ ਲਈ ਆਪਣੇ ਸਾਥੀ ਦੇ ਵਿਹਾਰ ਵਿਚ ਤਬਦੀਲੀ ਲਈ ਹੌਸਲਾ ਦੇਣ ਨਾਲ ਖੁਦ ਨੂੰ ਵੀ ਤਬਦੀਲ ਕਰਨਾ ਹੈ। ਇਸ ਦਾ ਮਤਲਬ ਇਹ ਕਿ ਆਪਣੇ ਆਤਮ-ਵਿਸ਼ਵਾਸ਼ ਵਲ ਵੇਖਣਾ ਅਤੇ ਡਰ, ਅਸੁਰੱਖਿਆ ਅਤੇ ਲੱਭਣੀਆਂ ਉਹ ਥਾਵਾਂ ਆਪਣੇ ਅੰਦਰ ਜਿਥੋਂ ਤੁਹਾਡੇ ਅੰਦਰ ਭਾਵਨਾਵਾਂ ਜਾਗਦੀਆਂ ਹਨ ਜਦ ਤੁਹਾਡਾ ਸਾਥੀ ਨਾਕਾਰਾਤਮਕ ਤਰੀਕੇ ਵਤੀਰਾ ਕਰਦਾ ਹੈ। ਇਸ ਨੂੰ ਸਿਹਤਯਾਬ ਕਰਨ ਨਾਲ ਤੁਸੀ ਖੋਜ ਲਵੋਗੇ ਆਪਣੀ ਪਿਆਰ ਦੀ ਕੁਦਰਤੀ ਸ਼ਕਤੀ ਅਤੇ ਮੁਆਫ ਕਰਨਾ ਜੋ ਤੁਹਾਡੇ ਅਂਦਰ ਤੁਹਾਡੀ ਅਸੁਰੱਖਿਆ ਬਣੀ ਹੈ।

ਮੇਰੀ ਵੈਬਸਾਈਟ ਅਤੇ ਕਿਤਾਬਾਂ ਵਿਚ ਤੰਦਰੁਸਤ ਕਰਨ ਦੇ ਤਰੀਕੇ ਵਿਸਤਾਰ ਨਾਲ ਦਿੱਤੇ ਹੋਏ ਹਨ ਤਾਕਿ ਤੁਸੀਂ ਸਬੰਧਾਂ ਵਿਚ ਸਾਕਾਰਾਤਮਕ ਤਬਦੀਲੀਆਂ ਲਿਉਣ ਵਿਚ ਮੋਹਰੀ ਰਹੋ ਪਰੰਤੂ ਅਭਿਆਸ ਦਾ ਲੋੜ ਪਵੇਗੀ ਇਸ ਰਾਹ ਤੇ।

ਉਦਾਹਰਨ – ਆਪਣੇ ਸਬੰਧਾ ਵਿਚ ਸਾਕਾਰਾਤਮਕ ਤਬਦੀਲੀ ਕਿਵੇਂ ਲਿਆਈਏ।

ਅਗਲੀ ਵੇਰ ਆਪਣੇ ਸਾਥੀ ਨਾਲ (ਜਾਂ ਤੁਸੀਂ ਆਪਣੇ ਕਿਸੇ ਦੋਸਤ ਜਾਂ ਸਾਥੀ ਨਾਲ ਜੇਕਰ ਇਕੱਲੇ ਹੋ ਤਾਂ) ਵੇਖੋ, ਉਨ੍ਹਾਂ ਦੇ ਵਿਹਾਰ ਬਾਰੇ ਜੋ ਤੁਹਾਨੂੰ ਪਰੇਸ਼ਾਨ ਕਰਦਾ ਹੈ। ਉਹ ਕੀ ਹੈ ਜੋ ਤੁਸੀਂ ਉਸ ਵਿਚ ਬਦਲਣਾ ਚਾਹੁੰਦੇ ਹੋ।

ਵੇਖੋ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ – ਆਪਣੇ ਫੈਸਲਿਆਂ ਪ੍ਰਤੀ ਜਾਗਰੂਕ ਹੋ ਜਾਓ – ਭਾਵਨਾਵਾਂ ਪਛਾਂਣੋ ਜੋ ਤੁਸੀਂ ਉਸ ਵੇਲੇ ਮਹਿਸੂਸ ਕਰ ਰਹੇ ਹੋ। ਉਹ ਵੀ ਨਾਕਾਰਾਤਮਕ ਹੋਣਗੇ – ਸ਼ਾਇਦ ਪਰੇਸ਼ਾਨੀ, ਨਿਰਾਸ਼ਾ, ਗੁੱਸਾ ਜਾਂ ਠੇਸ ਭਰੇ ਹੋਰ। ਪਹਿਚਾਣੋ ਕਿ ਤੁਹਾਡੇ ਸਾਥੀ ਦਾ ਵਤੀਰਾ ਜਿਸ ਕਾਰਨ ਇਹ ਭਾਵਨਾਵਾਂ ਘਰ ਕਰਦੀਆਂ ਹਨ ਤੁਹਾਡੇ ਅੰਦਰ ਪਰੰਤੂ ਇਹ ਵੀ ਕਿ ਅਜਿਹੀਆਂ ਭਾਵਨਾਵਾਂ ਤੁਹਾਡੇ ਅੰਦਰ ਕਈ ਚਿਰਾਂ ਤੋਂ ਹਨ – ਸ਼ਾਇਦ ਤੁਹਾਡੇ ਮਿਲਣ ਤੋਂ ਪਹਿਲਾਂ ਦੀਆਂ ਵੀ। ਆਪਣੀਆਂ ਸਾਰੀਆਂ ਇਛਾਵਾਂ ਤਿਆਗ ਦਿਓ ਉਸ ਨੂੰ ਬਦਲਣ ਲਈ (ਪਰਸੂਏਸ਼ਨ ਜਾਂ ਕੋਇਰਸਨ ਰਾਹੀਂ)

ਅਗਲਾ ਕਦਮ ਇਹ ਹੈ ਕਿ ਪਹਿਚਾਣੋ ਤੁਸੀਂ ਕਿਹੋ ਜਿਹੀ ਦਰਦ ਦੀ ਭਾਵਨਾ ਮਹਿਸੂਸ ਕਰਦੇ ਹੋ ਉਹੋ ਜਿਹੀ ਹੀ ਤੁਹਾਡਾ ਸਾਥੀ ਮਹਿਸੂਸ ਕਰਦਾ ਹੈ। ਹੋ ਸਕਦਾ ਹੈ ਉਹ ਜਾਹਿਰ ਨਾ ਕਰਦੇ ਹੋਣ ਪਰੰਤੂ ਆਪਣੇ ਅੰਦਰ ਦਰਦ ਮਹਿਸੂਸ ਕਰ ਰਹੇ ਹੋਣਗੇ। ਆਪਣੇ ਸਾਥੀ ਬਾਰੇ ਕਿਆਸ ਲਗਾਓ ਇਕ ਬੱਚੇ ਦੀ ਤਰਾਂ ਜੋ ਪਰੇਸ਼ਾਨ ਹੈ, ਹੋ ਸਕਦਾ ਹੈ ਡਰੇ ਹੋਏ ਹੋਣ ਜਾਂ ਰੋ ਰਹੇ ਹੋਣ। ਇੰਜ ਕਰਨ ਲਈ ਤੁਸੀਂ ਉਨ੍ਹਾਂ ਦੇ ਧਰਾਤਲ ਦੇ ਸੁਭਾਅ ਨੂੰ ਵੇਖਣ ਵਿਚ ਕਾਮਯਾਬ ਹੋ ਜਾਵੋਗੇ ਜੋ ਕਿ ਅਗ੍ਰੈਸਿਵ, ਕੰਟ੍ਰੋਲਿੰਗ ਜਾਂ ਵਿਦਡਰਾਨ ਦਾ ਬੱਚਿਆਂ ਵਾਂਗ ਹੋ ਸਕਦਾ ਹੈ।

ਆਖਰੀ ਕਦਮ ਰਿਐਕਟ ਕਰਨ ਦਾ ਹੈ ਜਿਵੇ ਕਿ ਜੇਕਰ ਤੁਹਾਡਾ ਸਾਥੀ ਇਕ ਬੱਚਾ ਹੋਵੇ ਜਿਸ ਨੂੰ ਸਹਾਇਤਾ ਦੀ ਲੋੜ ਹੋਵੇ। ਤੁਹਾਡਾ ਕੁਦਰਤੀ ਇਨਸਟਿਂਕਟ ਪਿਆਰ ਜਤਾਉਣਾ ਹੋਵੇਗਾ ਅਤੇ ਉਸ ਨੂੰ ਹੌਸਲਾ ਕੰਫਰਟ ਦੇਣਾ ਅਤੇ ਸਹਾਇਤਾ ਕਰਨਾ ਹੋਵੇਗਾ। ਇਹੀ ਤੁਹਾਡੇ ਸਾਥੀ ਦੀ ਇਸ ਵੇਲੇ ਦੀ ਲੋੜ ਹੈ, ਪਰੰਤੂ ਉਹ ਸਮਝਾਉਣ ਜਾਂ ਕਹਿਣ ਦੀ ਸਮਰਥਾ ਗੁਆ ਬੈਠੇ ਹਨ। ਆਪਣੇ ਦਿਲ ਨੂੰ ਖੋਲ੍ਹੋ ਜਿਨਾ ਹੋ ਸਕੇ ਉਨ੍ਹਾਂ ਦੇ ਦਰਦ ਸਮਝਣ ਲਈ ਅਤੇ ਦਰਦ ਵੰਡਾਉਣ ਲਈ ਵੀ। ਉਨ੍ਹਾਂ ਲਈ ਤਰਸ ਲਿਆਓ ਅਤੇ ਯਾਦ ਰੱਖੋ ਤੁਸੀਂ ਕਿੰਨਾ ਪਿਆਰ ਕਰਦੇ ਹੋ ਉਸ ਨੂੰ। ਤੁਹਾਡਾ ਸਾਥੀ ਤੁਹਾਡੇ ਅੰਦਰ ਦੀ ਭਾਵਨਾ ਦਾ ਅੰਦਾਜ ਲਗਾਏਗਾ ਅਤੇ ਮਹਿਸੂਸ ਕਰੇਗਾ ਤੁਹਾਡੇ ਪਿਆਰ ਨੂੰ ਫੈਸਲੇ ਨੂੰ ਭੁੱਲ ਕੇ। ਇਸ ਨਾਲ ਤੁਹਾਡਾ ਦਿਲ ਖੁਲ੍ਹੇਗਾ ਅਤੇ ਤੁਸੀਂ ਪਿਆਰ ਮਹਿਸੂਸ ਕਰੋਗੇ ਆਪਣੇ ਸਾਥੀ ਲਈ ਅਤੇ ਤੁਸੀਂ ਉਸਦੇ ਵਿਹਾਰ ਵਿਚ ਤਬਦੀਲੀ ਵੇਖੋਗੇ।

ਮੈਂ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਜੋ ਮੈਂ ਆਖਿਆ ਹੈ ਬਹੁਤ ਹੀ ਸੌਖਾ ਹੈ – ਇਸ ਵਿਚ ਭਾਵਨਾਤਮਕ ਮੈਚੋਰਟੀ ਦੀ ਬਹੁਤ ਲੋੜ ਹੈ ਅਤੇ ਸਾਥੀ ਦੇ ਨਾਕਾਰਾਤਮਕ ਵਿਹਾਰ ਤੇ ਛੇਤੀ ਰਿਐਕਟ ਨਹੀਂ ਕਰਨਾ ਹੈ ਨਾ ਐਟੀਚਿਊਡ ਤੇ ਅਤੇ ਫਿਰ ਖੋਜ ਕਰੋ ਆਪਣੇ ਪਿਆਰ ਦੀਆਂ ਭਾਵਨਾਵਾਂ ਉਸ ਲਈ। ਪਰੰਤੂ ਇਹੀ ਇਕ ਤਰੀਕਾ ਹੈ ਆਪਣੇ ਸਬੰਧਾ ਨੂੰ ਅੱਗੇ ਲਿਜਾਣ ਦਾ ਜੇਕਰ ਇਹ ਸ਼ਕਤੀ ਦੀ ਲੜਾਈ ਵਿਚ ਉਲਝ ਗਿਆ ਹੈ ਜਾਂ ਪਿਆਰ ਰਹਿਤ ਜੋਨ ਵਿਚ ਦਾਖਲ ਹੋ ਚੁੱਕਾ ਹੈ। ਇਥੇ ਲੋੜ ਹੈ ਇਕ ਸਾਥੀ ਨਵੀਂ ਸੋਚ ਨਾਲ ਮੁਸ਼ਕਲ ਨੂੰ ਵੇਖੇ ਅਤੇ ਪਛਾਣੇ ਕਿ ਇਹ ਪਿਆਰ ਲਈ ਨਾਂਹ ਤੋ ਪੈਦਾ ਹੋਇਆ ਹੈ (ਦੋਹਾਂ ਵਿਚ)। ਜੇਕਰ ਤੁਸੀਂ ਪਹਿਚਾਨ ਲੈਦੇ ਹੋ ਅਤੇ ਪਿਆਰ ਨੂੰ ਮੋੜ ਲਿਆਉਂਦੇ ਹੋ, ਤੁਸੀਂ ਸ਼ਕਤੀਸ਼ਾਲੀ ਪ੍ਰੇਮ ਸਬੰਧ ਬਣਾਉਣ ਦਾ ਤਰੀਕਾ ਸਿਖ ਚੁੱਕੇ ਹੋ। ਤੁਹਾਨੂਂ ਇਹ ਗਿਆਨ ਵੀ ਹੋ ਜਾਵੇਗਾ ਕਿ ਤੁਸੀਂ ਫਾਇਦੇਮੰਦ ਤਬਦੀਲੀਆਂ ਲਿਆ ਸਕਦੇ ਹੋ ਜਦ ਵੀ ਜਿੰਦਗੀ ਵਿਚ ਕਿਤੇ ਅਜਿਹੋ ਹਾਲਾਤ ਬਣ ਜਾਣ ਆਪਣੇ ਅੰਦਰ ਪਿਆਰ ਲੱਭਣ ਲਈ ਅਤੇ ਫਿਰ ਲੋਕਾ ਵਿਚ ਪਿਆਰ ਵਿਖਾਉਣ ਲਈ ਜੋ ਅਫੈਕਟਿਡ ਹਨ। ਤੁਹਾਡਾ ਪਿਆਰ ਪ੍ਰੈਰਣਾ ਦੇਵੇਗਾ ਕੁਦਰਤੀ ਪਿਆਰ ਦੇ ਹਾਲਾਤ ਲਈ ਉਨ੍ਹਾ ਵਿਚ ਅਤੇ ਯਾਦ ਕਰਾਵੇਗਾ ਤੁਸੀਂ ਅਸਲ ਵਿਚ ਕੀ ਹੋ।

Loading spinner