ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

 

ਇਸਤਰੀ ਜਾਂ ਪੁਰਸ਼ (ਲਿੰਗ ਭੇਦ) ਹੋਣਾ ਆਪਣੇ ਆਪ ਵਿਚ ਆਦਰ-ਮਾਣ ਵਾਲੀ ਗੱਲ ਹੈਦੋਹਾਂ ਵਿਚੋਂ ਕੋਈ ਵੀ ਇਕ ਦੂਸਰੇ ਤੋਂ ਕਿਸੇ ਪੱਖੋਂ ਵੀ ਘੱਟ ਨਹੀਂਅੱਜ ਦੇ ਯੁਗ ਵਿਚ ਦੋਵਾਂ ਦੀ ਸਮਾਜ ਸਿਰਜਣ ਵਿਚ ਇਕੋ ਜਿੰਨੀ ਮਹੱਤਤਾ ਹੈਫਿਰ ਵੀ ਕੁਝ ਕੰਮ ਅਜੇਹੇ ਹਨ ਜਿਹਡ਼ੇ ਕਿ ਕਿਸੇ ਖਾਸ ਲਿੰਗ (ਪੁਰਸ਼ ਜਾਂ ਇਸਤਰੀ) ਦੁਆਰਾ ਹੀ ਕੀਤੇ ਜਾਣੇ ਚੰਗੇ ਲਗਦੇ ਹਨ  ਸਾਡੇ ਸਮਾਜ ਵਿਚ ਇਸਤਰੀ ਅਤੇ ਪੁਰਸ਼ਾਂ ਵਿਚ ਕੰਮਾਂ ਦੀ ਵੰਡ ਹੇਠ ਲਿਖੇ ਅਨੁਸਾਰ ਕੀਤੀ ਗਈ ਹੈ

 

ਪੁਰਸ਼ ਜਾਂ ਲਡ਼ਕੇ

 

ਕੁਸ਼ਤੀ ਕਰ ਸਕਦੇ ਹਨ (ਬਿਨਾ ਕਿਸੇ ਝਿਜਕ ਜਾਂ ਸ਼ਰਮ ਦੇ)

ਮੁੱਛਾਂ ਅਤੇ ਦਾਡ਼ੀ ਵਧਾ ਜਾਂ ਕਟਾ ਸਕਦੇ ਹਨ

ਭੰਗਡ਼ਾ ਪਾ ਸਕਦੇ ਹਨ

 

ਇਸਤਰੀ ਜਾਂ ਲਡ਼ਕੀਆਂ

 

ਬੱਚੇ ਨੂੰ ਜਨਮ ਦੇ ਸਕਦੀਆਂ ਹਨ

ਸਲਵਾਰਾਂ ਜਾਂ ਸਕਰਟਾਂ ਪਾ ਸਕਦੀਆਂ ਹਨ (ਬਿਨਾ ਕਿਸੇ ਝਿਜਕ ਜਾਂ ਸ਼ਰਮ ਦੇ)

ਪਾਉਡਰ, ਸੁਰਖੀ ਬਿੰਦੀ ਲਗਾ ਸਕਦੀਆਂ ਹਨ

ਗਿੱਧਾ ਪਾ ਸਕਦੀਆਂ ਹਨ

ਗਮੀ ਵੇਲੇ ਉੱਚੀ ਰੋ ਸਕਦੀਆਂ ਹਨ

 

ਅਸਲ ਵਿਚ ਇਸਤਰੀ ਜਾਂ ਪੁਰਸ਼ ਵਲੋਂ ਸਮਾਜ ਦੇ ਕੰਮਾਂ ਜਾਂ ਹਰਕਤਾਂ ਦੀ ਵੰਡ ਇਨ੍ਹਾਂ ਦੇ ਸਰੀਰਿਕ ਬਣਤਰ ਨੂੰ ਵੇਖਦੇ ਹੋਏ ਹੀ ਕੀਤੀ ਗਈ ਹੈ, ਕਿਉਂਜੋ ਇਸ ਲਿੰਗ ਭੇਦ ਕਾਰਨ ਇਹ ਕਾਰਜ ਕਰਣੇ ਅਸੰਭਵ ਜਿਹੇ ਹੁੰਦੇ ਹਨ (ਜਿਵੇਂ ਪੁਰਸ਼ ਦੁਆਰਾ ਕਿਸੇ ਬੱਚੇ ਨੂੰ ਜਨਮ ਦੇਣਾ) ਅਤੇ ਕੁਝ ਕੰਮਾਂ ਦੀ ਵੰਡ ਸਮਾਜ ਵਲੋਂ ਹੀ ਕੀਤੀ ਗਈ ਹੈ ਅਤੇ ਸਾਨੂੰ ਉਸ ਮੁਤਾਬਕ ਚੱਲਣਾ ਪੈਂਦਾ ਹੈ ਜਿਵੇਂ ਕਿ ਪੁਰਸ਼ ਸਲਵਾਰ ਨਹੀਂ ਪਹਿਨ ਸਕਦੇ ਆਦਿ

 

ਬਚਪਨ ਤੋਂ ਜਵਾਨੀ ਤੱਕ ਦੀਆਂ ਤਬਦੀਲੀਆਂ

 

ਕੁਦਰਤ ਵਲੋਂ ਬਚਪਨ ਤੋਂ ਜਵਾਨੀ (ਮੁਟਿਆਰਪੁਣਾ ਜਾਂ ਗਭਰੂਪੁਣਾ) ਵੱਲ ਦੇ ਸਫ਼ਰ ਦਾ ਸਮਾ ਲਡ਼ਕੀਆਂ ਵਿਚ 9 ਤੋਂ 16 ਸਾਲ ਦੀ ਉਮਰ ਦਾ ਅਤੇ ਲਡ਼ਕਿਆਂ ਵਿਚ 10 ਤੋਂ 16 ਸਾਲ ਦੀ ਉਮਰ ਦਾ ਨਿਸ਼ਚਿਤ ਕੀਤਾ ਹੋਇਆ ਹੈਇਸ ਸਮੇਂ ਦੌਰਾਨ ਬੱਚਿਆਂ ਵਿਚ ਸਰੀਰਿਕ, ਭਾਵਨਾਤਮਕ ਅਤੇ ਰਿਸ਼ਤਿਆਂ-ਸਬੰਧਾਂ ਵਿਚ ਵੀ ਤਬਦੀਲੀਆਂ ਆਉਂਦੀਆਂ ਹਨਇਹ ਤਬਦੀਲੀ ਦਾ ਸਮਾਂ ਇਕ ਰਾਤ, ਹਫਤੇ ਜਾਂ ਇਕ ਮਹੀਨੇ ਦਾ ਨਹੀਂ ਹੁੰਦਾ ਇਸ ਪ੍ਰਕਿਰਿਆ ਨੂੰ ਕਈ ਸਾਲ ਲੱਗ ਜਾਂਦੇ ਹਨਲਡ਼ਕਿਆਂ ਵਿਚ ਇਹ ਤਬਦੀਲੀਆਂ ਲਡ਼ਕੀਆਂ ਨਾਲੋਂ ਧੀਮੀ ਗਤੀ ਨਾਲ ਆਉਂਦੀਆਂ ਹਨਜੇ ਕੋਈ ਇਨਸਾਨ 17 ਕੁ ਸਾਲ ਦਾ ਹੋ ਚੁੱਕਾ ਹੈ ਅਤੇ ਉਸਨੇ ਆਪਣੇ ਅੰਦਰ ਕੋਈ (ਸਰੀਰਿਕ ਜਾਂ ਭਾਵਨਾਤਮਕ) ਤਬਦੀਲੀ ਮਹਿਸੂਸ ਨਹੀਂ ਕੀਤੀ ਹੈ ਤਾਂ ਉਸ ਨੂੰ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈਕਈ ਵਾਰ ਭਾਵਨਾਤਮਕ ਤਬਦੀਲੀਆਂ, ਸਰੀਰਿਕ ਤਬਦੀਲੀਆਂ ਨਾਲੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨਕਿਉਂਕਿ ਇਨ੍ਹਾਂ ਦਾ ਕ੍ਰਮ ਨਿਸ਼ਚਿਤ ਨਹੀਂ ਹੈ, ਇਸ ਲਈ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ

 

ਇਨਸਾਨੀ ਦਿਮਾਗ ਵਿਚ ਇਕ ਹਾਰਮੋਨ ਗ੍ਰੰਥੀ (ਪੀਚੂਅਰੀ ਗਲੈਂਡ) ਇਨ੍ਹਾਂ ਤਬਦੀਲੀਆਂ ਲਈ ਜਿੰਮੇਵਾਰ ਹੈ ਅਤੇ ਇਸ ਸਭ ਲਈ ਕੁਦਰਤ ਵਲੋਂ ਪਹਿਲਾਂ ਹੀ ਸਮਾਂ ਨਿਸ਼ਚਿਤ ਕੀਤਾ ਹੋਇਆ ਹੈਇਸ ਹਾਰਮੋਨ ਗ੍ਰੰਥੀ ਦੇ ਕਿਰਿਆਸ਼ੀਲ ਹੋ ਜਾਣ ਨਾਲ ਹੇਠ ਲਿਖੇ ਅਨੁਸਾਰ ਤਬਦੀਲੀਆਂ ਆ ਸਕਦੀਆਂ ਹਨ  

 

 

 

 

 

 

 

 

 

 

 

 

 

 

 

 

 

 

 

 

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172232
Website Designed by Solitaire Infosys Inc.