ਮਾਹਵਾਰੀ
ਇਹ ਸਭ ਕੁਦਰਤ ਨੇ ਨਿਸ਼ਚਤ ਕਰ ਛੱਡਿਆ ਹੈ ਕਿ ਔਰਤ ਦਾ
ਸਰੀਰ ਗਰਭਧਾਰਨ ਕਰਨ ਲਈ ਕਦੋਂ ਤਿਆਰ ਹੋਵੇਗਾ। ਜਿਸ ਵੇਲੇ ਇੱਕ ਔਰਤ ਦੇ ਸਰੀਰ ਅੰਦਰ ਇੱਕ ਅੰਡਾ ਵਿਕਸਤ
ਹੋਣਾ ਸ਼ੁਰੂ ਹੋ ਜਾਂਦਾ ਹੈ, ਬੱਚੇਦਾਨੀ ਅੰਦਰ ਵਾਲੇ ਪਾਸੇ
ਮੋਟੀ ਅਤੇ ਨਰਮ (ਗੱਦੇਦਾਰ) ਚਮਡ਼ੀ ਦੀ ਤਹਿ ਬਨਣੀ ਸ਼ੁਰੂ ਹੋ ਜਾਂਦੀ ਹੈ। ਅੰਡਕੋਸ਼ਾਂ ਵਲੋਂ ਅੰਡਾ ਵਿਕਸਤ
ਹੋਣ ਮਗਰੋਂ ਗਰਭ ਨਲੀਆਂ ਵੱਲ ਆ ਜਾਂਦਾ ਹੈ ਅਤੇ ਸ਼ਕਰਾਣੂ ਨਾਲ ਆਪਣੇ ਮੇਲ ਦਾ ਇੰਤਜਾਰ ਕਰਦਾ ਹੈ, ਜੇਕਰ ਸ਼ਕਰਾਣੂ ਦਾ ਅੰਡੇ ਨਾਲ ਸੁਮੇਲ ਨਾ ਹੋ ਸਕੇ ਤਾਂ ਅੰਡਾ ਖੁਰਨਾ
ਸ਼ੁਰੂ ਹੋ ਜਾਂਦਾ ਹੈ ਅਤੇ ਦੋ-ਕੁ ਹਫਤਿਆਂ ਅੰਦਰ ਬੱਚੇਦਾਨੀ ਅੰਦਰਲੀ ਮੋਟੀ ਅਤੇ ਨਰਮ ਚਮਡ਼ੀ ਅਤੇ
ਅੰਡਾ ਮਾਸ ਅਤੇ ਖੂਨ ਦੇ ਟੁਕਡ਼ਿਆਂ ਦੇ ਰੂਪ ਵਿਚ ਖੁਰ ਕੇ ਇਸਤਰੀ ਦੀ ਯੋਨੀ ਰਾਹੀਂ ਬਾਹਰ ਆ ਜਾਂਦੇ
ਹਨ। ਫਿਰ
ਇੱਕ ਹੋਰ ਅੰਡਾ ਵਿਕਸਤ ਦੂਸਰੇ ਅੰਡਕੋਸ਼ ਵਿੱਚ ਵਿਕਸਤ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਪ੍ਰਕਿਰਿਆ
ਲਗਾਤਾਰ 50 ਤੋਂ 60 ਸਾਲ ਦੀ ਉਮਰ ਤੱਕ ਚੱਲਦੀ ਰਹਿ ਸਕਦੀ ਹੈ।