ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

 

ਏਡਜ਼ ਕੀ ਹੈ?

 

ਏਡਜ਼ ਦੀ ਬੀਮਾਰੀ ਐਚ.ਆਈ.ਵੀ. ਵਾਇਰਸ ਤੋਂ ਫੈਲਦੀ ਹੈ, ਜੋ ਕਿ ਖੂਨ ਵਿਚ ਰਲ ਜਾਂਦਾ ਹੈਇਹ ਵਾਇਰਸ ਲਹੂ ਦੇ ਚਿੱਟੇ ਕਣਾਂ ਤੇ ਹਮਲਾ ਕਰਦਾ ਹੈਜਿਸ ਨਾਲ ਚਿੱਟੇ ਰਕਤ ਕਣਾਂ ਦੀ ਗਿਣਤੀ ਬਹੁਤ ਘੱਟ ਹੋ ਜਾਂਦੀ ਹੈ, ਜਿਸ ਕਾਰਣ ਸਰੀਰ ਬੀਮਾਰੀਆਂ ਨਾਲ ਲਡ਼ਨ ਦੇ ਕਾਬਲ ਨਹੀਂ ਰਹਿੰਦਾਇਸ ਤਰ੍ਹਾਂ ਇਹ ਵਾਇਰਸ ਸਰੀਰ ਵਿਚ ਬੀਮਾਰੀਆਂ ਦਾ ਕਾਰਣ ਬਣਦੀ ਹੈ

 

ਐਚ.ਆਈ.ਵੀ. ਹੋਣ ਦੇ ਤਿੰਨ ਮੁੱਖ ਕਾਰਨ ਹਨ

 

  1. ਖੂਨ ਦਾ ਸੰਪਰਕ - ਜਦੋਂ ਐਚ.ਆਈ.ਵੀ. ਨਾਲ ਪੀਡ਼ਤ ਵਿਅਕਤੀ ਦੇ ਲਗਾਏ ਗਏ ਖੂਨ ਜਾਂ ਦਵਾਈ ਦੇ ਟੀਕੇ ਜਾਂ ਸਰਿੰਜ ਤੰਦਰੁਸਤ ਵਿਅਕਤੀ ਨਾਲ ਸਾਂਝੀ ਕੀਤੀ ਜਾਂਦੀ ਹੈ, ਉਸ ਵੇਲੇ ਪੀਡ਼ਤ ਵਿਅਕਤੀ ਦਾ ਖੂਨ ਸੂਈ ਵਿਚ ਰਹਿ ਸਕਦਾ ਹੈ ਜੋ ਕਿ ਤੰਦਰੁਸਤ ਵਿਅਕਤੀ ਦੇ ਖੂਨ ਵਿਚ ਸੂਈ ਸਾਂਝੀ ਕਰਨ ਉਪਰੰਤ ਮਿਲ ਸਕਦਾ ਹੈ
  2. ਯੋਨ-ਸੰਬਧ - ਏਡਜ਼ ਵਾਇਰਸ ਵੀਰਜ ਜਾਂ ਯੋਨੀ ਵਿਚੇ ਚਿਕਨੇ ਤਰਲ ਪਦਾਰਥ ਵਿਚ ਵੀ ਹੋ ਸਕਦਾ ਹੈਇਹ ਐਚ.ਆਈ.ਵੀ. ਤੋਂ ਪੀਡ਼ਤ ਵਿਅਕਤੀ ਨਾਲ ਯੋਨ-ਸੰਪਰਕ (ਸੰਭੋਗ) ਵੇਲੇ ਦੂਸਰੇ ਸਾਥੀ ਦੇ ਸਰੀਰ ਵਿਚ ਸ਼ਾਮਲ ਹੋ ਸਕਦਾ ਹੈ
  3. ਮਾਂ ਤੋਂ ਬੱਚੇ ਨੂੰ - ਇਕ ਐਚ.ਆਈ.ਵੀ. ਤੋਂ ਪੀਡ਼ਤ ਗਰਭਵਤੀ ਔਰਤ ਦੇ ਖੂਨ ਰਾਹੀਂ ਇਹ ਵਾਇਰਸ ਅਣਜੰਮੇ ਬੱਚੇ ਤੱਕ ਪਹੁੰਚ ਸਕਦਾ ਹੈ, ਕਈ ਵਾਰ ਜਨਮ ਤੋਂ ਮਗਰੋਂ ਇਹ ਵਾਇਰਸ ਮਾਂ ਦੇ ਦੁੱਧ ਰਾਹੀਂ ਬੱਚੇ ਦੇ ਸਰੀਰ ਵਿਚ ਸ਼ਾਮਲ ਹੋ ਸਕਦਾ ਹੈ

 

ਖਤਰਨਾਕ ਵਿਹਾਰ

ਸੁਰੱਖਿਅਤ ਵਿਹਾਰ

ਨਸ਼ੇ ਦੀਆਂ ਸੂਈਆਂ ਪੀਡ਼ਤ ਵਿਅਕਤੀ ਨਾਲ ਸਾਂਝੀਆਂ ਕਰਨਾ

ਕਿਸੇ ਨਾਲ ਜਾਂ ਪੀਡ਼ਤ ਵਿਅਕਤੀ ਨਾਲ ਮਿਲਣਾ, ਜੱਫੀ ਪਾਉਣਾ

ਸੂਈ ਰਾਹੀਂ ਦਵਾ ਲੈਣ ਲੱਗੇ ਪੀਡ਼ਤ ਵਿਅਕਤੀ ਨਾਲ ਸੂਈ ਸਾਂਝੀ ਕਰਨਾ

ਪੀਡ਼ਤ ਵਿਅਕਤੀ ਨਾਲ ਹੱਥ ਮਿਲਾਉਣ ਨਾਲ

ਖੂਨ ਚਡ਼੍ਹਾਉਣ ਵੇਲੇ ਸੂਈ ਸਾਂਝੀ ਕਰਨਾ

ਪਾਲਤੂ ਜਾਨਵਰਾਂ ਨਾਲ ਸੰਪਰਕ ਰੱਖਣਾ

ਖੂਨ ਚਡ਼੍ਹਾਉਣ ਵੇਲੇ ਪੀਡ਼ਤ ਵਿਅਕਤੀ ਦੁਆਰਾ ਵਰਤੀ ਗਈ ਸੂਈ ਸਾਂਝੀ ਕਰਨਾ

ਪੀਡ਼ਤ ਵਿਅਕਤੀ ਨਾਲ ਖਾਣਾ ਸਾਂਝਾ ਕਰਨ, ਖੇਡਣ, ਬੈਠਣ, ਨੱਚਣ ਆਦਿ ਨਾਲ

ਪੀਡ਼ਤ ਵਿਅਕਤੀ ਨਾਲ ਯੋਨ-ਸੰਪਰਕ ਨਾਲ

ਪੀਡ਼ਤ ਵਿਅਕਤੀ ਦੁਆਰਾ ਵਰਤੇ ਗਏ ਪਖਾਨੇ ਦੀ ਵਰਤੋਂ ਕਰਨ ਨਾਲ

 

ਗਰਭ ਦੌਰਾਨ ਵੀ ਐਚ.ਆਈ.ਵੀ. ਵਾਇਰਸ ਇਕ ਸਰੀਰ ਤੋਂ ਦੂਸਰੇ ਸਰੀਰ ਵਿਚ ਪ੍ਰਵੇਸ਼ ਕਰ ਸਕਦਾ ਹੈਐਚ.ਆਈ.ਵੀ. ਵਾਇਰਸ ਮਰਦ, ਔਰਤ, ਬੱਚੇ, ਜਵਾਨ ਕਿਸੇ ਦਾ ਵੀ ਲਿਹਾਜ ਨਹੀਂ ਕਰਦਾਜੋਕਰ ਇਕ ਔਰਤ ਗਰਭਵਤੀ ਹੈ (ਅਤੇ ਨਹੀਂ ਜਾਣਦੀ ਕਿ ਉਹ ਐਚ.ਆਈ.ਵੀ. ਤੋਂ ਪੀਡ਼ਤ ਹੈ) ਤਾਂ ਉਹ ਗਰਭ ਦੌਰਾਨ ਭਰੂਣ ਨੂੰ ਖੁਰਾਕ ਦੇਣ ਵੇਲੇ ਜਾਂ ਬੱਚੇ ਨੂੰ ਜਨਮ ਉਪਰੰਤ ਦੁੱਧ ਪਿਆਉਣ ਵੇਲੇ ਐਚ.ਆਈ.ਵੀ. ਨਾਲ ਪੀਡ਼ਤ ਕਰ ਸਕਦੀ ਹੈ ਅਜਿਹੇ ਬੱਚੇ ਨੂੰ ਐਚ.ਆਈ.ਵੀ. ਤੋਂ ਬਚਾਉਣ ਲਈ ਦਵਾਈਆਂ ਉਪਲਬਧ ਹਨ ਪਰ ਇਹ ਵੀ ਐਚ.ਆਈ.ਵੀ. ਤੋਂ ਪੀਡ਼ਤ ਮਰੀਜ ਨੂੰ ਜਿਆਦਾ ਦੇਰ ਤੱਕ ਜਿਉਂਦਾ ਨਹੀਂ ਰੱਖ ਸਕਦੀਆਂ

 

ਕੁਝ ਸਾਲ ਪਹਿਲਾਂ ਤੱਕ ਐਚ.ਆਈ.ਵੀ. ਵਾਇਰਸ ਖੂਨ ਦੇ ਮਰੀਜ ਨੂੰ ਚਡ਼੍ਹਾਏ ਜਾਣ ਨਾਲ ਵੀ ਐਚ.ਆਈ.ਵੀ. ਤੋਂ ਪੀਡ਼ਤ ਹੋ ਜਾਂਦੇ ਸਨ, ਪਰ ਹੁਣ ਚਡ਼੍ਹਾਏ ਜਾਣ ਵਾਲੇ ਖੂਨ ਦਾ ਪਹਿਲਾਂ ਐਚ.ਆਈ.ਵੀ. ਟੈਸਟ ਕੀਤਾ ਜਾ ਸਕਦਾ ਹੈ ਤਾਂਕਿ ਮਰੀਜ ਨੂੰ ਸੁਰੱਖਿਅਤ ਖੂਨ ਦਿੱਤਾ ਜਾਵੇ

 

ਹਮੇਸ਼ਾ ਯਾਦ ਰੱਖੋ

 

-          ਪੀਡ਼ਤ ਵਿਅਕਤੀ ਦੀ ਪਹਿਚਾਣ ਸਹਿਜੇ ਹੀ ਨਹੀਂ ਹੋ ਜਾਂਦੀ

-          ਐਚ.ਆਈ.ਵੀ. ਦੀ ਕੋਈ ਇਲਾਜ ਨਹੀਂ ਅਤੇ ਨਾਂ ਹੀ ਇਸ ਲਈ ਕੋਈ ਦਵਾਈ ਬਣੀ ਹੈ

-          ਐਚ.ਆਈ.ਵੀ. ਛੂਹਣ ਨਾਲ ਨਹੀਂ ਹੋ ਜਾਂਦੀ

-          ਐਚ.ਆਈ.ਵੀ. ਤੋਂ ਬਚਿਆ ਜਾ ਸਕਦਾ ਹੈ 

 

ਏਡਜ਼ ਦੀ ਬੀਮਾਰੀ ਐਚ.ਆਈ.ਵੀ. ਨਾਮ ਦੇ ਵਾਇਰਸ ਤੋਂ ਫੈਲਦੀ ਹੈਐਚ.ਆਈ.ਵੀ. ਇਕ ਛੋਟਾ ਜਿਹਾ ਜਰਾਸੀਮ ਹੁੰਦਾ ਹੈ, ਜੋ ਕਿ ਸਰੀਰ ਵਿਚ ਖੂਨ ਰਾਹੀਂ ਪਹੁੰਚ ਜਾਂਦਾ ਹੈਇਹ ਵਾਇਰਸ ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਤੇ ਹਮਲਾ ਕਰਦਾ ਹੈਜੋ ਕਿ ਸਾਡੇ ਸਰੀਰ ਨੂੰ ਬੀਮਾਰੀਆਂ ਨਾਲ ਲਡ਼ਣ ਦੇ ਕਾਬਲ ਬਣਾਉਂਦਾ ਹੈਜਦੋਂ ਅਸੀਂ ਜ਼ੁਕਾਮ ਨਾਲ ਬੀਮਾਰ ਹੁੰਦੇ ਹਾਂ ਤਾਂ ਸਾਡੇ ਗਲੇ ਦੇ ਨੇਡ਼ੇ ਸੋਜਿਸ਼ ਆ ਜਾਂਦੀ ਹੈਇਸ ਜਗ੍ਹਾ ਖਾਸ ਗ੍ਰੰਥੀਆਂ (ਲਿੰਫ ਨੋਡ) ਹੁੰਦੀਆਂ ਹਨ ਜਿਨ੍ਹਾਂ ਵਿਚ ਚਿੱਟੇ ਰਕਤਾਣੂ ਬੀਮਾਰੀ ਨੂੰ ਖਤਮ ਕਰਨ ਲਈ ਸਰਗਰਮ ਹੋ ਜਾਂਦੇ ਹਨਵਾਇਰਸ ਜਿਉਂਦਿਆਂ ਰਹਿਣ ਲਈ ਆਪਣੀ ਖੁਰਾਕ ਸਾਡੇ ਖੂਨ ਤੋਂ ਲੈਂਦੇ ਹਨਜਦੋਂ ਕਿਸ ਤੰਦਰੁਸਤ ਵਿਅਕਤੀ ਨੂੰ ਐਚ.ਆਈ.ਵੀ. ਹੋ ਜਾਂਦਾ ਹੈ ਤਾਂ ਵਾਇਰਸ ਚਿੱਟੇ ਰਕਤਾਣੂਆਂ ਤੇ ਹਮਲਾ ਕਰ ਦਿੰਦਾ ਹੈ ਜੋ ਕਿ ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਦਾ ਮੋਢੀ ਅਤੇ ਕਰਤਾ-ਧਰਤਾ ਹੈ ਚਿੱਟੇ ਰਕਤਾਣੂ ਅੰਦਰ ਵਾਇਰਸ ਚੰਗੀ ਖੁਰਾਕ ਦੇ ਸਿਰ ਤੇ ਆਪਣੀ ਗਿਣਤੀ (ਦੁੱਗਣੀ-ਚੋਗੁਣੀ) ਉਨੀ ਦੇਰ ਤੱਕ ਵਧਾਉਂਦਾ ਰਹਿੰਦਾ ਹੈ ਜਦ ਤੱਕ ਇਸ ਅੰਦਰ ਹੋਰ ਵਾਇਰਸ ਰੱਖਣ ਦੀ ਸਮਰੱਥਾ ਮੁੱਕ ਨਾ ਜਾਵੇਇਸ ਉਪਰੰਤ ਇਹ ਫਟ ਕੇ ਹੋਰ ਚਿੱਟੇ ਰਕਤਾਣੂਆਂ ਉੱਪਰ ਹਮਲਾ ਕਰ ਦਿੰਦਾ ਹੈਕੁਝ ਸਮੇਂ ਬਾਅਦ ਸਰੀਰ ਦੀ ਸੁਰੱਖਿਆ ਕਰਨ ਲਈ ਲੋਡ਼ੀਂਦੇ ਚਿੱਟੇ ਰਕਤਾਣੂਆਂ ਦੀ ਕਮੀ ਹੋ ਜਾਂਦੀ ਹੈ ਅਤੇ ਇਹ ਬੀਮਾਰੀਆਂ ਨਾਲ ਲਡ਼ਨ ਦੇ ਕਾਬਲ ਨਹੀਂ ਰਹਿੰਦਾਪੀਡ਼ਤ ਵਿਅਕਤੀ ਨੂੰ ਛੋਟੀਆਂ ਛੋਟੀਆਂ ਬੀਮਾਰੀਆਂ ਦੇ ਇਲਾਜ ਲਈ ਵੀ ਹਸਪਤਾਲ ਵਿਚ ਦਾਖਲ ਹੋਣਾ ਪੈਂਦਾ ਹੈ

 

ਜਿਆਦਾਤਰ ਲੋਕ ਐਚ.ਆਈ.ਵੀ. ਤੋਂ ਪੀਡ਼ਤ ਹੋਣ ਦੇ ਬਾਵਜੂਦ ਵੀ ਤੰਦਰੁਸਤ ਵਿਖਾਈ ਦਿੰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਖੁਦ ਵੀ ਇਹ ਪਤਾ ਨਹੀਂ ਹੁੰਦਾ ਕਿ ਐਚ.ਆਈ.ਵੀ. ਉਨ੍ਹਾਂ ਅੰਦਰ ਪ੍ਰਵੇਸ਼ ਕਰ ਚੁੱਕਾ ਹੈ, ਕਿਉਂਕਿ ਇਸਦੇ ਲੱਛਣ ਚਿਹਰੇ ਤੋਂ ਵਿਖਾਈ ਨਹੀਂ ਦਿੰਦੇਇਸ ਤਰ੍ਹਾਂ ਉਹ ਤੰਦਰੁਸਤ ਵਿਅਕਤੀ ਵੀ ਐਚ.ਆਈ.ਵੀ. ਦੀ ਬੀਮਾਰੀ ਹੋਰ ਲੋਕਾਂ ਨੂੰ ਖੂਨ ਜਾਂ ਹੋਰ ਸੰਪਰਕ ਰਾਹੀਂ ਦੇ ਸਕਦਾ ਹੈ ਇਸ ਤਰ੍ਹਾਂ ਵਾਇਰਸ ਹੋਰਾਂ ਦੇ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦਾ ਹੈਇਸ ਤੋਂ ਛੁਟਕਾਰਾ ਪਾਉਣ ਦਾ ਕੋਈ ਸਾਧਨ ਨਹੀਂ ਹੈ

 

ਕੁਝ ਸਮੇਂ ਦੌਰਾਨ ਇਕ ਐਚ.ਆਈ.ਵੀ. ਪੀਡ਼ਤ ਵਿਅਕਤੀ ਆਪਣੀ ਸੁਰੱਖਿਆ ਪ੍ਰਣਾਲੀ ਦੇ ਕਮਜੋਰ ਹੋਣ ਕਰਕੇ ਬੀਮਾਰ ਰਹਿਣ ਲੱਗ ਜਾਂਦਾ ਹੈਇਸ ਦੇ ਕਈ ਲੱਛਣ ਹੋ ਸਕਦੇ ਹਨਇਹ ਲੱਛਣ ਆਮ ਤੌਰ ਤੇ ਫਲੂ ਨਾਲ ਬੀਮਾਰ ਹੋਣ ਵਰਗੇ ਵੀ ਹੋ ਸਕਦੇ ਹਨ, ਪਰ ਇਨ੍ਹਾਂ ਨੂੰ ਠੀਕ ਹੋਣ ਤੇ ਜਿਆਦਾ ਸਮਾਂ ਲਗਦਾ ਹੈ ਅਤੇ ਕਦੇ-ਕਦੇ ਮਾਮੂਲੀ ਫਲੂ ਇਕ ਜਾਨਲੇਵਾ ਸਾਬਤ ਹੋ ਸਕਦਾ ਹੈਐਚ.ਆਈ.ਵੀ. ਨਾਲ ਪੀਡ਼ਤ ਵਿਅਕਤੀ ਨੂੰ ਆਮ ਬੁਖਾਰ, ਖਾਂਸੀ ਜਾਂ ਹੈਜ਼ੇ ਦੀ ਬੀਮਾਰੀ ਠੀਕ ਹੁੰਦਿਆਂ ਹਫਤੇ ਲੱਗ ਜਾਂਦੇ ਹਨਇਨ੍ਹਾਂ ਨੂੰ ਰਾਤ ਨੂੰ ਪਸੀਨੇ ਦੀਆਂ ਤ੍ਰੇਲੀਆਂ ਛੁੱਟ ਸਕਦੀਆਂ ਹਨਅਜਿਹੇ ਲੱਛਣ ਜੇਕਰ ਦੋ-ਚਾਰ ਹਫ਼ਤੇ ਲਗਾਤਾਰ ਮਹਿਸੂਸ ਕੀਤੇ ਜਾਣ ਤਾਂ ਮਰੀਜ ਨੂੰ ਚਾਹੀਦਾ ਹੈ ਕਿ ਉਹ ਡਾਕਟਰ ਦੀ ਸਲਾਹ ਲੈ ਲਵੇਖੂਨ ਦੀ ਜਾਂਚ ਦੌਰਾਨ ਐਚ.ਆਈ.ਵੀ. ਵਾਇਰਸ ਦੇ ਹੋਣ ਦਾ ਪਤਾ ਲੱਗ ਜਾਂਦਾ ਹੈ।।

 

ਇਕ ਵਿਅਕਤੀ ਨੂੰ ਏਡਜ਼ ਨਹੀਂ ਹੋ ਸਕਦੀ ਜਦ ਤੱਕ ਉਸ ਉੱਪਰ ਐਚ.ਆਈ.ਵੀ. ਵਾਇਰਸ ਦਾ ਹਮਲਾ ਨਾ ਹੋ ਜਾਵੇਮਰੀਜ ਨੂੰ ਏਡਜ਼  ਤੋਂ ਪੀਡ਼ਤ ਹੋਣ ਬਾਰੇ ਖਾਸ ਕਿਸਮ ਦੀਆਂ ਬੀਮਾਰੀਆਂ ਦਾ ਹੋਣਾ ਜਰੂਰੀ ਹੈਜਿਆਦਾਤਰ ਖਾਸ ਕਿਸਮ ਦਾ ਨਿਮੂਣੀਆ ਜਾਂ ਕੈਂਸਰ ਵੀ ਇਸ ਦੇ ਲੱਛਣ ਹਨਹਾਲਾਂਕਿ ਨਵੀਆਂ ਦਵਾਈਆਂ ਉਪਲਬਧ ਹਨ ਜੋ ਕਿ ਐਚ.ਆਈ.ਵੀ. ਤੋਂ ਪੀਡ਼ਤ ਵਿਅਕਤੀ ਨੂੰ ਜਿਆਦਾ ਦੇਰ ਤੱਕ ਜਿਉਂਦਾ ਰੱਖਣ ਵਿਚ ਸਹਾਇਤਾ ਕਰਦੀਆਂ ਹਨ ਪਰ ਮਰੀਜ ਪੂਰੀ ਤਰ੍ਹਾਂ ਤੰਦਰੁਸਤ ਤਾਂ ਨਹੀਂ ਹੋ ਸਕਦਾਅਜੇ ਤੱਕ ਐਚ.ਆਈ.ਵੀ. ਨੂੰ ਜਾਨਲੇਵਾ ਰੋਗ ਹੀ ਸਮਝਿਆ ਜਾਂਦਾ ਹੈ

 

ਐਚ.ਆਈ.ਵੀ. ਇਕ ਇਨਸਾਨ ਤੋਂ ਦੂਸਰੇ ਇਨਸਾਨ ਤੱਕ ਖੂਨ ਜਾਂ ਹੋਰ ਤਰਲ ਪਦਾਰਥਾਂ ਰਾਹੀਂ ਫੈਲਦਾ ਹੈ ਅਜੇ ਤੱਕ ਚਾਰ ਅਜਿਹੇ ਤਰਲ ਪਦਾਰਥਾਂ ਦਾ ਪਤਾ ਲੱਗ ਸਕਿਆ ਹੈ ਜਿਨ੍ਹਾਂ ਵਿਚ ਐਚ.ਆਈ.ਵੀ. ਵਾਇਰਸ ਵਾਧੂ ਮਾਤਰਾ ਵਿਚ ਪਲ ਕੇ ਤੰਦਰੁਸਤ ਵਿਅਕਤੀ ਦੇ ਖੂਨ ਅੰਦਰ ਪ੍ਰਵੇਸ਼ ਕਰ ਸਕਦਾ ਹੈਇਹ ਚਾਰ ਤਰਲ ਪਦਾਰਥ ਖੂਨ, ਮਰਦ ਦੇ ਸ਼ਕਰਾਣੂ, ਔਰਤ ਦੀ ਯੋਨੀ ਵਿਚਲਾ ਚਿਕਨਾ ਤਰਲ ਪਦਾਰਥ, ਅਤੇ ਔਰਤ ਦੀ ਛਾਤੀ ਦਾ ਦੁੱਧ ਹਨਇਨ੍ਹਾਂ ਤਰਲ ਪਦਾਰਥਾਂ ਦਾ ਇਕ ਸਰੀਰ ਤੋਂ ਦੂਜੇ ਸਰੀਰ ਤੱਕ ਸੰਚਾਲਨ ਉਦੋਂ ਹੁੰਦਾ ਹੈ ਜਦੋਂ ਉਹ ਆਪਸ ਵਿਚ ਕੋਈ ਖਾਸ ਵਿਹਾਰ ਕਰਦੇ ਹਨਇਨ੍ਹਾਂ ਨੂੰ ਖਤਰਨਾਕ ਵਿਹਾਰ ਕਹਿੰਦੇ ਹਨਇਸ ਜਗ੍ਹਾ ਖਤਰਨਾਕ ਤੋਂ ਭਾਵ ਹੈ ਕਿ ਲੋਕ ਐਚ.ਆਈ.ਵੀ. ਦੀ ਬੀਮਾਰੀ ਬਾਰੇ ਜਾਣਦੇ ਹੋਏ ਵੀ ਖਤਰਾ ਮੁੱਲ ਲੈ ਲੈਂਦੇ ਹਨਕਈ ਵਾਰ ਤਾਂ ਉਹ ਸਾਫ ਬਚ ਜਾਂਦੇ ਹਨ ਪਰ ਕਦੇ ਵੀ ਇਹ ਖਤਰਾ ਜਾਨਲੇਵਾ ਸਾਬਤ ਹੋ ਸਕਦਾ ਹੈ

 

ਪਹਿਲਾ ਖਤਰਨਾਕ ਵਿਹਾਰ ਉਸ ਵੇਲੇ ਦਾ ਹੈ ਜਦੋਂ ਉਹ ਨਸ਼ੇ ਜਾਂ ਹੋਰ ਦਵਾ ਲਈ ਟੀਕੇ (ਸੂਈਆਂ) ਦਾ ਇਸਤੇਮਾਲ ਕਰਦੇ ਹਨਨਸ਼ੇ ਦੇ ਟੀਕੇ ਦਾ ਜਿਕਰ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਨਸ਼ਾ ਲੈਣ ਵਾਲੇ ਵਿਅਕਤੀ ਆਮ ਤੌਰ ਤੇ ਦਵਾ ਲੈਣ ਲਈ ਇਕੋ ਸੂਈ ਦੀ ਵਰਤੋਂ ਵਾਰ-ਵਾਰ ਅਤੇ ਸਾਂਝੀ ਵੀ ਕਰ ਲੈਂਦੇ ਹਨਜਦੋਂ ਸੂਈ ਰਾਹੀਂ ਨਾਡ਼ ਵਿਚ ਟੀਕਾ ਲਗਾਇਆ ਜਾਂਦਾ ਹੈ ਤਾਂ ਕੁਝ ਖੂਨ ਇਸ ਸੂਈ ਵਿਚ ਜਾਂ ਸਰਿੰਜ ਵਿਚ ਬਾਕੀ ਰਹਿ ਜਾਂਦਾ ਹੈ ਜੋ ਕਿ ਦੂਸਰੇ ਵਿਅਕਤੀ ਦੇ ਉਹੀ ਉਪਕਰਣ ਵਰਤਣ ਵੇਲੇ ਉਸ ਦੀ ਨਾਡ਼ ਰਾਹੀਂ ਉਸ ਦੇ ਖੂਨ ਵਿਚ ਰਲ ਸਕਦਾ ਹੈਇਸ ਤਰ੍ਹਾਂ ਸੂਈ ਜਾਂ ਸਰਿੰਜ ਸਾਂਝੀ ਕਰਨ ਵੇਲੇ ਐਚ.ਆਈ.ਵੀ. ਵੀ ਇਕ ਸਰੀਰ ਤੋਂ ਦੂਜੇ ਸਰੀਰ ਵਿਚ ਪ੍ਰਵੇਸ਼ ਕਰ ਜਾਂਦਾ ਹੈ

 

ਕਈ ਵਾਰ ਡਾਕਟਰ ਵੀ ਦਵਾ ਦੇਣ ਲੱਗੇ ਵਰਤੀ ਹੋਈ ਸੂਈ ਦਾ ਇਸਤੇਮਾਲ ਦੂਸਰੇ ਮਰੀਜ ਤੇ ਕਰ ਲੈਂਦੇ ਹਨ ਜਿਸ ਨਾਲ ਐਚ.ਆਈ.ਵੀ. ਦਾ ਦੂਸਰੇ ਸਰੀਰ ਵਿਚ ਪ੍ਰਵੇਸ਼ ਹੋ ਜਾਂਦਾ ਹੈ, ਜੋ ਕਿ ਘਾਤਕ ਹੋ ਸਕਦਾ ਹੈਇਸ ਲਈ ਇਹ ਯਕੀਨੀ ਬਣਾਓ ਕਿ ਡਾਕਟਰ ਟੀਕੇ ਰਾਹੀਂ ਦਵਾ ਦੇਣ ਲੱਗੇ ਨਵੀਂ ਸੂਈ ਅਤੇ ਸਰਿੰਜ ਦਾ ਇਸਤੇਮਾਲ ਕਰੇ ਅਤੇ ਵਰਤੀ ਹੋਏ ਉਪਕਰਣਾਂ ਨੂੰ ਨਸ਼ਟ ਕਰ ਦੇਵੇ

 

ਅਗਲੇ ਦੋ ਖਤਰਨਾਕ ਤਰਲ ਪਦਾਰਥ, ਮਰਦ ਦੇ ਸ਼ਕਰਾਣੂ ਅਤੇ ਔਰਤ ਦੇ ਯੋਨੀ ਅੰਦਰਲਾ ਚਿਕਨਾ ਤਰਲ ਪਦਾਰਥ ਹਨਇਹ ਕੇਵਲ ਉਸ ਵੇਲੇ ਹੀ ਸਾਂਝੇ ਹੋ ਸਕਦੇ ਹਨ ਜਦੋਂ ਸੰਭੋਗ ਜਾਂ ਯੋਨ ਸੰਪਰਕ ਬਣਾਇਆ ਜਾਂਦਾ ਹੈਜਦੋਂ ਦੋਹਾਂ ਵਿਚੋਂ ਇਕ ਜਣਾ ਐਚ.ਆਈ.ਵੀ. ਨਾਲ ਪੀਡ਼ਤ ਹੋਵੇ ਅਤੇ ਉਸ ਨੂੰ ਇਸ ਤੋਂ ਪੀਡ਼ਤ ਹੋਣ ਬਾਰੇ ਪਤਾ ਹੋਵੇ ਜਾਂ ਨਾ ਦੋਵਾਂ ਹਾਲਾਤਾਂ ਵਿਚ ਤੰਦਰੁਸਤ ਵਿਅਕਤੀ ਨੂੰ ਸੰਭੋਗ ਜਾਂ ਯੋਨ ਸੰਪਰਕ ਉਪਰੰਤ ਐਚ.ਆਈ.ਵੀ. ਤੋਂ ਪੀਡ਼ਤ ਹੋਣ ਦਾ ਖਤਰਾ ਬਣ ਸਕਦਾ ਹੈਇਸ ਲਈ ਸੰਭੋਗ ਕਰਨਾ ਖਤਰਨਾਕ ਵਿਹਾਰ ਹੈਕਿਉਂ ਕਿ ਚਿਹਰੇ ਤੋਂ ਇਹ ਨਹੀਂ ਦੱਸਿਆ ਜਾ ਸਕਦਾ ਕਿ ਉਹ ਐਚ.ਆਈ.ਵੀ. ਤੋਂ ਪੀਡ਼ਤ ਹੈ ਕਿ ਨਹੀਂ ਅਤੇ ਕਈ ਵਾਰ ਤਾਂ ਪੀਡ਼ਤ ਵਿਅਕਤੀ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਐਚ.ਆਈ.ਵੀ. ਪਾਜਿਟਿਵ ਹੈ

 

ਆਪਣੇ ਆਪ ਨੂੰ ਐਚ.ਆਈ.ਵੀ. ਤੋਂ ਸ਼ਤ ਪ੍ਰਤੀਸ਼ਤ ਸੁਰਖਿੱਅਤ ਰੱਖਣ ਲਈ ਦਵਾ ਜਾਂ ਨਸ਼ੇ ਲਈ ਵਰਤੀ ਗਈ ਸੂਈ ਨੂੰ ਦੁਬਾਰਾ ਇਸਤੇਮਾਲ ਨਾ ਕਰੋ ਅਤੇ ਅਸੁਰਖਿੱਅਤ ਸੰਭੋਗ ਜਾਂ ਯੋਨ ਸੰਪਰਕ ਨਾ ਬਣਾਓ

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172268
Website Designed by Solitaire Infosys Inc.