by admin | Oct 20, 2023 | ਲੋਕ ਗੀਤ ਤੇ ਸੁਹਾਗ
ਵੀਰਾਂ ਮਿਲਿਆਂ ਤੇ ਚੜ੍ਹ ਜਾਂਦੇ ਚੰਦ ਵੇ ਗੱਡੀ ਦਿਆ ਗੜਵਾਣੀਆਂ ਗੱਡੀ ਹੌਲੀ ਹੌਲੀ ਛੇੜ ਵੇ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪੰਧ ਵੇ ਵੀਰਾਂ ਮਿਲਿਆਂ ਤੇ ਚੜ੍ਹ ਜਾਂਦੇ ਚੰਦ ਵੇ ਭੈਣਾਂ ਮਿਲੀਆਂ ਤੇ ਪੈ ਜਾਂਦੀ ਠੰਡ ਵੇ ਸਖੀਆਂ ਮਿਲੀਆਂ ਤੇ ਲੱਗ ਜਾਂਦਾ ਰੰਗ ਵੇ ਕਿਤੇ ਮਿਲ ਜਾ ਨੀ ਮਾਏ ਭੋਲੀਏ ਆਪਾਂ ਮਿਲੀਏ ਤਾਂ ਦੁੱਖ ਸੁਖ ਫੋਲੀਏ ਤੈਨੂੰ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਵੀਰਨ ਛਮ ਛਮ ਰੋਇਆ ਹੋ। ਜਦ ਵੀਰਨ ਤੁਰਿਆ ਹੋ। ਹੋ ਚੰਦ ਤੀਜ ਦਾ ਚੜ੍ਹਿਆ ਹੋ। ਜਦ ਵੀਰਨ ਅੰਦਰ ਵੜਿਆ ਹੋ। ਹੋ ਬੂਟਾ ਕਲੀਆਂ ਦਾ ਖਿੜਿਆ ਹੋ। ਜਦ ਵੀਰਨ ਚੌਤੇਂ ਚੜ੍ਹਿਆ ਹੋ। ਹੋ ਚੌਤਾਂ ਸ਼ੀਸ਼ੇ ਦਾ ਜੜਿਆ ਹੋ। ਜਦ ਵੀਰਨ ਪਲੰਘੀ ਬੈਠਾ ਹੋ। ਹੋ ਕੋਲੇ ਡਾਹ ਲੈਂਦੀ ਪੀੜ੍ਹਾ ਹੋ। ਜਦ ਵੀਰਨ ਭੈਣ ਦੇ ਦੁਖੜੇ ਸੁਣਦਾ ਹੋ। ਹੋ ਵੀਰਨ ਛਮ ਛਮ ਰੋਇਆ ਹੋ।...
by admin | Oct 20, 2023 | ਲੋਕ ਗੀਤ ਤੇ ਸੁਹਾਗ
ਉੱਚੇ ਟਿੱਬੇ ਬੱਗ ਚਰੇਂਦਾ ਉੱਚੇ ਹਲਟ ਜੁੜੇਂਦਾ ਮੇਰੇ ਬੀਬਾ ਨੀਮੇਂ ਤਾਂ ਵਗਦੀ ਮੇਰੇ ਬੇਲੀਆ ਵੇ ਮਖ ਰਾਵੀ ਵੇ – ਹੇ- ਏ ਕੌਣ ਜੁ ਮੋਢੀ ਕੋਣ ਜੁ ਖਾਮੀ ਕੋਣ ਜੁ ਭਰਦੀ ਮੇਰੇ ਬੇਲੀਆ ਵੇ ਜਲ ਪਾਣੀ ਵੇ – ਹੇ- ਏ ਬਾਪ ਜੁ ਮੋਢੀ ਵੀਰ ਜੁ ਖਾਮੀ ਮੇਰੇ ਬੀਬਾ ਭਾਬੋ ਤਾਂ ਭਰਦੀ ਮੇਰੇ ਬੇਲੀਆ ਵੇ ਮਖ ਜਲ ਪਾਣੀ ਵੇ – ਹੇ- ਏ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ ਲੰਬੀ ਸਬਾਤ ਵਿਚ ਕੰਧ ਹੈ ਨਹੀਂ ਆਪਣੇ ਪਿਉ ਤੋਂ ਬਾਝਾਂ ਪੇਕੇ ਕੰਮ ਹੈ ਨਹੀਂ ਵੇ ਕਿਤੇ ਆ ਜੀਂ ਵੀਰਾ ਕਿਤੇ ਪਾ ਜੀਂ ਫੇਰਾ ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ ਲੰਬੀ ਸਬਾਤ ਵਿਚ ਲਟੈਣ ਹੈ ਨਹੀਂ ਮਾਵਾਂ ਤੋਂ ਬਾਝਾਂ ਪੇਕੇ ਲੈਣ ਹੈ ਨਹੀਂ ਵੇ ਕਿਤੇ ਆ ਜੀਂ ਵੀਰਾ ਪੇਕੇ ਪਾ ਜੀਂ ਫੇਰਾ ਵੇ ਮੈਂ ਰੱਜ ਨਾ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਸ਼ਰੀਹਾਂ ਦੇ ਪੱਤੇ ਹਰੇ ਕਿੱਕਰੇ ਨੀ ਕੰਡਿਆਲੀਏ, ਕੀਹਨੇ ਤੋੜੇ ਤੇਰੇ ਟਾਹਲੇ, ਨੀ ਹਰਿਆਂ ਨੀ ਪੱਤਾਂ ਵਾਲੇ। ਏਨ੍ਹੀ ਏਨ੍ਹੀ ਰਾਹੀਂ ਰਾਜਾ ਲੰਘਿਆ, ਓਹਨੇ ਤੋੜੇ ਮੇਰੇ ਟਾਹਲੇ, ਨੀ ਹਰਿਆਂ ਨੀ ਪੱਤਾਂ ਵਾਲੇ। ਕੀਹਨੇ ਉਸਾਰੀਆਂ ਮਹਿਲ ਤੇ ਮਾੜੀਆਂ, ਕੀਹਨੇ ਚਮਕਾਇਆ ਬੂਹਾ ਬਾਰ, ਨੀ ਸ਼ਰੀਹਾਂ ਦੇ ਪੱਤੇ ਹਰੇ। ਬਾਬਲ ਉਸਾਰੀਆਂ ਮਹਿਲ ਤੇ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਸਾਡਾ ਚਿੜੀਆਂ ਦਾ ਚੰਬਾ ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ। ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ। ਤੇਰੇ ਮਹਿਲਾਂ ਦੇ ਵਿਚ ਵਿਚ ਵੇ ਬਾਬਲ ਡੋਲਾ ਨਹੀਂ ਲੰਘਦਾ। ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ। ਤੇਰੇ ਬਾਗ਼ਾਂ ਦੇ ਵਿਚ ਵਿਚ ਵੇ, ਬਾਬਲ ਗੁੱਡੀਆਂ ਕੌਣ ਖੇਡੇ? ਮੇਰੀਆਂ ਖੇਡਣ ਪੋਤਰੀਆਂ, ਧੀਏ ਘਰ ਜਾ...