ਮੈਂ ਅਤੇ ਮੇਰਾ ਆਲਾ-ਦੁਆਲਾ
ਧਰਤੀ ਤੇ ਜਨਮ ਲੈਣ ਵਾਲੇ ਹਰ ਜੀਵ ਦੀ ਪਹਿਚਾਣ ਉਸਦੀ
ਜਾਤੀ ਅਤੇ ਲਿੰਗ ਨਾਲ ਕੀਤੀ ਜਾਂਦੀ ਹੈ। ਕਿਉਂਕਿ ਇਨਸਾਨ ਸੰਬੋਧਨ ਲਈ ਭਾਸ਼ਾ ਜਾਂ ਬੋਲੀ ਦਾ ਇਸਤੇਮਾਲ ਕਰਦਾ
ਹੈ ਇਸ ਲਈ ਸਾਡੀ ਪਹਿਚਾਣ ਜਾਤੀ (ਇਨਸਾਨ, ਜਾਨਵਰ
ਜਾਂ ਪੰਛੀ), ਲਿੰਗ (ਪੁਰਸ਼
ਜਾਂ ਇਸਤਰੀ) ਤੋਂ ਬਾਅਦ ਵਿਚ ਨਾਮ ਨਾਲ ਹੁੰਦੀ ਹੈ।
ਪਰਿਵਾਰ ਕੀ ਹੈ?
ਇਨਸਾਨੀ ਜੀਵਾਂ ਦਾ ਇਕੱਠ ਜਦ ਰਲ-ਮਿਲ ਕੇ ਰਹਿੰਦਾ ਹੈ
ਤਾਂ ਉਸਨੂੰ ਪਰਿਵਾਰ ਕਿਹਾ ਜਾਂਦਾ ਹੈ। ਵੈਸੇ ਤਾਂ ਪਰਿਵਾਰ ਇਕ ਜਾਤੀ ਦੇ ਜੀਵਾਂ ਦਾ ਹੀ ਹੁੰਦਾ
ਹੈ, ਪਰ ਇਹ
ਜਰੂਰੀ ਵੀ ਨਹੀਂ। ਅਸੀਂ ਵੇਖਿਆ ਹੈ ਕਿ ਇਨਸਾਨਾਂ ਦੇ ਪਰਿਵਾਰ ਵਿਚ ਕਈ ਵਾਰ
ਹੋਰ ਜਾਤੀ ਦੇ ਪਾਲਤੂ ਜੀਵ ਵੀ ਸ਼ਾਮਲ ਹੁੰਦੇ ਹਨ ਜਿਵੇਂ ਕਿ ਪਾਲਤੂ ਕੁੱਤਾ, ਤੋਤਾ ਆਦਿ। ਅਗਾਹੋਂ, ਅਸੀਂ ਪਰਿਵਾਰ ਸ਼ਬਦ ਦਾ ਸੰਬੋਧਨ ਕਰਦਿਆਂ ਕੇਵਲ ਇਨਸਾਨ
ਜਾਤੀ ਦੇ ਜੀਵਾਂ ਬਾਰੇ ਹੀ ਗੱਲ ਕਰਾਂਗੇ।
ਇਕ ਇਨਸਾਨੀ ਜੀਵ ਦੇ ਪੈਦਾ ਹੋਣ ਬਾਰੇ ਸਭ ਤੋਂ ਪਹਿਲਾਂ
ਉਸਦੇ ਮਾਂ-ਬਾਪ ਨੂੰ ਪਤਾ ਲੱਗਦਾ ਹੈ ਅਤੇ ਇਹ ਦੋਵੇਂ ਹੀ ਇਸ ਜੀਵ ਦੀ ਪੈਦਾਇਸ਼ ਅਤੇ ਪਾਲਣ-ਪੋਸ਼ਨ ਲਈ
ਜੁੰਮੇਵਾਰ ਹੁੰਦੇ ਹਨ।
ਪਰਿਵਾਰਿਕ ਸਾਂਝ
ਇਕ ਪਰਿਵਾਰ ਵਿਚ ਮਾਂ-ਬਾਪ ਅਤੇ ਉਨ੍ਹਾਂ ਦੇ ਪੈਦਾ ਕੀਤੇ
ਜਾਂ ਗੋਦ ਲਏ ਬੱਚੇ ਅਤੇ ਫਿਰ ਉਨ੍ਹਾਂ ਦੇ ਹੋਰ ਸਗੇ-ਸਬੰਧੀ ਹੁੰਦੇ ਹਨ ਜੋ ਕਿ ਇਕ ਦੂਜੇ ਨੂੰ ਪਿਆਰ, ਇੱਜਤ-ਮਾਣ ਕਰਦੇ ਅਤੇ ਇਕ-ਦੂਜੇ ਦੀ ਦੇਖ-ਭਾਲ ਕਰਦੇ ਹਨ। ਪਰਿਵਾਰ
ਇਕ ਦੂਜੇ ਦੀਆਂ ਭੋਤਿਕ ਲੋਡ਼ਾਂ (ਰਹਿਣ ਲਈ ਜਗ੍ਹਾ, ਖਾਣਾ, ਕੱਪਡ਼ੇ, ਬੀਮਾਰ ਹੋਣ ਤੇ ਦਵਾਈ ਆਦਿ) ਅਤੇ ਭਾਵੁਕ ਲੋਡ਼ਾਂ (ਜਿਵੇਂ
ਆਪਣੇਪਣ ਦਾ ਅਹਿਸਾਸ, ਹੌਸਲਾ
ਅਫਜਾਈ ਕਰਨਾ, ਪਿਆਰ
ਕਰਨਾ, ਖੁਸ਼ੀ ਜਾਂ
ਗਮੀ ਸਾਂਝੀ ਕਰਨਾ ਆਦਿ) ਪੂਰੀਆਂ ਕਰਦਾ ਹੈ। ਪਰਿਵਾਰ ਦੇ ਸਾਰੇ ਛੋਟੇ-ਵੱਡੇ (ਉਮਰ ਵਿੱਚ) ਜੀਅ ਇਕ-ਦੂਜੇ
ਲਈ ਮਹੱਤਵਪੂਰਨ ਹੁੰਦੇ ਹਨ ਅਤੇ ਲੋਡ਼ ਵੇਲੇ ਇਕ ਦੂਜੇ ਦੀਆਂ ਲੋਡ਼ਾਂ ਪੂਰਦੇ ਹਨ। ਵੱਡੀ
ਉਮਰ ਦੇ ਜੀਆਂ ਦੀ ਵੀ ਲੋਡ਼ਾਂ ਹੁੰਦੀਆਂ ਹਨ। ਬਜੁਰਗ ਅਤੇ ਨਿੱਕੇ ਬੱਚੇ ਵੀ ਪਰਿਵਾਰ ਦੇ ਜੀਆਂ ਦੀਆਂ
ਲੋਡ਼ਾਂ ਪੂਰੀਆਂ ਕਰਦੇ ਹਨ। ਇਕ ਪਰਿਵਾਰ ਦੇ ਜੀਆਂ ਵਿਚ ਪਿਆਰ ਦੀ ਗੂਡ਼੍ਹੀ ਸਾਂਝ
ਹੁੰਦੀ ਹੈ ਜਿਸ ਕਰਕੇ ਬਹੁਤੀ ਵਾਰ ਪਰਿਵਾਰ ਦੇ ਇਕ ਜੀਅ ਨੂੰ ਬੋਲ ਕੇ ਦੱਸਣ ਦੀ ਜਰੂਰਤ ਨਹੀਂ
ਪੈਂਦੀ ਇਹ ਪਿਆਰ ਹੀ ਪਰਿਵਾਰਿਕ ਸਾਂਝ ਦੀ ਬੁਨਿਆਦ (ਜਡ਼੍ਹ) ਹੈ।