12.ਮਾਨਸਿਕ ਵਿਕਾਰਾਂ ਨਾਲ ਯੁੱਧ
ਜਗਦੀਸ਼ ਰਾਮ ਆਨੰਦ ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ) ਵਿਕਾਰਾਂ ਨੂੰ ਜਿੱਤਣ ਦਾ ਸਵਾਲ ਹੀ ਤਾਂ ਪੈਦਾ ਹੁੰਦਾ ਹੈ ਜਦੋਂ ਉਹਨਾਂ ਕੋਲੋਂ ਹਾਰ ਖਾ ਚੁੱਕੇ ਹੋਈਏ ਅਤੇ ਆਤਮਾ ਅੰਦਰ ਉਹ ਸ਼ਕਤੀ ਨਹੀਂ ਰਹਿੰਦੀ ਤਾਂ ਜੋ ਵਿਕਾਰਾਂ ਤੋਂ ਬਚ ਸਕੀਏ। ਮਨੁੱਖ ਨਾ ਚਾਹੁੰਦਾ ਹੋਇਆ ਵੀ ਵਿਕਾਰਾਂ ਦੇ ਵੱਸ ਹੋ ਜਾਂਦਾ ਹੈ। ਇਹ ਸ੍ਰਿਸ਼ਟੀ ਹੈ ਹੀ ਯੁੱਧ ਦਾ ਮੈਦਾਨ। ਸਾਡਾ ਯੁੱਧ ਮਾਇਆ ਭਾਵ ਪੰਜ ਵਿਕਾਰਾਂ ਨਾਲ ਹੈ ਜਿਹੜੇ ਮਨੁੱਖੀ-ਆਤਮਾ ਦੇ ਮਹਾਂ ਵੈਰੀ ਹਨ। ਜਿਵੇਂ ਸਰੀਰ ਜਦੋਂ ਬਲਵਾਨ ਹੁੰਦਾ ਹੈ ਤਾਂ ਉਹ ਨਿਰੋਗੀ ਵੀ ਜ਼ਰੂਰ ਹੁੰਦਾ ਹੈ ਤਿਵੇਂ ਹੀ ਜਦੋਂ ਆਤਮਾ ਬਲਵਾਨ ਹੈ ਤਦ ਉਹ ਨਿਰਵਿਕਾਰੀ ਵੀ ਅਵਸ਼ ਹੈ। ਨਿਰਬਲਤਾ ਦੇ ਕਾਰਨ ਹੀ ਜੀਵ ਆਤਮਾ ਵਿਕਾਰਾਂ ਵਿਚ ਫਸਦੀ ਹੈ। ਜੀਵ-ਆਤਮਾ ਦੀ ਨਿਰਬਲਤਾ ਦਾ ਮੂਲ ਕਾਰਨ ਹੈ ਅਗਿਆਨ। ਜਦੋਂ ਜੀਵ ਆਤਮਾ ਨਿਜ-ਸਰੂਪ, ਨਿਜ-ਧਾਮ ਵਾ ਪਰਮਾਤਮਾ ਦੇ ਨਾਲ ਆਪਣੇ ਸਬੰਧ ਭੁੱਲ ਜਾਂਦੀ ਹੈ ਤਦ ਉਸ ਦਾ ਪਤਨ ਹੋਣਾ ਆਰੰਭ ਹੁੰਦਾ ਹੈ। ਵਿਕਾਰ ਰੂਪੀ ਵੈਰੀ ਸਦਾ ਹੀ ਘੇਰਾ ਪਾਈ ਰੱਖਦੇ ਹਨ। ਹਾਰ-ਜਿੱਤ ਦੋਵੇਂ ਨਾਲ ਨਾਲ ਚਲਦੇ ਹਨ। ਜੇਕਰ ਕੋਈ ਸਦਾ ਹਾਰਦਾ ਹੀ ਰਹੇ ਤਾਂ ਯੁੱਧ ਦੀ ਕੋਈ ਗੱਲ ਹੀ ਨਹੀਂ ਰਹਿੰਦੀ। ਯੁੱਧ ਤਾਂ ਹੀ ਆਖਿਆ ਜਾਂਦਾ ਹੈ ਜਦੋਂ ਮਨੁੱਖ ਪੁਰਸ਼ਾਰਥ ਕਰ ਕੇ ਜਿੱਤ ਪ੍ਰਾਪਤ ਕਰੇ। ਯੁੱਧ ਅੰਦਰ ਜਿੱਤ ਸ਼ਕਤੀ ਨਾਲ ਪ੍ਰਾਪਤ ਹੁੰਦੀ ਹੈ। ਇਨ੍ਹਾਂ ਮਾਨਸਿਕ ਵਿਕਾਰਾਂ ਨੂੰ ਜਿੱਤਣ ਦੀ ਸ਼ਕਤੀ ਕਿਹੜੀ ਹੈ? ਜੇਕਰ ਆਤਮਾ ਆਪਣੇ ਬਲ ਨਾਲ ਜਿੱਤ ਪ੍ਰਾਪਤ ਕਰਨ ਦੇ ਸਮਰੱਥ ਹੁੰਦੀ ਤਾਂ ਹਾਰ ਹੀ ਕਿਉਂ ਖਾਂਦੀ? ਇਸ ਤੋਂ ਸਿੱਧ ਹੈ ਕਿ ਪਤਿਤ-ਪਾਵਨ ਸ਼ਕਤੀ ਦਾਤਾ ਜ਼ਰੂਰ ਕੋਈ ਹੋਰ ਹੈ। ਇਹ ਸ਼ਕਤੀ ਦੇਣ ਵਾਲੇ ਇਕ ਨਿਰਾਕਾਰ ਭਗਵਾਨ ਸ਼ਿਵ ਹਨ। ਸ਼ਿਵ ਸ਼ਕਤੀਆਂ ਤਾਂ ਮਸ਼ਹੂਰ ਹਨ। ਸ਼ਿਵ ਕੋਲੋਂ ਸ਼ਕਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ? ਇਸ ਸ਼ਕਤੀ ਦੀ ਪ੍ਰਾਪਤੀ ਵਾਸਤੇ ਸ਼ਿਵ ਨੂੰ ਸਹੀ ਢੰਗ ਨਾਲ ਜਾਣ ਕੇ ਸ਼ਿਵ ਪਰਮਾਤਮਾ ਨਾਲ ਬੁੱਧੀ ਯੋਗ ਕਿਵੇਂ ਲਾਇਆ ਜਾ ਸਕਦਾ ਹੈ? ਇਹ ਸਿੱਖਿਆ ਪ੍ਰਜਾ ਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਰਾਹੀਂ ਪ੍ਰਾਪਤ ਹੋ ਸਕਦੀ ਹੈ।