ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਮੇਰੇ ਪਿਆਰੇ ਪਾਠਕ ਜੀ,

 

 

ਤੁਸੀਂ ਬਡ਼ੇ ਸਿਆਣੇ ਅਤੇ ਸਮਝਦਾਰ ਹੋ ਜਦ ਤੱਕ ਤੁਸੀਂ 16 ਸਾਲ ਉਮਰ ਦੀ ਹੱਦ ਪਾਰ ਨਹੀਂ ਕਰ ਲੈਂਦੇ ਉਦੋਂ ਤੱਕ ਤੁਸੀਂ ਇਸ ਪੰਨੇ ਤੋਂ ਅਗਾਂਹ ਨਾ ਵਧਣਾ

 

ਸੱਚ ਬੋਲਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ

 

 

ਪਰਮਾਤਮਾ ਤੁਹਾਨੂੰ ਪਡ਼੍ਹਾਈ ਵਿਚ ਕਾਮਯਾਬ ਕਰੇ ਅਤੇ ਤੁਸੀਂ ਹਮੇਸ਼ਾ ਅੱਵਲ ਆਉਂਦੇ ਰਹੋ

 

ਮਾਤਾ, ਪਿਤਾ ਅਤੇ ਅਧਿਆਪਕਾਂ ਦਾ ਸਨਮਾਨ ਕਰਦੇ ਰਹੋ

 

ਬਹੁਤ ਸਾਰਾ ਪਿਆਰ

 

 

ਹਮੇਸ਼ਾ ਤੁਹਾਡਾ ਰਿਣੀ

ਨਿਰਦੇਸ਼ਕ

ਵੀਰਪੰਜਾਬ ਡਾਟ ਕਾਮ

 

ਹੁਣ ਤੱਕ ਮੈਨੂੰ ਇੰਨੀ ਕੁ ਜਾਣਕਾਰੀ ਹੋ ਚੁੱਕੀ ਹੈ ਕਿ ਮੇਰੇ ਆਲੇ-ਦੁਆਲੇ ਮੇਰੇ ਆਪਣੇ ਅਤੇ ਬੇਗਾਨੇ ਰਹਿੰਦੇ ਹਨ

 

ਮੇਰੇ ਆਪਣੇ ਉਹੀ ਹਨ ਜਿਹਡ਼ੇ ਮੇਰੀ ਪਰਵਾਹ ਕਰਦੇ ਹਨ ਮਤਲਬ ਮੈਨੂੰ ਸੱਚਾ ਪਿਆਰ ਕਰਦੇ ਹਨ, ਮੈਨੂੰ ਇਕ ਇਨਸਾਨ ਸਮਝਦੇ ਹਨਆਪਣੇ ਵਾਂਗ ਮੈਨੂੰ ਵੀ ਉਸ ਪਰਮਾਤਮਾ ਦੀ ਸਿਰਜਣਾ ਸਮਝ ਕੇ ਸਨਮਾਨ ਦਿੰਦੇ ਹਨਮੇਰੇ ਵਿਚ ਵੀ ਉਸ ਪਰਮਾਤਮਾ ਦਾ ਅੰਸ਼ ਹੈ ਇਹ ਸਮਝ ਕੇ ਮੇਰੀ ਆਤਮਾ ਦੀ ਇੱਜਤ ਕਰਦੇ ਹਨ

 

ਅਤੇ

 

ਮੇਰੇ ਲਈ ਬੇਗਾਨੇ ਉਹ ਨੇ ਜਿਨ੍ਹਾਂ ਨੂੰ ਮੇਰੇ ਨਾਲ ਕੋਈ ਵਾਸਤਾ ਨਹੀਂ ਜੋ ਮੇਰਾ ਸਿਰਫ਼ ਜਿਸਮਾਨੀ ਸ਼ੋਸ਼ਨ ਹੀ ਕਰਨਾ ਚਾਹੁੰਦੇ ਹਨਕਈ ਵਾਰ ਉਹ ਮੇਰੇ ਆਪਣੇ ਹੋਣ ਦਾ ਦਾਅਵਾ ਕਰਨ ਦਾ ਢੋਂਗ ਵੀ ਕਰਦੇ ਹਨਮੈਨੂੰ ਵਰਗਲਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਹਨਮੈਨੂੰ ਕੋਈ ਦਬਾਅ ਪਾ ਕੇ ਜਾਣ-ਬੁੱਝ ਕੇ ਮੈਨੂੰ ਅਹਿਸਾਸ ਵੀ ਕਰਵਾ ਸਕਦੇ ਹਨ ਕਿ ਉਹ ਮੇਰੇ ਆਪਣੇ ਹਨ, ਮੈਂ ਅਜਿਹੀਆਂ ਸ਼ੈਆਂ ਤੋਂ ਬਚਨਾ ਹੈ ਕਿਉਂਕਿ ਮੇਰੇ ਇਸ ਸਰੀਰ ਵਿਚ ਪਰਮਾਤਮਾ ਨੇ ਇਕ ਪਵਿਤਰ ਆਤਮਾ ਵੀ ਪਾਈ ਹੈ

 

ਅਤੇ

 

ਹੁਣ ਇਹ ਮੇਰਾ ਫ਼ਰਜ ਬਣਦਾ ਹੈ ਕਿ ਮੈਂ ਇਸ ਦੀ ਪਵਿੱਤਰਤਾ ਕਾਇਮ ਰੱਖਣ ਦੀ ਕੋਸ਼ਿਸ਼ ਹਰ ਪਲ ਕਰਾਂ ਅਤੇ ਆਪਣੇ ਹੋਸ਼ੋ-ਹਵਾਸ ਵਿਚ ਰਹਾਂ

ਮੈਂ ਇਕ ਜੁੰਮੇਵਾਰ ਨਾਗਰਿਕ ਹੋਣ ਦਾ ਸਬੂਤ ਪੇਸ਼ ਕਰਾਂਗਾ ਅਤੇ ਆਪਣੇ ਦੇਸ਼ ਦੇ ਸੁਨਿਹਰੇ ਭਵਿੱਖ ਦਾ ਨਿਰਮਾਣ ਕਰਾਂਗਾ

ਇਸ ਪੰਨੇ ਤੋਂ ਇਨਸਾਨ ਦੇ ਸਰੀਰਿਕ ਬਣਤਰ ਬਾਰੇ ਜਾਣਕਾਰੀ ਦੇਣ ਦਾ ਯਤਨ ਕੀਤਾ ਜਾ ਰਿਹਾ ਹੈਇਨਸਾਨ ਦੇ ਜਣਨ ਕਿਰਿਆ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੱਖ-ਵੱਖ ਪੰਨਿਆਂ ਤੋਂ ਪਡ਼੍ਹੀ ਜਾ ਸਕਦੀ ਹੈ

 

 

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172302
Website Designed by Solitaire Infosys Inc.