ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

 

 

ਅੰਮੀਏ ਨਾ ਮਾਰ ਲਾਡਲੀ

ਰੋਜ਼ੀ ਸਿੰਘ

ਵਿਗਿਆਨ ਦੁਨੀਆ ਦੇ ਹਰ ਖੇਤਰ ਵਿਚ ਆਪਣੀਆਂ ਲੀਹਾਂ ਛੱਡਦਾ ਜਾ ਰਿਹਾ ਹੈਲੋਕ ਹੁਣ ਚੰਨ ਅਤੇ ਵਸਣ ਦੀ ਤਿਆਰੀ ਕਰ ਰਹੇ ਹਨਜੀਵਨ ਦੇ ਹਰ ਪਹਿਲੂ ਦੀ ਜਾਣਕਾਰੀ ਅੱਜ ਹਰ ਮਨੁੱਖ ਰੱਖਦਾ ਹੈਮਨੁੱਖਤਾ ਦੀ ਟੀਸੀ ਤੇ ਪਹੁੰਚਣ ਲਈ ਅੱਜ ਹਰ ਵਿਅਕਤੀ ਆਪਣੇ ਸਰੀਰਿਕ ਅਤੇ ਮਾਨਸਿਕ ਸੰਤੁਲਣ ਨੂੰ ਅਰੋਗ ਅਤੇ ਸੁਡੋਲ ਰੱਖਦਾ ਹੈਜਿਥੇ ਵਿਗਿਆਨ ਨੇ ਜਿੰਦਗੀ ਦੇ ਹਰ ਖੇਤਰ ਵਿਚ ਮਨੁੱਖ ਨੂੰ ਸਹੂਲਤਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਉਸ ਦੀ ਸੋਚ ਦਾ ਦਾਇਰਾ ਵਿਸ਼ਾਲ ਕੀਤਾ ਹੈ, ਉਥੇ ਇਸ ਦੇ ਬਹੁਤ ਸਾਰੇ ਮਾਡ਼ੇ ਪ੍ਰਭਾਵ ਵੀ ਪਏ ਹਨਮੈਡੀਕਲ ਖੇਤਰ ਵਿਚ ਭਰੂਣ ਟੈਸਟ ਤਕਨਾਲੋਜੀ ਵਿਗਿਆਨ ਦੀ ਇਕ ਕਾਢ ਹੈ ਪਰ ਇਹ ਉਨ੍ਹਾਂ ਸਾਰੀਆਂ ਅਭਾਗਣ ਕੁਡ਼ੀਆਂ ਲਈ ਮੌਤ ਦਾ ਸੁਨੇਹਾਂ ਸਾਬਤ ਹੋਈ ਜਿਨ੍ਹਾਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈਇਸ ਥਾਂ ਆ ਕੇ ਮਨੁੱਖ ਦੀ ਸੋਚ ਅਤੇ ਮਾਨਸਿਕਤਾ ਕੋਝੀ ਨਜ਼ਰ ਆਉਂਦੀ ਹੈਕੁਡ਼ੀਆਂ ਨੂੰ ਕੁੱਖ ਚ ਹੀ ਮਾਰਨ ਦਾ ਰੁਝਾਨ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਜੋ ਕਿ ਪੂਰੇ ਭਾਰਤ ਲਈ ਇਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈਵੱਡੇ-ਵੱਡੇ ਬੁੱਧੀ ਜੀਵੀਆਂ, ਨਾਵਲਕਾਰਾਂ, ਨੇਤਾਵਾਂ ਅਤੇ ਕਾਨੂੰਨ ਦੇ ਉਪਰਾਲੇ ਇਸ ਰੁਝਾਨ ਨੂੰ ਘੱਟ ਕਰਨ ਵਿਚ ਅਸਫਲ ਰਹੇ ਹਨਇਥੇ ਆ ਕੇ ਸਾਡਾ ਕਾਨੂੰਨ ਵੀ ਮਹਿਜ ਦਰਸ਼ਕ ਬਣ ਕੇ ਰਹਿ ਜਾਂਦਾ ਹੈ

 

ਇਸ ਵਿਚ ਕਸੂਰ ਕਿਸੇ ਇਕ ਦਾ ਨਹੀਂ ਹੈਸਗੋਂ ਸਾਡਾ ਸਾਰਾ ਸਮਾਜ ਇਸ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈਇਸ ਵਿਚ ਮਾਂ, ਪਿਉ, ਘਰ ਦੇ ਸਾਰੇ ਮੈਂਬਰ, ਡਾਕਟਰ, ਅਤੇ ਉਹ ਸਾਰੇ ਲੋਕ ਜਿੰਮੇਵਾਰ ਹਨ ਜਿਹਡ਼ੇ ਉਪਰੋਕਤ ਕਾਰਵਾਈ ਨੂੰ ਅੱਖੀਂ ਵੇਖ ਕੇ ਕੁਝ ਬੋਲਦੇ ਨਹੀਂ ਹਨ

 

ਸਾਹੂਕਾਰ, ਅਮੀਰ ਲੋਕਾਂ ਵਲੋਂ ਆਪਣੀਆਂ ਲਡ਼ਕੀਆਂ ਦੇ ਵਿਆਹਾਂ ਵਿਚ ਕੀਤੇ ਜਾਂਦੇ  ਰਾਜੇ ਮਹਾਰਾਜਿਆਂ ਵਾਲੇ ਖਰਚੇ ਕਰਕੇ ਅੱਜ ਸਮਾਜ ਵਿਚ ਲਡ਼ਕੀ ਇਕ ਹਊਆ ਬਣ ਕੇ ਰਹਿ ਗਈ ਹੈਕਿਉਂਕਿ ਆਮ ਆਦਮੀ ਅੱਜ ਆਪਣੀ ਲਡ਼ਕਾ ਨੂੰ ਪਹਿਲਾਂ ਤਾਂ ਮਹਿੰਗੀ ਵਿਦਿਆ ਦੇ ਨਹੀਂ ਸਕਦਾ ਦੂਸਰਾ ਉਹ ਆਪਣੀ ਲਡ਼ਕੀ ਦੇ ਵਿਆਹ ਵਿਚ ਅਮੀਰਾਂ ਵਾਲੇ ਖਰਚੇ ਕਰਦਾ ਕਰਦਾ ਆਪਣਾ ਝੁੱਗਾ ਚੌਡ਼ ਕਰਾ ਲੈਂਦਾ ਹੈ ਅਤੇ ਸਾਰੀ ਉਮਰ ਉਹ ਆਪਣੇ ਸਿਰ ਚਡ਼੍ਹਿਆ ਕਰਜ਼ਾ ਉਤਾਰਦਾ ਮਰ ਜਾਂਦਾ ਹੈਇਸ ਤਰ੍ਹਾਂ ਅਮੀਰ ਲੋਕਾਂ ਵੱਲੋਂ ਸਮਾਜ ਵਿਚ ਫੈਲਾਈ ਜਿਆਦਾ ਖਰਚ ਕਰਨ ਦੀ ਰੂਚੀ ਅਤੇ ਦਾਜ਼ ਵਿਚ ਅੱਤ ਮਹਿੰਗੀਆਂ ਵਸਤਾਂ ਆਪਣੀਆਂ ਕੁਡ਼ੀਆਂ ਨੂੰ ਦੇਣਾ ਵੀ ਕੁਡ਼ੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ 

 

ਇਕ ਰਿਪੋਰਟ ਮੁਤਾਬਕ ਕੁਡ਼ੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਵਾਲਿਆਂ ਵਿਚ ਮੱਧ ਵਰਗ ਦੇ ਲੋਕ ਜਿਆਦਾ ਹਨਇਹ ਲੋਕ ਆਪਣੀ ਲਡ਼ਕੀ ਦੇ ਵਿਆਹ ਸਮੇਂ ਦਾਜ਼ ਦੇਣ ਤੋਂ ਅਸਮਰੱਥ ਹਨ ਕਿਉਂਕਿ ਉਹ ਆਪਣੀ  ਹੀ ਰੋਟੀ-ਟੁੱਕ ਦਾ ਪ੍ਰਬੰਧ ਕਰਨ ਦੇ ਮਸਾਂ ਯੋਗ ਹੁੰਦੇ ਹਨਬੇਰੁਜ਼ਗਾਰੀ ਵੀ ਇਕ ਅਜਿਹਾ ਕੋਹਡ਼ ਹੈ ਜਿਹਡ਼ਾ ਭਰੂਣ ਹੱਤਿਆ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ

 

ਵਿਕਾਸ ਅਤੇ ਤਰੱਕੀ ਦੀ ਇਸ ਸਿਖਰ ਤੇ ਪਹੁੰਚ ਕੇ ਅੱਜ ਅਸੀਂ ਬਹੁਤ ਪਿੱਛੇ ਛੱਡਦੇ ਜਾ ਰਹੇ ਹਨਅੱਜ ਔਰਤ ਜਿਹਡ਼ੀ ਆਪਣੀ ਧੀ ਨੂੰ ਕੁੱਖ ਵਿਚ ਹੀ ਮਾਰ ਰਹੀ ਹੈ ਉਹ ਇਹ ਵੀ ਭੁੱਲ ਰਹੀ ਹੈ ਕਿ ਉਹ ਵੀ ਕਿਸੇ ਦੀ ਧੀ ਹੈਅੱਜ ਅਸੀਂ ਔਰਤਾਂ ਵਲੋਂ ਦੇਸ ਦੀ ਆਜ਼ਾਦੀ ਵੇਲੇ ਦੇ ਪਾਏ ਗਏ ਯੋਗਦਾਨ ਨੂੰ ਅੱਖੋਂ-ਪਰੋਖੇ ਕਰਕੇ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਦੀ ਵਿਉਂਤ ਬਣਾਈ ਬੈਠੇ ਹਾਂਹਾਲਾਂ ਕਿ ਬਹੁਤੀਆਂ ਔਰਤਾਂ ਕਿਸੇ ਤੇ ਨਿਰਭਰ ਨਹੀਂ ਹਨ, ਅੱਜ ਦੀ ਔਰਤਾਂ ਆਪਣੇ ਪੈਰਾਂ ਤੇ ਆਪ ਖਡ਼੍ਹੀ ਹੈ ਅਤੇ ਵੱਡੇ-ਵੱਡੇ ਸਰਕਾਰੀ ਅਤੇ ਨਿਜੀ ਅਹੁਦਿਆਂ ਤੇ ਬਿਰਾਜਮਾਨ ਹਨ

 

ਲੋਡ਼ ਹੈ ਅੱਜ ਸਮਾਜ ਵਿਚ ਫੈਲੀ ਇਸ ਬੀਮਾਰੀ ਨੂੰ ਨੱਥ ਪਾਉਣ ਦੀ, ਅੱਜ ਉਹ ਹਰ ਅਣਜੰਮੀ ਧੀ ਆਪਣੀ ਮਾਂ ਨੂੰ ਇਹੀ ਕਹਿ ਰਹੀ ਹੈ

 

ਜੋਡ਼ੀ,
ਅੰਮੀਏ ਨਾ ਮਾਰ ਲਾਡ਼ਲੀ

ਕੌਣ ਗਾਉਗਾ ਵੀਰੇ ਦੀ ਦੱਸ ਘੋਡ਼ੀ

 

ਇਹਨਾਂ ਅਣਜੰਮੀਆਂ ਧੀਆਂ ਦਾ ਵੀ ਤਾਂ ਕੋਈ ਸੁਪਨਾ ਹੋਵੇਗਾਜਿਹਡ਼ਾ ਪੂਰਾ ਹੋਣ ਤੋਂ ਪਹਿਲਾਂ ਹੀ ਦਫਨਾ ਦਿੱਤਾ ਜਾਂਦਾ ਹੈਉਹਨਾਂ ਦੀਆਂ ਰੂਹਾਂ ਚਿੱਲਾ-ਚਿੱਲਾ ਕੇ ਸਮਾਜ ਨੂੰ ਇਹੀ ਕਹਿ ਰਹੀਆਂ ਹਨ

 

ਆਖੋਂ ਮੇਂ ਸਪਨਾ ਸਾ ਹੈ, ਜੋ ਮੇਰਾ ਅਪਣਾ ਸਾ ਹੈ,

ਛੂ ਲੂੰ ਮੈਂ ਆਸਮਾਨ, ਐਸੀ ਹੋ ਮੇਰੀ ਉਡਾਨ

 

ਰੋਜ਼ੀ ਸਿੰਘ

ਸੋ-ਫਾਇਨ ਕੰਪਿਉਟਰ ਇੰਸਟੀਚਿਊਟ

ਫਤਿਹਗੜ੍ਹ ਚੂੜੀਆਂ ਗੁਰਦਾਸਪੁਰ

9815755184


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
1740497
Website Designed by Solitaire Infosys Inc.