3. ਮਨ ਅਤੇ ਹਿਰਦੇ ਵਿਚ ਅੰਤਰ ਜਗਦੀਸ਼ ਰਾਮ ਆਨੰਦ ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ) ਹਿਰਦਾ ਸਰੀਰ ਦਾ ਇਕ ਅੰਗ ਹੈ। ਇਸ ਲਈ ਇਹ ਜੜ੍ਹ ਵਸਤੂ ਹੈ ਅਤੇ ਮਨ, ਆਤਮਾ ਦਾ ਅੰਗ ਹੋਣ ਕਰਕੇ ਚੇਤਨ ਹੈ। ਇਹਨਾਂ ਦੋਵਾਂ ਦਾ ਆਪਸੀ ਸਬੰਧ ਜ਼ਰੂਰ ਹੈ। ਜਿਵੇਂ ਇਕ ਹੈ ਦੇਖਣ ਦੀ ਸ਼ਕਤੀ ਜਿਸਨੂੰ ਦ੍ਰਿਸ਼ਟੀ ਆਖਦੇ ਹਨ ਅਤੇ ਦੂਜੀ ਵਸਤੂ ਹੈ ਨੇਤਰ (ਚਰਮ-ਚਕਸ਼ੂ) ਜਿਹਨਾਂ ਨਾਲ ਦੇਖਿਆ ਜਾਂਦਾ ਹੈ। ਇੰਜ ਹੀ ਮਨ ਤਾਂ ਸੰਕਲਪ ਸ਼ਕਤੀ ਹੈ ਪਰੰਤੂ ਸੰਕਲਪ ਮਨ ਵਿਚ ਉਤਪੰਨ ਹੁੰਦੇ ਹਨ। ਮਨ ਦੀ ਸਥਿਰਤਾ ਜਾਂ ਚੰਚਲਤਾ, ਹਿਰਦੇ ਦੀ ਕਠੋਰਤਾ ਜਾਂ ਕੋਮਲਤਾ ਮਾਨਸਿਕ ਸੰਸਕਾਰਾਂ ਤੇ ਨਿਰਭਰ ਕਰਦੀ ਹੈ। ਮਾਨਸਿਕ ਸੰਕਲਪ ਸ਼ੁੱਧ ਹੋਣ ਤੇ ਹਿਰਦੇ ਦੀ ਮਹਿਮਾ ਹੁੰਦੀ ਹੈ। ਹਿਰਦੇ ਨੂੰ ਕੋਮਲ ਕਿਹਾ ਜਾਂਦਾ ਹੈ, ਪਰੰਤੂ ਜੇਕਰ ਅਪਵਿੱਤਰ ਸੰਕਲਪ ਹੋਣਗੇ ਤਾਂ ਹਿਰਦਾ ਕਠੋਰ ਕਿਹਾ ਜਾਵੇਗਾ। ਮਾਨਸਿਕ ਅਵਸਥਾ ਦਾ ਪ੍ਰਭਾਵ ਹਿਰਦੇ ਤੇ ਜ਼ਰੂਰ ਪੈਂਦਾ ਹੈ। ਹਿਰਦਾ ਬਹੁਤ ਮਹੱਤਵਪੂਰਨ ਸਥਾਨ ਹੈ। ਸਰੀਰ ਵਿਚ ਹਿਰਦੇ ਦਾ ਵਿਸ਼ੇਸ਼ ਅਤੇ ਮਹੱਤਵਪੂਰਨ ਕਾਰਜ ਹੈ। ਜੇਕਰ ਹਿਰਦੇ ਨੂੰ ਨਿਰੋਗੀ ਰੱਖਣਾ ਹੈ ਤਾਂ ਸੰਕਲਪਾਂ ਨੂੰ ਹਲਕਾ ਕਰਨ ਦੀ ਲੋੜ ਹੈ। ਬਹੁਤ ਸੋਚ ਵਿਚਾਰ ਵਿਚ ਨਹੀਂ ਜਾਣਾ ਚਾਹੀਦਾ।