ਐਚ.ਆਈ.ਵੀ./ਏਡਜ਼
ਸੰਸਾਰ ਵਿਚ ਕਈ ਜਟਿਲ ਰੋਗ ਹਨ ਜਿਵੇਂ ਕਿ ਦਿਲ ਦੇ ਰੋਗ, ਕੈਂਸਰ ਅਤੇ ਐਚ.ਆਈ.ਵੀ./ਏਡਜ਼
ਆਦਿ। ਅਸੀਂ
ਸਾਰੇ ਹੀ ਐਚ.ਆਈ.ਵੀ./ਏਡਜ਼ ਬਾਰੇ ਤਕਰੀਬਨ ਹਰ ਰੋਜ਼ ਹੀ
ਕੁਝ-ਨਾ-ਕੁਝ ਸੁਣਦੇ ਜਾਂ ਪਡ਼੍ਹਦੇ ਰਹਿਦੇ ਹਾਂ। ਐਚ.ਆਈ.ਵੀ./ਏਡਜ਼ ਇਕ
ਬਹੁਤ ਹੀ ਭਿਆਨਕ ਅਤੇ ਜਾਨਲੇਵਾ ਬਿਮਾਰੀ ਹੈ। ਇਸ ਦੇ ਉਪਚਾਰ ਲਈ ਕਾਰਗਰ ਦਵਾ ਅਜੇ ਤੱਕ ਵਿਕਸਤ ਨਹੀਂ
ਕੀਤੀ ਜਾ ਸਕੀ ਹੈ। ਵਿਸ਼ਵ ਦੇ ਕਈ ਦੇਸ਼ਾਂ ਵਿਚ ਤਾਂ ਇਹ ਵੱਸ ਤੋਂ ਬਾਹਰ ਹੋ
ਚੁੱਕੀ ਹੈ। ਜਿਆਦਾਤਰ 20 ਤੋਂ ਲੈ ਕੇ 40 ਸਾਲ ਦੀ ਉਮਰ ਦੇ ਲੋਕ ਇਸ
ਦੇ ਸ਼ਿਕਾਰ ਹੋ ਰਹੇ ਹਨ।
ਉਮਰ ਦਾ ਇਹ ਉਹ ਸੁਨਹਿਰੀ ਸਮਾਂ ਹੈ ਜਦੋਂ ਮਨੁੱਖ ਦੀ
ਸਰੀਰਿਕ ਕਾਰਗੁਜਾਰੀ ਇਸ ਦੁਨੀਆ ਨੂੰ ਸੁੰਦਰ ਅਤੇ ਰਹਿਣਯੇਗ ਬਣਾਉਣ ਲਈ, ਆਪਸ ਵਿਚ ਸੁਹਿਰਦ ਵਿਹਾਰ ਲਈ, ਰੁਜਗਾਰ
ਅਤੇ ਕੰਮ ਕਰਨ ਲਈ ਸਿਖਰ ਤੇ ਹੁੰਦੀ ਹੈ। ਐਚ.ਆਈ.ਵੀ./ਏਡਜ਼
ਦੀ ਬੀਮਾਰੀ ਬਡ਼ੀ ਤੇਜੀ ਨਾਲ ਫੈਲ ਰਹੀ ਹੈ, ਜਿਸ ਕਾਰਨ
ਇਹ ਹਰੇਕ ਜਿੰਮੇਵਾਰ ਇਨਸਾਨ ਦੀ ਸੋਚ ਦਾ ਵਿਸ਼ਾ ਬਣ ਗਈ ਹੈ। ਇਹ ਜਰੂਰੀ ਵੀ ਹੈ ਕਿ ਅਸੀਂ ਸਾਰੇ
ਇਸ ਬਾਰੇ ਜਾਗਰੂਕ ਹੋ ਜਾਈਏ। ਹਰ ਇਕ ਜਿੰਮੇਵਾਰ ਇਨਸਾਨ ਇਸ ਦੀ ਰੋਕਥਾਮ ਵਿਚ ਸਹਾਇਤਾ
ਕਰਨ ਲਈ ਤਿਆਰ ਹੈ। ਕਈ ਲੋਕ ਐਚ.ਆਈ.ਵੀ./ਏਡਜ਼ ਦੇ ਮਰੀਜਾਂ ਦੀ ਦੇਖਭਾਲ,
ਕਈ ਇਸ
ਦੇ ਇਲਾਜ ਲਈ ਦਵਾਈਆਂ ਦੀ ਖੋਜ ਕਰਨ, ਕਈ ਇਸ
ਦੇ ਬਚਾਅ ਤੋਂ ਸੁਰੱਖਿਆ ਟੀਕੇ, ਦਵਾਈਆਂ ਬਣਾਉਣ ਵਿਚ ਰੁੱਝੇ ਹੋਏ
ਹਨ। ਕੁਝ
ਲੋਕ ਆਮ ਵਿਅਕਤੀ ਨੂੰ ਆਪਣੀ ਤੰਦਰੁਸਤੀ ਲਈ ਜਾਣਕਾਰੀ ਦੇਣ ਦੀ ਕੋਸ਼ਿਸ਼ ਵਿਚ ਨਿਰੰਤਰ ਸੇਵਾ ਕਰ ਰਹੇ
ਹਨ।
ਐਚ.ਆਈ.ਵੀ./ਏਡਜ਼
ਜਿਹੀ ਨਾਮੁਰਾਦ ਬੀਮਾਰੀ ਤੋਂ ਡਰਨ ਜਾਂ ਘਬਰਾਉਣ ਦੀ ਲੋਡ਼ ਨਹੀਂ ਹੈ, ਕਿਉਂਕਿ
-
ਸਾਨੂੰ
ਇਸ ਬਾਰੇ ਬਹੁਤ ਕੁਝ ਪਤਾ ਹੈ, ਭਾਵੇਂ ਸਾਡੇ ਕੋਲ ਇਸ ਲਈ ਇਲਾਜ
ਨਹੀਂ ਪਰ ਸਾਨੂੰ ਇਸ ਦੇ ਹੋਣ ਦੇ ਕਾਰਣ ਪਤਾ ਹਨ।
-
ਸਾਨੂੰ
ਪਤਾ ਹੈ ਕਿ ਐਚ.ਆਈ.ਵੀ. ਨਾਲ ਜਵਾਨੀ ਦੀ ਉਮਰ ਦੇ ਲੋਕ ਗ੍ਰਸਤ ਹੋ ਜਾਂਦੇ ਹਨ ਪਰ ਇਸ ਦਾ ਅਸਰ
ਬੱਚਿਆਂ ਤੇ ਨਹੀਂ ਹੁੰਦਾ।
-
ਸਾਨੂੰ
ਪਤਾ ਹੈ ਐਚ.ਆਈ.ਵੀ. ਸਹਿਜੇ ਹੀ ਨਹੀਂ ਹੋ ਜਾਂਦੀ, ਇਹ
ਸਾਡੇ ਕਿਸੇ ਐਚ.ਆਈ.ਵੀ. ਬੀਮਾਰੀ ਤੋਂ ਗ੍ਰਸਤ ਇਨਸਾਨ ਨੂੰ ਛੂਹਣ ਜਾਂ ਜੱਫੀ ਪਾਉਣ ਨਾਲ ਨਹੀਂ ਹੋ
ਜਾਂਦੀ।
-
ਸਾਨੂੰ
ਪਤਾ ਹੈ ਕਿ ਐਚ.ਆਈ.ਵੀ. ਤੋਂ ਬਚਿਆ ਜਾ ਸਕਦਾ ਹੈ। ਜਦੋਂ ਸਾਨੂੰ ਇਸ ਬਾਰੇ ਜਾਣਕਾਰੀ ਹੋ ਜਾਂਦੀ ਹੈ ਕਿ ਇਹ
ਬਿਮਾਰੀ ਕਿਵੇਂ ਲਗਦੀ ਹੈ ਅਤੇ ਜੇ ਸਾਨੂੰ ਪਤਾ ਹੋਵੇ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤਾਂ
ਸਾਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਆ ਜਾਵੇਗਾ।
ਐਚ.ਆਈ.ਵੀ. ਰੋਗ ਕਿਵੇਂ ਫੈਲਦਾ
ਹੈ?
ਐਚ.ਆਈ.ਵੀ. ਰੋਗ,
ਹੋਰ
ਛੂਤ ਦੋ ਰੋਗਾਂ ਤੋਂ ਬਿਲਕੁਲ ਵੱਖ ਕਿਸਮ ਦਾ ਹੈ ਕਿਉਂਕਿ ਇਹ ਸਹਿਜੇ ਹੀ ਨਹੀਂ ਹੋ ਜਾਂਦਾ, ਨਾ ਤਾਂ ਇਹ ਹਵਾ ਰਾਹੀਂ
ਫੈਲਦਾ
ਹੈ ਅਤੇ ਨਾ ਹੀ ਪੀਡ਼ਤ ਵਿਅਕਤੀ ਦੇ ਨਾਲ ਇਕੋ ਕਮਰੇ ਵਿਚ ਰਹਿਣ ਨਾਲ ਹੁੰਦਾ ਹੈ। ਪੀਡ਼ਤ
ਵਿਅਕਤੀ ਦੇ ਕਿਸੇ ਨੂੰ ਛੂਹਣ ਜਾਂ ਮਿਲਣ (ਜਾਂ ਜੱਫੀ ਪਾਉਣ) ਨਾਲ ਨਹੀਂ ਹੁੰਦਾ। ਪੀਡ਼ਤ
ਵਿਅਕਤੀ ਨਾਲ ਖਾਣਾ ਸਾਂਝਾ ਕਰਨ, ਉਸ
ਨਾਲ ਸੌਣ, ਕੋਈ ਭਾਂਡਾ ਸਾਂਝਾ ਕਰਨ ਨਾਲ ਨਹੀਂ ਹੁੰਦਾ। ਪੀਡ਼ਤ
ਵਿਅਕਤੀ ਦੇ ਤੰਦਰੁਸਤ ਵਿਅਕਤੀ ਕੋਲ ਖੰਘਣ, ਛਿੱਕਣ
ਜਾਂ ਉਸ ਨਾਲ ਕੱਪ, ਗਲਾਸ ਸਾਂਝਾ ਕਰਨ ਨਾਲ ਵੀ ਐਚ.ਆਈ.ਵੀ.
ਨਹੀਂ ਹੁੰਦਾ। ਐਚ.ਆਈ.ਵੀ. ਆਮ ਤੌਰ ਤੇ ਤਿੰਨ ਕਾਰਨਾਂ ਨਾਲ ਫੈਲ ਸਕਦਾ
ਹੈ ਜਿਵੇਂ
-
ਕਿਸੇ
ਪੀਡ਼ਤ ਵਿਅਕਤੀ ਨਾਲ ਯੋਨ-ਸਬੰਧ (ਸੰਭੋਗ) ਕਰਨ ਨਾਲ।
-
ਕਿਸ
ਤਰ੍ਹਾਂ ਦੀ ਦਵਾਈ ਜਾਂ ਨਸ਼ਾ ਜਾਂ ਖੂਨ ਲੈਣ ਲੱਗੇ, ਟੀਕੇ
ਦੀ ਸੂਈ/ਸਰਿੰਜ ਪੀਡ਼ਤ ਵਿਅਕਤੀ ਨਾਲ ਸਾਂਝੀ ਕਰਨ ਨਾਲ।
-
ਪੀਡ਼ਤ
ਔਰਤ ਵਲੋਂ ਆਪਣੇ ਬੱਚੇ ਨੂੰ ਗਰਭ ਦੌਰਾਨ।
ਮੈਡੀਕਲ ਸਾਇੰਸ ਵਿਚ ਲਗਾਤਾਰ ਖੋਜ ਸਦਕਾ ਡਾਕਟਰ ਐਚ.ਆਈ.ਵੀ.
ਤੋਂ ਪੀਡ਼ਤ ਗਰਭਵਤੀ ਔਰਤ ਦਾ ਇਲਾਜ਼ ਕਰਨ ਵਿਚ ਸੰਭਵ ਹੋ ਸਕੇ ਹਨ। ਕੁਝ ਨਵਜਾਤ ਸ਼ਿਸ਼ੂਆਂ ਨੂੰ ਐਚ.ਆਈ.ਵੀ.
ਦੀ ਬੀਮਾਰੀ ਮਾਂ ਤੋਂ ਮਿਲਦੀ ਹੈ। ਨਵਜਾਤ ਬੱਚਿਆਂ ਨੂੰ ਐਚ.ਆਈ.ਵੀ. ਤੋਂ ਪ੍ਰਭਾਵਿਤ ਹੋਣ ਦੀ
ਦਰ ਘਟਾਉਣ ਵਿਚ ਤਾਂ ਡਾਕਟਰ ਕਾਮਯਾਬ ਹੋ ਸਕੇ ਹਨ, ਪਰ ਗਰਭਵਤੀ
ਮਾਵਾਂ ਨੂੰ ਨਹੀਂ। ਕੁਝ ਬੱਚਿਆਂ ਨੂੰ ਖੂਨ ਚਡ਼੍ਹਾਉਣ ਵੇਲੇ (ਕਿਸੇ ਆਪ੍ਰੇਸ਼ਨ
ਦੌਰਾਨ ਜਾਂ ਕਿਸੇ ਖਾਸ ਬੀਮਾਰੀ ਹੋਣ ਤੇ) ਵੀ ਐਚ.ਆਈ.ਵੀ. ਹੋ ਸਕਦਾ ਹੈ। ਇਸ ਦਾ ਕਾਰਣ ਇਹ ਵੀ ਹੋ ਸਕਦਾ ਹੈ
ਕਿਉਂਕਿ ਸੰਨ 1985 ਤੱਕ ਸਾਡੇ ਕੋਲ ਐਚ.ਆਈ.ਵੀ. ਟੈਸਟ ਕਰਨ ਦੇ ਤਰੀਕੇ ਵੀ ਨਹੀਂ ਸਨ ਅਤੇ ਨਾ ਹੀ
ਇਸ ਬੀਮਾਰੀ ਬਾਡੇ ਸਾਡੇ ਕੋਲ ਜਿਆਦਾ ਜਾਣਕਾਰੀ ਸੀ। ਅਜੋਕੇ ਸਮੇਂ ਵਿਚ ਖੂਨ ਚਡ਼੍ਹਾਉਣ ਤੋਂ ਪਹਿਲਾਂ ਖੂਨ ਦਾ
ਐਚ.ਆਈ.ਵੀ. ਟੈਸਟ ਕੀਤਾ ਜਾਂਦਾ ਹੈ, ਤਾਂਕਿ
ਖੂਨ ਰਾਹੀਂ ਐਚ.ਆਈ.ਵੀ. ਦੀ ਬੀਮਾਰੀ ਤੋਂ ਬਚਿਆ ਜਾ ਸਕੇ।