1. ਮਨ ਦੀ ਸ਼ਾਂਤੀ ਭਾਵ ਆਤਮਾ ਦੀ ਸ਼ਾਂਤੀ
ਜਗਦੀਸ਼ ਰਾਮ ਆਨੰਦ ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ) ਹਮੇਸ਼ਾ ਕਿਹਾ ਜਾਂਦਾ ਹੈ ਕਿ ਮਨ ਦੀ ਸ਼ਾਂਤੀ ਚਾਹੀਦੀ ਹੈ ਪਰੰਤੂ ਮਨ ਕਹਿਣ ਦਾ ਮਤਲਬ ਇਹੀ ਹੁੰਦਾ ਹੈ ਕਿ “ਮੈਨੂੰ” ਸ਼ਾਂਤੀ ਚਾਹੀਦੀ ਹੈ, ਜਾਂ “ਮੈਂ” ਅਸ਼ਾਂਤ ਹਾਂ। “ਮੈਂ” ਸ਼ਬਦ ਮੁਖ ਨਾਲ ਬੋਲਦੇ ਹਾਂ ਲੇਕਿਨ ਇਹ ਬੋਲਣ ਵਾਲਾ ਕੌਣ ਹੈ ਯਾਨੀ ਕਿ “ਮੈਂ ਕੌਣ ਹਾਂ” ? ਇਹ ਗਿਆਨ ਅਵਸ਼ ਹੋਣਾ ਚਾਹੀਦਾ ਹੈ। ਇਹ ਆਪਣੇ ਆਪ ਨੂੰ ਮੈਂ ਕਹਿਣੇ ਵਾਲੀ ਚੇਤਨਾ ਸ਼ਕਤੀ “ਆਤਮਾ” ਹੈ। ਨਿਰਾਕਾਰ ਜੋਤੀ ਬਿੰਦੂ ਸਰੂਪ ਆਤਮਾ ਜਦੋਂ ਪੰਜ ਤੱਤਾਂ ਦਾ ਬਣਿਆ ਸਰੀਰ ਧਾਰਨ ਕਰ ਲੈਂਦੀ ਹੈ ਤਾਂ ਇਸ ਨੂੰ “ਜੀਵ ਆਤਮਾ” ਆਖਦੇ ਹਨ। ਆਤਮਾ ਜਦੋਂ ਤਕ ਸਰੀਰ ਤੋਂ ਅਲੱਗ ਨਿਰਾਕਾਰ ਸਰੂਪ ਭਾਵ ਅ-ਸੀਰੀ ਹੁੰਦੀ ਹੈ ਤਾਂ ਉਹ ਦੇਖ, ਬੋਲ ਜਾਂ ਸੁਣ ਨਹੀਂ ਸਕਦੀ। ਸਰੀਰ ਧਾਰਨ ਕਰਨ ਤੋਂ ਬਾਅਦ ਹੀ ਜੀਵ ਆਤਮਾ, ਸੁੱਖ ਅਤੇ ਦੁੱਖ, ਸ਼ਾਂਤੀ ਅਤੇ ਅਸ਼ਾਂਤੀ ਦਾ ਅਨੁਭਵ ਕਰ ਸਕਦੀ ਹੈ। ਅ-ਸਰੀਰੀ ਆਤਮੀ ਕਦੇ ਵੀ ਦੁਖੀ ਯਾ ਅਸ਼ਾਂਤ ਨਹੀਂ ਹੁੰਦੀ। ਸ਼ਾਂਤੀ ਦੀ ਇੱਛਾ ਵੀ ਜੀਵ ਆਤਮਾ ਨੂੰ ਤਾਂ ਹੀ ਹੁੰਦੀ ਹੈ ਜਦੋਂ ਉਸ ਦੇ ਜੀਵਨ ਵਿਚ ਦੁੱਖ, ਅਸ਼ਾਂਤੀ ਹੋਵੇ। ਇਹ ਗੱਲ ਸੱਚ ਹੈ ਕਿ ਜੀਵਨ ਦੁਖੀ ਜਾਂ ਅਸ਼ਾਂਤ ਨਹੀਂ ਹੁੰਦਾ ਬਲਕਿ ਅਸ਼ਾਂਤੀ ਕੁਝ ਸਮੇਂ ਵਾਸਤੇ ਹੀ ਹੁੰਦੀ ਹੈ। ਇਸੇ ਲਈ ਮਨੁੱਖ ਸ਼ਾਂਤੀ ਦੀ ਇੱਛਾ ਰੱਖਦਾ ਹੈ ਅਤੇ ਮੁਖ ਤੋਂ ਵਰਨਣ ਕਰਦਾ ਹੈ ਕਿ ਉਹ ਅਸ਼ਾਂਤ ਹੈ। ਜੇ ਅਸ਼ਾਂਤੀ ਸਦਾ ਰਹਿਣੀ ਵਸਤੂ ਹੁੰਦੀ ਤਾਂ “ਸ਼ਾਂਤੀ” ਕੀ ਹੈ। ਇਸ ਦਾ ਕੋਈ ਅਨੁਭਵ ਨਾ ਹੁੰਦਾ ਅਤੇ ਨਾ ਮਨੁੱਖ ਸ਼ਾਂਤੀ ਦੀ ਇੱਛਾ ਰੱਖਦਾ।