ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com


ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਵੈਬਸਾਈਟ ਵੀਰਪੰਜਾਬ ਡਾਟ ਕਾਮ ਤੇ ਰਚਨਾਵਾਂ ਲੋਕ ਹਿਤ ਸੰਚਾਰ ਲਈ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਇਹ ਸੁਵਿਧਾ ਖ਼ਾਸ ਤੌਰ ਤੇ ਗੁਰਮੁਖੀ (ਪੰਜਾਬੀ) ਦਾ ਸਤਿਕਾਰ ਕਰਨ ਵਾਲੇ ਦੇਸ਼-ਵਿਦੇਸ਼ ਵਿਚ ਵਸਦੇ ਪਾਠਕਾਂ ਲਈ ਪੇਸ਼ ਕੀਤੀ ਗਈ ਹੈ ਜਿਨ੍ਹਾਂ ਦੀ ਮਿਆਰੀ ਸਾਹਿਤ ਤੱਕ ਕਿਸੇ ਕਾਰਨ ਵਸ਼ ਪਹੁੰਚ ਨਹੀਂ ਹੈ। ਇਨ੍ਹਾਂ ਰਚਨਾਵਾਂ ਦਾ ਪ੍ਰਕਾਸ਼ਨ ਕਿਸੇ ਪ੍ਰਕਾਰ ਦੇ ਵਪਾਰਕ ਲਾਭ ਲਈ ਨਹੀਂ ਕੀਤਾ ਜਾ ਰਿਹਾ। ਫਿਰ ਭੀ ਅਗਰ ਕਿਸੇ ਵਿਅਕਤੀ, ਸੰਸਥਾ ਨੂੰ ਪ੍ਰਕਾਸ਼ਤ ਕੀਤੀ ਗਈ ਸਮੱਗਰੀ ਤੇ ਇਤਰਾਜ਼ ਹੈ ਤਾਂ ਉਹ ਈ-ਮੇਲ (info.punjab@gmail.com) ਪਤੇ ਰਾਹੀਂ ਆਪਣਾ ਮਤ ਪੇਸ਼ ਕਰ ਸਕਦੇ ਹਨ, ਆਪ ਜੀ ਦੇ ਵਾਜ਼ਬ ਇਤਰਾਜ ਤੇ ਸਬੰਧਤ ਸਮੱਗਰੀ ਵੈਬਸਾਈਟ ਤੋਂ ਹਟਾ ਦਿੱਤੀ ਜਾਵੇਗੀ।

ਨਿਰਦੇਸ਼ਕ, ਵੀਰਪੰਜਾਬ ਡਾਟ ਕਾਮ

ਕਵਿਤਾ

 

ਸਾਹਿਤ ਦੇ ਦੋ ਮੁੱਖ ਭੇਦ ਹਨ ਵਾਰਤਕ ਅਤੇ ਕਵਿਤਾ

 

ਵਾਰਤਕ ਦਾ ਮੁੱਖ ਉਦੇਸ਼ ਕੁਝ ਸਿਖਾਉਣਾ, ਸਮਝਾਉਣਾ ਜਾਂ ਗਿਆਨ ਦੇਣਾ ਹੁੰਦਾ ਹੈ ਪਰ ਕਵਿਤਾ ਦਾ ਉਦੇਸ਼ ਉਸ ਵਿਚਲੇ ਭਾਵ ਨੂੰ ਮਹਿਸੂਸ ਕਰਾਉਣਾ ਹੁੰਦਾ ਹੈਭਾਵੇਂ ਕਵਿਤਾ ਰਾਹੀਂ ਵੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਇੱਥੇ ਗਿਆਨ ਪ੍ਰਮੁੱਖ ਨਹੀਂ ਹੁੰਦਾਜਿਵੇਂ ਯੁੱਧ-ਕਲਾ ਉੱਤੇ ਲਿਖੀ ਇਕ ਕਿਤਾਬ ਪਾਠਕ ਨੂੰ ਯੁੱਧ ਦੀ ਤਕਨੀਕੀ ਜਾਣਕਾਰੀ ਦਿੰਦੀ ਹੈਇਹ ਜਾਣਕਾਰੀ ਪ੍ਰਾਪਤ ਕਰਕੇ ਸਿਪਾਹੀ ਰਣ ਵਿੱਚ ਚੰਗੀ ਤਰ੍ਹਾਂ ਲੜ ਸਕਦਾ ਹੈਪਰ ਕਵਿਤਾ ਦਾ ਇੱਕ ਕਾਵਿ-ਰੂਪ ਵਾਰ ਉਸ ਸਿਪਾਹੀ ਵਿੱਚ ਜੋਸ਼ ਭਰਦਾ ਤੇ ਦਲੇਰੀ ਲਿਆਉਂਦਾ ਹੈ ਅਤੇ ਉਸ ਨੂੰ ਤਨੋਂ-ਮਨੋਂ ਜੰਗ ਵਿੱਚ ਲੜਾਈ ਕਰਨ ਲਈ ਉਤਸਾਹਿਤ ਕਰਦਾ ਹੈਇੰਞ ਕਵਿਤਾ ਵਿਚਾਰਾਂ ਦੀ ਥਾਂ ਭਾਵਾਂ ਨੂੰ ਵਧੇਰੇ ਟੁੰਬਦੀ ਹੈਕਵਿਤਾ ਵਿੱਚ ਦਲੀਲ ਪ੍ਰਧਾਨ ਨਹੀਂ ਹੁੰਦੀਸਿਪਾਹੀ ਵਾਰ ਸੁਣ ਕੇ ਇਹ ਨਹੀਂ ਸੋਚਦਾ ਕਿ ਜੰਗ ਦੇ ਨੁਕਸਾਨ ਵੀ ਹੋ ਸਕਦੇ ਹਨ ਸਗੋਂ ਉਹ ਤਾਂ ਵੀਰਤਾ ਦੇ ਭਾਵ ਵਿੱਚ ਕੇਵਲ ਲੜਾਈ ਕਰਦਾ ਹੈਕਵਿਤਾ ਵਿੱਚ ਕੁਝ ਅਜਿਹੀਆਂ ਗੱਲਾਂ ਕਹੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੂੰ ਜੇ ਸਧਾਰਨ ਬੋਲ ਚਾਲ ਵਿੱਚ ਕਿਹਾ ਜਾਵੇ ਤਾਂ ਉਹ ਝੂਠ ਲੱਗਣਗੀਆਂ, ਜਿਵੇਂ ਚਰਖਾ ਬੋਲੇ ਸਾਈਂ ਸਾਈਂ ਬਾਇਡ਼ ਬੋਲੇ ਤੂੰਇੱਥੇ ਸਚਮੁੱਚ ਚਰਖਾ ਤੇ ਬਾਇਡ਼ ਇੰਞ ਨਹੀਂ ਬੋਲਦੇ ਸਗੋਂ ਇਹ ਤਾਂ ਕਵੀ ਮਹਿਸੂਸ ਕਰਦਾ ਹੈਪੂਰੀ ਕਵਿਤਾ ਪਡ਼੍ਹਨ ਵੇਲੇ ਅਸੀਂ ਵੀ ਕਵੀ ਦੇ ਭਾਵ ਵਿੱਚ ਸ਼ਾਮਿਲ ਹੋ ਜਾਂਦੇ ਹਾਂ, ਇਸ ਲਈ ਸਾਨੂੰ ਇਹ ਗੱਲ ਓਪਰੀ ਨਹੀਂ ਲਗਦੀਜਿਵੇਂ ਚੰਡੀ ਦੀ ਵਾਰ ਵਿੱਚ ਦੁਰਗਾ ਦੀ ਤਲਵਾਰ ਬਾਰੇ ਕਵੀ ਲਿਖਦਾ ਹੈ ਕਿ ਉਹ ਦੈਂਤ ਨੂੰ ਮਾਰ ਦੇ, ਘੋਡ਼ੇ ਨੂੰ ਵੱਢ ਕੇ, ਧਰਤੀ ਹੇਠਾਂ ਚਲੀ ਗਈ, ਹੇਠਾਂ ਉਹ ਉਸ ਕੱਛੂਕੁੰਮੇ ਨੂੰ ਜਾ ਵੱਜੀ ਜਿਸ ਤੇ ਬਲਦ ਖੜ੍ਹਾ ਹੈਇਹ ਸਾਰਾ ਦ੍ਰਿਸ਼ਟਾਂਤ ਜੇ ਸਧਾਰਨ ਗੱਲ-ਬਾਤ ਰਾਹੀਂ ਦੱਸਿਆ ਜਾਵੇ ਤਾਂ ਸਾਫ਼ ਪਤਾ ਲਗਦਾ ਹੈ ਕਿ ਅਸਲ ਵਿੱਚ ਇਹ ਤੱਥ ਨਹੀਂਪਰ ਕਵਿਤਾ ਵਿੱਚ ਸਾਡਾ ਧਿਆਨ ਉਸ ਅਸਲੀਅਤ ਵੱਲ ਨਹੀਂ ਜਾਂਦਾ ਸਗੋਂ ਦੁਰਗਾ ਦੀ ਤਲਵਾਰ ਅਤੇ ਉਸ ਦੇ ਬਲ ਵੱਲ ਜਾਂਦਾ ਹੈਇਸ ਤਰ੍ਹਾਂ ਦੀ ਪੇਸ਼ਕਾਰੀ ਨੂੰ ਅਲੰਕਾਰ ਕਿਹਾ ਜਾਂਦਾ ਹੈ

 

ਇੰਞ ਕਵਿਤਾ ਦਾ ਇੱਕ ਆਪਣਾ ਸੰਸਾਰ ਹੁੰਦਾ ਹੈਇਸ ਵਿੱਚ ਵਰਤੀ ਜਾਂਦੀ ਬੋਲੀ ਤੱਥਾਂ ਦੀ ਬਜਾਏ ਭਾਵਾਂ ਵੱਲ ਸੰਕੇਤ ਕਰਦੀ ਹੈਇਸ ਦੇ ਸ਼ਬਦਾਂ ਦੇ ਅਰਥ ਆਮ ਅਰਥਾਂ ਨਾਲੋਂ ਵੱਧ ਘੱਟ ਜਾਂ ਕਈ ਵਾਰ ਹੋਰ ਹੁੰਦੇ ਹਨਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਵਿਤਾ ਵਿੱਚ ਸ਼ਬਦਾਂ ਦਾ ਗਲਤ ਅਰਥ ਪੈਦਾ ਕਰਦੇ ਹਾਂ, ਸਗੋਂ ਇਹ ਹੈ ਕਿ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਦੇ ਸਧਾਰਨ ਅਰਥਾਂ ਵਿੱਚ ਵਾਧ ਘਾਟ ਜਾਂ ਤਬਦੀਲੀ ਕਰਨੀ ਪੈਂਦੀ ਹੈ

 

ਕਵਿਤਾ ਵਿੱਚ ਸ਼ਬਦਾਂ ਦੀ ਵਰਤੋਂ ਇਸ ਢੰਗ ਨਾਲ ਕੀਤੀ ਜਾਂਦੀ ਹੈ ਕਿ ਉਸ ਦੇ ਅਰਥਾਂ ਦੇ ਪਸਾਰ ਨੂੰ ਅਨੁਭਵ ਕਰਕੇ ਪਾਠਕ ਇੱਕ ਅਨੋਖੇ ਅਨੰਦ ਵਿੱਚ ਗੁਆਚ ਜਾਂਦਾ ਹੈ

 

ਉਹ ਦੇਂਦਾ ਏ ਇਹਨਾਂ ਨੂੰ ਭੰਡਾਰੇ, ਭੰਡਾਰੀ

ਇਹ ਸਾਰੇ ਈ ਨੇ ਉਸ ਦੇ ਦਰ ਦੇ ਭਿਖਾਰੀ

ਉਹ ਦੇ ਦੇ ਕੇ ਵੀ ਰੁਹਬ ਪਾਂਦਾ ਨਾ ਵਾਧੂ

ਹੈ ਖੁਲ੍ਹੇ ਸੁਭਾਅ ਦਾ ਉਹ ਖੇਤਾਂ ਦਾ ਸਾਧੂ

 

ਇੱਥੇ ਜਦੋਂ ਖੇਤਾਂ ਦਾ ਸਾਧੂ ਦਾ ਅਰਥ ਸਾਨੂੰ ਸਮਝ ਆਉਂਦਾ ਹੈ ਤਾਂ ਅਨੰਦ ਪ੍ਰਾਪਤ ਹੁੰਦਾ ਹੈਏਥੇ ਸਾਧੂ ਦੇ ਅਰਥ ਸਾਧੂ ਨਾ ਹੋ ਕੇ ਇੱਕ ਵਿਸ਼ਾਲ ਦਿਲ ਕਿਸਾਨ ਦੇ ਹੋ ਗਏ ਹਨ

 

ਰਸ ਕਵਿਤਾ ਭਾਵਾਂ ਦੀ ਸਹਾਇਤਾ ਨਾਲ ਵੱਖ-ਵੱਖ ਤਰ੍ਹਾਂ ਦੇ ਰਸ ਪੈਦਾ ਕਰਦੀ ਹੈਰਸ ਮੁੱਖ ਰੂਪ ਵਿੱਚ ਨੌਂ ਹਨ ਸਿੰਗਾਰ, ਵੀਰ, ਕਰੁਣਾ, ਸ਼ਾਤ, ਰੌਦਰ, ਭਿਆਨਕ, ਅਦਭੁਤ, ਹਾਸ ਅਤੇ ਬੀਭਤਸਮਨੁੱਖ ਦੇ ਮਨ ਵਿੱਚ ਕੁਝ ਸਮਾਜਿਕ ਸੰਸਕਾਰਾਂ ਕਾਰਨ ਸਥਾਈ ਭਾਵ ਬਣ ਜਾਂਦੇ ਹਨਕਾਵਿ-ਭਾਵ ਉਹਨਾਂ ਸਥਾਈ ਭਾਵਾਂ ਨੂੰ ਟੁੰਬ ਕੇ ਰਸ ਪੈਦਾ ਕਰਦੇ ਹਨਜਿਵੇਂ

 

ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੇ,

ਜੇ ਕੋਈ ਸਿੰਘ ਸਿਪਾਹੀ ਦੀ ਜਾਤ ਮੀਆਂ

ਕਿੱਥੇ ਲੁਕੋਗੇ ਜਾਇ ਕੇ ਖਾਲਸਾ ਜੀ,

ਦੱਸੋ ਖੋਲ੍ਹ ਕੇ ਅਸਲ ਦੀ ਬਾਤ ਮੀਆਂ

 

ਇਸ ਬੰਦ ਵਿੱਚ ਸਿੰਘ ਸਿਪਾਹੀਸ਼ਬਦ ਨੂੰ ਇਸ ਨਾਲ ਜੁਡ਼ੇ ਵੀਰਤਾ ਦੇ ਭਾਵ ਨੂੰ ਟੁੰਬ ਕੇ ਵੀਰ-ਰਸ ਪੈਦਾ ਕਰਨ ਲਈ ਪ੍ਰਯੋਗ ਕੀਤਾ ਗਿਆ ਹੈ

 

ਤੋਲ-ਤੁਕਾਂਤ ਕਵਿਤਾ ਆਮ ਤੌਰ ਤੇ ਛੰਦ-ਬੱਧ ਹੁੰਦੀ ਹੈਤੋਲ ਅਤੇ ਤੁਕਾਂਤਾਂ ਰਾਹੀਂ ਸੰਗੀਤ ਪੈਦਾ ਕੀਤਾ ਜਾਂਦਾ ਹੈਕਈ ਵਾਰੀ ਕਵਿਤਾ ਵਿੱਚ ਕੋਈ ਪਛਾਣਨ ਯੋਗ ਛੰਦ ਪ੍ਰਤੀਤ ਨਹੀਂ ਹੁੰਦਾ ਪਰ ਉਸ ਵਿਚਲੀ ਸ਼ਬਦ-ਜਡ਼ਤ ਨਾਲ ਸੰਗੀਤ ਪੈਦਾ ਹੋ ਜਾਂਦਾ ਹੈ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੀਆਂ ਹੇਠ ਲਿਖੀਆਂ ਤੁਕਾਂ

ਨਿੱਕੇ ਨਿੱਕੇ, ਚਿੱਟੇ ਚਿੱਟੇ, ਧੋਤੇ-ਧਾਤੇ ਪੱਥਰਾਂ ਨੂੰ ਚੁਣਨਾ

............. ........... ....... ......... ........ ........

ਉਹਨਾਂ ਨੂੰ ਝੂਣਨਾ, ਜਗਾਉਣਾ, ਹਿਲਾਉਣਾ

 

ਕਵਿਤਾ ਵਿੱਚ ਉੱਚੀ-ਉੱਚੀ ਬੋਲ ਕੇ ਪਡ਼੍ਹਨ ਨਾਲ ਉਸ ਵਿਚਲੇ ਸੰਗੀਤ ਦਾ ਆਪਣੇ ਆਪ ਪਤਾ ਲੱਗ ਜਾਂਦਾ ਹੈ

 

ਪਡ਼੍ਹਨ ਲੱਗਿਆਂ ਉਸ ਦੇ ਉਚਾਰਨ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈਜਿੱਥੇ ਕਿਤੇ ਕੰਨਾ, ਬਿਹਾਰੀ, ਦੂਲੈਂਕੜ, ਹੋੜਾ, ਕਨੌੜਾ, ਲਾਂ, ਦੁਲਾਂ ਤੇ ਟਿੱਪੀ ਆ ਜਾਵੇ, ਉੱਥੇ ਉਸ ਮਾਤਰਾ ਨੂੰ ਮੁਕਤੇ ਤੋਂ ਦੁੱਗਣੀ ਦੇਰ ਲਮਕਾਉਣਾ ਹੈਸਿਹਾਰੀ ਅਤੇ ਔਂਕੜ ਨੂੰ ਮੁਕਤੇ ਜਿੰਨਾ ਹੀ ਸਮਾਂ ਦੇਣਾ ਹੈ

 

ਪੰਜਾਬੀ ਕਾਵਿ-ਪਰੰਪਰਾ ਸਮਝਣ ਲਈ ਇੱਥੇ ਕਵਿਤਾ ਦੇ ਛੇ ਭਾਗ ਕੀਤੇ ਗਏ ਹਨ

ਗੁਰਮਤਿ-ਕਾਵਿ

ਸੂਫ਼ੀ-ਕਾਵਿ

ਕਿੱਸਾ-ਕਾਵਿ

ਵੀਰ-ਕਾਵਿ

ਆਧੁਨਿਕ-ਕਾਵਿ

ਲੋਕ-ਕਾਵਿ

 

ਗੁਰਮਤਿ-ਕਾਵਿ ਗੁਰਮਤਿ ਕਾਵਿ ਦਾ ਰਚਨਾ ਕਾਲ ਉਂਞ ਤਾਂ ਸ਼ੇਖ ਫ਼ਰੀਦ ਜੀ ਤੋਂ ਸ਼ੁਰੂ ਹੋ ਜਾਂਦਾ ਹੈ ਪਰ ਸ਼ੇਖ ਫ਼ਰੀਦ ਜੀ ਸੂਫ਼ੀ-ਕਾਵਿ ਧਾਰਾ ਦੇ ਮੋਢੀ ਹਨਇਸ ਲਈ ਉਹਨਾਂ ਨੂੰ ਸੂਫ਼ੀ-ਕਾਵਿ ਵਿੱਚ ਸ਼ਾਮਿਲ ਕੀਤਾ ਗਿਆ ਹੈ ਗੁਰਮਤਿ-ਕਾਵਿ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰ ਦਾਸ ਜੀ, ਗੁਰੂ ਰਾਮ ਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਆਉਂਦੀਆਂ ਹਨਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵੀਰ-ਕਾਵਿ ਵਾਲੇ ਭਾਗ ਵਿੱਚ ਸ਼ਾਮਿਲ ਕੀਤੀ ਜਾਵੇਗੀ

 

ਗੁਰਮਤਿ-ਕਾਵਿ ਦੀਆਂ ਕੁਝ ਵਿਸ਼ੇਸ਼ਤਾਵਾਂ ਇਸ ਨਾਲ ਸਬੰਧਤ ਸਾਰੇ ਗੁਰੂ ਕਵੀਆਂ ਨੇ ਨਾਨਕ ਨਾਮ ਦਾ ਪ੍ਰਯੋਗ ਕੀਤਾ ਹੈਲੱਗਭਗ ਹਰ ਕਾਵਿ-ਰਚਨਾ ਦੀ ਆਖ਼ਰੀ ਤੁਕ ਵਿੱਚ ਨਾਨਕ ਸ਼ਬਦ ਆਇਆ ਹੈ ਇਸ ਸ਼ਬਦ ਦਾ ਆਉਣਾ ਇਹ ਦਰਸਾਉਂਦਾ ਹੈ ਕਿ ਇਹ ਸਾਰੀ ਬਾਣੀ ਇੱਕ ਪਰੰਪਰਾ ਨਾਲ ਸਬੰਧਤ ਹੈਇੰਞ ਇਸ ਦਾ ਪ੍ਰਭਾਵ ਬੱਝਵੇ ਰੂਪ ਵਿੱਚ ਪੈਂਦਾ ਹੈਪਡ਼੍ਹਨ ਵੇਲੇ ਜਦੋਂ ਕਿਸੇ ਕਾਵਿ-ਰਚਨਾ ਵਿੱਚ ਨਾਨਕ ਨਾਮ ਆਵੇ ਤਾਂ ਉਸ ਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਇਹ ਰਚਨਾ ਗੁਰੂ ਨਾਨਕ ਦੇਵ ਜੀ ਦੀ ਹੈ ਸਗੋਂ ਸਬੰਧਤ ਗੁਰੂ ਕਵੀ ਲੈਣਾ ਚਾਹੀਦਾ ਹੈਜਿਵੇਂ ਗੁਰੂ ਅੰਗਦ ਦੇਵ ਜੀ ਇੱਕ ਤੁਕ ਵਿੱਚ ਲਿਖਦੇ ਹਨ

 

ਨਾਨਕ ਅਂਧਾ ਹੋਇ ਕੈ ਰਤਨਾ ਪਰਖਣ ਜਾਇ

 

ਇੱਥੇ ਨਾਨਕ ਸ਼ਬਦ ਗੁਰੂ ਅੰਗਦ ਦੇਵ ਜੀ ਨੇ ਆਪਣੇ ਲਈ ਪ੍ਰਯੋਗ ਕੀਤਾ ਹੈਇਸ ਲਈ ਇਸ ਸ਼ਬਦ ਦਾ ਅਰਥ ਵੱਖ-ਵੱਖ ਗੁਰੂ ਸਾਹਿਬਾਨ ਨਾਲ ਸਬੰਧਤ ਕਰ ਲੈਣਾ ਚਾਹੀਦਾ ਹੈ

ਗੁਰੂ ਸਾਹਿਬਾਨ ਦੀ ਬਾਣੀ ਵਿੱਚ ਗੁਰੂ ਸ਼ਬਦ ਦਾ ਪ੍ਰਯੋਗ ਵੀ ਹੋਇਆ ਹੈ ਅਤੇ ਗੁਰੂ ਬਾਰੇ ਬਡ਼ੇ ਵਿਚਾਰ ਵੀ ਦਿੱਤੇ ਗਏ ਹਨਇੱਥੇ ਗੁਰੂ ਤੋਂ ਭਾਵ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਨਹੀਂ ਸਗੋਂ ਗੁਰੂ ਸ਼ਬਦ ਗੁਰਬਾਣੀ ਲਈ ਜਾਂ ਗਿਆਨ ਲਈ ਪ੍ਰਯੋਗ ਹੋਇਆ ਹੈਇਸ ਬਾਰੇ ਗੁਰੂ ਨਾਨਕ ਦੇਵ ਜੀ ਲਿਖਦੇ ਹਨ

 

ਸ਼ਬਦ ਗੁਰੂ ਸੁਰਤ ਧੁਨ ਚੇਲਾ

ਗੁਰੂ ਰਾਮਦਾਸ ਜੀ ਦਾ ਕਥਨ ਹੈ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ

ਤੇ ਗੁਰੂ ਗੋਬਿੰਦ ਸਿੰਘ ਜੀ ਫੁਰਮਾਉਂਦੇ ਹਨ

ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ

ਕਿਉਂਕਿ ਗੁਰੂ ਸਾਹਿਬ ਆਪ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨਇਸ ਲਈ ਗੁਰੂ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਸਬੰਧਤ ਕਰ ਕੇ ਅਧਿਐਨ ਕਰਨਾ ਚਾਹੀਦਾ ਹੈ

 

ਗੁਰਬਾਣੀ ਨੂੰ ਪੜ੍ਹਨ ਤੇ ਪੜ੍ਹਾਉਣ ਸਬੰਧੀ ਇੱਕ ਹੋਰ ਮਹੱਤਵਪੂਰਨ ਗੱਲ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਉਹ ਇਹ ਹੈ ਕਿ ਗੁਰਬਾਣੀ ਦਾ ਇੱਕ ਵਿਸ਼ੇਸ਼ ਵਿਆਕਰਣ ਹੈਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਪ੍ਰੋਫੈਸਰ ਸਾਹਿਬ ਸਿੰਘ ਦੀ ਪੁਸਤਕ ਗੁਰਬਾਣੀ ਵਿਆਕਰਣ ਤੋਂ ਸੇਧ ਲਈ ਜਾ ਸਕਦੀ ਹੈਇੱਥੇ ਇਸ ਬਾਰੇ ਵਿਸਥਾਰ ਵਿੱਚ ਨਾ ਜਾਂਦਿਆਂ ਸਿਰਫ ਸ਼ਬਦਾਂ ਨੂੰ ਲੱਗੀਆਂ ਲਗਾਂ-ਮਾਤਰਾਂ ਬਾਰੇ ਹੀ ਜਾਣਨ ਦੀ ਲੋਡ਼ ਹੈਗੁਰਬਾਣੀ ਵਿੱਚ ਸ਼ਬਦਾਂ ਦੇ ਅੰਤ ਵਿੱਚ ਲੱਗੀਆਂ ਲਘੂ ਲਗਾਂ-ਮਾਤਰਾਂ ਨੂੰ ਬਹੁਤ ਵਾਰ ਉਚਾਰਿਆ ਨਹੀਂ ਜਾਂਦਾ ਪਰ ਇਹਨਾਂ ਦੇ ਲਾਉਣ ਜਾਂ ਨਾ ਲਾਉਣ ਨਾਲ ਅਰਥ-ਭੇਦ ਤੇ ਵਿਆਕਰਨਿਕ-ਭੇਦ ਆਉਂਦਾ ਹੈ

 

ਆਮ ਤੌਰ ਤੇ ਸ਼ਬਦ ਦੇ ਅੰਤ ਵਿਚਲੇ ਨੂੰ ਛੱਡ ਕੇ ਬਾਕੀ ਵਿਅੰਜਨ-ਅੱਖਰਾਂ ਨੂੰ ਲੱਗੀ ਔਂਕੜ ਜਾਂ ਸਿਹਾਰੀ ਉਚਾਰੀ ਨਹੀਂ ਜਾਂਦੀਪਰ ਇਹਨਾਂ ਲਗਾਂ ਦੀ ਹੋਂਦ ਜਾਂ ਅਣਹੋਂਦ ਵਿਆਕਰਨਿਕ-ਭੇਦ ਤੇ ਅਰਥ-ਭੇਦ ਕਰਦੀ ਹੈਮਿਸਾਲ ਵਜੋਂ

 

ਆਹਰ ਸਭ ਕਰਦਾ ਫਿਰੇ ਆਹਰੁ ਇਕੁ ਨਾ ਹੋਇ

ਨਾਨਕ ਜਿਤੁ ਆਹਰਿ ਜਗੁ ਉਬਰੇ ਵਿਰਲਾ ਬੂਝੈ ਕੋਇ

(ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 935)

 

ਉਪਰੋਕਤ ਤੁਕ ਵਿੱਚ ਆਹਰ ਸ਼ਬਦ ਨੂੰ ਦੇਖੋ ਪਹਿਲੀ ਥਾਂ ਅੰਤਲਾ ਮੁਕਤਾ ਹੈ, ਏਥੇ ਆਹਰ ਬਹੁਵਚਨ ਹੈਦੂਜੀ ਥਾਂ ਨੂੰ ਔਂਕੜ ਹੈਇਥੇ ਆਹਰ ਇਕ ਵਚਨ ਹੈਤੀਜੀ ਥਾਂ ਅੰਤਲੇ ਨੂੰ ਸਿਹਾਰੀ ਹੈਏਥੇ ਆਹਰਿ ਦਾ ਅਰਥ, ਆਹਰ ਦੇ ਕਰਨ ਨਾਲ ਹੈਇਸ ਲਈ ਏਥੇ ਆਹਰਿ ਕਰਨ ਕਾਰਕ ਹੈ

 

ਇਸ ਰੋਸ਼ਨੀ ਵਿੱਚ ਗੁਰਬਾਣੀ ਦੇ ਸ਼ਬਦਾਂ ਵਿੱਚ ਜਿੱਥੇ ਅੰਤਲਾ ਵਿਅੰਜਨ ਮੁਕਤਾ ਹੁੰਦਾ ਹੈਉਹ ਬਹੁਵਚਨ’; ਜੇ ਅੰਤਲੇ ਵਿਅੰਜਨ ਨੂੰ ਔਂਕਡ਼ ਲੱਗੀ ਹੋਵੇ ਤਾਂ ਇਕ ਵਚਨ’; ਜੇ ਸਿਹਾਰੀ ਲੱਗੀ ਹੋਵੇ ਤਾਂ ਕਰਨ ਕਾਰਕ ਹੁੰਦਾ ਹੈ

 

ਇਹ ਉਦਾਹਰਨ ਮਾਤਰ ਹੈਅਧਿਆਪਕ ਪੁਸਤਕ ਵਿੱਚੋਂ ਹੋਰ ਮਿਸਾਲਾਂ ਦੇ ਕੇ ਗੁਰਬਾਣੀ ਵਿਆਕਰਣ ਦੇ ਇਸ ਪਹਿਲੂ ਬਾਰੇ ਵਧੇਰੇ ਵਿਸਥਾਰ ਨਾਲ ਦੱਸ ਸਕਦਾ ਹੈ

 

ਗੁਰੂ ਸਾਹਿਬਾਨ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਈਆਂ ਗਈਆਂ ਹਨ, ਇਸ ਲਈ ਰਚਨਾਵਾਂ ਦੇ ਮੂਲ ਸੋਮੇਂ ਅਰਥਾਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਹੀ ਦਿੱਤਾ ਗਿਆ ਹੈ ਤਾਂ ਜੋ ਜੇ ਵਿਦਿਆਰਥੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨੀ ਇਹਨਾਂ ਰਚਨਾਵਾਂ ਨੂੰ ਪੜ੍ਹਨਾ ਚਾਹੁਣ ਤਾਂ ਪੜ੍ਹ ਲੈਣ

 

ਸੂਫ਼ੀ-ਕਾਵਿ ਪੰਜਾਬੀ ਸੁਫ਼ੀ-ਕਾਵਿ ਦਾ ਅਰੰਭ ਮੁਸਲਮਾਨਾਂ ਦੇ ਪੰਜਾਬ ਵਿੱਚ ਆਉਣ ਨਾਲ ਹੋਇਆਸੂਫ਼ੀ ਫਕੀਰ ਧਾਰਮਿਕ ਕੱਟਡ਼ਪੁਣੇ ਨੂੰ ਨਹੀਂ ਸੀ ਮੰਨਦੇ ਇਸ ਲਈ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਲੋਕ-ਬੋਲੀ ਵਿੱਚ ਪ੍ਰਚਲਿਤ ਬਿੰਬਾਂ, ਪ੍ਰਤੀਕਾਂ ਅਤੇ ਸਥਾਨਕ ਕਾਵਿ-ਰੂਪਾਂ ਤੇ ਛੰਦਾਂ ਵਿੱਚ ਪ੍ਰਗਟਾਇਆ

 

ਇਹ ਕਾਵਿ ਬਾਬਾ ਫ਼ਰੀਦ ਜੀ ਤੋਂ ਅਰੰਭ ਹੁੰਦਾ ਹੈ ਬਾਬਾ ਫ਼ਰੀਦ ਜੀ ਦੇ ਵਿਚਾਰਾਂ ਦਾ ਘੇਰਾ ਏਨਾ ਵਿਸ਼ਾਲ ਹੈ ਕਿ ਉਹਨਾਂ ਦੀ ਕਵਿਤਾ ਨੂੰ ਉੱਚ ਪੱਧਰ ਦੀ ਤੇ ਗੁਰਮਤਿ ਅਨੁਸਾਰ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ ਗਿਆ ਹੈਸ਼ਾਹ ਹੁਸੈਨ ਨੇ ਸੂਫ਼ੀ ਵਿਚਾਰਾਂ ਨੂੰ ਪਕਿਆਈ ਦਿੱਤੀ ਅਤੇ ਬੁਲ੍ਹੇ ਸ਼ਾਹ ਨੇ ਇਹਨਾਂ ਨੂੰ ਸਿਖਰਾਂ ਤੇ ਪਹੁੰਚਾ ਦਿੱਤਾਇਸ ਪੁਸਤਕ ਵਿੱਚ ਪੰਜਾਬੀ ਸੂਫ਼ੀ ਕਵਿਤਾ ਦੇ ਪ੍ਰਤੀਨਿਧ ਕਵੀਆਂ ਦੀਆਂ ਰਚਨਾਵਾਂ ਹੀ ਸ਼ਾਮਿਲ ਕੀਤੀਆਂ ਗਈਆਂ ਹਨ

 

ਵੀਰ-ਕਾਵਿ ਪੰਜਾਬ ਸਰਹੱਦੀ ਸੂਬਾ ਹੈਇਹ ਹਮੇਸ਼ਾ ਹੀ ਜੰਗ ਦਾ ਮੈਦਾਨ ਬਣਿਆ ਰਿਹਾ ਹੈਇਸ ਕਰ ਕੇ ਹੀ ਕਿਹਾ ਗਿਆ ਹੈ

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ

 

ਇਥੋਂ ਦੇ ਲੋਕਾਂ ਨੂੰ ਲਡ਼ਾਈ ਲਈ ਹਰ ਵੇਲੇ ਤਿਆਰ ਰਹਿਣਾ ਪੈਂਦਾ ਸੀਇਸ ਲਈ ਇਥੋਂ ਦੇ ਬਹੁਤ ਸਾਰੇ ਕਵੀਆਂ ਨੇ ਉਹਨਾਂ ਵਿੱਚ ਉਤਸਾਹ ਭਰਨ ਲਈ ਅਜਿਹਾ ਸਾਹਿਤ ਰਚਿਆ, ਜੋ ਲੋਕਾਂ ਵਿੱਚ ਵੀਰ-ਰਸੀ ਭਾਵ ਪੈਦਾ ਕਰੇਪੁਰਾਤਨ ਕਾਲ ਵਿੱਚ ਕਈ ਵਾਰਾਂ ਲਿਖੀਆਂ ਗਈਆਂ ਪਰ ਉਹਨਾਂ ਵਿੱਚੋਂ ਕੇਵਲ ਨੌਂ ਵਾਰਾਂ ਦੀਆਂ ਕੁਝ ਪੌਡ਼ੀਆਂ ਹੀ ਮਿਲਦੀਆਂ ਹਨਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੁਆਰਾ ਰਚੀਆਂ ਗਈਆਂ ਵਾਰਾਂ ਹੀ ਹਨ ਪਰ ਇਹਨਾਂ ਦਾ ਵਿਸ਼ਾ ਯੁੱਧ ਵਾਲਾ ਨਹੀਂ ਸਗੋਂ ਅਧਿਆਤਮਕ ਹੈਪੰਜਾਬੀ ਵਿੱਚ ਪਹਿਲੀ ਮੁਕੰਮਲ ਵੀਰ-ਰਸ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਰਚੀ ਹੋਈ ਚੰਡੀ ਦੀ ਵਾਰ ਹੈਜਿਸ ਦੀ ਅਸਲੀ ਨਾਂ ਵਾਰ ਸ੍ਰੀ ਭਗਉਤੀ ਜੀ ਕੀ ਹੈਇਸ ਵਾਰ ਵਿੱਚ ਉਹਨਾਂ ਨੇ ਦੁਰਗਾ ਅਤੇ ਦੈਂਤਾਂ ਦੇ ਯੁੱਧ ਦਾ ਵਰਣਨ ਕੀਤਾ ਹੈ

 

ਦੂਜੀ ਵਾਰ ਨਜਾਬਤ ਦੀ ਵਾਰ ਨਾਂ ਨਾਲ ਜਾਣੀ ਜਾਂਦੀ ਹੈਇਸ ਨਾਂ ਤੋਂ ਕਈ ਵਾਰ ਭੁਲੇਖਾ ਲੱਗ ਜਾਂਦਾ ਹੈ ਕਿ ਜਿਵੇਂ ਚੰਡੀ ਦੀ ਵਾਰ ਵਿੱਚ ਚੰਡੀ ਅਰਥਾਤ ਦੁਰਗਾ ਦੀ ਬਹਾਦਰੀ ਦਾ ਗੁਣ-ਗਾਇਣ ਹੈ ਇਵੇਂ ਨਜਾਬਤ ਦੀ ਵਾਰ ਨਜਾਬਤ ਬਾਰੇ ਹੋਵੇਗੀਅਸਲ ਵਿੱਚ ਇਹ ਨਾਂ ਗਲਤੀ ਨਾਲ ਪ੍ਰਚਲਿਤ ਹੋ ਗਿਆ ਹੈਨਜਾਬਤ ਇਸ ਵਾਰ ਦਾ ਲੇਖਕ ਦਾ ਨਾਂ ਹੈਉਂਞ ਇਸ ਵਾਰ ਦਾ ਵਿਸ਼ਾ ਨਾਦਰ ਸ਼ਾਹ ਦਾ ਹਿੰਦੁਸਤਾਨ ਉੱਤੇ ਹਮਲਾ ਹੈਵੀਰ-ਰਸ ਦੀ ਤੀਜੀ ਰਚਨਾ ਸ਼ਾਹ ਮੁਹੰਮਦ ਦਾ ਰਚਿਆ ਜੰਗ ਨਾਮਾ ਹੈ, ਇਸ ਵਿੱਚ ਅੰਗਰੇਜ਼ਾਂ ਅਤੇ ਸਿੰਘਾਂ ਦੀ ਲੜਾਈ ਦਾ ਵਰਣਨ ਹੈਪੂਰੇ ਪ੍ਰਸੰਗ ਨੂੰ ਜਾਣਨ ਲਈ ਇਹ ਰਚਨਾਵਾਂ ਮੁਕੰਮਲ ਰੂਪ ਵਿੱਚ ਪੜ੍ਹਨੀਆਂ ਚਾਹੀਦੀਆਂ ਹਨ

 

ਕਿੱਸਾ-ਕਾਵਿ ਪੰਜਾਬੀ ਵਿੱਚ ਪਹਿਲਾ ਕਿੱਸਾ ਦਮੋਦਰ ਰਚਿਤ ਹੀਰ ਮਿਲਦਾ ਹੈਇਹ ਕਿੱਸਾ ਅਕਬਰ ਦੇ ਰਾਜ ਕਾਲ ਵਿੱਚ ਰਚਿਆ ਗਿਆ ਜਾਪਦਾ ਹੈਹੀਰ ਦੀ ਇਸ ਕਹਾਣੀ ਨੂੰ ਪਿੱਛੋਂ ਹੋਰ ਵੀ ਬਹੁਤ ਸਾਰੇ ਕਿੱਸਾਕਾਰਾਂ ਨੇ ਕਵਿਤਾਇਆ ਹੈਦਮੋਦਰ ਤੋਂ ਬਾਅਦ ਪੀਲੂ ਨੇ ਮਿਰਜ਼ਾ ਸਾਹਿਬਾਂ ਦੀ ਨਵੀਂ ਪ੍ਰੀਤ ਕਹਾਣੀ ਲੈ ਕੇ ਕਿੱਸੇ ਦੀ ਰਚਨਾ ਕੀਤੀਪਿੱਛੋਂ ਵਾਰਸ ਨੇ ਹੀਰ ਦਾ ਕਿੱਸਾ ਲਿਖ ਕੇ ਜਿੱਥੇ ਆਪ ਜਸ ਖੱਟਿਆ ਉੱਥੇ ਹੀਰ ਨੂੰ ਵੀ ਅਮਰ ਕਰ ਦਿੱਤਾਇਹ ਕਿੱਸਾ ਪੰਜਾਬ ਵਿੱਚ ਸਭ ਤੋਂ ਵੱਧ ਪੜ੍ਹਿਆ-ਸੁਣਿਆ ਗਿਆ ਹੈਇੰਞ ਹੀ ਹਾਸ਼ਮ ਦੀ ਸੱਸੀ ਵੀ ਬੜੀ ਮਸ਼ਹੂਰ ਰਚਨਾ ਹੈਭਾਵੇਂ ਕਿੱਸਿਆਂ ਵਿੱਚ ਆਮ ਤੌਰ ਤੇ ਪ੍ਰੇਮ ਕਹਾਣੀ ਦਾ ਵਰਣਨ ਹੁੰਦਾ ਹੈ ਪਰ ਇਸੇ ਸ਼ੈਲੀ ਵਿੱਚ ਲਿਖਿਆ ਹੋਣ ਕਰਕੇ ਸਾਧੂ ਦਇਆ ਸਿੰਘ ਦੇ ਸਪੁੱਤਰ ਬਿਲਾਸ ਆਦਿ ਨੂੰ ਵੀ ਕਿੱਸਿਆਂ ਵਿੱਚ ਵੀ ਸ਼ਾਮਲ ਕੀਤਾ ਜਾਂਦਾ ਹੈਇਸ ਵਿੱਚ ਜੀਵਣ-ਸਬੰਧੀ ਸਿੱਖਿਆਵਾਂ ਨੂੰ ਬੈਂਤਾਂ ਵਿੱਚ ਬੰਨ੍ਹਿਆ ਗਿਆ ਹੈ

 

ਆਧੁਨਿਕ-ਕਾਵਿ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਜਿਹੜੀ ਕਵਿਤਾ ਲਿਖੀ ਜਾਣ ਲੱਗ ਪਈ ਸੀਉਸੇ ਨੂੰ ਹੀ ਆਧੁਨਿਕ-ਕਾਵਿ ਦੇ ਅਰੰਭ ਦੀ ਕਵਿਤਾ ਕਿਹਾ ਜਾਂਦਾ ਹੈਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਇਸ ਸਮੇਂ ਲੰਮੇ ਕਿੱਸੇ ਲਿਖਣ ਦਾ ਰਿਵਾਜ ਘਟ ਗਿਆ ਸੀ ਤੇ ਕਵਿਤਾ ਦੇ ਵਿਸ਼ੇ ਅਤੇ ਰੂਪ ਵਿੱਚ ਬਹੁਤ ਫਰਕ ਆ ਗਿਆ ਸੀਭਾਵੇਂ ਕੁਝ ਕਵੀਆਂ ਨੇ ਛੰਦ ਪੁਰਾਣੇ ਹੀ ਵਰਤੇ, ਜਿਵੇਂ ਹੀਰਾ ਸਿੰਘ ਦਰਦ, ਸ਼ਰਫ, ਆਦਿ ਨੇ ਬੈਂਤ ਦੀ ਪ੍ਰਯੋਗ ਕੀਤਾ ਹੈ ਪਰ ਬਹੁਤੇ ਕਵੀਆਂ ਨੇ ਵਿਸ਼ੇ ਵੀ ਨਵੇਂ ਲਏ ਤੇ ਉਹਨਾਂ ਵਿਸ਼ਿਆਂ ਨੂੰ ਨਵੇਂ ਕਾਵਿ-ਰੂਪਾਂ ਵਿੱਚ ਕਵਿਤਾਇਆ

 

ਵੀਹਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਿਖੀ ਗਈ ਤੇ ਲਿਖੀ ਜਾ ਰਹੀ ਕਵਿਤਾ ਸਮਾਜਕ ਅਸਲੀਅਤ ਦੇ ਵਧੇਰੇ ਨੇਡ਼ੇ ਹੈਇਸ ਕਵਿਤਾ ਵਿੱਚ ਪ੍ਰਚਲਿਤ ਪ੍ਰੀਤ-ਕਹਾਣੀਆਂ ਜਾਂ ਕਾਲਪਨਿਕ ਗੱਲਾਂ ਨੂੰ ਛੱਡ ਕੇ ਦੁੱਖਾਂ-ਦਰਦਾਂ ਦੀਆਂ ਗੱਲਾਂ ਕੀਤੀਆਂ ਗਈਆਂ ਹਨ

 

ਧਾਰਮਿਕ ਵਿਸ਼ਿਆਂ ਨੂੰ ਵੀ ਅਜੋਕੀਆਂ ਸਮੱਸਿਆਵਾਂ ਨਾਲ ਸਬੰਧਤ ਕਰ ਕੇ ਕਵਿਤਾਇਆ ਗਿਆ ਹੈਸ਼ਰਫ, ਧਨੀ ਰਾਮ ਚਾਤ੍ਰਿਕ, ਕਿਰਪਾ ਸਾਗਰ, ਤੀਰ ਆਦਿ ਦੇ ਪੰਜਾਬ ਦੇ ਗੌਰਵਸ਼ਾਲੀ ਸੱਭਿਆਚਾਰ ਨੂੰ ਆਪਣੀਆਂ ਕਵਿਤਾਵਾਂ ਵਿੱਚ ਚਿਤਰਿਆ ਤੇ ਵਡਿਆਇਆ ਹੈਭਾਈ ਵੀਰ ਸਿੰਘ ਨੇ ਕੁਦਰਤ ਦਾ ਵਰਣਨ ਕਰਨ ਦੇ ਨਾਲ-ਨਾਲ ਆਚਰਨ-ਉਸਾਰੀ ਦੇ ਵਿਸ਼ੇ ਨੂੰ ਨਿੱਕੀਆਂ ਨਿੱਕੀਆਂ ਕਵਿਤਾਵਾਂ ਵਿੱਚ ਖੂਬ ਨਿਭਾਇਆ ਹੈਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ ਆਦਿ ਨੇ ਮੁਖ ਤੌਰ ਤੇ ਸਮਾਜਕ ਬਰਾਬਰੀ, ਹੱਕ-ਸੱਚ, ਨਿਆਂ ਆਦਿ ਕੀਮਤਾਂ ਨੂੰ ਉਚਿਆਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ ਅਤੇ ਉਹਨਾਂ ਕਦਰਾਂ-ਕੀਮਤਾਂ ਤੇ ਕਰਾਰੇ ਵਿਅੰਗ ਕੀਤੇ ਹਨ ਜੋ ਸਮਾਜ ਵਿਰੋਧੀ ਹਨਨੰਦ ਲਾਲ ਨੂਰਪੁਰੀ ਨੇ ਆਮ ਲੋਕਾਂ ਦੀ ਪੱਧਰ ਦੇ ਗੀਤ ਲਿਖੇ ਅਤੇ ਉਹਨਾਂ ਦੇ ਆਮ ਦੁੱਖ-ਦਰਦਾਂ ਤੇ ਖੁਸ਼ੀਆਂ ਨੂੰ ਆਪਣੇ ਗੀਤਾਂ ਤੇ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ

 

ਲੋਕ-ਕਾਵਿ ਕੋਈ ਲੋਕ ਗੀਤ ਭਾਵੇਂ ਕਿੱਸੇ ਇਕ ਕਵੀ ਦੁਆਰਾ ਹੀ ਵੇਗ ਵਿੱਚ ਆ ਕੇ ਰਚਿਆ ਜਾਂਦਾ ਹੈ, ਪਰ ਉਸ ਪਿੱਛੋਂ ਉਹ ਸਭ ਦੀ ਜ਼ਬਾਨ ਤੇ ਚਡ਼੍ਹ ਜਾਂਦਾ ਹੈਭਾਵਾਂ ਦੀ ਤੀਬਰਤਾ ਹੋਣ ਕਰ ਕੇ ਇਹ ਗੀਤ ਸਭ ਨੂੰ ਆਪਣੇ ਹੀ ਲੱਗਦੇ ਹਨ ਤੇ ਇੰਞ ਇਹਨਾਂ ਗੀਤਾਂ ਦਾ ਸਭ ਤੋਂ ਪਹਿਲਾ ਰਚਣਹਾਰਾ ਗੁੰਮਨਾਮ ਹੋ ਜਾਂਦਾ ਹੈਭੈਣ-ਭਰਾ, ਭਰਾ-ਭਰਾ, ਰੁੱਤਾਂ ਅਤੇ ਗਿੱਧਾ ਵਿਸ਼ਿਆਂ ਦੀਆਂ ਬੋਲੀਆਂ ਅਤੇ ਟੱਪੇ ਵੀਰਪੰਜਾਬ ਤੇ ਪ੍ਰਕਾਸ਼ਿਤ ਹਨ

 

ਸਾਡੀ ਕੋਸ਼ਿਸ਼ ਹੈ ਕਿ ਪਾਠਕ, ਵੀਰਪੰਜਾਬ ਡਾਟ ਕਾਮ ਤੇ ਉਪਲਬਧ ਸਭ ਤਰ੍ਹਾਂ ਦੀਆਂ ਕਾਵਿ-ਵੰਨਗੀਆਂ ਦਾ ਗਿਆਨ ਇਕੱਤਰ ਕਰ ਕੇ ਆਪਣੇ ਜੀਵਨ ਅੰਦਰ ਸਮਾਜ ਪ੍ਰਤੀ ਉਸਾਰੂ ਕਦਰਾਂ-ਕੀਮਤਾਂ ਦਾ ਵਿਕਾਸ ਕਰੇ

 

ਸ਼ਿਵ ਕੁਮਾਰ ਬਟਾਲਵੀ

(ਗ਼ਮਾਂ ਦੀ ਰਾਤ, ਰੁੱਖ, ਰਾਤ, ਆਸ, ਚੰਨ ਦੀ ਚਾਨਣੀ)

 

ਬੁਲੇ ਸ਼ਾਹ (ਕਾਫ਼ੀਆਂ)

(ਉਠ ਜਾਗ ਘੁਰਾਡ਼ੇ ਮਾਰ ਨਹੀਂ, ਉਠ ਗਏ ਗਵਾਂਢੋਂ ਯਾਰ, ਇਕ ਰਾਂਝਾ ਮੈਨੂੰ ਲੋੜੀਦਾ, ਆਓ ਨੀ ਸੱਯੀਓ ਰਲ ਦਿਓ ਨੀ ਵਧਾਈ, ਬੱਸ ਕਰ ਜੀ ਹੁਣ ਬੱਸ ਕਰ ਜੀ, ਬੁਲ੍ਹਿਆ ਕੀਹ ਜਾਣਾ ਮੈਂ ਕੌਣ, ਬੌਹੜੀਂ ਵੇ ਤਬੀਬਾ, ਪੀਆ ਪੀਆ ਕਰਤੇ ਹਮੀਂ ਪੀਆ ਹੂਏ, ਸਾਡੇ ਵੱਲ ਮੁਖੜਾ ਮੋੜ, ਇਸ਼ਕ ਦੀ ਨਵੀਓਂ ਨਵੀਂ ਬਹਾਰ, ਮੇਰਾ ਰਾਂਝਣ ਮਾਹੀ ਮੱਕਾ, ਘੂੰਗਟ ਚੁੱਕ ਲੈ ਸੱਜਣਾ)

 

ਚਰਨ ਸਿੰਘ ਸ਼ਹੀਦ

(ਪਹਿਲ, ਪਡ਼੍ਹੇ ਅਨਪਡ਼੍ਹੇ ਦੀ ਪਛਾਣ, ਤਿੰਨ ਪੱਥਰ, ਅਮੀਰ ਦਾ ਬੰਗਲਾ, ਸੰਜੀਵਨੀ ਬੂਟੀ, ਪਾਪ ਦੀ ਬੁਰਕੀ, ਦੋ ਪੁਤਲੀਆਂ)

 

ਲਾਲਾ ਧਨੀ ਰਾਮ ਚਾਤ੍ਰਿਕ

(ਸਾਉਣ, ਮੇਲੇ ਵਿੱਚ ਜੱਟ, ਹਸਰਤਾਂ, ਪੰਜਾਬੀ, ਪੰਜਾਬੀ ਦਾ ਸੁਪਨਾ, ਹਿੰਮਤ, ਬਣਾਂਦਾ ਕਿਉਂ ਨਹੀਂ?)

 

ਹੀਰਾ ਸਿੰਘ ਦਰਦ

 (ਆਸ਼ਾ)

 

ਫ਼ਿਰੋਜ਼ਦੀਨ ਸ਼ਾਹ

(ਸੋਹਣਾ ਦੇਸ਼ ਪੰਜਾਬ, ਬਾਰਾਂ ਮਾਹ)

 

ਗਿ. ਗੁਰਮੁਖ ਸਿੰਘ ਮੁਸਾਫਿਰ

(ਭਾਰਤ ਮਾਂ ਦਾ ਸਿਪਾਹੀ ਪੁੱਤਰ)

 

ਵਿਧਾਤਾ ਸਿੰਘ ਤੀਰ

(ਸਾਵਣ)

 

ਅਮ੍ਰਿਤਾ ਪ੍ਰੀਤਮ

(ਅੱਜ ਆਖਾਂ ਵਾਰਿਸ ਸ਼ਾਹ ਨੂੰ)

 

ਸਾਧੂ ਸਿੰਘ ਹਮਦਰਦ

(ਯਾਦਾਂ ਦੀ ਖੁਸ਼ਬੋ)

 

ਸੁਰਜੀਤ ਪਾਤਰ

(ਇੱਕ ਲਰਜ਼ਦਾ ਨੀਰ, ਮੌਤ ਦੇ ਅਰਥ)

 

ਪਾਸ਼

(ਆਸਮਾਨ ਦਾ ਕੁਟੜਾ, ਅਸਵੀਕਾਰ, ਸੁਣੋ, ਅਸੀਂ ਲੜਾਂਗੇ ਸਾਥੀ, ਕੁਝ ਪੰਗਤੀਆਂ ਵੱਖੋ-ਵੱਖਰੀਆਂ ਕਵਿਤਾਵਾਂ ਵਿੱਚੋਂ )

 

ਨੰਦ ਲਾਲ ਨੂਰਪੁਰੀ

(ਜੀਉਂਦੇ ਭਗਵਾਨ, ਸਵਰਗਾਂ ਦਾ ਲਾਰਾ, ਜੀਵਨ ਦਾ ਆਖ਼ਰੀ ਪੜਾ, ਬੀਤ ਗਈ ਤੇ ਰੋਣਾ ਕੀ, ਜੱਟੀਆਂ ਪੰਜਾਬ ਦੀਆਂ)

 

 

ਜਨਮੇਜਾ ਸਿੰਘ ਜੌਹਲ

(ਦੀਵੇ ਨਾਲ ਸੰਵਾਦ, ਯਾਰਾਂ ਨੇ)

 

ਅਮ੍ਰਿਤ ਮੰਨਣ

(ਮੇਰੀ ਧੀ, ਪ੍ਰਣ)

 

ਜੋਤੀ ਮਾਨ

(ਦੁਨੀਆ, ਕੁਝ ਹੋਰ ਸਤਰਾਂ)

 

ਸਰਬਜੀਤ ਕੌਰ ਸੰਧਾਵਾਲੀਆ

(ਤੇਰੀ ਯਾਦ, ਸਾਡਾ ਮਾਲਿਕ, ਬਾਝ ਤੇਰੇ, ਤੇਰਾ ਹੀ ਤੇਰਾ, ਕਿਸੇ ਤੇ ਨਹੀਂ, ਸੁਣਾਈਏ ਕਿਸ ਤਰ੍ਹਾਂ)

 

ਡਾ. ਕੁਲਦੀਪ ਸਿੰਘ ਦੀਪ

(ਵਿਸਾਖੀ ਫੇਰ ਪਰਤੇਗੀ, ਬਚਪਨ ਮੰਗਦਾ ਲੇਖਾ)

 

ਬਲਵਿੰਦਰ ਕੌਰ

(ਸੱਜਣਾ ਵੇ, ਨਾਰੀ, ਧੀ ਦੀ ਪੁਕਾਰ, ਐ ਸ਼ਿਵ, ਕੁਰਸੀ)

 

ਬਲਜੀਤ ਪਾਲ ਸਿੰਘ

(ਉਠ ਤੁਰੀਏ)

 

ਆਕਾਸ਼ਦੀਪ

(ਵੇਖੀ ਜਦ ਤੇਰੇ, ਭਗਤ ਸਿੰਘ, ਕੁੜੀ ਨੂੰ ਸਿੱਖਿਆ, ਸ਼ਾਇਰੀ ਦੀ ਪਵਿੱਤਰ ਗੰਗਾ, ਕੁਝ ਹੋਰ ਰਚਨਾਵਾਂ )

 

ਇੰਦਰਜੀਤ ਪੁਰੇਵਾਲ

(ਨਹੀਂ ਜਰੂਰੀ ਮਹਿਲੀਂ ਵਸਦੇ, ਸੋਨੇ ਦੀ ਚਿੜੀ, ਫੂਕ, ਖੰਜਰ ਜਿਗਰੀ ਯਾਰ ਦਾ, ਕੰਡੇ ਦੀ ਕਹਾਣੀ, ਹੁਣ ਚਾਹੇ ਸੇਨੇ ਦਾ ਬਣ ਕੇ ਵਿਖਾ, ਜੁੱਤੀਆਂ, ਤੀਰ ਇੱਕ ਦੂਜੇ ਨਾਲ, ਅੱਜ ਜੋ ਸਾਡਾ ਜਾਨੀ ਦੁਸ਼ਮਣ, ਮੈਂ ਰੱਬ ਬਣਿਆ, ਦੁਨੀਆ ਰੰਗ ਬਿਰੰਗੀ, ਸਮੇਂ ਨੇ ਕੈਸਾ ਰੰਗ)

 

ਰਾਜਿੰਦਰ ਜਿੰਦ

(ਬੜੇ ਬਦਨਾਮ ਹੋਏ, ਉਪਰੋਂ ਹੋਰ ਸ਼ਖਸ, ਲੱਖ ਕੋਸ਼ਿਸ਼ ਦੇ ਬਾਵਜੂਦ, ਮੈਥੋਂ ਚਾਹੁਣ ਦੇ ਬਾਵਜੂਦ, ਕਦੇ ਇਹ ਖਾਰ ਲਗਦੀ ਹੈ, ਤਨਹਾਈ ਦੇ ਜਖ਼ਮਾਂ ਉੱਤੇ)

 

ਰਾਮ ਕਿਸ਼ੋਰ (ਗਜ਼ਲਾਂ)

(ਨਸ਼ਿਆਂ ਦੀਆਂ ਹਵਾਵਾਂ, ਦੇਸ਼ ਦਾ ਰੂਪ ਵਿਗਾੜੋ ਨਾ)

 

ਜਰਨੈਲ ਘੁਮਾਣ

(ਲੋਕਾਂ ਨੂੰ ਲੁੱਟਣ ਪਾਖੰਡੀ, ਬਾਬੇ ਮੋਟੀਆਂ ਗੋਗੜਾਂ ਵਾਲੇ, ਰੰਗਲਾ ਪੰਜਾਬ ਕਿਵੇਂ ਕਹਿ ਦਿਆਂ, ਜਾਗ ਉਏ ਤੂੰ ਜਾਗ ਲੋਕਾ, ਮੈਂ ਪੰਜਾਬੀ ਗੀਤਕਾਰ ਹਾਂ, ਡੇਰਾਵਾਦ ਕਿਉਂ ਪੈਰ ਫੈਲਾਅ ਗਿਆ)

 

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2172219
Website Designed by Solitaire Infosys Inc.