ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਔਰਤ ਦੇ ਸਰੀਰ ਦੀ ਬਣਤਰ

 

ਤਸਵੀਰ ਰਾਹੀਂ ਔਰਤ ਦੀ ਜਣਨ ਕਿਰਿਆ ਪ੍ਰਣਾਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

 

ਬਾਹਰੀ ਜਣਨ ਅੰਗ - ਯੋਨੀ, ਯੋਨੀ-ਦੁਆਰ, ਮੂਤਰ-ਮਾਰਗ, ਯੋਨ-ਕੁੰਜੀ

 

ਯੋਨੀ, ਯੋਨੀ ਹੋਂਠਾਂ ਨਾਲ ਢਕੀ ਰਹਿੰਦੀ ਹੈ। ਇਸ ਅੰਦਰ ਦੋ ਮਾਰਗ ਹਨ ਪਹਿਲਾ ਯੋਨ ਕੁੰਜੀ (ਕਲਿਟ) ਜਿਸ ਵਿਚੋਂ ਨਿਕਲਦਾ ਕੁਝ ਨਹੀਂ ਪਰ ਇਹ ਪੁਰਸ਼ ਦੇ ਲਿੰਗ ਵਰਗੀ ਹੀ ਹੁੰਦੀ ਹੈ। ਇਸ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ ਪਰ ਇਹ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਦੂਸਰਾ ਮੂਤਰ ਮਾਰਗ ਜੋ ਕਿ ਯੋਨੀ ਦੁਆਰ ਦੇ ਬਿਲਕੁਲ ਉੱਪਰ ਹੁੰਦਾ ਹੈ। ਯੋਨੀ ਦੁਆਰ ਉਹ ਮਾਰਗ ਹੈ ਜਿਸ ਰਾਹੀਂ ਮਰਦ ਦੇ ਲਿੰਗ ਰਾਹੀ ਵੀਰਜ ਔਰਤ ਦੇ ਅੰਡੇ ਤੱਕ ਪਹੁੰਚ ਸਕਦੇ ਹਨ।

 

ਅੰਦਰੂਨੀ ਜਣਨ ਅੰਗ - ਅੰਡ-ਕੋਸ਼, ਅੰਡਾ, ਬੱਚੇਦਾਨੀ, ਗਰਭ ਨਲੀਆਂ, ਨਾਡ਼ੂਆ ਅਤੇ ਹਾਰਮੋਨ ਗ੍ਰੰਥੀਆਂ

 

ਔਰਤ ਦੇ ਸਰੀਰ ਅੰਦਰ ਦੋ ਅੰਡਕੋਸ਼ ਹੁੰਦੇ ਹਨ, ਜਿਨ੍ਹਾਂ ਵਿਚ ਹਰ ਮਹੀਨੇ ਵਾਰੀ-ਵਾਰੀ ਅੰਡੇ ਦਾ ਵਿਕਾਸ ਹੁੰਦਾ ਹੈ। ਇਕ ਔਰਤ ਦੇ ਸਰੀਰਿਕ ਵਿਕਾਸ ਲਈ ਜਰੂਰੀ ਹਾਰਮੋਨਾਂ ਦੇ ਵਿਕਾਸ ਲਈ ਵੀ ਇਹੀ ਅੰਡਕੋਸ਼ ਜਿੰਮੇਵਾਰ ਹੁੰਦੇ ਹਨ। ਅੰਡਕੋਸ਼ ਅੰਦਰ ਅੰਡਾ ਵਿਕਸਤ ਹੋਣ ਮਗਰੋਂ ਗਰਭ ਨੂੰ ਜਾਣ ਵਾਲੀਆਂ ਨਲੀਆਂ ਵੱਲ ਜਾਂਦਾ ਹੈ ਜੇ ਇਸ ਜਗ੍ਹਾ ਅੰਡਾ ਅੰਕੁਰਿਤ (ਗਰਭ ਧਾਰਨ) ਹੋ ਜਾਵੇ ਤਾਂ ਇਹ ਬੱਚੇਦਾਨੀ ਵੱਲ ਤੁਰ ਪੈਂਦਾ ਹੈ ਅਤੇ ਉਥੇ ਇਸ ਦਾ ਨੌਂ ਮਹੀਨੇ ਬੱਚੇ ਦੇ ਰੂਪ ਵਿਚ ਵਿਕਾਸ ਹੁੰਦਾ ਹੈ। ਆਮ ਸਧਾਰਨ ਜਣੇਪੇ ਵਿਚ ਤੰਦਰੁਸਤ ਬੱਚਾ ਯੋਨੀ ਮਾਰਗ ਰਾਹੀਂ ਸਰੀਰ ਚੋਂ ਬਾਹਰ ਆਉਂਦਾ ਹੈ। ਬੱਚੇਦਾਨੀ ਅਤੇ ਇਸ ਦੇ ਹੇਠਾਂ ਵੱਲ ਬੱਚੇਦਾਨੀ ਦਾ ਮੂੰਹ (ਸਰਵਿਕਸ) ਹੁੰਦਾ ਹੈ।

 

 

1. ਗਰਭ ਨਲੀ

2. ਬੱਚੇਦਾਨੀ

3. ਯੋਨੀ

4. ਬੱਚੇਦਾਨੀ ਦਾ ਮੂੰਹ

5. ਅੰਡਕੋਸ਼

 

6. ਅੰਡਕੋਸ਼

7. ਗਰਭ ਨਲੀ

8. ਮਸਾਨਾ

9. ਯੋਨਕੁੰਜੀ

10. ਪਿਸ਼ਾਬ ਨਲੀ

11. ਯੋਨੀ ਹੋਂਠ

 

12. ਗੁਦਾ ਦਵਾਰ

13. ਯੋਨੀ

14. ਬੱਚੇਦਾਨੀ ਦਾ ਮੂੰਹ

15. ਬੱਚੇਦਾਨੀ

 

 ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2172183
Website Designed by Solitaire Infosys Inc.