ਕੁਦਰਤੀ ਗਰਭ ਧਾਰਨ ਕਰਨਾ ਜਾਂ
ਬੱਚਾ ਜਣਨ ਦੀ ਕਿਰਿਆ
ਕੁਦਰਤੀ ਸਰਿਰਿਕ ਤਿਆਰੀ
ਇਹ ਕਿਰਿਆ ਔਰਤ ਦੇ ਅੰਡਕੋਸ਼ ਵਿਚੋਂ ਪੂਰਨ ਵਿਕਸਿਤ ਅੰਡੇ
ਦੇ ਬਾਹਰ ਨਿਕਲਣ ਤੋਂ ਸ਼ੁਰੂ ਹੁੰਦੀ ਹੈ। ਅੰਡੇ ਦੇ ਬਾਹਰਵਾਰ ਪ੍ਰੋਟੀਨ ਦੀ ਇਕ ਸੁਰੱਖਿਆ ਪਰਤ ਵੀ
ਹੁੰਦੀ ਹੈ। ਇਹ ਹਰ 20 ਤੋਂ 40 (ਜਿਆਦਾ ਜਾਂ ਘੱਟ) ਦਿਨਾਂ ਮਗਰੋਂ
ਸ਼ੁਰੂ ਹੁੰਦਾ ਹੈ। ਇਸ ਬਾਰੇ ਔਰਤ ਨੂੰ ਖੁਦ ਕੁਝ ਵੀ ਪਤਾ ਨਹੀਂ ਲਗਦਾ। ਦੋ-ਚਾਰ
ਹਫਤਿਆਂ ਮਗਰੋਂ ਜਦੋਂ ਮਾਹਵਾਰੀ ਆਉਂਦੀ ਹੈ, ਤਦ ਹੀ
ਔਰਤ ਨੂੰ ਪਤਾ ਲਗਦਾ ਹੈ।
ਜਿਸ ਸਮੇਂ ਦੌਰਾਨ ਅੰਡੇ ਦਾ ਵਿਕਾਸ ਸ਼ੁਰੂ ਹੁੰਦਾ ਹੈ, ਉਸ ਵੇਲੇ ਤੋਂ ਬੱਚੇਦਾਨੀ ਅੰਕੁਰਿਤ ਅੰਡੇ ਦੇ ਪਾਲਣ-ਪੋਸ਼ਨ ਕਰਨ ਲਈ ਖੁਦ
ਨੂੰ ਤਿਆਰ ਕਰਨ ਵਿਚ ਜੁਟ ਜਾਂਦੀ ਹੈ। ਬੱਚੇਦਾਨੀ ਦੇ ਅੰਦਰਲੇ ਪਾਸੇ ਮੋਟੀ ਚਮਡ਼ੀ ਦੀ ਪਰਤ ਜਾਂ
ਥੈਲੀ (ਪਲਾਸੈਂਟਾ) ਬਣਨਾ ਸ਼ੁਰੂ ਹੋ ਜਾਂਦਾ ਹੈ। ਜੋ ਕਿ ਅੰਡੇ ਦਾ ਅੰਕੁਰਿਤ ਨਾ ਹੋਣ ਦੀ ਸਥਿਤੀ ਵਿਚ ਖੁਰ
ਕੇ ਤਰਲ ਪਦਾਰਥ ਬਣ ਕੇ ਸਰੀਰ ਵਿਚੋਂ ਮਾਹਵਾਰੀ ਦੌਰਾਨ ਬਾਹਰ ਆ ਜਾਂਦਾ ਹੈ ਤਾਂਕਿ ਅਗਲੇ ਮਹੀਨੇ
ਨਵੇਂ ਅੰਡੇ ਲਈ ਜਗ੍ਹਾ ਖਾਲੀ ਬਣ ਜਾਵੇ।
ਇਨਸਾਨੀ ਕੋਸ਼ਿਸ਼
ਸੰਭੋਗ ਇਕ ਤਰ੍ਹਾਂ ਦੀ ਕਾਮ ਛੋਹ ਕਿਰਿਆ ਹੈ ਜਦੋਂ ਲਿੰਗ
ਯੋਨੀ ਦੇ ਅੰਦਰ (ਤਨਾਅ ਸਥਿਤੀ ਵਿਚ) ਹੁੰਦਾ ਹੈ। ਇਸ ਨੂੰ ਕਈ ਵਾਰ ਸੇਜ-ਸਾਂਝ ਵੀ ਕਿਹਾ ਜਾਂਦਾ ਹੈ। ਲਿੰਗ
ਦੇ ਤਨਾਅ ਦੋਰਾਨ ਵੀਰਜ ਦੇ ਤੇਜੀ ਨਾਲ ਬਾਹਰ ਆਉਣ ਨੂੰ ਔਡ਼ (ਛੁੱਟਣਾ ਦਾਂ ਇਜੈਕੁਲੇਸ਼ਨ) ਵੀ ਕਿਹਾ
ਜਾਂਦਾ ਹੈ।
ਜਦ ਇਕ ਮਰਦ, ਔਰਤ ਨਾਲ
ਸੰਭੋਗ ਦੌਰਾਨ ਜਾਂ ਯੋਨੀ ਹੋਂਠ ਦੇ ਨੇਡ਼ਲੇ ਸਥਾਨ ਤੇ ਵੀ ਔਡ਼ ਹੋ ਜਾਂਦਾ ਹੈ ਤਾਂ ਵੀਰਜ ਵਿਚਲੇ
ਸ਼ਕਰਾਣੂ ਬੱਚੇਦਾਨੀ ਅਤੇ ਗਰਭਨਲੀਆਂ ਵੱਲ ਅੰਡੇ ਦੀ ਭਾਲ ਵਿਚ ਤੁਰ ਜਾਂਦੇ ਹਨ ਤਾਂ ਕਿ ਅੰਡੇ ਨੂੰ
ਅੰਕੁਰਿਤ (ਗਰਭ ਧਾਰਨ ਜਾਂ ਪਰੈਗਨੈਂਟ) ਕਰ ਸਕਣ। ਜਿਸ ਵਕਤ ਅੰਡੇ ਦਾ ਸ਼ਕਰਾਣੂਆਂ ਨਾਲ ਸੁਮੇਲ ਹੋ ਜਾਂਦਾ ਹੈ
ਤਾਂ ਉਸ ਨੂੰ ਅੰਡੇ ਦਾ ਅੰਕੁਰਿਤ ਹੋਣਾ ਕਹਿੰਦੇ ਹਨ।
ਹਰ ਸੰਭੋਗ ਵੇਲੇ 3 ਲੱਖ ਦੇ ਕਰੀਬ ਸ਼ਕਰਾਣੂ ਔਰਤ ਦੇ ਅੰਦਰ
ਪੁਰਸ਼ ਦੇ ਲਿੰਗ ਰਾਹੀਂ ਪਹੁੰਚ ਜਾਂਦੇ ਹਨ। ਜਿਨ੍ਹਾਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਗਰਭ ਨਲੀਆਂ
ਵੱਲ ਤੁਰ ਜਾਂਦੇ ਹਨ। ਉਨ੍ਹਾਂ ਵਿਚੋਂ ਸੈਂਕਡ਼ਿਆਂ ਦੀ ਗਿਣਤੀ ਵਿਚ ਅੰਡੇ ਤੱਕ
ਪਹੁੰਚ ਜਾਂਦੇ ਹਨ। ਇਕ ਸਭ ਤੋਂ ਵੱਧ ਸ਼ਕਤੀਸ਼ਾਲੀ ਸ਼ਕਰਾਣੂ ਹੀ ਅੰਡੇ ਦੇ ਉਪਰਲੀ
ਪ੍ਰੋਟੀਨ ਦੀ ਪਰਤ ਨੂੰ ਛੇਕ ਕਰ ਕੇ ਇਸ ਅੰਦਰ ਘੁਸਣ ਵਿਚ ਕਾਮਯਾਬ ਹੋ ਜਾਂਦਾ ਹੈ। ਇਸ
ਮਗਰੋਂ ਅੰਡੇ ਦੀ ਬਾਹਰੀ ਪਰਤ ਸੁਰੱਖਿਆ ਕਵਚ ਦੀ ਤਰ੍ਹਾਂ ਹੋਰ ਸ਼ਕਰਾਣੂਆਂ ਨੂੰ ਇਸ ਵਿਚ ਛੇਕ ਕਰਨ
ਵਿਚ ਅਸਫਲ ਕਰ ਦਿੰਦੀ ਹੈ। ਇਸ ਕਾਰਵਾਈ ਮਗਰੋਂ ਅੰਡਾ ਬੱਚੇ ਦੇ ਰੂਪ ਵਿਚ ਵਿਕਸਿਤ
ਹੋਣ ਲਈ ਬੱਚੇਦਾਨੀ ਵੱਲ ਤੁਰ ਪੈਂਦਾ ਹੈ।
ਜੇਕਰ ਅੰਡੇ ਦਾ ਸੁਮੇਲ ਇਕ ਜਾਂ ਇਕ ਤੋਂ ਵਧ ਸ਼ਕਰਾਣੂਆਂ
ਨਾਲ ਇਕੋ ਵੇਲੇ ਹੋ ਜਾਵੇ ਤਾਂ ਇਕ ਤੋਂ ਵਧ ਬੱਚਿਆਂ ਦਾ ਵਿਕਾਸ ਸ਼ੁਰੂ ਹੋ ਸਕਦਾ ਹੈ ਜਿਵੇਂ ਕਿ
ਜੌਡ਼ੇ ਬੱਚੇ ਆਦਿ।
ਅੰਕੁਰਿਤ ਅੰਡਾ ਇਕ ਹਫਤੇ ਅੰਦਰ ਨਲੀਆਂ ਰਾਹੀਂ ਹੁੰਦਾ
ਹੋਇਆ ਬੱਚੇਦਾਨੀ ਵਿਚ ਪਹੁੰਚ ਜਾਂਦਾ ਹੈ। ਇਸ ਕਿਰਿਆ ਨੂੰ ਗਰਭ ਧਾਰਨ ਕਰਨਾ ਕਹਿੰਦੇ ਹਨ। ਇਸ
ਸਮੇਂ ਉਪਰੰਤ ਗਰਭ-ਅਵਸਥਾ ਸ਼ੁਰੂ ਹੋ ਜਾਂਦੀ ਹੈ।
ਗਰਭ ਧਾਰਨ ਕਰਨਾ, ਮਾਹਵਾਰੀ ਅਤੇ ਸ਼ਕਰਾਣੂ ਅਤੇ ਬੱਚੇ ਦੇ ਪੈਦਾ ਹੋਣ ਬਾਰੇ
ਜਾਣਕਾਰੀ
ਮਨੁੱਖੀ ਸਰੀਰ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ, ਹਰ ਇਕ ਕੋਸ਼ਿਕਾ ਵਿਚ 46 ਕਰੋਮੋਸੋਮ ਹੁੰਦੇ ਹਨ। ਸਾਡੇ
ਸਰੀਰ ਦੀ ਬਣਤਰ (ਚੁਗਾਠ) ਕਿਹੋ ਜਿਹੀ ਹੋਵੇਗੀ ਅਤੇ ਅਸੀਂ ਵੇਖਣ ਵਿਚ ਕਿਹੋ ਜਿਹੇ ਲੱਗਾਂਗੇ, ਇਹ ਸਭ ਕਰੋਮੋਸੋਮ ਤੇ ਹੀ ਨਿਰਭਰ ਕਰਦਾ ਹੈ। ਮਨੁੱਖ ਦੇ ਸਰੀਰ ਦੀ ਬਣਤਰ ਵਿਚ
ਮਾਤਾ-ਪਿਤਾ ਵਲੋਂ 23-23 ਕਰੋਮੋਸੋਮਾਂ ਦਾ ਯੋਗਦਾਨ ਹੁੰਦਾ ਹੈ, ਜੋ ਕਿ ਵੱਖੋ-ਵੱਖਰੇ ਜੀਨਸ ਨਾਲ ਬਣੇ ਹੁੰਦੇ ਹਨ। ਇਸੇ
ਕਰਕੇ ਬਹੁਤੀ ਵਾਰ ਬੱਚਿਆਂ ਦੇ ਨੈਣ-ਨਕਸ਼ ਅਤੇ ਹੋਰ ਸਰੀਰਿਕ ਗੁਣ (ਜਿਵੇਂ ਕਿ ਸਿਹਤ ਅਤੇ ਬੀਮਾਰੀਆਂ
ਆਦਿ) ਮਾ-ਬਾਪ ਜਾਂ ਹੋਰ ਪਰਿਵਾਰਿਕ (ਖੂਨ ਦੇ ਸਿੱਧੇ ਰਿਸ਼ਤੇ) ਤੇ ਹੀ ਜਾਂਦੇ ਹਨ।
ਆਓ ਵੇਖਿਏ ਇਹ ਕਿਵੇਂ ਸ਼ੁਰੂ
ਹੁੰਦਾ ਹੈ -
ਦੋ ਖਾਸ ਕੋਸ਼ਿਕਾਵਾਂ ਅੰਡਾ (ਇਸਤਰੀ ਵਲੋਂ) ਅਤੇ ਸ਼ਕਰਾਣੂ (ਮਰਦ
ਵਲੋਂ) ਮਿਲ ਕੇ ਇਕ ਅੰਡੇ ਨੂੰ ਅੰਕੁਰਿਤ ਕਰਦੀਆਂ ਹਨ। ਇਹ ਅੰਕੁਰਿਤ ਅੰਡਾ ਇੱਕ ਗੇਂਦ ਦੀ
ਸ਼ਕਲ ਦਾ ਹੁੰਦਾ ਹੈ ਜੋ ਕਿ ਅੰਕੁਰਿਤ ਹੋਣ ਪਿੱਛੋਂ ਗਰਭਨਲੀਆਂ ਵੱਲੇਂ ਹੁੰਦਾ ਹੋਇਆ ਬੱਚੇਦਾਨੀ ਵੱਲ
ਤੁਰ ਜਾਂਦਾ ਹੈ। ਬੱਚੇਦਾਨੀ ਵਿਚ ਇਹ ਭਰੂਣ ਦੇ ਰੂਪ ਵਿਚ ਵਿਕਸਤ ਹੋਣਾ
ਸ਼ੁਰੂ ਕਰ ਦਿੰਦਾ ਹੈ। ਕੋਈ ਦਸ-ਕੁ ਹਫ਼ਤੇ ਵਿਕਸਤ ਹੋਣ ਪਿੱਛੋਂ ਇਸ ਨੂੰ ਫੀਟਸ (fetus) ਵੀ ਕਹਿਣ ਲੱਗ ਪੈਂਦੇ ਹਨ। ਜੇਕਰ ਅੰਕੁਰਿਤ ਅੰਡਾ ਦੋ ਭਰੂਣਾਂ
ਵਿਚ ਤਬਦੀਲ ਹੋ ਜਾਵੇ ਤਾਂ ਉਨ੍ਹਾਂ ਦੇ ਜੀਨਸ ਇਕੋ ਜਿਹੇ ਹੋਣਗੇ ਅਤੇ ਵਿਕਸਤ ਹੋਣ ਉਪਰੰਤ ਇਹ
ਜੋਡ਼ੇ ਬੱਚਿਆਂ ਦੇ ਰੂਪ ਵਿਚ ਜਨਮ ਲੈਂਦੇ ਹਨ। ਜੇਕਰ ਅੰਡਕੋਸ਼ ਵਲੋਂ ਦੋ ਅੰਡੇ ਇੱਕੋ ਵੇਲੇ ਗਰਭ ਨਲੀਆਂ
ਵੱਲ ਭੇਜ ਦਿੱਤੇ ਜਾਣ ਅਤੇ ਜੇ ਦੋਵੇਂ ਅੰਡਿਆਂ
ਦਾ ਦੋ ਵੱਖੋ-ਵੱਖਰੇ ਸ਼ਕਰਾਣੂਆਂ ਨਾਲ ਸੁਮੇਲ ਹੋ ਜਾਵੇ ਤਾਂ ਵੀ ਜੌਡ਼ੇ (fraternal) ਬੱਚਿਆਂ ਦਾ ਵਿਕਾਸ ਹੁੰਦਾ ਹੈ। ਇਹ
ਬੱਚੇ ਹਮਸ਼ਕਲ ਨਹੀਂ ਹੋਣਗੇ। ਇਨ੍ਹਾਂ ਵਿੱਚੋਂ ਇੱਕ ਲਡ਼ਕਾ ਤੇ ਦੂਸਰਾ ਲਡ਼ਕੀ ਵੀ ਹੋ
ਸਕਦੇ ਹਨ ਕਿਉਂਕਿ ਇਨ੍ਹਾਂ ਦੇ ਜੀਨਸ ਵੱਖਰੇ ਹੋਣਗੇ।
ਗਰਭ ਵਿਚ ਬੱਚੇ ਦੇ ਵਿਕਾਸ ਲਈ ਆਕਸੀਜਨ ਅਤੇ ਖੂਨ ਜਿਹੇ
ਜਰੂਰੀ ਤੱਤ ਨਾਡ਼ੂਏ, ਜੋ ਕਿ ਔਲ ਨਾਲ ਜੁਡ਼ਿਆ ਹੋਇਆ
ਹੁੰਦਾ ਹੈ ਰਾਹੀਂ ਪਹੁੰਚਦੇ ਹਨ। ਔਲ ਇੱਕ ਖਾਸ ਕਿਸਮ ਦੀ ਕੋਸ਼ਿਕਾਵਾਂ ਤੋਂ ਬਣੀ ਹੁੰਦੀ ਹੈ
ਜਿਸ ਦਾ ਕਾਰਜ ਵਿਕਸਤ ਹੋ ਰਹੇ ਭਰੂਣ ਤੱਕ ਭੋਜਨ ਪਹੁੰਚਾਉਣਾ ਹੈ। ਬੱਚੇਦਾਨੀ ਵਿਚ ਭਰੂਣ ਦਾ ਨੌਂ
ਮਹੀਨੇ ਬੱਚੇ ਦੇ ਰੂਪ ਵਿਚ ਵਿਕਾਸ ਹੁੰਦਾ ਹੈ। ਬੱਚੇ ਦੇ ਜਨਮ ਵੇਲੇ ਬੱਚੇਦਾਨੀ ਰਹਿ-ਰਹਿ ਕੇ ਲਗਾਤਾਰ
ਬੱਚੇ ਨੂੰ ਬਾਹਰ ਧੱਕਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਜਿਸ ਕਿਰਿਆ ਦੌਰਾਨ ਗਰਭਵਤੀ ਔਰਤ ਪੇਟ ਦੇ
ਨਿਚਲੇ ਹਿੱਸੇ ਵਿਚ ਦਰਦ ਮਹਿਸੂਸ ਕਰਦੀ ਹੈ। ਇਨ੍ਹਾਂ ਦਰਦਾਂ ਨੂੰ ਪ੍ਰਸਵ ਪੀਡ਼ਾਂ ਵੀ ਕਿਹਾ ਜਾਂਦਾ ਹੈ। ਬੱਚੇਦਾਨੀ
ਅਤੇ ਇਸ ਦੇ ਹੇਠਾਂ ਵੱਲ ਬੱਚੇਦਾਨੀ ਦਾ ਮੂੰਹ (ਸਰਵਿਕਸ) ਹੁੰਦਾ ਹੈ ਜਿਸ ਰਾਹੀਂ ਸਧਾਰਨ ਜਣੇਪੇ
ਵਿਚ ਤੰਦਰੁਸਤ ਬੱਚਾ (ਯੋਨੀ ਮਾਰਗ ਰਾਹੀਂ) ਗਰਭਵਤੀ ਔਰਤ ਦੇ ਸਰੀਰ ਚੋਂ ਬਾਹਰ ਆਉਂਦਾ ਹੈ। ਕਈ
ਵਾਰ ਜਣੇਪਾ ਸਧਾਰਨ ਨਾਂ ਹੋਣ ਦੀ ਸੂਰਤ ਵਿਚ ਬੱਚੇ ਦਾ ਜਨਮ ਆਪ੍ਰੇਸ਼ਨ ਰਾਹੀਂ ਕਰਵਾਇਆ ਜਾਂਦਾ ਹੈ। ਜਣੇਪਾ
ਸਧਾਰਨ ਹੋਵੇਗਾ ਜਾਂ ਆਪ੍ਰੇਸ਼ਨ ਰਾਹੀਂ ਇਸ ਬਾਰੇ ਆਖਰੀ ਫੈਸਲਾ ਮਾਹਰ ਡਾਕਟਰ ਦਾ ਹੀ ਹੁੰਦਾ ਹੈ। ਜਦੋਂ
ਬੱਚਾ ਔਰਤ ਦੇ ਸਰੀਰ ਵਿੱਚੋਂ ਬਾਹਰ ਆ ਜਾਂਦਾ ਹੈ ਤਾਂ ਨਾਡ਼ੂਏ ਦੀ ਜਰੂਰਤ ਨਹੀਂ ਰਹਿੰਦੀ। ਮਾਹਰ
ਡਾਕਟਰ ਬੱਚੇ ਨੂੰ ਉਲਟਾ ਕਰਦੇ ਹਨ ਜਿਸ ਦੌਰਾਨ ਬੱਚਾ ਰੋਂਦਾ ਹੈ ਅਤੇ ਉਸਦੇ ਫੇਫਡ਼ੇ ਆਕਸੀਜਨ ਲੈਣ
ਦੀ ਕਿਰਿਆ ਸ਼ੁਰੂ ਕਰ ਦਿੰਦੇ ਹਨ। ਇਸ ਉਪਰੰਤ ਡਾਕਟਰ ਜਾਂ ਸਿੱਖਿਅਤ ਦਾਈ (ਨਰਸ) ਬੱਚੇ ਦਾ
ਨਾਡ਼ੂਆ ਕੱਟ ਦਿੰਦੀ ਹੈ। ਨਾਡ਼ੂਆ ਕੱਟੇ ਜਾਣ ਦੀ ਮਾਂ ਜਾਂ ਬੱਚੇ ਕਿਸੇ ਨੂੰ ਵੀ
ਪੀਡ਼ ਨਹੀਂ ਹੁੰਦੀ (ਜਿਸ ਤਰ੍ਹਾਂ ਅਸੀਂ ਨਹੁੰ ਕੱਟ ਲੈਂਦੇ ਹਾਂ)। ਬੱਚੇ ਵਾਲੇ ਪਾਸੇ ਨਾਡ਼ੂਏ ਨੂੰ
ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਜੋ ਕਿ ਬਾਅਦ ਵਿੱਚ ਧੁੰਨੀ (ਨਾਭੀ) ਦਾ ਰੂਪ ਲੈਂਦੀ ਹੈ।