by admin | Oct 20, 2023 | ਲੋਕ ਗੀਤ ਤੇ ਸੁਹਾਗ
ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਕੁੜਤਾ ਸਮਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ਵਗੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਚੀਰਾ ਰੰਗਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ਵਗੀਆਂ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਵੀਰਾ ਵੇ ਤੂੰ ਆਓ ਵੀਰਾ ਵੇ ਤੂੰ ਆਓ ਮੇਰੇ ਮਨ ਚਾਓ ਵੀਰਾ ਤੂੰ ਠੁਮਕ ਚਲੇ ਘਰ ਆਓ ਲ੍ਹੋੜੀ ਦਿਆਂ ਤੂੰ ਆਓ ਬਾਬੇ ਵਿਹੜੇ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਭੈਣਾਂ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ ਸੋਹਣੇ ਜੇ ਸੈਂਕਲ ਵਾਲਿਆ ਸੈਂਕਲ ਹੋਲਰੇ ਹੋਲਰੇ ਤੋਰੀਏ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪਾਂਧ ਵੇ ਜਾਇਆਂ ਮਿਲਿਆਂ ਤੇ ਚੜ੍ਹ ਜਾਂਦੇ ਚਾਂਦ ਵੇ ਭੈਣਾਂ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ ਕਿਤੇ ਟੱਕਰੇਂ ਨੀ ਮਾਏ ਨੀ ਮੇਰੀਏ ਕਿਤੇ ਟੱਕਰੇਂ ਤਾਂ ਦੁੱਖ ਸੁੱਖ ਛੇੜੀਏ ਲੰਮੇ ਪਏ ਨੀ ਵਿਛੋੜੇ ਨੀ ਮਾਏ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਵੀਰਾਂ ਮਿਲਿਆਂ ਤੇ ਚੜ੍ਹ ਜਾਂਦੇ ਚੰਦ ਵੇ ਗੱਡੀ ਦਿਆ ਗੜਵਾਣੀਆਂ ਗੱਡੀ ਹੌਲੀ ਹੌਲੀ ਛੇੜ ਵੇ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪੰਧ ਵੇ ਵੀਰਾਂ ਮਿਲਿਆਂ ਤੇ ਚੜ੍ਹ ਜਾਂਦੇ ਚੰਦ ਵੇ ਭੈਣਾਂ ਮਿਲੀਆਂ ਤੇ ਪੈ ਜਾਂਦੀ ਠੰਡ ਵੇ ਸਖੀਆਂ ਮਿਲੀਆਂ ਤੇ ਲੱਗ ਜਾਂਦਾ ਰੰਗ ਵੇ ਕਿਤੇ ਮਿਲ ਜਾ ਨੀ ਮਾਏ ਭੋਲੀਏ ਆਪਾਂ ਮਿਲੀਏ ਤਾਂ ਦੁੱਖ ਸੁਖ ਫੋਲੀਏ ਤੈਨੂੰ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਵੀਰਨ ਛਮ ਛਮ ਰੋਇਆ ਹੋ। ਜਦ ਵੀਰਨ ਤੁਰਿਆ ਹੋ। ਹੋ ਚੰਦ ਤੀਜ ਦਾ ਚੜ੍ਹਿਆ ਹੋ। ਜਦ ਵੀਰਨ ਅੰਦਰ ਵੜਿਆ ਹੋ। ਹੋ ਬੂਟਾ ਕਲੀਆਂ ਦਾ ਖਿੜਿਆ ਹੋ। ਜਦ ਵੀਰਨ ਚੌਤੇਂ ਚੜ੍ਹਿਆ ਹੋ। ਹੋ ਚੌਤਾਂ ਸ਼ੀਸ਼ੇ ਦਾ ਜੜਿਆ ਹੋ। ਜਦ ਵੀਰਨ ਪਲੰਘੀ ਬੈਠਾ ਹੋ। ਹੋ ਕੋਲੇ ਡਾਹ ਲੈਂਦੀ ਪੀੜ੍ਹਾ ਹੋ। ਜਦ ਵੀਰਨ ਭੈਣ ਦੇ ਦੁਖੜੇ ਸੁਣਦਾ ਹੋ। ਹੋ ਵੀਰਨ ਛਮ ਛਮ ਰੋਇਆ ਹੋ।...