ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਮਾਂ-ਬੋਲੀ ਨੂੰ ਸਮਰਪਿਤ ਵੈਬ-ਸਾਈਟ

ਵੀਰਪੰਜਾਬ ਡਾਟ ਕਾਮ

ਸਮਾਜ ਦੇ ਸਮੁੱਚੇ ਵਿਕਾਸ ਵਿਚ ਕੰਪਿਊਟਰ ਅਤੇ ਸੂਚਨਾ ਸੰਚਾਰ ਤਕਨਾਲੋਜੀ ਦੀ ਅਹਿਮ ਭੂਮਿਕਾ ਹੈਇੰਟਰਨੈੱਟ ਸਦਕਾ ਲੋਡ਼ੀਂਦੀ ਸੂਚਨਾ ਹਰ ਆਮ-ਖ਼ਾਸ ਲਈ ਹਰ ਵੇਲੇ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਇੰਟਰਨੈੱਟ ਤਕਨਾਲੋਜੀ ਦੀ ਆਮਦ ਨਾਲ ਸਰਕਾਰਾਂ ਇਲੈਕਟ੍ਰਾਨਿਕ-ਇਨੇਬਲਡ ਹੋ ਗਈਆਂ ਹਨ ਅਤੇ ਆਨ-ਲਾਈਨ ਗੋਰਮਿੰਟ (ਇਲੈਕਟ੍ਰਾਨਿਕ ਗਵਰਨੈਂਸ) ਵਿਚ ਤਬਦੀਲ ਹੋ ਗਈਆਂ ਹਨਆਨ-ਲਾਈਨ ਗੋਰਮਿੰਟ ਸੁਵਿਧਾ ਰਾਹੀਂ ਰਾਜ ਸਰਕਾਰਾਂ ਵਲੋਂ ਨਾਗਰਿਕਾਂ ਦੀਆਂ ਸੂਚਨਾ ਸਬੰਧੀ ਜਰੂਰਤਾਂ ਦੀ ਪੂਰਤੀ ਕਰਨ ਲਈ ਹਰ-ਵਕਤ (24 ਘੰਟੇ - 365 ਦਿਨ) ਸੇਵਾਵਾਂ ਦੇਣ ਦੇ ਨਵੇਂ ਤਰੀਕੇ ਉਪਲਬਧ ਕਰਵਾਏ ਜਾਂਦੇ ਹਨਤਾਂ ਕਿ ਚੁਣੀ ਹੋਈ ਸਰਕਾਰ ਦੇ ਕਰਿੰਦੇ ਸਰਕਾਰੀ ਸੇਵਾਵਾਂ ਆਮ ਜਨਤਾ ਤੱਕ ਪਹੁੰਚਾਉਣ ਵਿਚ ਕਾਮਯਾਬ ਹੋ ਸਕਣਆਮ ਜਨਤਾ, ਸਰਕਾਰ ਤੋਂ ਆਪਣੇ ਲਈ ਵਿੱਤੀ ਯੋਜਨਾਵਾਂ, ਸਿਹਤ ਸੰਭਾਲ, ਖ਼ੁਰਾਕ, ਸਾਫ਼-ਸਫ਼ਾਈ, ਰੁਜ਼ਗਾਰ, ਖਾਦ-ਪਦਾਰਥਾਂ ਦੀਆਂ ਕੀਮਤਾਂ, ਸਿੱਖਿਆ ਅਤੇ ਖੇਤੀਬਾਡ਼ੀ ਆਦਿ ਤਕਰੀਬਨ ਹਰ ਇਕ ਖੇਤਰ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਹੈ ਅਤੇ ਇਹ ਸੂਚਨਾ ਉਪਲਬਧ ਕਰਵਾਉਣੀ ਸਰਕਾਰ ਦੀ ਜਿੰਮੇਵਾਰੀ ਵੀ ਹੈਜੋ ਕਿ ਇੰਟਰਨੈੱਟ (ਕੰਪਿਊਟਰ ਜਾਂ ਮੋਬਾਇਲ ਫੋਨ ਰਾਹੀਂ) ਦੀ ਸਹਾਇਤਾ ਨਾਲ ਆਨ-ਲਾਈਨ ਗੋਰਮਿੰਟ (ਇਲੈਕਟ੍ਰਾਨਿਕ ਗਵਰਨੈਂਸ) ਦੁਆਰਾ ਦਰੁਸਤ ਅਤੇ ਸਮੇਂ ਸਿਰ ਮਿਲਣੀ ਉਪਲਬਧ ਕਰਵਾਉਣੀ ਸੰਭਵ ਵੀ ਹੈਤਾਂ ਕਿ ਹਰ ਇਕ ਨਾਗਰਿਕ ਇਹ ਜਾਣਕਾਰੀ ਲਈ ਸਰਕਾਰੀ ਜਾਂ ਅਰਧ-ਸਰਕਾਰੀ ਦਫਤਰਾਂ ਵਿਚ ਨਾ ਭਟਕੇ ਅਤੇ ਇਸ ਤਰ੍ਹਾਂ ਸਰਕਾਰ ਦੀ ਕਾਰ-ਗੁਜ਼ਾਰੀ ਦਾ ਮੁਲਾਂਕਣ ਵੀ ਕਰ ਸਕੇਇਹ ਆਮ ਨਾਗਰਿਕ ਦਾ ਬੁਨਿਆਦੀ ਹੱਕ ਹੈ ਕਿ ਉਹ ਇਹ ਜਾਣ ਸਕੇ ਕਿ ਉਸ ਦੁਆਰਾ ਚੁਣੀ ਗਈ ਸਰਕਾਰ ਉਸ ਦੇ ਭਲੇ ਲਈ ਕੀ ਕਰ ਰਹੀ ਹੈਭਾਰਤ ਸਰਕਾਰ ਨੇ ਬਕਾਇਦਾ ਇਲੈਕਟ੍ਰਾਨਿਕ ਗਵਰਨੈਂਸ ਲਈ ਰਾਜ ਸਰਕਾਰਾਂ ਵਲੋਂ ਕੀਤੇ ਜਾ ਰਹੇ ਯਤਨਾਂ ਅਤੇ ਇਸ ਖੇਤਰ ਵਿਚ ਕਾਮਯਾਬੀ ਦੇ ਮੁਲਾਂਕਣ ਦੇ ਪੈਮਾਨੇ ਵੀ ਤੈਅ ਕਰ ਛੱਡੇ ਹਨ ਜਿਸ ਦੇ ਆਧਾਰ ਤੇ ਰਾਜ ਸਰਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ

 

ਸੂਚਨਾ ਸੰਚਾਰ ਤਕਨਾਲੋਜੀ ਦੇ ਪੁਰਜੇ, ਸੂਚਨਾ ਲਈ ਬਹੁਤੀ ਵਾਰ ਅੰਗਰੇਜ਼ੀ ਮਾਧਿਅਮ ਦੀ ਵਰਤੋਂ ਕਰਦੇ ਹਨਜਿਸ ਕਰਕੇ ਸਮਾਜ ਵਿਚ ਵਰਤੋਂਕਾਰਾਂ ਦੀ ਦੋ ਭਾਗਾਂ ਵਿਚ ਵੰਡ ਹੋ ਗਈ ਹੈਇਕ ਉਹ ਜਿਹਡ਼ੇ ਸੂਚਨਾ ਪ੍ਰਾਪਤ ਕਰਕੇ ਵਰਤ ਕਰ ਸਕਦੇ ਹਨ ਅਤੇ ਦੁਜੇ ਉਹ ਜਿਹਡ਼ੇ ਇਸ ਸੂਚਨਾ ਨੂੰ ਆਪਣੇ ਭਲੇ ਲਈ ਇਸਤੇਮਾਲ ਕਰਨ ਵਿਚ ਅਸਮਰਥ (ਅੰਗਰੇਜ਼ੀ ਨਾ ਜਾਣਨ ਕਰਕੇ) ਹਨਪੰਜਾਬ ਵਾਸੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਅਤੇ ਮਾਂ-ਬੋਲੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਾਹਿਬਾਨ ਦੀ ਰਹਿਨੁਮਾਈ ਹੇਠ, ਪੰਜਾਬ ਸਰਕਾਰ ਮਾਂ-ਬੋਲੀ ਪੰਜਾਬੀ ਨੂੰ ਪ੍ਰਫੁਲਿੱਤ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈਸਰਕਾਰੀ ਅਮਲੇ ਨੂੰ ਸਖ਼ਤੀ ਨਾਲ ਪੰਜਾਬੀ ਭਾਸ਼ਾ ਲਾਗੂ ਕਰਨ ਦੀਆਂ ਹਦਾਇਤਾਂ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਨਇੰਟਰਨੈੱਟ ਰਾਹੀਂ ਵੀ ਸਰਕਾਰੀ  ਸੂਚਨਾ ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨਸਰਕਾਰ ਦੇ ਇਸ ਯਤਨ ਨੂੰ ਕਾਮਯਾਬ ਕਰਨ ਲਈ ਨਿੱਜੀ ਤੌਰ ਤੇ ਵੀ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ

 

ਖੇਤਰੀ ਭਾਸ਼ਾ ਆਮ ਜਨਤਾ ਦੇ ਵਿਚਾਰ, ਸਭਿਅਤਾ, ਹਾਵ-ਭਾਵਾਂ ਨੂੰ ਵਿਅਕਤ ਕਰਦੀ ਹੈ ਅਤੇ ਨਾਲ ਹੀ ਇਸ ਵਿਚ ਸੂਚਨਾ ਦਾ ਆਦਾਨ-ਪ੍ਰਦਾਨ ਸੁਖਾਲਾ ਵੀ ਹੁੰਦਾ ਹੈ ਬਜਾਏ ਇਸ ਦੇ ਕਿ ਇਹ ਅੰਗ੍ਰੇਜੀ ਭਾਸ਼ਾ ਵਿਚ ਦਿੱਤੀ ਜਾਵੇਸਮਾਜ ਵਿਚ ਇੰਟਰਨੈੱਟ ਦੀ ਵਰਤੋਂ ਸੁਖਾਲੀ (ਭਾਸ਼ਾ ਦੀ ਮੁਸ਼ਕਿਲ ਦੂਰ ਕਰਕੇ) ਕਰਕੇ ਹਰ ਖੇਤਰੀ ਸਭਿਅਤਾ ਅਤੇ ਖੇਤਰੀ ਭਾਸ਼ਾ ਜੀਵਤ ਰੱਖੀ ਜਾ ਸਕਦੀ ਹੈਯੂਨੀਕੋਡ ਕੰਪਨੀ ਵਲੋਂ ਇਕ ਖੇਤਰੀ ਭਾਸ਼ਾ ਦੀ ਇੰਟਰਨੈੱਟ ਕੋਡ ਲਈ ਫੌਂਟ ਉਪਲਬਧ ਕਰਵਾਏ ਗਏ ਹਨ ਜਿੰਨ੍ਹਾਂ ਦੀ ਵਰਤੋਂ ਨਾਲ ਕਿਸੇ ਵੀ ਭਾਸ਼ਾ ਵਿਚ ਸੂਚਨਾ ਪ੍ਰਕਾਸ਼ਿਤ ਕੀਤੀ ਅਤੇ ਪਡ਼੍ਹੀ ਜਾ ਸਕਦੀ ਹੈ ਉਹ ਵੀ ਬਿਨਾਂ ਕਿਸੇ ਖਾਸ ਫੌਂਟ ਨੂੰ ਆਪਣੇ ਕੰਪਿਊਟਰ ਤੇ ਡਾਉਨਲੋਡ ਕੀਤੇਪਿਛਲੇ ਤਿੰਨ ਸਾਲਾਂ ਦੀ ਅਣਥੱਕ ਮਿਹਨਤ ਸਦਕਾ ਸਵਤੰਤਰ ਸਿੰਘ ਵਲੋਂ ਚੈਂਲੇਂਜਰਸ ਸਾਫਟਵੇਰ ਟੈਕਨੋਲੋਜੀਜ਼ ਚੰਡੀਗੜ ਦੇ ਸਹਿਯੋਗ ਨਾਲ ਵੀਰਪੰਜਾਬ ਡਾਟ ਕਾਮ ਨਾਮ ਦੀ ਵੈਬ-ਸਾਈਟ (ਕੇਵਲ ਪੰਜਾਬੀ ਭਾਸ਼ਾ ਵਿਚ) ਬਣਾ ਕੇ ਪ੍ਰਕਾਸ਼ਿਤ ਕੀਤੀ ਗਈ ਹੈਇਸ ਵੈਬ ਸਾਈਟ ਦਾ ਪਾਸਾਰ ਤੇਜੀ ਨਾਲ ਹੋ ਰਿਹਾ ਹੈ, ਅਤੇ ਇਹ ਸਾਈਟ ਇਕੱਲੇ ਪੰਜਾਬ ਅਤੇ ਭਾਰਤ ਵਿੱਚ ਹੀ ਨਹੀ ਦੁਨੀਆਂ ਭਰ ਵਿੱਚ ਵੱਸੇ ਪੰਜਾਬੀਆਂ ਵਿੱਚ ਤੇਜੀ ਨਾਲ ਮਕਬੂਲ ਹੋ ਰਹੀ ਹੈਇਸ ਵੈਬ ਸਾਈਟ ਦੀ ਸਭ ਤੋ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਾਈਟ ਸੰਪੂਰਨ ਪੰਜਾਬੀ ਵਿੱਚ ਹੈ ਅਤੇ ਬਿਨਾ ਫੌਂਟ ਲੋਡ ਕੀਤਿਆਂ ਹੀ ਵੇਖੀ ਜਾ ਸਕਦੀ ਹੈ

 

ਵੀਰਪੰਜਾਬ ਡਾਟ ਕਾਮ ਵਿੱਚ ਪੰਜਾਬ ਰਾਜ ਬਾਰੇ ਸੰਪੂਰਨ ਜਾਣਕਾਰੀ ਮੁਹਈਆ ਕਰਵਾਈ ਗਈ ਹੈਪੰਜਾਬੀ ਸੂਬੇ ਦੇ ਐਲਾਨ ਤੋ ਲੈ ਕੇ, ਹੁਣ ਤੱਕ ਦੇ ਮੁੱਖ ਮੰਤਰੀ, ਵਿਧਾਨ ਸਭਾ ਦੇ ਸਭਾਪਤੀ, ਖੇਤਰਫਲ, ਜਨ-ਸੰਖਿਆ, ਰਾਜ ਪੰਛੀ, ਰਾਜ ਜਾਨਵਰ, ਸਿੱਕਾ, ਮੌਸਮ, ਮੁੱਖ ਫਸਲਾਂ, ਭੂਗੋਲਿਕ ਸਥਿਤੀ, ਵਿਦਿਅਕ ਸੰਸਥਾਵਾਂ, ਮੁੱਖ ਸਹਿਰਾਂ ਆਦਿ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈਦੇਸੀ ਮਹੀਨੇ ਬਾਰੇ ਜਾਣਕਾਰੀ ਵੀ ਬਾਰਾਂ ਮਾਹ ਮੁਤਾਬਕ ਦਿੱਤੀ ਗਈ ਹੈਇਸ ਤੋਂ ਇਲਾਵਾ ਰੁੱਤਾਂ ਬਾਰੇ, ਦਿਨ-ਰੈਣ, ਵਾਰ ਬਾਰੇ ਜੋ ਕੁਝ ਗੁਰਬਾਣੀ ਵਿਚ ਦਰਜ ਹੈ ਵੀਰਪੰਜਾਬ ਡਾਟ ਕਾਮ ਤੇ ਪ੍ਰਕਾਸ਼ਿਤ ਹੈ

 

ਵੈਬਸਾਈਟ ਤੇ ਰਾਜ ਸਰਕਾਰ, ਸਿੱਖਿਆ, ਸਿਹਤ, ਸਾਹਿਤ, ਖੇਤੀਬਾੜੀ, ਵਾਤਾਵਰਨ, ਰੁਜ਼ਗਾਰ, ਤਸਵੀਰਾਂ, ਅੰਮ੍ਰਿਤ ਬੋਲ, ਰੇਡੀਓ ਲਿੰਕ, ਮੌਸਮ, ਦੇਸੀ ਮਹੀਨਾ, ਮਨੋਰੰਜਨ, ਜ਼ਰੂਰੀ ਸੇਵਾਵਾਂ, ਦੇਸ-ਵਿਦੇਸ਼, ਰਿਸ਼ਤੇ, ਵਪਾਰ, ਤੁਹਾਡਾ ਖ਼ਤ, ਸੈਕਸ-ਗਿਆਨ, ਡਾਉਨਲੋਡ, ਤੋਂ ਇਲਾਵਾ ਪੰਜਾਬੀ ਵਿਆਕਰਣ, ਭਰੂਣ ਹੱਤਿਆ, ਨਸ਼ਾ-ਮੁਕਤੀ ਆਦਿ ਲਿੰਕ ਦਿੱਤੇ ਗਏ ਹਨ ਜਿਹੜੇ ਕਿ ਸਾਰੇ ਦੇ ਸਾਰੇ ਹੀ ਮਹੱਤਵਪੂਰਨ ਜਾਣਕਾਰੀ ਭਰਪੂਰ ਹਨ

 

ਰਾਜ-ਸਰਕਾਰ ਲਿੰਕ ਵਿਚ ਸਰਕਾਰੀ ਛੁੱਟੀਆਂ ਦੀ ਲਿਸਟ, ਕਰਮਚਾਰੀ ਪੰਨੇ ਤੇ ਸਰਕਾਰ ਵਲੋਂ ਜਾਰੀ ਕੀਤੇ ਸੇਵਾਰਤ, ਸੇਵਾ-ਮੁਕਤ ਅਤੇ ਸਾਬਕਾ ਫ਼ੌਜੀ ਕਰਮਚਾਰੀਆਂ ਲਈ ਸਮੇਂ-ਸਮੇਂ ਸਿਰ ਜਾਰੀ ਕੀਤੇ ਸਰਕੂਲਰ ਪ੍ਰਕਾਸ਼ਿਤ ਹਨਸਰਕਾਰ ਵਲੋਂ ਜਾਰੀ ਕੀਤੇ ਸੂਚਨਾ ਅਧਿਕਾਰ ਐਕਟ ਸਬੰਧੀ ਜਾਣਕਾਰੀ, ਟੈਲੀਫ਼ੋਨ ਡਾਇਰੈਕਟਰੀ ਤਹਿਤ ਸਰਕਾਰੀ ਅਮਲੇ ਦੇ ਦਫਤਰੀ ਟੈਲੀਫ਼ੋਨ ਨੰਬਰਾਂ ਦੀ ਲਿਸਟ ਉਪਲਬਧ ਹੈਆਮ ਸੂਚਨਾ ਲਈ ਮਾਨਚਿੱਤਰ ਲਿੰਕ ਅਧੀਨ ਸਡ਼ਕ-ਮਾਰਗ, ਰੇਲ-ਮਾਰਗ ਅਤੇ ਜਿਲ੍ਹਿਆਂ ਮੁਤਾਬਕ ਮਾਨਚਿੱਤਰ ਪ੍ਰਕਾਸ਼ਿਤ ਹਨਇਸੇ ਲਿੰਕ ਅਧੀਨ ਖੇਤਰੀ ਭਾਸ਼ਾਵਾਂ ਅਤੇ ਇਨ੍ਹਾਂ ਦੇ ਇੰਟਰਨੈੱਟ ਪੱਖੋਂ ਮਹੱਤਵ ਬਾਰੇ ਜਾਣਕਾਰੀ ਦਰਜ਼ ਹੈਪੰਜਾਬ ਦੇ ਹੁਣ ਤੱਕ ਰਹਿ ਚੁੱਕੇ ਮੁੱਖ ਮੰਤਰੀ ਅਤੇ ਸਭਾਪਤੀ ਦਾ ਵੇਰਵਾ ਕਾਰਜਕਾਲ ਸਮੇਤ ਆਮ ਜਾਣਕਾਰੀ ਲਈ ਪ੍ਰਕਾਸ਼ਿਤ ਹੈਪੰਜਾਬ ਵਿਧਾਨ ਸਭਾ ਦੇ ਮੈਂਬਰ ਅਤੇ ਇਨ੍ਹਾਂ ਦੇ ਮਹਿਕਮਿਆਂ ਬਾਰੇ ਸੂਚਨਾ ਪ੍ਰਕਾਸ਼ਿਤ ਕੀਤੀ ਗਈ ਹੈਇਨ੍ਹਾਂ ਤੋਂ ਇਲਾਵਾ ਰਾਸ਼ਟਰੀ ਝੰਡਾ ਅਤੇ ਰਾਸ਼ਟਰੀ ਗੀਤ ਬਾਰੇ ਜਾਣਕਾਰੀ ਉਪਲਬਧ ਹੈਰੋਜ਼ਮਰਾ ਦੇ ਕੰਮ-ਕਾਜ ਲਈ ਕਚਿਹਰੀ ਤੋਂ ਟਾਈਪ ਕਰਵਾ ਕੇ ਸਰਕਾਰੀ ਦਫਤਰਾਂ ਵਿਚ ਪੇਸ਼ ਕੀਤੇ ਜਾਣ ਵਾਲੇ ਹਲਫੀਆ ਬਿਆਨ ਬਕਾਇਦਾ ਸਰਕਾਰੀ ਇਬਾਰਤ ਵਿਚ ਉਪਲਬਧ ਹਨ, ਜਿਨ੍ਹਾਂ ਨੂੰ ਸਿਰਫ ਪ੍ਰਿੰਟ ਕਰਕੇ ਵਿਚ ਲੋਡ਼ਵੰਦ ਆਪਣਾ ਨਾਮ ਭਰ ਕੇ ਕਚਿਹਰੀ ਵਿਚ ਹੋਣ ਵਾਲੀ ਖੱਜਲ-ਖੁਆਰੀ ਤੋਂ ਬਚ ਕੇ ਆਪਣਾ ਕੰਮ ਸਮੇਂ ਸਿਰ ਨਿਪਟਾ ਸਕਦਾ ਹੈ

 

ਸਿੱਖਿਆ ਲਿੰਕ ਵਿਚ ਪੰਜਾਬ ਦੀਆਂ ਪੰਜਾਬ ਸਕੂਲ ਬੋਰਡ ਅਤੇ ਉੱਚ ਵਿਦਿਅਕ ਸੰਸਥਾਵਾਂ ਦੇ ਲਿੰਕ, ਪੰਜਾਬ ਬੋਰਡ ਦੇ ਸਲੇਬਸ ਅਨੁਸਾਰ ਵਿਦਿਆਰਥੀਆਂ ਦੀ ਸਹੂਲਤ ਲਈ ਵਿਗਿਆਨ ਦਾ ਇਕ ਅਧਿਆਇ, ਪੰਜਾਬੀ ਵਿਆਕਰਣ ਅਤੇ ਲੇਖ-ਚਿੱਠੀ ਪੱਤਰ ਰਚਨਾ ਤੇ ਵਿਸਤਾਰ ਪੂਰਵਕ ਜਾਣਕਾਰੀ ਉਪਲਬਧ ਹੈ ਜਿਸ ਵਿਚ ਮੁਹਾਵਰੇ ਅਤੇ ਅਖਾਣ ਸਮੇਤ ਵਾਕ ਪ੍ਰਕਾਸ਼ਿਤ ਕੀਤੇ ਗਏ ਹਨਇਸ ਤੋਂ ਇਲਾਵਾ ਵਿਆਕਰਣ ਨਾਲ ਸਬੰਧਤ ਮਾਹਿਰਾਂ ਦੇ ਲੇਖ ਅਤੇ ਆਮ-ਗਿਆਨ ਸਬੰਧੀ ਜਾਣਕਾਰੀ ਉਪਲਬਧ ਹੈ

 

ਸਾਹਿਤ ਲਿੰਕ ਤੇ ਕਹਾਣੀਆਂ, ਕਵਿਤਾਵਾਂ, ਲੇਖ, ਖੋਜ-ਪੱਤਰ ਅਤੇ ਐਮ.ਫਿਲ-ਪੀ.ਐਚ.ਡੀ. ਦੇ ਥੀਸਿਸ ਦੀ ਲਿਸਟ ਪ੍ਰਕਾਸ਼ਿਤ ਹੈਬੁਲ੍ਹੇ ਸ਼ਾਹ, ਸਆਦਤ ਹਸਨ ਮੰਟੋ, ਪਾਸ਼, ਬਟਾਲਵੀ, ਨੰਦ ਲਾਲ ਨੂਰਪੁਰੀ, ਅਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਸਾਧੂ ਸਿੰਘ ਹਮਦਰਦ, ਧਨੀ ਰਾਮ ਚਾਤ੍ਰਿਕ, ਚਰਨ ਸਿੰਘ ਸ਼ਹੀਦ ਜਿਹੇ ਪ੍ਰਮੁੱਖ ਸ਼ਖਸੀਅਤਾਂ ਦੀਆਂ ਰਚਨਾਵਾਂ ਉਪਲਬਧ ਹਨਗਿਆਨੀ ਗੁਰਦਿੱਤ ਸਿੰਘ ਦੀ ਮੇਰੇ ਪਿੰਡ ਦਾ ਜੀਵਨ ਦੁਰਲਭ ਪੁਸਤਕਾਂ ਅਧੀਨ ਪ੍ਰਕਾਸ਼ਿਤ ਕੀਤੀ ਜਾ ਰਹੀ ਹੈਡਾਉਨਲੋਡ ਲਿੰਕ ਵਿਚ ਭਾਈ ਕਾਨ੍ਹ ਸਿੰਘ ਦਾ ਮਹਾਨ ਸ਼ਬਦਕੋਸ਼, ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਉਪਲਬਧ ਹੈਕੁਝ ਨਾਮਵਰ ਸ਼ਖਸੀਅਤਾਂ ਦੀਆਂ ਕਵਿਤਾਵਾਂ ਅਤੇ ਗਜ਼ਲਾਂ ਵੀ ਸ਼ਾਮਲ ਹਨ

 

ਸਿਹਤ ਲਿੰਕ ਵਿੱਚ ਸਰੀਰ ਦੀ ਜਾਂਚ ਤੇ ਤੰਦਰੁਸਤ ਮਨੁੱਖ ਦੋਰਾਨ ਮਾਪਦੰਡ ਉਪਲਬਧ ਕਰਵਾਏ ਗਏ ਹਨਤੰਦਰੁਸਤ ਸਰੀਰ ਲਈ ਆਧੁਨਿਕ ਖੁਰਾਕ ਬਾਰੇ ਜਾਣਕਾਰੀ ਪ੍ਰਕਾਸ਼ਿਤ ਹੈਬੱਚਿਆਂ ਦੇ ਟੀਕਾਕਰਣ ਅਤੇ ਇਸ ਲਈ ਨਿਸ਼ਚਿਤ ਸਮੇਂ ਬਾਰੇ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈਬੀਮਾਰੀਆਂ. ਡਾਕਟਰੀ ਰਾਏ, ਸਿਹਤ ਸੰਭਾਲ, ਸੰਕਟ-ਗਰਭਨਿਰੋਧਕ ਦਵਾ ਦੀ ਜਾਣਕਾਰੀ ਤੋਂ ਇਲਾਵਾ ਪਰਿਵਾਰ ਅਤੇ ਸਿਹਤ ਗਿਆਨ. ਤੇ ਹੋਰ ਸੂਚਨਾ ਛੇਤੀ ਹੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ

 

ਖੇਤੀਬਾਡ਼ੀ ਸਬੰਧੀ ਲਿੰਕ ਵਿਚ ਕਿਰਸਾਨ ਵੀਰਾਂ ਲਈ ਬੀਜਾਂ ਬਾਰੇ, ਖਾਦਾਂ ਬਾਰੇ, ਕੀਡ਼ੇਮਾਰ ਦਵਾਈਆਂ, ਫ਼ਸਲਾਂ ਬਾਰੇ ਸਰਕਾਰ ਵਲੋਂ ਸਮੇਂ-ਸਮੇਂ ਸਿਰ ਜਾਰੀ ਹਿਦਾਇਤਾਂ ਉਪਲਬਧ ਹਨਫ਼ਲ ਅਤੇ ਸਬਜੀਆਂ ਦੀ ਕਾਸ਼ਤ ਕਰਨ ਵਾਲੇ ਉੱਦਮੀਆਂ ਲਈ, ਡੇਅਰੀ ਅਤੇ ਪੋਲਟਰੀ ਵਿਚ ਇੱਛੁਕ ਕਾਮਿਆਂ ਲਈ ਵਡਮੁੱਲੇ ਸੁਝਾਅ ਪ੍ਰਕਾਸ਼ਿਤ ਹਨਖੇਤੀਬਾਡ਼ੀ ਦੇ ਮਾਹਿਰ ਵਿਗਿਆਨੀਆਂ ਨਾਲ ਸੰਪਰਕ ਕਰਨ ਲਈ ਵਿਗਿਆਨਿਕ ਕੇਂਦਰਾਂ ਦੇ ਪਤੇ ਅਤੇ ਟੈਲੀਫ਼ੋਨ ਨੰਬਰ ਆਦਿ ਉਪਲਬਧ ਹਨ

 

ਵਾਤਾਵਰਨ ਲਿੰਕ ਤੇ ਗਲੋਬਲ ਵਾਰਮਿੰਗ, ਉਰਜਾ ਬਚਾਓ, ਜੰਗਲੀ ਜੀਵਾਂ ਦੀ ਰੱਖਿਆ ਅਤੇ ਵਾਤਾਵਰਨ ਸਬੰਧੀ ਜਾਗਰੂਕਤਾ ਲਈ ਸਰਕਾਰ ਵਲੋਂ ਜਾਰੀ ਹਦਾਇਤਾਂ ਪ੍ਰਕਾਸ਼ਿਤ ਹਨਰੇਡੀਓ ਲਿੰਕ ਤੇ ਕੋਈ 15 ਇੰਟਰਨੈਟ ਰੇਡੀਓ ਲਿੰਕ (ਗੀਤ-ਸੰਗੀਤ, ਹਿੰਦੀ ਪੰਜਾਬੀ ਅਤੇ ਕੀਰਤਨ ਆਦਿ ਦੇ) ਉਪਲਬਧ ਹਨ ਜਿਨ੍ਹਾਂ ਦਾ 24 ਘੰਟੇ ਪ੍ਰਸਾਰਣ ਹੁੰਦਾ ਰਹਿੰਦਾ ਹੈ

 

ਅੰਮ੍ਰਿਤ ਬੋਲ ਸਬੰਧੀ ਪੰਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੁਲ੍ਹੇ ਦਰਸ਼ਨ ਲਈ ਲਿੰਕ, ਹਰਿੰਮਦਰ ਸਾਹਿਬ ਦੇ ਤੋਸ਼ੇਖਾਨੇ ਬਾਰੇ ਜਾਣਕਾਰੀ, ਕੀਰਤਨ ਸੋਹਿਲਾ, ਆਰਤਾ, ਦਿਨ-ਰੈਣਿ, ਲਾਵਾਂ, ਸਾਖੀਆਂ ਪ੍ਰਕਾਸ਼ਿਤ ਹਨਇਸ ਤੋਂ ਇਲਾਵਾ ਸੱਤਵਾਰ ਕਥਾ ਅਤੇ ਆਰਤੀਆਂ ਵੀ ਉਪਲਬਧ ਹਨ

 

ਦੇਸੀ ਮਹੀਨਾ ਲਿੰਕ ਤੇ ਗੁਰਬਾਨੀ ਦੇ ਬਾਰਾਂ ਮਾਹਾ ਵਿਚੋਂ ਲਈਆਂ ਗਈਆਂ ਤੁਕਾਂ ਦਾ ਵਿਖਿਆਨ ਹੈਮਨੋਰੰਜਨ ਲਿੰਕ ਅਧੀਨ ਚੁਟਕਲੇ, ਬਾਲਵਾਡ਼ੀ, ਨੋਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਲਈ ਜਾਣਕਾਰੀ ਭਰਪੂਰ ਲੇਖ ਪ੍ਰਕਾਸ਼ਿਤ ਹਨਜਰੂਰੀ ਸੇਵਾਵਾਂ ਅਧੀਨ, ਪੰਜਾਬ ਦੇ ਡਾਕਘਰ, ਸ਼ਹਿਰਾਂ ਦੇ ਪਿੰਨ ਕੋਡ ਅਤੇ ਐਸ.ਟੀ.ਡੀ. ਕੋਡ ਉਪਲਬਧ ਹਨਪੰਜਾਬ ਦੇ ਜਿਲ੍ਹਾ ਕਮਿਸ਼ਨਰ, ਉਪ ਮੰਡਲ ਅਫਸਰ, ਸਿਵਲ ਸਰਜਨ, ਖੇਤੀਬਾਡ਼ੀ ਅਫਸਰ, ਆਦਿ ਦੇ ਟੈਲੀਫੋਨ ਨੰਬਰ, ਟੈਲੀਫ਼ੋਨ ਡਾਇਰੈਕਟਰੀ ਵਿਚ ਪ੍ਰਕਾਸ਼ਿਤ ਹਨਦੇਸ-ਵਿਦੇਸ਼ ਲਿੰਕ ਵਿਚ ਭਾਰਤ ਵਿਚ ਵਿਦੇਸ਼ੀ ਰਾਜਦੂਤ ਘਰਾਂ ਦੇ ਪਤੇ ਅਤੇ ਟੈਲੀਫੋਨ ਲਿੰਕ ਪ੍ਰਕਾਸ਼ਿਤ ਹਨਵਪਾਰੀ ਵੀਰਾਂ ਅਤੇ ਉਪਭੋਗਤਾਵਾਂ ਲਈ ਵੈਟ-ਸਬੰਧੀ ਜਾਣਕਾਰੀ ਉਪਲਬਧ ਹੈ

 

ਸੈਕਸ-ਗਿਆਨ ਲਿੰਕ ਅਧੀਨ ਪਰਿਵਾਰ ਅਤੇ ਸਿਹਤ ਗਿਆਨ ਤੇ ਸੂਚਨਾ ਪ੍ਰਕਾਸ਼ਿਤ ਹੈਬਾਲ-ਅਵਸਥਾ ਤੋਂ ਕਿਸ਼ੋਰ-ਅਵਸਥਾ ਵਿਚ ਕਦਮ ਰੱਖ ਰਹੇ ਅਨਭੋਲ ਯੁਵਕਾਂ ਲਈ ਜਿੰਮੇਵਾਰ ਨਾਗਰਿਕ ਬਣਨ ਲਈ ਸਿਹਤ ਸਬੰਧੀ ਜਾਣਕਾਰੀ ਭਰਪੂਰ ਅਧਿਆਇ ਉਪਲਬਧ ਹਨਜਿਸ ਵਿਚ ਪਰਿਵਾਰਿਕ ਸਾਂਝ, ਆਪਸੀ ਰਿਸ਼ਤੇ, ਆਪਣੇ-ਬਿਗਾਨੇ ਬਾਰੇ, ਆਤਮ ਸਨਮਾਨ, ਸ਼ੋਸ਼ਣ, ਸਰੀਰ ਦੀ ਬਣਤਰ ਆਦਿ ਦੀ ਜਾਣਕਾਰੀ ਮੈਡੀਕਲ ਪੱਖੋਂ ਪ੍ਰਕਾਸ਼ਿਤ ਕੀਤੀ ਗਈ ਹੈਇਸ ਤੋਂ ਇਲਾਵਾ ਐਚ.ਆਈ.ਵੀ. ਅਤੇ ਏਡਸ ਬਾਰੇ ਵੀ ਜਾਣਕਾਰੀ ਉਪਲਬਧ ਹੈ

 

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172367
Website Designed by Solitaire Infosys Inc.