ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com


ਮੋਈਆਂ ਹੋਈਆਂ ਚਿੜੀਆਂ

 

ਅਜੇ ਕੱਲ ਹੀ ਤਾਂ ਸੀ ਉਸ ਨੇ ਵਰਾਂਡੇ ਦੀ ਛੱਤ ਚੋਂ ਇਹ ਸਾਰੇ ਕੱਖ ਕੱਢ ਕੇ ਬਾਹਰ ਸੁੱਟੇ ਸੀ ਤੇ ਹੁਣ ਫੇਰ....! ਇਹ ਚਿੜੀਆਂ ਵੀ ਬੜੀਆਂ ਢੀਠ ਨੇ ਉਸ ਸੋਚਿਆ ਤੇ ਫਿਰ ਗਾਡਰ ਨਾਲ ਲਮਕਦੇ ਕੱਖਾਂ, ਤੀਲਿਆਂ ਨੂੰ ਖਿੱਚ ਕੇ ਥੱਲੇ ਸਿੱਟ ਦਿੱਤਾਉਹ ਪਿਛਲੇ ਕਈ ਦਿਨਾਂ ਤੋਂ ਛੱਤ ਵਿਚਲੇ ਕੱਖਾਂ ਨੂੰ ਸਾਫ ਕਰਦੀ ਪਰ ਅਗਲੇ ਹੀ ਦਿਨ ਸ਼ਾਮ ਤੱਕ ਚਿੜੀਆਂ ਫਿਰ ਤੀਲਾ ਤੀਲਾ ਕਰਕੇ ਕੱਖ ਜਮਾਂ ਕਰ ਦਿੰਦੀਆਂ  ਉਹ ਇਸ ਰੋਜਾਨਾ ਦੇ ਗੰਦ ਤੇ ਝੰਜਟ ਤੋਂ ਡਾਢੀ ਤੰਗ ਆ ਚੁੱਕੀ ਸੀਉਹ ਸਕੂਲੋਂ ਆਉਦੀ ਤਾਂ ਵੇਖਦੀ ਕਿ ਚਿੜੀਆਂ ਆਪਣਾ ਕੰਮ ਪੂਰੇ ਸੰਘਰਸ਼ ਨਾਲ ਜਾਰੀ ਰੱਖਦੀਆਂ ਸਨਓਸ ਦੀ ਮਾਂ ਨੇ ਕਿੰਨੀ ਵੇਰ ਆਖਿਆ ਸੀ "ਰਹਿਣ ਦੇ ਧੀਏ, ਪੰਛੀ ਪਖੇਰੂਆਂ ਦਾ ਵੀ ਕੋਈ ਟਿਕਾਣਾ ਏਂ ਅੱਜ ਏਥੇ ਕੱਲ ਕਿਤੇ ਹੋਰ ...ਇਹ ਇਥੇ ਆਪਣਾ ਘਰ ਬਣਾਉਂਣਗੀਆਂ ਤੇ ਬੱਚੇ ਪਾਲ ਕੇ ਖੌਰੇ ਕਿਥੇ ਉਡ-ਪੁੱਡ ਜਾਣਗੀਆਂਮੈਨੂੰ ਤੇ ਲਗਦੈ ਇਸ ਜਗ੍ਹਾ ਨਾਲ ਇਹਨਾਂ ਦਾ ਮੋਹ ਹੋ ਗਿਐ ਜਿਹੜਾ ਬਾਰ ਬਾਰ ਇਥੇ ਕੱਖ ਕੱਠੇ ਕਰਦੀਆਂ ਨੇਰਹਿਣ ਦੇ ਮੇਰੀ ਧੀ,ਇਹ ਵੀ ਤੇਰੀ ਈ ਜਾਤ ਦੀਆਂ ਨੇ ਕੁੜੀਆਂ ਤੇ ਚਿੜੀਆਂ ਦੀ ਜਾਤ ਇਕ ਏ।"ਪਰ ਉਸ ਨੇ ਫਿਰ ਗੁੱਸੇ ਵਿੱਚ ਇਹ ਕਹਿ ਕੇ ਕੱਖ ਖਿਚ ਕੇ ਬਾਹਰ ਸੁੱਟ ਦਿੱਤੇ ਕੇ ਉਸ ਨੂੰ ਰੋਜ ਦਾ ਸਿਆਪਾ ਕਰਨਾ ਪੈਂਦਾ ਏਕੋਈ ਆਇਆ ਗਿਆ ਵੇਖੇਗਾ ਤਾਂ ਕੀ ਕਹੇਗਾ

 

 

ਇਕ ਵਾਰ ਫਿਰ ਚਿੜੀਆਂ ਵਲੋਂ ਇਕੱਠੇ ਕੀਤੇ ਕੱਖ ਤੀਲਾ ਤੀਲਾ ਹੋ ਗਏਅਗਲੀ ਦੁਪਿਹਰ ਜਦ ਉਹ ਸਕੂਲੋਂ ਪਰਤੀ ਤਾਂ ਚਿੜੀਆਂ ਨੇ ਫਿਰ ਕਿੰਨੇ ਸਾਰੇ ਘਾਅ ਫੂਸ ਤੇ ਪਰਾਲੀ ਦੇ ਤੀਲੇ ਇਕੱਠੇ ਕਰ ਰੱਖੇ ਸੀਕੁਝ ਤਾਂ ਗਾਡਰ ਦੇ ਉੱਤੇ ਤੇ ਕੁਝ ਗਾਡਰ ਨਾਲ ਲਮਕਦੇ ਪਏ ਸਨਉਸਨੂੰ ਇਹ ਵੇਖ ਕੇ ਪਹਿਲਾਂ ਤਾਂ ਬੜਾ ਗੁੱਸਾ ਆਇਆ, ਪਰ ਫਿਰ ਅਗਲੇ ਹੀ ਪਲ ਉਸ ਦੇ ਬੁੱਲ੍ਹਾਂ ਵਿੱਚ ਹਲਕੀ ਜਿਹੀ ਮੁਸਕਾਨ ਫੈਲ ਗਈਉਸ ਨੇ ਅੱਜ ਕੱਖ ਖਿੱਚ ਕੇ ਬਾਹਰ ਨਹੀਂ ਸੁੱਟੇ ਸਗੋਂ ਗਾਡਰ ਤੋਂ ਹੇਠਾਂ ਲਮਕਦੇ ਕੱਖਾਂ ਨੂੰ ਵੀ ਆਲ੍ਹਣੇ ਵਿੱਚ ਟਿਕਾ ਦਿੱਤਾ

 

ਪਤਾ ਨਹੀਂ ਇਹ ਬਦਲਾਓ ਕਿਸ ਦੀ ਪ੍ਰੇਰਣਾ ਸਦਕਾ ਸੀਮਾਂ ਦੇ ਸਮਝਾਉਂਣ ਕਰਕੇ ਜਾਂ ਉਸ ਦੀ ਆਪਣੀ ਨਿਜੀ ਯਥਾ ਸ਼ਕਤੀ ਦੇ ਬਦਲਾਓ ਦਾ ੳਰਤਾਰਓ ਸੀਉਸ ਨੂੰ ਚਿੜੀਆਂ ਨਾਲ ਮੋਹ ਹੋ ਗਿਆਹੁਣ ਉਹ ਨਿਤ ਭੁੰਝੇ ਡਿੱਗੇ ਕੱਖਾਂ ਨੂੰ ਚਿੜੀਆਂ ਦੇ ਆਲ੍ਹਣੇ ਵਿੱਚ ਟਿਕਾ ਦਿੰਦੀਦਿਨਾਂ ਵਿੱਚ ਚਿੜੀਆਂ ਦਾ ਘਰ ਵੱਡਾ ਹੁੰਦਾ ਗਿਆ ਤੇ ਫਿਰ ਪਤਾ ਨਹੀਂ ਚਿੜੀਆਂ ਨੇ ਆਪਣੀਆਂ ਕਿੰਨੀਆਂ ਪੀੜ੍ਹੀਆਂ ਉਥੇ ਪਾਲੀਆਂਕਦੀ ਕਦੀ ਤਾਂ ਕਈ ਕਈ ਚਿਰ ਆਲ੍ਹਣਾ ਖਾਲੀ ਪਿਆ ਰਹਿੰਦਾ ਤੇ ਫਿਰ ਪਤਾ ਨਹੀ ਚਿੜੀਆਂ ਕਿਧਰੋਂ ਆਉਂਦੀਆਂ ਤੇ ਆਲ੍ਹਣੇ ਦੇ ਕੱਖਾਂ ਨੂੰ ਸਵਾਰੇ ਕਰਕੇ ਆਂਡੇ ਦਿੰਦੀਆਂ ਇਹ ਸਿਲਸਿਲਾ ਬਾ-ਦਸਤੂਰ ਜਾਰੀ ਰਿਹਾ

 

 

ਮਨਪ੍ਰੀਤ ਹੁਣ ਜਵਾਨ ਹੋ ਗਈ ਏਚਿੜੀਆਂ ਉਸ ਦੀਆਂ ਪੱਕੀਆਂ ਸਹੇਲੀਆਂ ਨੇ ਹੁਣ ਪਤਾ ਨਹੀਂ ਇਹ ਓਹੋ ਚਿੜੀਆਂ ਨੇ, ਜਿਨਾਂ ਦੇ ਆਲ੍ਹਣੇ ਚੋਂ ਡਿਗੇ ਕੱਖਾਂ ਤੋਂ ਉਸ ਨੂੰ ਖਿਝ ਚੜਦੀ ਸੀ ਤੇ ਜਾਂ ਫਿਰ ਉਹਨਾਂ ਦੇ ਵੰਸ ਚੋਂ ਉਨਾ ਦੇ ਪੋਤੇ ਪੋਤਰੀਆਂਉਸ ਨੂੰ ਸਾਰੀਆਂ ਚਿੜੀਆਂ ਓਸ ਤਰ੍ਹਾਂ ਦੀਆਂ ਲਗਦੀਆਂ, ਜਿਸ ਤਰ੍ਹਾਂ ਦੀਆਂ ਚਿੜੀਆਂ ਨੇ ਆਲ੍ਹਣਾਂ ਬਣਾਉਂਣਾ ਸੁਰੂ ਕੀਤਾ ਸੀਭੋਲੀਆਂ ਜਿਹੀਆਂ ਚੀਂ ਚੀਂ ਕਰਦੀਆਂ ਕੁੜੀਆਂ ਵਰਗੀਆਂਉਹ ਜਦੋਂ ਆਪਣੇ ਦਾਜ ਲਈ ਚਾਦਰਾਂ, ਗਲੀਚੇ ਤੇ ਫੁਲਕਾਰੀਆਂ ਉਤੇ ਕਸ਼ੀਦਾ ਪਈ ਕੱਢਦੀ ਹੁੰਦੀ ਤਾਂ ਉਹ ਉਸ ਦੇ ਆਸ ਪਾਸ ਚੋਗਾ ਚੁਗਦੀਆਂ ਰਹਿੰਦੀਆਂ ਮਨਪ੍ਰੀਤ ਦੀ ਮਾਂ ਨੇ ਉਸ ਦੇ ਵਿਆਹ ਲਈ ਸਾਰਾ ਦਾਜ ਤਿਆਰ ਕਰ ਰੱਖਿਆ ਸੀ ਅਤੇ ਕੁਝ ਮਹੀਨਿਆਂ ਵਿੱਚ ਉਸ ਦੀ ਚੋਗ ਕਿਤੇ ਹੋਰ ਖਲਾਰੇ ਜਾਣ ਦੀ ਤਿਆਰੀ ਹੋ ਰਹੀ ਏਉਹ ਵੀ ਆਪਣੇ ਵਿਆਹ ਲਈ ਕੁਝ ਬਚੀਆਂ ਰਜਾਈਆਂ ਨਗੰਦਣ, ਖੇਸਾਂ ਦੇ ਡੋਰੇ ਵੱਟਣ ਤੇ ਚੁੰਨੀਆਂ ਨੂੰ ਗੋਟੇ ਲਾਉਣ ਵਿੱਚ ਮਸਰੂਫ ਰਹਿੰਦੀ

 

 

ਉਹ ਕਈ ਵਾਰ ਡੂੰਘੀ ਸੋਚ ਵਿੱਚ ਗਵਾਚੀ ਆਪਣੇ ਤੇ ਚਿੜੀਆਂ ਬਾਰੇ ਸੋਚਦੀ ਰਹਿੰਦੀ। "ਜੇ ਮੈ ਇੱਥੇ ਨਾ ਰਹੀ ਤਾਂ ਕੀ ਚਿੜੀਆਂ ਉਦਾਸ ਹੋ ਜਾਣਗੀਆਂ...? ਕੀ ਉਹ ਮੈਨੂੰ ਲੱਭਣ ਲਈ ਮੇਰੇ ਸਹੁਰੇ ਪਿੰਡ ਜਾਣਗੀਆਂ....? ਕੀ ਉਹ ਮੈਨੂੰ ਦੇਰ ਨਾਲ ਇੱਥੇ ਆਈ ਨੂੰ ਪਹਿਚਾਣ ਸਕਣਗੀਆਂ....?" ਉਹ ਸੋਚਦੀ ਇਹ ਚਿੜੀਆਂ ਇਥੋਂ ਚਲੀਆਂ ਕਿਉਂ ਨਈਂ ਜਾਂਦੀਆਂ... ਕਿਉਂ ਆਈਆਂ ਨੇ ਮੈਨੂੰ ਤੰਗ ਕਰਨ...! ਸੋਚਾਂ ਵਿੱਚ ਡੁੱਬੀ ਮਨਪ੍ਰੀਤ ਨੂੰ ਉਸ ਦੀ ਮਾਂ ਆਣ ਕੇ ਹਲੂਣਦੀ, "ਕੀ ਸੋਚਦੀ ਏਂ ਪੁੱਤ।"

 

 

"ਕੁੱਝ ਨਹੀਂ ...ਬਸ ਚਿੜੀਆਂ ...?" ਉਹ ਕਹਿੰਦੀ ਕਹਿੰਦੀ ਰੁਕ ਜਾਂਦੀ

 

 

"ਤੂੰ ਤੇ ਝੱਲੀ ਏ ਚਿੜੀਆਂ ਨੂੰ ਲੈ ਕੇ ਦੁਖੀ ਹੋਈ ਜਾਂਦੀ ਏਂ, ਇਨਾਂ ਦਾ ਕੀ ਏ ਅੱਜ ਇੱਥੇ ਕੱਲ ਕਿਤੇ ਹੋਰ ਚੋਗਾ ਪਈਆਂ ਚੁਗਣਗੀਆਂ ਇਹ ਵੀ ਤੇਰੀਆਂ ਹੀ ਭੈਣਾਂ ਨੇ, ਕੁੜੀਆਂ ਤੇ ਚਿੜੀਆਂ ਦੀ ਤਾਂ ਕਿਸਮਤ ਵਿੱਚ ਈ ਵਿਯੋਗ ਲਿਖਿਆ ਏਪਹਿਲਾਂ ਮਾਪਿਆਂ ਦਾ ਤੇ ਫਿਰ ਧੀਆਂ ਦਾ।" ਮਾਂ ਦਾ ਬੋਲਦੀ ਦਾ ਗਲ ਭਰ ਆਇਆ ਤੇ ਉਸ ਦੇ ਹੰਝੂ ਛਲਕ ਪਏ

 

 

ਜਿਉਂ ਜਿਉਂ ਮਨਪ੍ਰੀਤ ਦੇ ਵਿਆਹ ਦੇ ਦਿਨ ਨੇੜੇ ਆਉਂਦੇ ਗਏ ਤਿਉਂ ਤਿਉਂ ਉਸ ਦਾ ਚਿੜੀਆਂ ਪ੍ਰਤੀ ਪਿਆਰ ਤੇ ਮੋਹ ਹੋਰ ਵਧਦਾ ਗਿਆਉਹ ਵਾਰ-ਵਾਰ ਉਹਨਾ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੀ ਤੇ ਫਿਰ ਆਪੇ ਹੀ ਬੋਲ ਪੈਦੀ, "ਮੈਂ ਇਨ੍ਹਾਂ ਨੂੰ ਆਪਣੇ ਨਾਲ ਲੈ ਚੱਲਾਂਗੀ।"

 

 

ਉਨੀਂ ਦਿਨੀਂ ਤਕਰੀਬਨ ਰੋਜ਼ ਮੀਂਹ ਪੈਣ ਲੱਗੇਨਿੱਤ ਦਿਨ ਹਨੇਰ ਝੱਖੜ ਆਉਂਣ ਲੱਗੇਦਰਖਤ ਧਰਤੀ ਨੂੰ ਲੱਗ ਲੱਗ ਜਾਂਦੇ ਤੇ ਕਈ ਤੇ ਹਨੇਰੀ ਅੱਗੇ ਟਿਕ ਨਾ ਸਕੇਮੀਂਹ ਏਨਾ ਜ਼ੋਰ ਦਾ ਸੀ ਕੇ ਬਰਾਂਡੇ ਤੋਂ ਅੱਗੇ ਅੰਦਰਾਂ ਤੱਕ ਫੰਡ ਵੱਜ-ਵੱਜ ਜਾਵੇਹਨੇਰ-ਘੁੱਪ ਹੋ ਗਿਆ ਕੱਖ ਨਜ਼ਰੀ ਨਾ ਆਵੇ ਕਰੀਬ ਦਸ ਦਿਨ ਮੀਂਹ ਪੈਦਾ ਰਿਹਾ ਤੇ ਉਸ ਦਿਨ ਵੀ ਪੂਰੀ ਰਾਤ ਮੀਂਹ ਪੈਂਦਾ ਰਿਹਾਅੱਧੀ ਰਾਤ ਲੋਕ ਪਿੰਡ ਦੇ ਆਸ ਪਾਸ ਦੇ ਡੇਰਿਆਂ ਵਾਲਿਆਂ ਨੂੰ ਅਵਾਜਾਂ ਪਏ ਮਾਰਨ ਲੱਗੇ। "ਹੜ ਆ ਗਿਆ ਹੜ" ਪਾਣੀ ਦੇਖਦਿਆਂ ਦੇਖਦਿਆਂ ਲੋਕਾਂ ਦੇ ਘਰਾਂ ਵਿੱਚ ਆ ਵੜਿਆ ਡੇਰਿਆਂ ਤੋਂ ਲੰਘਦੀ ਸੜਕ ਟੁੱਟਣ ਦੀ ਦੇਰ ਸੀ ਕਿ ਪਾਣੀ ਠਾਠਾਂ ਮਾਰਦਾ ਆ ਚੜਿਆਸਭ ਕੁਝ ਧਰਿਆ ਧਰਾਇਆ ਰਹਿ ਗਿਆਬਸ ਲੋਕਾਂ ਨੇ ਡੰਗਰਾਂ ਦੇ ਗਲਾਂ ਦੇ ਰੱਸੇ ਤੇ ਸੰਗਲ ਹੀ ਮਸਾਂ ਖੋਲੇ ਜਿਨ੍ਹਾਂ ਪਸ਼ੂਆਂ ਦੇ ਰੱਸੇ ਨਾ ਛੱਡੇ ਗਏ ਉਹ ਕਿਲਿਆਂ ਤੇ ਬੱਝੇ ਹੀ ਗੋਤੇ ਖਾਣ ਲੱਗੇਲੋਕ ਤਰਪਾਲਾਂ ਲੈ ਘਰਾਂ ਦੀਆਂ ਛੱਤਾਂ ਤੇ ਆ ਚੜੇਮੀਂਹ ਹਟਣ ਤੋਂ ਬਾਅਦ ਦਿਨ ਚੜੇ ਦੀ ਲੋਅ ਲੱਗਣ ਤੱਕ ਸਭ ਕੁਝ ਤਬਾਹ ਹੋ ਚੁੱਕਾ ਸੀਪਾਣੀ ਘਰਾਂ ਦੀਆਂ ਕੰਧਾ ਦੇ ਉਪਰ ਤੱਕ ਆ ਪਹੁੰਚਾ ਸੀਲੋਕਾਂ ਦਾ ਸਮਾਨ, ਆਟਾ, ਕਣਕ, ਚੌਲ, ਕੱਪੜੇ, ਬਿਸਤਰੇ ਸਭ ਕੁਝ ਪਾਣੀ ਵਿੱਚ ਡੁੱਬ ਗਿਆਮਨਪ੍ਰੀਤ ਦਾ ਰੀਝਾਂ ਨਾਲ ਬਣਾਇਆ ਦਾਜ, ਫੁਲਕਾਰੀਆਂ ਤੇ ਪਤਾ ਨਈਂ ਕੀ ਕੀ

 

 

ਜਦੋਂ ਚੰਗੀ ਤਰਾਂ ਸਵੇਰਾ ਹੋਇਆ ਤਾਂ ਉਸ ਨੇ ਛੱਤ ਤੋ ਹੇਠਾਂ ਵਿਹੜੇ ਵੱਲ ਤੱਕਿਆਸਾਰੇ ਘਰ ਵਿੱਚ ਪਾਣੀ ਹੀ ਪਾਣੀ ਸੀਉਸ ਨੂੰ ਆਪਣੇ ਰੀਝਾਂ ਨਾਲ ਬਣਾਏ ਦਾਜ ਦਾ ਖਿਆਲ ਆਇਆ, ਫੁਲਕਾਰੀਆਂ ਤੇ ਕੱਢੇ ਫੁੱਲ, ਚੰਨੀਆਂ ਨੂੰ ਲਾਏ ਗੋਟੇ, ਨਵੇਂ ਰੂੰ ਦੀਆਂ ਨਗੰਦੀਆਂ ਰਜਾਈਆਂ ਤੇ ਤਲਾਈਆਂ, ਰੰਗ ਬਰੰਗੀਆਂ ਪੱਖੀਆਂ ਰੇਸ਼ਮ ਦੇ ਸੂਟ, ਹੁਣ ਤੱਕ ਤਾਂ ਸਭ ਗੰਦੇ ਪਾਣੀ ਵਿੱਚ ਰੰਗਿਆ ਗਿਆ ਸੀਫਿਰ ਅਚਾਨਕ ਉਸ ਦੀ ਨਜ਼ਰ ਹਵੇਲੀ ਦੀ ਕੰਧ ਦੀਆਂ ਉਪਰਲੀਆਂ ਇੱਟਾਂ ਨਾਲ ਛੂੰਹਦੇ ਪਾਣੀ ਤੇ ਪਈਬਰਾਂਡੇ ਦੀ ਬਾਰਲੀ ਕੰਧ ਦੀ ਨੁੱਕਰ ਨਾਲ ਕੁਝ ਮੋਈਆਂ ਹੋਈਆਂ ਚਿੜੀਆਂ ਤੈਰ ਰਹੀਆਂ ਸਨਉਸ ਨੇ ਬੜੀ ਜ਼ੋਰ ਦੀ ਚੀਕ ਮਾਰੀ ਤੇ ਬੋਲੀ, "ਹਾਏ..! ਮਾਂ ਮੇਰੀਆਂ ਭੈਣਾਂ।"

 

 

ਰੋਜ਼ੀ ਸਿੰਘ

 

ਸੋ-ਫਾਇਨ ਕੰਪਿਉਟਰ ਇੰਸਟੀਚਿਊਟ

ਫਤਿਹਗੜ੍ਹ ਚੂੜੀਆਂ ਗੁਰਦਾਸਪੁਰ

9815755184


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1740532
Website Designed by Solitaire Infosys Inc.