ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਦੇਈਂ ਦੇਈਂ ਵੇ ਬਾਬਲਾ

 

ਦੇਈਂ ਦੇਈਂ ਵੇ ਬਾਬਲਾ ਓਸ ਘਰੇ,

ਜਿੱਥੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ।

ਡਾਹ ਪੀਹਡ਼ਾ ਬਹਿੰਦਾ ਸਾਹਮਣੇ ਵੇ,

ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ।

ਪੁੰਨ ਹੋਵੇ, ਤੇਰਾ ਦਾਨ ਹੋਵੇ,

ਤੇਰਾ ਹੋਵੇਗਾ ਵੱਡਡ਼ਾ ਜਸ, ਬਾਬਲ, ਤੇਰਾ ਪੁੰਨ ਹੋਵੇ।

 

ਦੇਈਂ ਦੇਈਂ ਵੇ ਬਾਬਲਾ ਓਸ ਘਰੇ,

ਜਿੱਥੇ ਸੱਸ ਦੇ ਬਾਹਲਡ਼ੇ ਪੁੱਤ, ਇੱਕ ਮੰਗੀਏ, ਇੱਕ ਵਿਆਹੀਏ,

ਵੇ ਮੈਂ ਸ਼ਾਦੀਆਂ ਵੇਖਾਂ ਨਿੱਤ, ਬਾਬਲ ਤੇਰਾ ਪੁੰਨ ਹੋਵੇ।

ਪੁੰਨ ਹੋਵੇ, ਤੇਰਾ ਦਾਨ ਹੋਵੇ,

ਤੇਰਾ ਹੋਵੇਗਾ ਵੱਡਡ਼ਾ ਜਸ, ਬਾਬਲ, ਤੇਰਾ ਪੁੰਨ ਹੋਵੇ।

 

ਦੇਈਂ ਦੇਈਂ ਵੇ ਬਾਬਲਾ ਓਸ ਘਰੇ,

ਜਿੱਥੇ ਬੂਰੀਆਂ ਝੋਟੀਆਂ ਸੱਠ,

ਇੱਕ ਰਿਡ਼ਕਾਂ ਇਕ ਜਮਾਇਸਾਂ,

ਵੇ ਮੇਰਾ ਚਾਟੀਆਂ ਦੇ ਵਿਚ ਹੱਥ, ਬਾਬਲ ਤੇਰਾ ਪੁੰਨ ਹੋਵੇ।

ਪੁੰਨ ਹੋਵੇ, ਤੇਰਾ ਦਾਨ ਹੋਵੇ,

ਤੇਰਾ ਹੋਵੇਗਾ ਵੱਡਡ਼ਾ ਜਸ, ਬਾਬਲ, ਤੇਰਾ ਪੁੰਨ ਹੋਵੇ।

 

ਦੇਈਂ ਦੇਈਂ ਵੇ ਬਾਬਲਾ ਓਸ ਘਰੇ,

ਜਿੱਥੇ ਦਰਜੀ ਸੀਵੇ ਪੱਟ,

ਇੱਕ ਪਾਵਾਂ ਇੱਕ ਟੰਗਣੇ,

ਮੇਰਾ ਵਿਚ ਸੰਦੂਕਾਂ ਦੇ ਹੱਥ, ਬਾਬਲ ਤੇਰਾ ਪੁੰਨ ਹੋਵੇ।

ਪੁੰਨ ਹੋਵੇ, ਤੇਰਾ ਦਾਨ ਹੋਵੇ,

ਤੇਰਾ ਹੋਵੇਗਾ ਵੱਡਡ਼ਾ ਜਸ, ਬਾਬਲ, ਤੇਰਾ ਪੁੰਨ ਹੋਵੇ।

 

ਦੇਈਂ ਦੇਈਂ ਵੇ ਬਾਬਲਾ ਓਸ ਘਰੇ,

ਜਿੱਥੇ ਘਾਡ਼ ਘਡ਼ੇ ਸੁਨਿਆਰ,

ਇੱਕ ਪਾਵਾਂ ਦੂਜਾ ਡੱਬਡ਼ੇ,

ਵੇ ਮੇਰਾ ਵਿੱਚ ਡੱਬਿਆਂ ਦੇ ਹੱਥ, ਬਾਬਲ ਤੇਰਾ ਪੁੰਨ ਹੋਵੇ।

ਪੁੰਨ ਹੋਵੇ, ਤੇਰਾ ਦਾਨ ਹੋਵੇ,

ਤੇਰਾ ਹੋਵੇਗਾ ਵੱਡਡ਼ਾ ਜਸ, ਬਾਬਲ, ਤੇਰਾ ਪੁੰਨ ਹੋਵੇ।

ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172357
Website Designed by Solitaire Infosys Inc.