ਨਸ਼ਾ ਖੋਰੀ ਦੀਆਂ ਨਿਸ਼ਾਨੀਆਂ (ਡਾ. ਭਾਰਤ ਭੂਸ਼ਣ ਜਿੰਦਲ, ਐਮ. ਡੀ.)
ਦੈਨਿਕ ਕੰਮਾਂ ਵਿਚ ਅਰੁਚੀ ।
ਭੁੱਖ ਅਤੇ ਵਜ਼ਨ ਵਿੱਚ ਕਮੀ।
ਚਾਲ ਵਿਚ ਲੜਖੜਾਹਟ, ਕੰਪਕਾਪਟ ਅਤੇ ਬੇਢੰਗਾ ਪਨ।
ਲਾਲ ਅਤੇ ਭਾਰੀ ਅੱਖਾਂ, ਨਜ਼ਰ ਵਿਚ ਧੁੰਦਲਾਪਨ ਅਤੇ ਨੀਂਦ ਨਾ ਆਉਣਾ।
ਘਰ ਵਿਚ ਸੂਈਆਂ, ਸਰਿੰਜਾਂ ਅਤੇ ਅਜੀਬੋ ਗਰੀਬ ਪੈਕਟਾਂ ਦਾ ਆਉਣਾ।
ਸਰੀਰ ਤੇ ਨਵੇਂ ਅਤੇ ਕਈ-ਕਈ ਇੰਜੈਕਸ਼ਨਾਂ ਦੇ ਦਾਗ਼ ਅਤੇ ਕਪੜਿਆਂ ਤੇ ਖੂਨ ਦੇ ਧੱਬੇ।
ਉਲਟੀਆਂ ਹੋਣਾ, ਸਰੀਰ ਵਿਚ ਭਿਆਨਕ ਦਰਦ ਅਤੇ ਨੀਂਦ ਨਾ ਆਉਣਾ।
ਸ਼ਰੀਰ ਦਾ ਪਸੀਨੇ ਨਾਲ ਤਰਬ ਤਰ ਹੋ ਜਾਣਾ, ਘਬਰਾਹਟ ਆਦਿ।
ਯਾਦ ਸ਼ਕਤੀ ਤੇ ਇਕਾਗਰਤਾ ਦੀ ਕਮੀ, ਚਿੜਚਿੜਾਪਨ ਅਤੇ ਤੁਨਕ-ਮਿਜਾਜੀ।
ਪੁਰਾਣੇ ਦੋਸਤ ਮਿੱਤਰ ਛੱਡ ਕੇ ਅਚਾਨਕ ਨਵੇਂ-ਨਵੇਂ ਦੋਸਤ ਬਣਾ ਲੈਣਾ।
ਮਾਂ-ਬਾਪ ਜਾਂ ਜਾਣਕਾਰੀ ਤੋਂ ਆਨੇ-ਬਹਾਨੇ ਪੈਸੇ ਮੰਗਣਾ।
ਘਰ ਦਾ ਸਮਾਨ, ਪੈਸਾ ਗਾਇਬ ਹੋ ਜਾਣਾ।
ਏਕਾਂਤ ਵਿਚ ਜਿਆਦਾ ਦੇਰ ਤੱਕ ਬੈਠੇ ਰਹਿਣਾ।
ਸਕੂਲ, ਕਾਲਜ ਜਾਂ ਕੰਮ ਤੇ ਜਾਣ ਤੋਂ ਕੰਨੀ ਕਤਰਾਉਣਾ।
ਡਾ. ਭਾਰਤ ਭੂਸ਼ਣ ਜਿੰਦਲ, ਐਮ. ਡੀ. (9815064904) ਸਰਕਾਰੀ ਹਸਪਤਾਲ