ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਕੀਕਣ ਮਿਲਾਂ ਨੀ ਭੈਣੇ ਮੇਰੀਏ ਲੋਕਗੀਤ

ਕਿਕੱਣ ਮਿਲਾਂ ਨੀ ਭੈਣੇ ਮੇਰੀਏ ਉੱਚੀ, ਉੱਚੀ ਰੋਡ਼ੀ ਵੀਰਾ ਦੰਮ, ਦੰਮ ਵੇ ਇਕ ਕੰਗਣ ਰੁਡ਼੍ਹਿਆ ਵੇ ਜਾਵੇ ਮੇਰਾ ਵੀਰ ਮਿਲਕੇ ਜਾਇਓ ਵੇ-ਹੇ ਮੈਂ ਕਿੱਕਣ ਮਿਲਾਂ ਨੀ ਭੈਣੇ ਮੇਰੀਏ ਮੇਰੇ ਸਾਥੀ ਜਾਂਦੇ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਮੂਹਰਿਓਂ ਮੋਡ਼ਾਂ ਮੇਰਾ ਵੀਰ ਮਿਲਕੇ ਜਾਇਓ ਵੇ-ਹੇ...

ਮੇਰਾ ਵੀਰ ਮਿਲਕੇ ਜਾਣਾ ਵੇ ਲੋਕਗੀਤ

  ਮੇਰਾ ਵੀਰ ਮਿਲਕੇ ਜਾਣਾ ਵੇ ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿਕਣ ਮਿਲਾਂ ਭੈਣੇ ਮੇਰੀਏ ਨੀ ਮੇਰੇ ਸਾਥੀ ਲੰਘ ਗਏ ਦੂਰ ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਬਾਹੋਂ ਪਕੜਾਂ ਵੇ ਤੈਨੂੰ ਪਾ ਲਵਾਂ ਘੇਰਾ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿਕਣ ਮਿਲਾਂ...

ਛੁੱਟੀਆਂ ਨਾ ਮਿਲੀਆਂ ਭੈਣੇਂ ਲੋਕਗੀਤ

ਛੁੱਟੀਆਂ ਨਾ ਮਿਲੀਆਂ ਭੈਣੇਂ ਕੁੜਤਾ ਸਮਾਵਾਂ ਵੀਰਾ, ਛਾਉਣੀ ਪਹੁੰਚਾਵਾਂ ਵੇ ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ ਨਾ ਤਲੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਵੇ-ਹੇ-ਏ ਚੀਰਾ ਰੰਗਾਵਾਂ ਵੀਰਾ, ਛਾਉਣੀ ਪਹੁੰਚਾਵਾਂ ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ...

ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਲੋਕਗੀਤ

ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਕੁੜਤਾ ਸਮਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ਵਗੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਚੀਰਾ ਰੰਗਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ਵਗੀਆਂ...

ਭੈਣਾਂ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ ਲੋਕਗੀਤ

ਭੈਣਾਂ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ ਸੋਹਣੇ ਜੇ ਸੈਂਕਲ ਵਾਲਿਆ ਸੈਂਕਲ ਹੋਲਰੇ ਹੋਲਰੇ ਤੋਰੀਏ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪਾਂਧ ਵੇ ਜਾਇਆਂ ਮਿਲਿਆਂ ਤੇ ਚੜ੍ਹ ਜਾਂਦੇ ਚਾਂਦ ਵੇ ਭੈਣਾਂ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ ਕਿਤੇ ਟੱਕਰੇਂ ਨੀ ਮਾਏ ਨੀ ਮੇਰੀਏ ਕਿਤੇ ਟੱਕਰੇਂ ਤਾਂ ਦੁੱਖ ਸੁੱਖ ਛੇੜੀਏ ਲੰਮੇ ਪਏ ਨੀ ਵਿਛੋੜੇ ਨੀ ਮਾਏ...