by admin | Oct 20, 2023 | ਲੇਖ
ਚੰਗੇਰੀ ਯਾਦ ਸ਼ਕਤੀ ਨਰਿੰਦਰ ਸਿੰਘ ਕਪੂਰ ਚਾਲ੍ਹੀਆਂ ਦੀ ਉਮਰੋਂ ਟੱਪੇ ਆਮ, ਤੇ ਕਈ ਕਈ ਜਵਾਨ ਵੀ, ਆਪਣੀ ਯਾਦ ਸ਼ਕਤੀ ਕਮਜ਼ੋਰ ਹੁੰਦੀ ਜਾਣ ਦੀ ਸ਼ਿਕਾਇਤ ਕਰਦੇ ਹਨ। ਪੜ੍ਹਿਆ ਭੁੱਲ ਜਾਂਦਾ ਹੈ, ਚਿਹਰੇ, ਅੰਕੜੇ ਤੇ ਘਟਨਾਵਾਂ ਯਾਦ ਨਹੀਂ ਰਹਿੰਦੇ। ਉਹ ਏਸ ਨੂੰ ਦਿਮਾਗ ਦੀ ਕਮਜ਼ੋਰੀ ਦਾ ਕਾਰਨ ਖਿਆਲ ਕਰਦੇ ਹਨ। ਪਰ ਯਾਦ ਸ਼ਕਤੀ ਦਿਲ ਜਾਂ ਜਿਗਰ ਵਾਂਗ,...
by admin | Oct 20, 2023 | ਲੇਖ
ਅਰਦਾਸ ਨਰਿੰਦਰ ਸਿੰਘ ਕਪੂਰ ਕੇਵਲ ਮਨੁੱਖ ਹੀ ਅਰਦਾਸ ਕਰਦੇ ਹਨ। ਅਰਦਾਸ ਕੋਈ ਭਾਸ਼ਨ ਨਹੀਂ, ਇਹ ਅੰਤਾਂ ਦੀ ਸੁਹਿਰਦਤਾ ਵਿਚੋਂ ਉਭਰੀ ਮਨੁੱਖੀ ਆਤਮਾ ਦੀ ਹੂਕ ਹੈ। ਅਰਦਾਸ ਨਿਆਸਰੇਪਣ ਦੀ ਵਿਆਖਿਆ ਨਹੀਂ, ਇਹ ਨਿਆਸਰੇਪਣ ਦਾ ਡੂੰਘਾ ਅਨੁਭਵ ਹੈ। ਅਰਦਾਸ ਅਲੰਕਾਰਾਂ ਜਾਂ ਵਿਸ਼ੇਸ਼ਣਾਂ ਦਾ ਵੇਰਵਾ ਨਹੀਂ ਇਹ ਆਪਣੀ ਹੀ ਆਤਮਾ ਸਨਮੁੱਖ ਹੋ ਕੇ ਦਿੱਤਾ...
by admin | Oct 20, 2023 | ਲੇਖ
ਰੁੱਸਣਾ ਨਰਿੰਦਰ ਸਿੰਘ ਕਪੂਰ ਰੁੱਸਣਾ ਕਿਸੇ ਸਥਿਤੀ ਜਾਂ ਵਿਅਕਤੀ ਪ੍ਰਤੀ ਬੇਮੁਖਤਾ ਦਾ ਪ੍ਰਗਟਾਵਾ ਹੁੰਦਾ ਹੈ। ਹਰ ਇਕ ਵਿਅਕਤੀ ਜੀਵਨ ਵਿਚ ਅਨੇਕਾਂ ਵਾਰੀ ਰੁੱਸਦਾ ਹੈ। ਕਈ ਰੋਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਅਸੀਂ ਚੁੱਪ ਗੜੁੱਪ ਹੋ ਜਾਂਦੇ ਹਾਂ ਤੇ ਅੰਦਰੋਂ ਅੰਦਰ ਧੁਖਦੇ ਰਹਿੰਦੇ ਹਾਂ ਅਤੇ ਕਈ ਰੋਸੇ ਅਜਿਹੇ ਹੁੰਦੇ ਹਨ ਜਿਨ੍ਹਾਂ...
by admin | Oct 20, 2023 | ਲੇਖ
ਦੁੱਖ ਨਰਿੰਦਰ ਸਿੰਘ ਕਪੂਰ ਜ਼ਿੰਦਗੀ ਦੀਆਂ ਬਹਾਰਾਂ ਵਿਚੋਂ ਗੁਜ਼ਰਦਿਆਂ ਅਚਾਨਕ ਕੋਈ ਅਣਕਿਆਸੀ ਘਟਨਾ ਵਾਪਰਦੀ ਹੈ ਜਿਸ ਨਾਲ ਪੈਰਾਂ ਥੱਲਿਉਂ ਜ਼ਮੀਨ ਨਿਕਲ ਜਾਂਦੀ ਹੈ। ਹਰੇ ਭਰੇ ਬਾਗ਼ ਸ਼ਮਸ਼ਾਨ ਘਾਟ ਦਿਸਣ ਲਗ ਪੈਂਦੇ ਹਨ। ਦੁੱਖ ਇਕ ਮਾਨਸਿਕ ਸੰਕਲਪ ਹੈ, ਜਿਸ ਨਾਲ ਸਾਡੀ ਬਾਹਰੀ ਜਗਤ ਨੂੰ ਵੇਖਣ ਦੀ ਦ੍ਰਿਸ਼ਟੀ ਹੀ ਬਦਲ ਜਾਂਦੀ ਹੈ। ਸਤਰੰਗੀ...
by admin | Oct 20, 2023 | ਲੇਖ
ਦੋਸਤੀ ਨਰਿੰਦਰ ਸਿੰਘ ਕਪੂਰ ਦੋਸਤ ਅਤੇ ਦੁਸ਼ਮਣ ਦੋਵੇਂ ਦੁੱਖ ਦਿੰਦੇ ਹਨ, ਦੋਸਤ ਵਿਛੜ ਕੇ ਦੁੱਖ ਦਿੰਦੇ ਹਨ ਅਤੇ ਦੁਸ਼ਮਣ ਮਿਲ ਕੇ ਦੁੱਖ ਦਿੰਦੇ ਹਨ ਦੋਸਤੀ ਦਾ ਦਾਅਵਾ ਤਾਂ ਸਾਰੇ ਕਰਦੇ ਹਨ ਪਰ ਤਰਬੂਜ਼ ਵਾਂਗ ਕੋਈ ਕੋਈ ਦੋਸਤ ਹੀ ਮਿੱਠਾ ਹੁੰਦਾ ਹੈ। ਸਾਡੀ ਖੁਸ਼ਹਾਲੀ ਦੇ ਦਿਨਾਂ ਵਿਚ ਸਾਨੂੰ ਦੋਸਤ ਮਿਲਦੇ ਹਨ ਤੇ ਮੁਸੀਬਤ ਵੇਲੇ ਪਰਖੇ ਜਾਂਦੇ...
by admin | Oct 20, 2023 | ਲੇਖ
ਸੁੰਦਰਤਾ ਨਰਿੰਦਰ ਸਿੰਘ ਕਪੂਰ ਸੁੰਦਰਤਾ ਉਹ ਹੈ ਜਿਸਦੀ ਸੌਕਣ ਵੀ ਸਿਫ਼ਤ ਕਰੇ। ਸੁੰਦਰਤਾ ਪਰਮਾਤਮਾ ਦੀ ਮੁਸਕਰਾਹਟ ਹੈ। ਖ਼ੂਬਸੂਰਤੀ ਕਿਸੇ ਦੀਆਂ ਅੱਖਾਂ ਜਾਂ ਬੁੱਲ੍ਹਾ ਜਾਂ ਦੰਦਾਂ ਵਿਚ ਨਹੀਂ ਹੁੰਦੀ, ਇਹ ਇਹਨਾਂ ਸਭ ਵਿਚ ਅਤਿਅੰਤ ਉੱਤਮ ਦਰਜੇ ਦਾ ਹੈ ਤੇ ਇਸ ਵਿਚ ਇਕ ਦਾ ਲਾਭ ਦੂਜੇ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਚੰਦਰਮਾ ਸੂਰਜ ਕਾਰਨ...