ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਜੀ ਆਇਆਂ ਨੂੰ

ਪੰਜਾਬੀ ਭਾਸ਼ਾ ਨੂੰ ਵਿਸ਼ਵ ਵਿਚ 12ਵਾਂ ਸਥਾਨ (2007)

 


ਕੰਪਿਊਟਰ ਅਤੇ ਸੰਚਾਰ ਯੰਤਰਾਂ ਦੀ ਸਾਡੀ ਰੋਜ਼ਾਨਾ ਜਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਹੈ ਸਮਾਜ ਦੇ ਪੂਰਨ ਵਿਕਾਸ ਲਈ ਸੂਚਨਾ ਅਤੇ ਸੰਚਾਰ ਯੰਤਰ ਤਕਨਾਲੋਜੀ ਦਾ ਵਿਸਤਾਰ ਲਗਾਤਾਰ ਹੋ ਰਿਹਾ ਹੈ ਇੰਟਰਨੈੱਟ ਤਕਨਾਲੋਜੀ ਨਾਲ ਮਾਨਵਤਾ ਦੇ ਲਾਭ ਲਈ ਹਰ ਵਿਸ਼ੇ ਉੱਪਰ ਸੂਚਨਾ ਸਾਂਝੀ ਕਰਨ ਦਾ ਰਾਹ ਖੁੱਲ ਗਿਆ ਹੈ

 

ਪਰੰਤੂ ਸੂਚਨਾ ਤਕਨਾਲੋਜੀ ਅਤੇ ਇੰਟਰਨੈੱਟ ਦਾ ਮਾਧਿਅਮ ਅੰਗ੍ਰੇਜੀ ਭਾਸ਼ਾ ਹੋਣ ਕਰਕੇ ਇਸ ਤਕਨਾਲੋਜੀ ਦਾ ਸਦ-ਉਪਯੋਗ ਸਹੀ ਮਾਇਨੇ ਵਿੱਚ ਵਿਕਸਤ ਦੇਸ਼ ਹੀ ਉਠਾ ਰਹੇ ਹਨ ਸਿਰਫ 3 ਪ੍ਰਤੀਸ਼ਤ ਭਾਰਤੀ ਅੰਗ੍ਰੇਜੀ ਭਾਸ਼ਾ ਬੋਲ-ਸਮਝ ਸਕਦੇ ਹਨ ਜਦਕਿ 40 ਪ੍ਰਤੀਸ਼ਤ ਹਿੰਦੀ ਜਾਂ ਦੇਵ-ਨਾਗਰੀ ਭਾਸ਼ਾ ਬੋਲ-ਸਮਝ ਸਕਦੇ ਹਨ

 

ਭਾਸ਼ਾ ਜਨ-ਸਧਾਰਨ ਦੀ ਪਛਾਣ ਹੁੰਦੀ ਹੈ ਅਤੇ ਵਿਸ਼ਵ ਸਨਮੁੱਖ ਸਭਿਅਤਾ ਦੇ ਜੀਵਨ ਅਤੇ ਤਜਰਬਿਆਂ ਦਾ ਪਰਛਾਵਾਂ ਵਿਅਕਤ ਕਰਦੀ ਹੈ ਅਤੇ ਪਿਤਾ-ਪੁਰਖੀ ਰਵਾਇਤ ਨੂੰ ਅਗਾਂਹ ਤੋਰਦੀ ਹੈ। ਜਨ-ਸਧਾਰਨ ਲੋੜੀਂਦੀ ਸੂਚਨਾ ਮਾਂ-ਬੋਲੀ ਵਿੱਚ ਪ੍ਰਾਪਤ ਕਰਕੇ ਸੁਖਾਲਤਾ ਮਹਿਸੂਸ ਕਰਦਾ ਹੈ

 

ਸਥਾਨਕ ਭਾਸ਼ਾ ਨੂੰ ਇੰਟਰਨੈੱਟ ਤੇ ਜੀਵਤ ਰੱਖਣ ਲਈ ਅਤੇ ਮਾਂ-ਬੋਲੀ ਦੀ ਵਰਤੋਂ ਨੂੰ ਨੈੱਟ ਤੇ ਉਤਸਾਹਤ ਕਰਨ ਲਈ ਵੀਰਪੰਜਾਬ ਡਾਟ ਕਾਮ ਨੇ ਪੰਜਾਬੀਆਂ ਦੀ ਮਾਤ-ਭਾਸ਼ਾ ਵਿੱਚ ਵੈਬ-ਵਿਸ਼ਾ ਵਸਤੂ ਪ੍ਰਕਾਸ਼ਤ ਕਰਨ ਵਿੱਚ ਪਹਿਲ ਕੀਤੀ ਹੈ ਤਾਕਿ ਜਨ-ਸਧਾਰਨ ਇੰਟਰਨੈੱਟ ਤੋਂ ਲੋੜੀਂਦੀ ਸੂਚਨਾ ਪ੍ਰਾਪਤ ਕਰ ਸਕੇ। ਵੈਬ-ਸਾਈਟ ਤੇ ਵਿਸ਼ਾ-ਵਸਤੂ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਤ ਕਰਨ ਲਈ ਯੂਨੀਕੋਡ ਤਕਨੀਕ ਦੀ ਵਰਤੋਂ ਕੀਤੀ ਗਈ ਹੈਯੂਨੀਕੋਡ ਤਕਨੀਕ ਦੀ ਵਿਲੱਖਣਤਾ ਇਹ ਹੈ ਕਿ ਵੈਬ-ਪੰਨਿਆਂ ਤੇ ਉਪਲਬਧ ਸੂਚਨਾ ਵੇਖਣ ਲਈ ਕੋਈ ਫੌਂਟ ਡਾਉਨਲੋਡ ਨਹੀਂ ਕਰਨਾ ਪੈਂਦਾ

 

ਵੀਰਪੰਜਾਬ ਗਰੁੱਪ ਪੰਜਾਬੀ ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਨੂੰ ਇੰਟਰਨੈੱਟ ‘ਤੇ ਪੰਜਾਬੀਆਂ ਅਤੇ ਪੰਜਾਬੀ ਨਾਲ ਪਿਆਰ ਕਰਨ ਵਾਲਿਆਂ ਲਈ ਸਮਰਪਿਤ ਕਰਦਾ ਹੈ

 

ਆਪ ਜੀ ਦੇ ਹੁੰਗਾਰੇ ਦੀ ਉਡੀਕ ਵਿਚ!

 


ਨਿਰਦੇਸ਼ਕ
ਵੀਰਪੰਜਾਬ ਗਰੁੱਪ 

+91-98766 86555

e-mail - info.punjab@gmail.com 

 

 

 








ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172309
Website Designed by Solitaire Infosys Inc.