ਨਸ਼ੇ ਵਾਲੀਆਂ ਵਸਤਾਂ ਲੈਣ ਬਾਰੇ
ਕੁਝ ਆਮ ਪ੍ਰਚਲਤ ਮਿੱਥ ਅਤੇ ਸਚਾਈਆਂ
ਮਿੱਥਿਆ – ਇਕ ਵਾਰ ਸ਼ੌਕੀਆ ਸ਼ੁਰੂ ਕਰ ਕੇ ਛੱਡਿਆ ਜਾ ਸਕਦਾ ਹੈ।
ਸੱਚਾਈ – ਜਿਆਦਾਤਰ ਨਸ਼ੇਡ਼ੀ ਸ਼ੌਕੀਆ ਹੀ ਨਸ਼ਾ ਸ਼ੁਰੂ ਕਰਦੇ ਹਨ, ਪਰ ਨਸ਼ਾ ਛੁਡ਼ਾਉਣਾ ਕਾਫੀ ਮੁਸ਼ਕਲ ਕੰਮ ਹੈ।
ਮਿੱਥਿਆ – ਇਹ ਸਿਰਜਣ ਸ਼ਕਤੀ ਵਧਾਉਂਦਾ ਹੈ।
ਸੱਚਾਈ – ਨਸ਼ਾਖੋਰ ਦੀ ਸੂਝ-ਬੂਝ ਅਤੇ ਵਿਚਾਰਾਂ ਵਿੱਚ ਸਪਸ਼ਟਤਾ ਅਤੇ ਕੰਮ ਕਾਰ ਵਿਚ ਇਕਸੁਰਤਾ ਖਤਮ ਹੋ ਜਾਂਦੀ
ਹੈ।
ਮਿੱਥਿਆ – ਨਸ਼ਿਆਂ ਨਾਲ ਵਿਚਾਰ ਸ਼ਕਤੀ ਤਿੱਖੀ ਹੁੰਦੀ ਹੈ, ਇਕਾਗਰਤਾ ਵਧਦੀ ਹੈ, ਅਤੇ ਸੰਭੋਗ ਵਿਚ ਸੁੱਖ ਪ੍ਰਾਪਤ ਹੁੰਦਾ ਹੈ।
ਸੱਚਾਈ – ਵਕਤੀ ਤੌਰ ਤੇ ਇਸ ਨਾਲ ਕੁਝ ਹੱਲਾਸ਼ੇਰੀ ਮਿਲ ਸਕਦੀ ਹੈ, ਪਰ ਅੰਤ ਵਿੱਚ ਇਸ ਨਾਲ ਸਧਾਰਣ ਕਾਰਜ ਸ਼ਕਤੀ ਤੇ ਬਹੁਤ ਬੁਰਾ
ਅਸਰ ਪੈਂਦਾ ਹੈ।
ਡਾ. ਭਾਰਤ ਭੂਸ਼ਨ ਜਿੰਦਲ, ਐਮ.ਡੀ.
ਸਰਕਾਰੀ ਹਸਪਤਾਲ
9815064904