ਛੂਤ ਦੇ ਰੋਗ ਅਤੇ ਐਚ.ਆਈ.ਵੀ.
ਕੁਝ ਬਡ਼ੇ ਹੀ ਸੂਖਮ (ਛੋਟੇ) ਜੀਵ ਹੁੰਦੇ ਹਨ ਜੋ ਕਿ
ਨੰਗੀ ਅੱਖ ਨਾਲ ਵਿਖਾਈ ਨਹੀਂ ਦਿੰਦੇ ਉਨ੍ਹਾਂ ਨੂੰ ਜਰਾਸੀਮ ਕਹਿੰਦੇ ਹਨ। ਸਾਰੇ ਜਰਾਸੀਮ ਹਾਨੀਕਾਰਕ ਵੀ
ਨਹੀਂ ਹੁੰਦੇ। ਜਿਵੇਂ ਕਿ ਕਮਜੋਰ ਜੀਨਸ, ਭੋਜਨ ਵਿਚ ਖੁਰਾਕੀ ਤੱਤਾਂ ਦੀ ਘਾਟ, ਰਸਾਇਣ ਪਦਾਰਥ, ਰੇਡੀਏਸ਼ਨ
ਕਿਰਨਾਂ ਆਦਿ। ਐਚ.ਆਈ.ਵੀ.
ਇਕ ਛੋਟੇ ਜਿਹੇ ਜਰਾਸੀਮ (ਵਾਇਰਸ) ਦਾ ਨਾਮ ਹੈ। ਇਹ ਜਰਾਸੀਮ ਬੀਮਾਰੀ ਦਾ ਸੰਚਾਲਨ ਕਰਦੇ ਹਨ। ਜਰਾਸੀਮਾਂ
ਤੋਂ ਇਲਾਵਾ ਬੀਮਾਰੀ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ।
ਜੀਨਸ - ਮਾਤਾ-ਪਿਤਾ
ਵਲੋਂ ਮਿਲੇ ਜੀਨ (ਅੰਡੇ ਅਤੇ ਸ਼ਕਰਾਣੂਆਂ ਵਿਚ ਵਸੇ ਨਿੱਕੇ-ਨਿੱਕੇ ਰਸਾਇਣ) ਹੁੰਦੇ ਹਨ, ਜੋ ਕਿ ਮਨੁੱਖੀ ਜੀਵਨ ਦਾ ਆਧਾਰ ਹਨ। ਮਨੁੱਖ ਦੇ ਵੇਖੇ ਜਾਣ ਵਾਲੇ
ਸਰੀਰਿਕ ਗੁਣ ਜਿਵੇਂ ਕਿ ਸਰੀਰ ਦੇ ਵਾਲ, ਉਨ੍ਹਾਂ
ਦਾ ਰੰਗ, ਚਮਡ਼ੀ ਦਾ ਰੰਗ, ਕੰਨਾਂ
ਦੀ ਬਣਤਰ, ਹੋਰ ਨੈਣ-ਨਕਸ਼ ਅਤੇ ਸਿਹਤ ਦੀ ਤੰਦਰੁਸਤੀ, ਖੂਨ ਦਾ ਗਰੁੱਪ ਅਤੇ ਹੋਰ ਅੰਦਰੂਨੀ ਅੰਗ ਵੀ ਜੀਨਸ ਮੁਤਾਬਕ ਹੀ ਬਣਦੇ
ਹਨ। ਜੀਨਸ
ਵੀ ਸਰੀਰ ਦੀ ਤੰਦਰੁਸਤੀ ਜਾਂ ਬੀਮਾਰ ਰਹਿਣ ਲਈ ਜਿੰਮੇਵਾਰ ਹੋ ਸਕਦੇ ਹਨ।
ਖੁਰੀਕੀ ਤੱਤਾਂ ਦੀ ਘਾਟ - ਸੰਤੁਲਿਤ
ਭੋਜਨ ਨਾ ਮਿਲ ਸਕਣਾ (ਵਿਟਾਮਿਨ ਜਾਂ ਖਣਿਜ ਪਦਾਰਥਾਂ ਦੀ ਘਾਟ) ਵੀ ਬੀਮਾਰ ਰਹਿਣ ਦਾ ਇਕ ਕਾਰਨ ਬਣ
ਸਕਦਾ ਹੈ।
ਰਸਾਇਣ ਪਦਾਰਥ - ਕੁਝ
ਦਵਾਈਆਂ ਜਿਵੇਂ ਕਿ ਨਸ਼ੇ, ਤੰਬਾਕੂ ਦਾ ਸੇਵਨ, ਰਹਿਣ ਦੀ ਜਗ੍ਹਾ (ਦੂਸ਼ਿਤ ਵਾਤਾਵਰਣ) ਵੀ ਬੀਮਾਰੀ ਦਾ ਇਕ ਕਾਰਨ ਹੋ
ਸਕਦਾ ਹੈ।
ਰੇਡੀਏਸ਼ਨ ਕਿਰਨਾਂ - ਐਕਸ-ਰੇ
ਜਾਂ ਨਿਉਕਲੀਅਰ ਕਿਰਨਾਂ ਆਦਿ ਨਾਲ ਪ੍ਰਭਾਵਿਤ ਖੇਤਰ ਵਿਚ ਰਹਿਣ ਵਾਲੇ ਬਸ਼ਿੰਦੇ ਤੰਦਰੁਸਤ ਨਹੀਂ ਰਹਿ
ਸਕਦੇ।
ਉਪਰੋਕਤ ਸਥਿਤੀਆਂ ਤੋਂ ਬੀਮਾਰ ਹੋਏ ਵਿਅਕਤੀ ਬੀਮਾਰੀ ਦਾ
ਸੰਚਾਲਨ ਨਹੀਂ ਕਰ ਸਕਦੇ। ਇਸ ਲਈ ਇਨ੍ਹਾਂ ਨੂੰ ਛੂਤ ਦੇ ਰੋਗਾਂ ਵਿਚ ਸ਼ਾਮਲ ਨਹੀਂ
ਕੀਤਾ ਜਾ ਸਕਦਾ।
ਪਰ ਕੁਝ ਬੀਮਾਰੀਆਂ ਬੀਮਾਰ ਵਿਅਕਤੀ ਦੇ ਸੰਪਰਕ ਵਿਚ ਆਉਣ
ਨਾਲ ਜਾਂ ਛੂਹਣ ਨਾਲ, ਗੱਲ ਕਰਨ ਨਾਲ, ਸੁੰਘਣ ਨਾਲ ਵੀ ਹੋ ਸਕਦੀਆਂ ਹਨ,
ਇਨ੍ਹਾਂ
ਨੂੰ ਛੂਤ ਦੀਆਂ ਬੀਮਾਰੀਆਂ ਕਹਿੰਦੇ ਹਨ। ਇਨ੍ਹਾਂ ਵਿਚੋਂ ਕੁਝ ਬੀਮਾਰੀਆਂ ਸਿੱਧੇ ਸੰਪਰਕ ਜਿਵੇਂ ਕਿ
ਚੁੰਮਣ ਜਾਂ ਛੂਹਣ ਨਾਲ ਜਾਂ ਅਸਿੱਧੇ ਤੌਰ ਤੇ ਸੰਪਰਕ ਜਿਵੇਂ ਕਿ ਬੀਮਾਰ ਵਿਅਕਤੀ ਦੇ ਛਿੱਕਣ ਜਾਂ
ਖੰਘਣ ਨਾਲ ਹੋ ਸਕਦੀਆਂ ਹਨ। ਕਈ ਵਾਰ ਬੀਮਾਰ ਵਿਅਕਤੀ ਦਾ ਬੁਰਸ਼, ਕੰਘਾ, ਭਾਂਡੇ, ਜਾਂ ਖਾਣਾ, ਕੱਪਡ਼ੇ
ਆਦਿ ਵਰਤਣ ਨਾਲ ਵੀ ਤੰਦਰੁਸਤ ਵਿਅਕਤੀ ਬੀਮਾਰ ਪੈ ਸਕਦਾ ਹੈ।
ਕਈ ਤਰ੍ਹਾਂ ਦੇ ਛੋਟੇ-ਛੋਟੇ ਜੀਵ ਹੁੰਦੇ ਹਨ ਜਿਵੇਂ ਕਿ
ਬੈਕਟੀਰੀਆ, ਉੱਲੀ, ਵਾਇਰਸ, ਪਰਜੀਵੀ, ਇੱਕ ਕੋਸ਼ੀ ਜੀਵ (ਪਰੋਟੋਜੋਆ) ਆਦਿ। ਜਰਾਸੀਮਾਂ ਦੇ ਨਾਮ ਅਤੇ ਉਨ੍ਹਾਂ
ਨਾਲ ਸਬੰਧਤ ਰੋਗਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ।
ਬੈਕਟੀਰੀਆ
- ਨਿਮੋਨੀਆ, ਗਲਾ ਖ਼ਰਾਬ ਹੋਣਾ।
ਵਾਇਰਸ -
ਸਰਦੀ, ਜ਼ੁਕਾਮ, ਛੋਟੀ
ਮਾਤਾ, ਖਸਰਾ, ਐਚ.ਆਈ.ਵੀ.
ਨਿਮੋਨੀਆ, ਗਲਘੋਟੂ।
ਪਰੋਟੋਜੋਆ
- ਹੈਜ਼ਾ, ਮਲੇਰੀਆ।
ਉੱਲੀ
- ਦੱਦ, ਧੱਦਰ, ਮੂੰਹ
ਦੇ ਛਾਲੇ।
ਪਰਜੀਵੀ -
ਫੀਤਾ
ਕਿਰਮੀ ਕੀਡ਼ਾ, ਜੂਆਂ, ਪਿੱਸੂ, ਚਿੱਚਡ਼
ਉਪਰੋਕਤ ਜੀਵਾਂ ਵਿਚੋਂ ਕੁਢ ਪਾਣੀ ਵਿਚ ਪਲਦੇ ਹਨ। ਸਾਫ
ਪੀਣ ਵਾਲੇ ਪਾਣੀ ਵਿਚ ਮਲ (ਸੀਵਰ) ਦਾ ਪਾਣੀ ਆ ਮਿਲਦਾ ਹੈ,
ਜਿਸ ਨੂੰ
ਪੀਣ ਨਾਲ ਬੀਮਾਰੀਆਂ ਫੈਲਦੀਆਂ ਹਨ। ਕੁਝ ਜਰਾਸੀਮ ਖਾਦ-ਪਦਾਰਥਾਂ ਨੂੰ ਖਰਾਬ ਕਰ ਦਿੰਦੇ ਹਨ
ਜਿਨ੍ਹਾਂ ਨੂੰ ਖਾਣ ਨਾਲ ਬੀਮਾਰੀਆਂ ਫੈਲਦੀਆਂ ਹਨ। ਸਾਵਧਾਨੀ ਵਜੋਂ ਖਾਣ ਵਾਲੀਆਂ ਸਬਜੀਆਂ ਅਤੇ ਫਲਾਂ ਆਦਿ
ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਕੇ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ।
ਉਪਰੋਕਤ ਚਰਚੇ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਐਚ.ਆਈ.ਵੀ. ਇਕ
ਛੂਤ ਦੀ ਬੀਮਾਰੀ ਹੈ ਜੋ ਕਿ ਇਕ ਖਾਸ ਕਿਸਮ ਦੇ ਵਾਇਰਸ ਤੋਂ ਫੈਲਦੀ ਹੈ।