ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਮਰਦ ਦੇ ਸਰੀਰ ਦੀ ਬਣਤਰ

 

ਤਸਵੀਰ ਰਾਹੀਂ ਮਰਦ ਦੀ ਜਣਨ ਕਿਰਿਆ ਪ੍ਰਣਾਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

 

ਬਾਹਰੀ ਜਣਨ ਅੰਗ - ਲਿੰਗ ਅਤੇ ਪਤਾਲੂ ਥੈਲੀ

 

ਲਿੰਗ ਅਤੇ ਪਤਾਲੂ ਥੈਲੀ - ਮਰਦਾਂ ਵਿਚ ਪਿਸ਼ਾਬ ਨਲੀ ਦੇ ਦੋ ਕਾਰਜ ਹੁੰਦੇ ਹਨ - ਪਿਸ਼ਾਬ ਅਤੇ ਵੀਰਜ ਦਾ ਤੇਜੀ ਨਾਲ ਖਾਰਜ ਹੋਣਾ। ਦੋਵੇਂ ਵੱਖੋ-ਵੱਖਰੇ ਹਾਲਾਤਾਂ ਵਿਚ ਬਾਹਰ ਆਉਂਦੇ ਹਨ। ਵੀਰਜ ਬਾਹਰ ਆਉਣ ਵੇਲੇ ਲਿੰਗ ਤਨਾਅ ਵਿਚ ਹੁੰਦਾ ਹੈ ਅਤੇ ਪਿਸ਼ਾਬ ਕਰਨ ਵੇਲੇ ਤਨਾਅ ਰਹਿਤ। ਲਡ਼ਕਿਆਂ ਦੇ ਜਨਮ ਸਮੇਂ ਤੋਂ ਲਿੰਗ ਉੱਪਰ ਬਾਹਰੀ ਚੋਟ ਤੋਂ ਬਚਾਉਣ ਲਈ ਚਮਡ਼ੀ ਦੀ ਇਕ ਪਰਤ (ਫੋਰਸਕਿਨ) ਹੁੰਦੀ ਹੈ ਜੋ ਕਿ ਬਹੁਤ ਹੀ ਸੰਵੇਦਨਸ਼ੀਨ ਅੰਗ ਲਿੰਗ ਦੇ ਸਿਰ (ਗਲਾਂਸ ਪੈਨਿਸ) ਨੂੰ ਢਕਦੀ ਹੈ। ਕਈ ਵਾਰ ਡਾਕਟਰ ਇਸ ਚਮਡ਼ੀ ਨੂੰ ਛੋਟਾ ਜਿਹਾ ਆਪ੍ਰੇਸ਼ਨ ਕਰ ਕੇ ਉਤਾਰ ਦਿੰਦੇ ਹਨ। ਮੁਸਲਿਮ ਧਰਮ ਵਿਚ ਇਹ ਕਰਵਾਉਣਾ ਧਾਰਮਿਕ ਰੀਤੀ ਹੈ, ਇਸ ਨੂੰ ਸੁੰਨਤ ਕਰਨਾ ਵੀ ਕਹਿੰਦੇ ਹਨ।

 

ਪਤਾਲੂ ਥੈਲੀ ਦਾ ਮਕਸਦ ਪਤਾਲੂਆਂ ਨੂੰ ਇਕ ਅਜਿਹਾ ਤਾਪਮਾਨ ਉਪਯੁਕਤ ਕਰਵਾਉਣਾ ਹੈ ਜੋ ਕਿ ਪਤਾਲੂਆਂ ਅੰਦਰ ਸ਼ਕਰਾਣੂਆਂ ਦੇ ਵਿਕਾਸ ਲਈ ਜਰੂਰੀ ਹੈ। ਇਸ ਥੈਲੀ ਦੀ ਬਣਤਰ ਕੁਦਰਤ ਨੇ ਇਸ ਤਰ੍ਹਾਂ ਬਣਾਈ ਹੈ ਕਿ ਇਸ ਅੰਦਰ ਬਾਕੀ ਸਰੀਰ ਨਾਲੋਂ ਕੋਈ 5 ਕੁ ਡਿਗਰੀ ਤਾਪਮਾਨ ਘੱਟ ਰਹਿੰਦਾ ਹੈ। ਸ਼ਕਰਾਣੂ ਪਤਾਲੂਆਂ ਵਿਚ ਬਣਨ ਤੋਂ ਬਾਅਦ ਪਤਾਲੂਆਂ ਦੇ ਪਿੱਛੇ (ਐਪੀਡੀਡਾਈਮਸ) ਵਿਚ ਇਕੱਤਰ ਹੋ ਜਾਂਦੇ ਹਨ। ਸ਼ਕਰਾਣੂ ਇਸ ਜਗ੍ਹਾ ਕੋਈ ਦੋ ਤੋਂ ਤਿੰਨ ਮਹੀਨੇ ਤੱਕ ਰਹਿੰਦੇ ਹਨ।

 

ਅੰਦਰੂਨੀ ਜਣਨ ਅੰਗ - ਸ਼ਕਰਾਣੂ, ਵੀਰਜ ਥੈਲੀ ਅਤੇ ਹਾਰਮੋਨ ਗ੍ਰੰਥੀਆਂ

 

 

 

ਸ਼ਕਰਾਣੂ, ਦੋਹਾਂ ਪਤਾਲੂਆਂ ਵਿਚ ਇਕੱਤਰ ਹੋਣ ਤੋਂ ਮਗਰੋਂ ਦੋ ਨਲੀਆਂ ਰਾਹੀਂ ਉੱਪਰ ਨੂੰ ਵੀਰਜ ਥੈਲੀ ਵੱਲ ਤੁਰ ਪੈਂਦੇ ਹਨ। ਇਹ ਵੀਰਜ ਥੈਲੀ ਪਿਸ਼ਾਬ ਦੇ ਬਲੈਡਰ ਦੇ ਮਗਰੋਂ ਦੀ ਹੋ ਕੇ ਪੇਸ਼ਾਬ ਨਲੀ ਨਾਲ ਜੁਡ਼ ਜਾਂਦੀ ਹੈ। ਇਹ ਪਿਸ਼ਾਬ ਅਤੇ ਵੀਰਜ (ਸ਼ਕਰਾਣੂਆਂ ਸਮੇਤ) ਦੇ ਸਰੀਰ ਵਿਚੋਂ ਬਾਹਰ ਨਿਕਲਣ ਦਾ ਸਾਂਝਾ ਮਾਰਗ ਹੈ।

 

ਸ਼ਕਰਾਣੂ ਆਪਣੀ ਥੈਲੀ ਵਿਚੋਂ ਬਾਹਰ ਆਉਣ ਲੱਗੇ ਰਸਤੇ ਵਿਚ ਵੀਰਜ (ਇਕ ਚਿਕਨਾ ਪਦਾਰਥ) ਨਾਲ ਲੈ ਕੇ ਚੱਲਦੇ ਹਨ। ਇਹ ਵੀਰਜ ਤਿੰਨ ਜਗ੍ਹਾ ਤੋਂ ਮਿਲਦਾ ਹੈ। ਦੋ ਵੱਡੀਆਂ ਗ੍ਰੰਥੀਆਂ (ਸੈਮੀਨਲ ਵੈਸੀਕਲ) ਸ਼ਕਰਾਣੂਆਂ ਨੂੰ ਪਲਦੇ ਰੱਖਣ ਲਈ ਖੁਰਾਕ ਵਜੋਂ ਪਦਾਰਥ ਪੈਦਾ ਕਰਦੀਆਂ ਹਨ। ਗਦਦ ਗ੍ਰੰਥੀਆਂ (ਪਰੋਸਟੇਟ ਗਲੈਂਡ) ਅਜਿਹਾ ਪਦਾਰਥ ਛੱਡਦੀਆਂ ਹਨ ਜਿਸ ਵਿਚ ਸ਼ਕਰਾਣੂ ਤੈਰਦੇ ਰਹਿੰਦੇ ਹਨ। ਕੌਪਰ ਗ੍ਰੰਥੀਆਂ ਅਜਿਹਾ ਪਦਾਰਥ ਪੈਦਾ ਕਰਦੀਆਂ ਹਨ ਜੋ ਕਿ ਪਿਸ਼ਾਬ ਵਿਚਲੇ ਤੇਜ਼ਾਬ ਦੇ ਅੰਸ਼ ਨੂੰ ਨਿਸ਼ਕ੍ਰਿਅ ਕਰਦੇ ਹਨ ਜੋ ਕਿ ਪਿਸ਼ਾਬ ਨਲੀ ਵਿਚ ਪਿਛਲੀ ਵਾਰ ਕੀਤੇ ਗਏ ਪਿਸ਼ਾਬ ਵਿਚੋਂ ਬਚੇ ਪਏ ਹੋ ਸਕਦੇ ਹਨ।

 

 

 

 

 

1. ਵੀਰਜ ਥੈਲੀ

2. ਮਸਾਨਾ (ਬਲੈਡਰ)

3. ਸ਼ਕਰਾਣੂਆਂ ਨੂੰ ਵੀਰਜ ਥੈਲੀ ਤੱਕ ਲਿਜਾਣ ਵਾਲੀ ਨਾਲੀ

4. ਲਿੰਗ

5. ਪਿਸ਼ਾਬ ਨਾਲੀ (ਮੂਤਰ ਮਾਰਗ)

6. ਪਤਾਲੂ

7. ਪਤਾਲੂ ਥੈਲੀ

8. ਪਤਾਲੂਆਂ ਦੇ ਪਿੱਛੇ ਸ਼ਕਰਾਣੂਆਂ ਸੰਭਾਲਣ ਦੀ ਜਗ੍ਹਾ

9. ਗੁਦਾ ਦਵਾਰ

10. ਕੌਪਰ ਗ੍ਰੰਥੀ

11. ਗਦੁਦ ਗ੍ਰੰਥੀ

 

 

 

12. ਮਸਾਨਾ (ਬਲੈਡਰ)

13. ਗਦੂਦ ਗ੍ਰੰਥੀ

14. ਸ਼ਕਰਾਣੂਆਂ ਨੂੰ ਵੀਰਜ ਥੈਲੀ ਤੱਕ ਲਿਜਾਣ ਵਾਲੀ ਨਾਲੀ

15. ਪਤਾਲੂ

16. ਪਿਸ਼ਾਬ ਨਲੀ

17. ਲਿੰਗ

18. ਕੌਪਰ ਗ੍ਰੰਥੀ

19. ਵੀਰਜ ਥੈਲੀ

 

 

 



ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172256
Website Designed by Solitaire Infosys Inc.