ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਅੰਮ੍ਰਿਤ ਮੰਨਣ

ਮੇਰੀ ਧੀ ਅਮ੍ਰਿਤ ਮੰਨਣ ਮੇਰੀ ਧੀ, ਤੂੰ ਜਦ ਵੀ ਮਿਲਦੀ ਏਂ ਮੈਨੂੰ ਮੂੰਹੋ ਬੋਲੇਂ ਜਾਂ ਨਾ ਬੋਲੇਂ ਮੈਂ ਤੇਰੇ ਬਾਰੇ ਸਭ ਕੁਝ ਜਾਣ ਜਾਂਦਾ ਹਾਂ। ਤੇਰੇ ਚੇਹਰੇ ਦੇ ਸਭ ਹਾਵ ਭਾਵ ਸਬ ਹਕੀਕਤਾਂ ਬੇਪਰਦ ਕਰ ਦੇਵਣ। ਤੇਰਾ ਸਹਿਮੇ ਜਹੇ ਕਹਿਣਾ, ਪਾਪਾ ਸਭ ਠੀਕ ਹੈ ਅੱਖਾਂ ਵਿਚ ਅੱਥਰੂਆਂ ਦਾ ਛਲਕ ਜਾਣਾ ਸ਼ਬਦਾਂ ਦਾ ਗਲੇ ਵਿਚ ਅਟਕ ਜਾਣਾ ਖੋਲ੍ਹ...

ਆਕਾਸ਼ਦੀਪ

ਆਕਾਸ਼ਦੀਪ ਭੁੱਲਕੇ ਆਪਣੀ ਔਕਾਤ, ਚੱਲਦੀ ਨਦੀ ਨੂੰ ਅਵਾਜ਼ ਦੇ ਬੈਠੇ, ਇਹ ਵੀ ਭੁੱਲ ਗਏ ਕਿ ਸਰਕਦੀ ਰੇਤ ਤੇ ਘਰ ਹੈ ਮੇਰਾ। ਕਦੇ ਵੀ ਪੁੰਨਿਆਂ ਦੇ ਚੰਨ ਤੇ ਇਲਜਾਮ ਨਾਂ ਆਇਆ, ਸਮੁੰਦਰ ਚੋਂ ਲਹਿਰ ਉੱਠੇ ਤੇ ਬੱਸ ਬਦਨਾਮ ਹੋ ਜਾਵੇ। ਜੇ ਮੈਂ ਮੁਜ਼ਰਿਮ ਹਾਂ ਤਾਂ ਮੁਜਰਿਮ ਹੈ ਮੇਰੇ ਤੋਂ ਖੁਦਾ ਪਹਿਲਾਂ, ਮੈਂ ਪਿੱਛੋਂ ਜੁਰਮ ਕੀਤਾ ਸੀ, ਮਗਰ ਉਸਦੀ...

ਜਨਮੇਜਾ ਸਿੰਘ ਜੌਹਲ

ਦੀਵੇ ਨਾਲ ਸੰਵਾਦ ਜਨਮੇਜਾ ਸਿੰਘ ਜੌਹਲ ਪਹਿਲੇ ਦੀਵੇ ਨੂੰ ਪੁੱਛਿਆ ਤੂੰ ਜਗ ਕਿਉਂ ਰਿਹਾ ਏਂ? ਮੇਰੇ ਕੋਲ ਬੱਤੀ ਹੈ ਤੇਲ ਹੈ ਅੱਗ ਹੈ ਹੋਰ ਮੈਂ ! ਕੀ ਕਰਾਂ? ਦੂਜੇ ਦੀਵੇ ਨੂੰ ਪੁੱਛਿਆ ਤੂੰ ਖੁਸ਼ ਕਿਉਂ ਹੈਂ? ਮੈਂ ਸਾਰੇ ਜਗ ਨੂੰ ਰੋਸ਼ਨ ਕਰ ਰਿਹਾਂ ਮੇਰੇ ਕਰਕੇ ਸਾਰੇ ਤੁਰੇ ਫਿਰਦੇ ਹਨ। ਹਨੇਰੇ ਨੂੰ ਮੈਂ ਸੂਆ ਦਿੱਤਾ ਹੈ ਹੋਰ ਮੈਂ! ਖੁਸ਼...

ਨੰਦ ਲਾਲ ਨੂਰਪੁਰੀ

ਜੀਉਂਦੇ ਭਗਵਾਨ ਨੰਦ ਲਾਲ ਨੂਰਪੁਰੀ ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ ਚਾ ਜਿਨ੍ਹਾਂ ਨੂੰ ਮਿਲਣ ਵਾਸਤੇ, ਰੋਂਦੇ ਭੈਣ ਭਰਾਵਾਂ ਦੇ ਬੁੱਢੇ ਬਾਪੂ ਖੜੇ ਉਡੀਕਣ, ਗੱਭਰੂ ਪੁੱਤ ਜਵਾਨਾਂ ਨੂੰ ਓ ਦੁਨੀਆਂ...

ਪਾਸ਼

ਆਸਮਾਨ ਦਾ ਟੁਕੜਾ ਪਾਸ਼ ਮੇਰੀ ਜਾਨ ਤਾਂ ਹੈ ਆਸਮਾਨ ਦਾ ਉਹ ਟੁਕੜਾ ਜੋ ਰੋਸ਼ਨਦਾਨ ਚੌਂ ਪਲਮ ਆਉਂਦਾ ਹੈ ਸਖਤ ਕੰਧਾਂ ਤੇ ਸੀਖਾਂ ਦਾ ਵੀ ਲਿਹਾਜ ਨਹੀ ਕਰਦਾ ਉਹ ਤਾਂ ਚਾਹੁੰਦੇ ਹਨ ਕਿ ਮੈਂ ਇਸ ਟੁਕੜੇ ਦੇ ਆਸਰੇ ਹੀ ਜੀਵਾਂ ਤਾਂ ਫੇਰ ਕਹਿੰਦੇ ਕਿਉਂ ਨਹੀ ਏਸ ਨੂੰ ਕਿ ਥਾਏਂ ਹੀ ਜੰਮ ਜਾਵੇ,ਨਵੇਲੇ ਰੰਗ ਨਾ ਬਦਲੇ- ਦੇਖੋ ਇਹ ਟੁਕੜਾ ਹਰ ਘੜੀ...